Get Adobe Flash player

ਲੁਧਿਆਣਾਃ 3ਨਵੰਬਰ ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕੈਨੇਡਾ ਵੱਸਦੀ ਪੰਜਾਬੀ ਕਵਿੱਤਰੀ ਸੁਰਿੰਦਰ ਗੀਤ ਦੀ ਪੁਸਤਕ “ਮੇਰੀ ਚੋਣਵੀਂ ਕਵਿਤਾ” ਨੂੰ ਡਾਃ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਆਰਟਸਕੌਂਸਲ, ਪ੍ਰੋਃ  ਗੁਰਭਜਨ ਸਿੰਘ ਗਿੱਲ, ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਤੇ  ਜਨਰਲ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ। ਸੁਆਗਤੀ ਸ਼ਬਦ ਬੋਲਦਿਆਂ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਕੈਲਗਰੀ (ਕੈਨੇਡਾ) ਵੱਸਦੀ ਕਵਿੱਤਰੀ ਸੁਰਿੰਦਰ ਗੀਤ ਦੀ ਤੁਰੀ ਸਾਂ ਮੈਂ ਉੱਥੇ,ਸੁਣ ਨੀ ਜਿੰਦੇ, ਚੰਦ ਸਿਤਾਰੇ ਮੇਰੇ ਵੀ ਨੇ, ਮੋਹ ਦੀਆਂ ਛੱਲਾਂ, ਕਾਨੇ ਦੀਆਂ ਕਲਮਾਂ, ਰੁੱਖ ਤੇ ਪੰਛੀ, ਸ਼ਬਦ ਸੁਨੱਖੇ, ਗੁਸਤਾਖ਼ ਹਵਾ, ਖੇਤਾਂ ਦਾ ਸਫ਼ਰ,ਵਾਲਰੋਲਿਆਂ ਦੇ  ਅੰਗ ਸੰਗ ਤੇ ਦਿਲ ਦੀ ਮਮਟੀ ਤੋਂ ਬਾਦਹੁਣ ਬਲਬੀਰ ਮਾਧੋਪੁਰੀ ਦੀ ਸੰਪਾਦਨਾ ਹੇਠ ਨਵਯੁਗ ਪਬਲਿ਼ਸ਼ਰਜ਼ ਵੱਲੋਂ  “ਮੇਰੀ ਚੋਣਵੀਂ ਕਵਿਤਾ “ਪ੍ਰਕਾਸ਼ਿਤ ਹੋਈਹੈ। ਇਹ ਸ਼ੁਭ ਕਾਰਜ ਹੈ।  ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਪੁਸਤਕ ਬਾਰੇ ਵਿਚਾਰ ਪੇਸ਼  ਕਰਦਿਆਂ ਕਿਹਾ ਕਿ ਇਹ ਪੁਸਤਕ ਅਨੀਤੀਆਂ ਤੇ ਜਬਰ ਦੇ ਖਿਲਾਫ਼ ਖੌਲਦੇ ਖੂਨ ਵਾਂਗ ਹਥਿਆਰ ਬਣਦੀ ਪ੍ਰਤੀਤ ਹੁੰਦੀ ਹੈ। ਪ੍ਰੇਰਕ ਕਵਿਤਾ ਦੇ ਇਸ ਸੰਗ੍ਰਹਿ ਵਿੱਚ ਸਵੈ ਤੋਂ ਸਮਸ਼ਟੀ ਤੀਕ ਦੀ ਯਾਤਰਾ ਹੈ।  