
ਜਗਤਾਰ ਜਗਰਾਓਂ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਦੀ ਮਹੀਨਾਵਾਰ ਮੀਟਿੰਗ 21 ਨਵੰਬਰ 2026 ਦਿਨ ਸ਼ਨਿੱਚਰਵਾਰ ਵਾਰ ਨੂੰ ਕੋਸੋ ਹਾਲ ਵਿਚ ਸਭਾ ਦੀ ਪ੍ਰਧਾਨ ਡਾ. ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ।ਜਨਰਲ ਸਕੱਤਰ ਜਗਤਾਰ ਜਗਰਾਓਂ ਨੇ ਸ਼ੋਕ ਮਤੇ ਪੜਦਿਆਂ ਵੇਅਨ ਰਾਇਟ ਦੇ ਫੌਜੀਆਂ ਦੀ ਇਕ ਹਾਦਸੇ ਵਿਚ ਹੋਈ ਬੇਵਕਤੀ ਮੌਤ ਤੇ ਦੁੱਖ ਪ੍ਰਗਟ ਕੀਤਾ । ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਅਤੇ ਸਾਲ 1984 ਵਿੱਚ ਬੇਕਸੂਰ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਮੀਟਿੰਗ ਦੀ ਸ਼ੁਰੂਆਤ ਵਿੱਚ ਡਾ. ਪਰਮਜੀਤ ਕੌਰ ਨੇ ਨਾਨਕ ਸਾਹਿਬ ਦੇ 557ਵੇਂ ਜਨਮ ਦਿਨ ਤੇ ਪਿਆਰਾ ਸ਼ਬਦ ਪੜ੍ਹਿਆ। ਮਨਮੋਹਨ ਸਿੰਘ ਬਾਠ ਨੇ ਞਿਚਾਰ ਸਾਂਝੇ ਕੀਤੇ ਹਰੀਪਾਲ ਨੇ ਕਵਿਤਾ ਸੁਣਾਈ। ਇੰਜਨੀਅਰ ਜੀਰ ਸਿੰਘ ਬਰਾੜ, ਮੋਹਣ ਸਿੰਘ ਪਪਰਾਲਾਨੇ ਕੀਮਤੀ ਞਿਚਾਰ ਪੇਸ਼ ਕੀਤੇ , ਸੁਖਮੰਦਰ ਸਿੰਘ ਗਿੱਲ ਨੇ ਹਰਮੋਨੀਅਮ ਤੇ ਦੋ ਪਿਆਰੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਗੁਰਦੀਪ ਸਿੰਘ ਧਾਲੀਵਾਲ, ਜਰਨੈਲ ਸਿੰਘ ਤੱਗੜ ਨੇ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਸੋਹਣ ਸਿੰਘ ਭੁੱਚੋਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਜਾਣਕਾਰੀ ਦਿੱਤੀ। ਮੰਗਲ ਚੱਠਾ ਨੇ ਭੰਡਾਂ ਦੀ ਜੈ ਜੈ ਕਾਰ ਕਵਿਤਾ ਪੜ੍ਹੀ ਤੇ ਵਾਹ ਵਾਹ ਕਰਵਾਈ। ਗੁਰਸ਼ਰਨ ਸਿੰਘ ਭੋਗਲ ,ਰਣਜੀਤ ਸਿੰਘ, ਅਜੈਬ ਸਿੰਘ ਭੰਗੂ ਨੇ ਵੀ ਹਾਜ਼ਰੀ ਭਰੀ। ਤਰਲੋਚਨ ਸੈਂਭੀ ਨੇ ਬੁਲੰਦ ਅਵਾਜ਼ ਵਿੱਚ ਧਾਰਮਿਕ ਗੀਤ ਗਾਇਆ। ਹਰਕੰਵਲ ਸਾਹਿਲ ਨੇ ਅਫ਼ਰੀਕੀ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਫੋਟੋਗ੍ਰਾਫੀ ਦੀ ਜਿੰਮੇਵਾਰੀ ਰਣਜੀਤ ਸਿੰਘ ਨੇ ਨਿਭਾਈ। ਇਸ ਸਮੇਂ ਹਾਜ਼ਰੀਨ ਲਈ ਸਭਾ ਵੱਲੋਂ ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਅਖੀਰ ਵਿੱਚ ਪ੍ਰਧਾਨ ਪਰਮਜੀਤ ਕੌਰ ਵੱਲੋਂ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਦਸੰਬਰ ਮਹੀਨੇ ਦੀ ਮੀਟਿੰਗ 19 ਦਸੰਬਰ ਦਿਨ ਸ਼ਨਿਚਰਵਾਰ ਨੂੰ ਕੋਸੋ ਹਾਲ ਵਿਖੇ ਠੀਕ ਦੋ ਵਜੇ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਡਾ.ਪਰਮਜੀਤ ਕੌਰ ਨਾਲ ਫੋਨ ਨੰਬਰ 403-926-9702 ਜਾਂ ਜਨਰਲ ਸਕੱਤਰ ਜਗਤਾਰ ਜਗਰਾਓਂ ਨਾਲ 403-830-2110 ਤੇ ਸੰਪਰਕ ਕੀਤਾ ਜਾ ਸਕਦਾ ਹੈ ।