ਸਮਾਗਮ ਦੇ ਮੁੱਖ ਮਹਿਮਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੁਰਿੰਦਰ ਗੀਤ ਦੀ ਸ਼ਾਇਰੀ ਚੁੱਪ ਧੀ ਦੀ ਬੋਲਦੀ ਕਵਿਤਾ ਹੈ। ਉਹ ਲਛਮਣ ਰੇਖਾ ਉਲੰਘ ਕੇ ਪਾਰ ਜਾਂਦੀ ਸ਼ਾਇਰਾ ਹੈ। ਕਿਸਾਨ ਸੰਘਰਸ਼ ਬਾਰੇ ਉਸ ਦੀ ਆਂਕਵਿਤਾਵਾਂ ਦਾ ਸੰਗ੍ਰਹਿ “ਖੇਤਾਂ ਦਾ ਸਫ਼ਰ” ਵਕਤ ਦਾ ਜੀਵੰਤ ਦਸਤਾਵੇਜ਼ ਬਣਨ ਦੇ ਸਮਰੱਥ ਹੈ।  ਇਸ ਮੌਕੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਸੁਰਿੰਦਰ ਗੀਤ ਦੀ ਪੂਰੇ ਪੰਜਾਬੀ  ਸਾਹਿੱਤਜਗਤ ਨਾਲ ਮਾਸੂਮੀਅਤ ਭਰੀ ਸਾਂਝ ਬਣਾਈ ਹੈ। ਉਨ੍ਹਾਂ ਕਿਹਾ ਕਿ ਮੇਰੀ ਨਾਦੀ ਭੈਣ ਸੁਰਿੰਦਰ ਗੀਤ ਦੀ  ਇਹ ਪੁਸਤਕਪੰਜਾਬੀ ਕਵਿਤਾ ਵਿੱਚ ਮਹਿਕ ਵਾਂਗ ਸ਼ਾਮਿਲ ਹੋਵੇਗੀ। ਉਸ ਦੀ ਪਹਿਲੀ ਕਿਤਾਬ ਤੋਂ ਲੈ ਕੇ ਇਸ ਪੁਸਤਕ ਤੀਕ ਪੜ੍ਹਦਿਆਂ ਕਹਿ ਸਕਦਾ ਹਾਂ ਕਿ ਇਹ ਉਸ ਦੀ ਕਸ਼ੀਦ ਕੀਤੀ ਆਤਮ ਕਥਾ ਹੈ। ਇਸ ਵਿੱਚ ਉਸ ਦੇ ਸਵੈ, ਧਰਤੀ ਤੇ ਮੁਆਸ਼ਰੇ ਬਾਰੇ ਵਿਚਾਰ ਪਿਘਲ ਕੇ ਕਵਿਤਾ ਬਣੇ ਹਨ। ਸ਼ਿੱਦਤ, ਸ਼ਊਰ, ਸ਼ਿਲਪ ਤੇ ਸ਼ਬਦ ਸੰਵੇਦਨਾ ਦਾ ਸੁਮੇਲ ਹੈ ਸੁਰਿੰਦਰ ਗੀਤ ਦੀ ਕਵਿਤਾ।  ਸਮਾਗਮ ਦੇ ਆਰੰਭ ਵਿੱਚ ਸੁਰਿੰਦਰ ਗੀਤ ਨੇ ਆਪਣੀ ਪਸੰਦ ਦੀਆਂ ਪੰਜ ਕਵਿਤਾਵਾਂ ਸੁਣਾਈਆਂ। ਉੱਘੇ ਕਵੀ ਤ੍ਰੈਲੋਚਨ ਲੋਚੀ ਨੇ ਸੁਰਿੰਦਰ ਗੀਤ ਦੀ ਇੱਕ ਰਚਨਾ ਤਰੰਨੁਮ ਵਿੱਚ ਸੁਣਾਈ।  ਲੋਕ ਮੰਚ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਆਏ ਲੇਖਕ ਦੋਸਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਮੰਚ ਪੰਜਾਬ ਪੂਰੇ ਪੰਜਾਬ ਵਿੱਚ ਸਾਹਿੱਤਕ ਸਰਗਰਮੀਂਆਂ ਨੂੰ ਤੇਜ਼ ਗਤੀ ਪ੍ਰਦਾਨ ਕਰਨ ਲਈ ਯਤਨਸ਼ੀਲ ਰਹੇਗਾ।  ਇਸ ਮੌਕੇ ਸੁਰਿੰਦਰ ਗੀਤ ਨੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਲਈ ਪੰਜਾਹਵਹਜ਼ਾਰ ਰੁਪਏ ਦੀ ਸਹਾਇਤਾਰਾਸ਼ੀ ਅਕਾਡਮੀ  ਪ੍ਰਧਾਨ ਡਾਃ ਲਖਵਿੰਦਰ ਜੌਹਲ ਤੇ ਬਾਕੀ ਅਹੁਦੇਦਾਰਾਂ ਨੂੰ ਸੌਂਪੀ।  ਇਸ ਸਮਾਗਮ ਵਿੱਚ ਸ਼੍ਰੀਮਤੀ ਭੁਪਿੰਦਰ ਪਾਤਰ, ਗੁਰਚਰਨ ਕੌਰ ਕੋਚਰ,ਮਨਦੀਪ ਕੌਰ ਭੰਮਰਾ, ਡਾਃ ਬੀਰਿੰਦਰ ਕੌਰ,ਡਾਃ ਹਰਜਿੰਦਰ ਸਿੰਘ ਅਟਵਾਲ, ਸੁਰਿੰਦਰਦੀਪ ਕੌਰ,ਮਨਜਿੰਦਰ ਗੋਲ੍ਹੀ ਫ਼ਰੀਦਕੋਟ, ਕਮਲਜੀਤ ਨੀਲੋਂ,ਸੁਰਜੀਤਭਗਤ, ਅਮਰਜੀਤ ਸ਼ੇਰਪੁਰੀ,ਡਾਃ ਗੁਲਜ਼ਾਰ ਸਿੰਘ ਪੰਧੇਰ, ਚਰਨਜੀਤ ਸਿੰਘ ਯੂ ਐੱਸ ਏ, ਪ੍ਰਸਿੱਧ ਗਾਇਕ ਡਾਃਸੁਖਨੈਨ ਸਿੰਘ ਜਲੰਧਰ,  ਸਰਬਜੀਤ ਵਿਰਦੀ, ਰਵਦੀਪ ਸਿੰਘ, ਮਲਕੀਤ ਸਿੰਘ ਮਾਲੜਾ ਨੇ ਭਾਗ ਲਿਆ। (ਪ੍ਰੋਃ ਗੁਰਭਜਨ ਸਿੰਘ ਗਿੱਲ) 

 ਜੇਕਰ ਸਾਡੇ ਚਰਖੇ, ਮਧਾਣੀਆਂ, ਹਲ਼ ਪੰਜਾਲੀਆਂ ਤੋਂ ਪਹਿਲਾਂ ਦੇ ਪੁਰਖੇ ਆ ਜਾਣ ਤਾਂ ਉਹ ਸਾਡੇ ਇਹਨਾਂਵਸਤੂਆਂ ਨਾਲ  ਭਰੇ ਅਜਾਇਬ ਘਰਾਂ ਨੂੰ ਵੀ ਅੱਗ ਲਾ ਦੇਣਗੇ ਤੇ ਕਹਿਣਗੇ ਤੁਸੀਂ ਇਹ ਕੀ ਨਵੇ ਜ਼ਮਾਨੇ ਦਾ ਸਮਾਨਰੱਖੀ ਬੈਠੇ ਓ, ਤੁਸੀਂ ਤਾਂ ਆਪਣਾ ਵਿਰਸਾ ਹੀ ਭੁੱਲ ਗਏ, ਸਾਡਾ ਵਿਰਸਾ ਤਾਂ ਹੱਥੀ ਘੋਟਣੇ ਨਾਲ ਦਾਣੇ ਕੁੱਟਣ, ਹੱਥੀ ਦੁੱਧਹਗਾਲਣ, ਕਹੀਆਂ ਨਾਲ  ਧਰਤੀ ਪੁੱਟਣ ਤੇ ਪੱਤੇ ਬੰਨ੍ਹਕੇ ਸਰੀਰ ਢਕਣ ਦਾ ਸੀ,ਜੇ ਕਦੇ ਉਹਨਾਂ ਦੇ ਪੁਰਖੇ ਆ ਜਾਣਤਾਂ ਕਹਿਣ ਸਾਡਾ ਵਿਰਸਾ ਆਹ ਅੰਨ ਚੱਬਣ, ਕਹੀਆਂ ਅਤੇ ਪੱਤਿਆ ਦਾ ਨਹੀਂਬਲਕੇ ਨੰਗੇ ਰਹਿਣ, ਤੀਰਾਂ ਭਾਲਿਆਂਨਾਲ ਸ਼ਿਕਾਰ ਕਰਕੇ ਮੀਟ ਖਾਣ ਦਾ ਸੀ                                                                                         ਸੋ ਸਾਨੂੰ ਸਮੇਂ ਦੇ ਨਾਲ ਐਵੇਂ ਵਾਧੂ ਵਿਰਸੇ ਦਾ ਭਾਰ ਨਹੀਂ ਚੁੱਕਣਾ ਚਾਹੀਦਾ। ਜਦੋਂ ਕੋਈ ਚੱਕੀ ਜਾਂ ਚਰਖੇ ਨਾਲ ਫੋਟੋਂ ਖਿਚਵਾਉਂਦਾ ਹੈ ਤਾਂ ਭਾਵੁਕ ਹੁੰਦਾ ਹੈ ਕਿ ਉਹ ਵੇਲਾ ਕਿੱਥੇ ਚਲਿਆ ਗਿਆ। ਪਰ ਜੇਕਰ ਸਾਡੀਕੋਈ ਉਸ  ਵੇਲੇ ਦੀਦੀaਪੜਦਾਦੀ ਆ ਜਾਵੇ ਤਾਂ ਅੱਗ ਲਾ ਕੇ ਫੂਕ ਦੇਵੇ ਕਿ ਇਹ ਚੱਕੀਆਂ ਅਤੇ ਚਰਖਿਆਂ ਨੇ ਹੀਸਾਡੇ ਜੀਵਨ ਤੇ ਜਵਾਨੀ ਖਾ ਲਈ। ਜਦੋਂ ਪੱਛਮੀਂ ਲੋਕਾਂ ਨੇ ਬਾਰਬੀਕੂਆਂ ਵਿਚ ਵੱਖ ਵੱਖ ਤਰ੍ਹਾਂ ਦਾ ਚਿਕਨ ਬਣਾਉਣਾਵੀ ਸਿੱਖ ਲਿਆ ਸੀ ਤਾਂ ਅਸੀਂ ਸਵੇਰੇ ਚਾਰ aਵਜੇ ਉੱਠ ਕੇ ਚੱਕੀਆਂ ਗੇੜ-ਗੇੜ ਕਣਕ, ਬਾਜਰੇ ਮੱਕੀਆਂ ਹੀ ਦਲਦੀਆਂਰਹੀਆਂ।                                       ਗੱਲ ਇਥੇ ਆਕੇ ਮੁੱਕਦੀ ਹੈ ਕਿ ਅਸੀਂ ਪੰਜਾਬੀ ਪੁਰਾਣੇ ਸੰਦ-ਸਾਧਨਾਂ, ਰਿਵਾਜਾਂ, ਧਰਮ ਦੇਗਰੰਥਾਂ ਅਨੁਸਾਰ ਹੀ ਜੀਵੀ ਜਾਨੇ ਆ। ਦੁਨੀਆਂ ਵੱਖ ਵੱਖ ਤਰ੍ਹਾਂ ਦੇ ਨਾਨaਵੈਜ ਤੇ ਪੋ੍ਰਟੀਨ ਭਰਭੂਰ ਸਵਾਦਾਂ ਦਾਅਨੰਦ ਮਾਣ ਰਹੀ ਹੈ। ਅਸੀਂ ਕਣਕ ਤੋਂ ਬਾਹਰ ਨਹੀਂ ਆਏ। ਕਾਰਨ ਪੁਰਾਣੇ ਧਾਰਮਿਕ ਗ੍ਰੰਥਾਂ ਦੇ ਵਿਖਿਆਨ, ਸਦੀਆ ਪੁਰਾਣੇ ਰਿਵਾਜ਼,-ਇਹਨਾਂ ਤੋਂ ਡਰੇ, ਘਬਰਾਏ, ਨਾ ਖਾਣ ਵਿੱਚ ਤਰੱਕੀ ਨਾ ਗਿਆਨ ਵਿੱਚ ਤਰੱਕੀ।                         […]

                              ਪ੍ਰਸਿੱਧ ਨੌਜਵਾਨ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਦੀਆਂ ਕਹਾਣੀਆਂ ਨਿੱਕੇ ਰੂਪ ਵਿਚ ਵੀ ਬਹੁਪਰਤੀ ਕਹਾਣੀਆਂ ਵਾਲੇ ਵਿਸ਼ੇ ਪੇਸ਼ ਕਰਦੀਆਂ ਹਨ। ਇਹ ਸ਼ਬਦ ਉਹਨਾਂ ਦੇ ਨਵੇਂ ਕਹਾਣੀ ਸੰਗ੍ਰਹਿ ‘ਉਹਦੀਆਂ ਅੱਖਾਂ ‘ਚ ਸੂਰਜ ਹੈ’ ਦੀਆਂ ਸਾਰੀਆਂ ਕਹਾਣੀਆਂ ਪੜਕੇ ਕਹਿ ਰਿਹਾਂ ਹਾਂ। ਜਤਿੰਦਰ ਸਿੰਘ […]

ਮੰਗਲ ਚੱਠਾ :-ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਜਤਿੰਦਰ ਹਾਂਸ ਦੇ ਕਹਾਣੀ ਸੰਗ੍ਰਹਿ ਦੀ ਕੀਤੀ ਗਈ ਘੁੰਡ ਚੁਕਾਈ ਪੰਜਾਬੀ ਲਿਖਾਰੀ ਸਭਾ ਦੀ ਮਹੀਨਾ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ 16 ਸਤੰਬਰ ਨੂੰ ਹੋਈ ਜਿਸ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਵੀਰ ਗੋਰਾ ਕਹਾਣੀਕਾਰ ਦੇਵਿੰਦਰ ਮਲਹਾਂਸ ਸੁਹਿਰਦ ਸ਼ਖ਼ਸੀਅਤ ਜਰਨੈਲ […]

ਕੈਲਗਰੀ (ਹਰਚਰਨ ਸਿੰਘ ਪ੍ਰਹਾਰ): ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ਇੰਡੀਅਨ ਐਕਸ ਸਰਵਿਸਮੈਨ ਇਮੀਗਰੈਂਟ ਅੇਸੋਸੀਏਸ਼ਨ ਦੇ ਹਾਲ ਅੰਦਰ ਸਰੋਤਿਆਂ ਭਰਵੇਂ ਇੱਕਠ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸੈਮੀਨਾਰ ਵਿੱਚ ਬੋਲਦਿਆਂ ਯੂ ਐਨ ਆਈ ਦੇ ਸਾਬਕਾ ਸੀਨੀਅਰ ਪੱਤਰਕਾਰ, ਲੇਖਕ ਤੇ ਸਿੱਖ ਵਿਦਵਾਨ ਸ. ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ, ਨਾ ਸਿਰਫ ਰਾਜਨੀਤਕ ਧਿਰ […]

ਮੰਗਲ ਚੱਠਾ  :- ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਬਲਬੀਰ ਗੋਰਾ ,ਜਗਦੀਸ਼ ਸਿੰਘ ਚੋਹਕਾ ਅਤੇ ਇੰਗਲੈਂਡ ਤੋਂ ਆਏ ਲੇਖਕ ਮਹਿੰਦਰਪਾਲ ਧਾਲੀਵਾਲ ਨੂੰ ਸੱਦਾ ਦਿੰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਹਾਜ਼ਰੀਨ ਨੂੰ ਜੀ ਆਇਆ ਆਖਿਆ  ਉਸ ਤੋਂ ਬਾਅਦ ਪ੍ਰਸਿੱਧ ਲੇਖਕ ,ਅਨੁਵਾਦਕ ਤੇ ਸੰਪਾਦਕ ਹਰਭਜਨ  ਹੁੰਦਲ  ਦੇ ਸਦੀਵੀ ਵਿਛੋੜੇ ਤੇ […]

ਕੈਲਗਰੀ (ਹਰਚਰਨ ਸਿੰਘ ਪ੍ਰਹਾਰ): ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਕਰਵਾਏ ਗਏ 12 ਵੇਂ ਸੋਹਣ ਮਾਨ ਯਾਦਗਾਰੀ ਮੇਲੇ ਨੇ ਇਸ ਵਾਰ ਹੋਰ ਬੁਲੰਦੀਆਂ ਛੋਹਣ ਦਾ ਨਿਰਾਲਾ ਯਤਨ ਕੀਤਾ ਹੈ। ਸਮੁੱਚਾ ਪ੍ਰੋਗਰਾਮ ਇੱਕ ਗੁੱਲਦੱਸਤੇ ਵਾਂਗ ਗੁੰਦਿਆ ਹੋਇਆ ਸੀ। ਹਰ ਸਾਲ ਵਾਂਗ ਇਸ ਵਾਰ ਦਾ ਮੇਲਾ ਹੱਸਣ, ਰੁਵਾਉਣ ਦੇ ਨਾਲ-ਨਾਲ ਕੁਝ ਸੁਨੇਹੇ ਸਪੱਸ਼ਟ ਰੂਪ ਵਿੱਚ ਦੇਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ। ਇਸ ਵਾਰ ਦੇ ਮੇਲੇ […]

ਰਚਨਾਵਾਂ ਵਿੱਚ ਫਾਦਰਜ਼ ਡੇਅ ਦਾ ਵਿਸ਼ਾ ਰਿਹਾ ਭਾਰੂ ਮੰਗਲ ਚੱਠਾ- ਪੰਜਾਬੀ ਲਿਖਾਰੀ ਸਭਾ ਦੀ ਜੂਨ ਮਹੀਨੇ ਦੀ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਬਲਵੀਰ ਗੋਰਾ, ਪੰਜਾਬ ਤੋਂ ਆਏ ਲੇਖਕ ਦਰਸ਼ਨ ਤਿਉਣਾ ਅਤੇ ਤਰਕਸ਼ੀਲ ਸੁਸਾਇਟੀ ਦੇ ਅਹੁਦੇਦਾਰ  ਦਰਸ਼ਨ ਔਜਲਾ ਨੂੰ ਸੱਦਾ ਦਿੰਦਿਆਂ ਜਨਰਲ ਸਕੱਤਰ  ਮੰਗਲ ਚੱਠਾ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਆਖਿਆ।          […]

ਮੰਗਲ ਚੱਠਾ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕਨੇਡਾ ਦੀ ਮਈ ਮਹੀਨੇ ਦੀ ਇਕੱਤਰਤਾ 20 ਮਈ 2023 ਨੂੰ ਦਿਨ ਦੇ ਠੀਕ ਦੋ ਵਜੇ ਕੋਸੋ ਹਾਲ ਕੈਲਗਰੀ ਵਿਖੇ ਹੋਈ। ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਂਦਿਆਂ ਬਲਜਿੰਦਰ ਸੰਘਾ ਨੇ ਪ੍ਰਧਾਨ ਬਲਵੀਰ ਗੋਰਾ, ਕਵਿੱਤਰੀ ਸੁੱਖਜੀਤ ਸਿਮਰਨ ਅਤੇ ਸਰੀ ਤੋਂ ਪਹੁੰਚੀ ਸਾਹਿਤਕ ਹਸਤੀ ਇੰਦਰਪ੍ਰੀਤ ਕੌਰ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ […]

ਮਾਸਟਰ ਭਜਨ ਸਿੰਘ ਕੈਲਗਰੀ: ਪਿਛਲੇ 3 ਦਹਾਕਿਆਂ ਤੋਂ ਕੈਲਗਰੀ ਵਿੱਚ ਲੋਕ ਪੱਖੀ ਸਮਾਜਿਕ, ਸਭਿਆਚਾਰਕ ਤੇ ਰਾਜਨੀਤਕ ਸਰੋਕਾਰਾਂ ਨੂੰ ਸਮਰਪਿਤ ਜਥੇਬੰਦੀ ‘ਪ੍ਰੌਗਰੈਸਿਵ ਕਲਚਰਲ਼ ਐਸੋਸੀਏਸ਼ਨ’ ਦੀ ਕਾਰਜਕਾਰਨੀ ਕਮੇਟੀ ਵਲੋਂ ਸਰਬਸੰਮਤੀ ਨਾਲ਼ ਸ਼੍ਰੀਮਤੀ ਜਸਵਿੰਦਰ ਮਾਨ ਨੂੰ ਪ੍ਰਧਾਨ ਚੁਣਿਆ ਗਿਆ।ਇਸ ਤੋਂ ਪਹਿਲਾਂ ਜਥੇਬੰਦੀ ਦੇ ਮੌਜੂਦਾ ਪ੍ਰਧਾਨ ਜੀਤ ਇੰਦਰ ਪਾਲ ਵਲੋਂ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਨਵਾਂ ਪ੍ਰਧਾਨ ਚੁਣਨ […]