Get Adobe Flash player

        ਸਿੱਧਾ ਉੱਤਰ ਹੈ ਲੋਕਤੰਤਰੀ ਸਰਕਾਰ ਵਿੱਚ ਪ੍ਰਸ਼ਾਸਨ ਸਹੀ ਜ਼ਿੰਮੇਵਾਰੀਆਂ ਨਹੀਂ ਨਿਭਾ ਰਿਹਾ।

      ਬਹੁਤ ਸਾਰੀਆਂ ਦਰਦਾਂ ਦੀਆਂ ਦਵਾਈਆਂ ਹਨ ਸਾਰੇ ਦੇਸ਼ਾਂ ਵਿੱਚ, ਮੈਂ ਕੈਨੇਡਾ ਵਿੱਚ ਰਹਿੰਦਾ ਹਾਂ ਤੇ ਕਦੇ ਕਿਸੇ ਨੂੰ ਕਿਸੇ ਫਾਰਮੇਸੀ ਤੇ ਜਾਕੇ ਇਸ ਲਈ ਲੜਦਿਆਂ ਨਹੀਂ ਦੇਖਿਆ ਕਿ ਤੁਸੀਂ ਇਹਨਾਂ ਦਰਦ ਨਿਵਾਰਕ ਗੋਲੀਆਂ ਦੇ ਪੱਤੇ ਨਸ਼ਈਆਂ ਨੂੰ ਖਾਣ ਲਈ ਗ਼ੈਰਕਾਨੂੰਨੀ ਤਰੀਕੇ ਨਾਲ ਧੜਾਧੜ ਵੇਚ ਰਹੇ ਹੋ ਤੇ ਡਾਲਰ ਕਮਾ ਰਹੇ ਹੋ।

      ਕਾਰਨ: ਪ੍ਰਸ਼ਾਸਨ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ। ਇਸ ਲਈ ਨਾ ਤਾਂ ਕਿਸੇ ਪਰਮਿੰਦਰ ਸਿੰਘ ਝੋਟੇ ਨੂੰ ਜਾਨ ਗਵਾਉਣੀ ਪੈਂਦੀ ਹੈ ਤੇ ਨਾਂ ਅਸ਼ਵਨੀ ਬਣਕੇ ਕਾਤਲ ਬਣਨ ਦੇ ਹਲਾਤ ਪੈਦਾ ਹੁੰਦੇ ਹਨ।

          ਉਪਰੋਕਤ ਦੇ ਹਿਸਾਬ ਨਾਲਪਰਮਿੰਦਰ ਸਿੰਘ ਝੋਟੇ ਦਾ ਕਤਲ ਅਤੇ ਅਸ਼ਵਨੀ ਨੂੰ ਕਾਤਲ ਬਣਾਉਣ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੇ ਪ੍ਰਸ਼ਾਸਨ ਦੇ ਉਹ ਸਾਰੇ ਅਫਸਰਾਂ, ਅਧਿਕਾਰੀਆਂ ਨੂੰ ਕਾਤਲਾਂ ਵਿੱਚ ਸ਼ਾਮਲ ਕੀਤਾ ਜਾਵੇ ਜਿਹਨਾਂ ਨੇ ਅਜਿਹੇ ਹਲਾਤ ਪੈਦਾ ਕੀਤੇ। ਇਸ ਲਈ ਸਰਕਾਰ ਅਜਿਹਾ ਕਾਨੂੰਨ ਲੈਕੇ ਆਵੇ ਜਿਸ ਨਾਲ ਉਹਨਾਂ ਅਧਿਕਾਰੀਆਂ ਨੂੰ ਸਿਰਫ਼ ਬਦਲੀ ਜਾਂ ਬਰਖਾਸਤ ਕਰਕੇ ਨਾ ਛੱਡਿਆ ਜਾਵੇ ਬਲਕਿ ਉਹਨਾਂ ਦੀ ਸਾਰੀ ਜਾਇਦਾਦ ਵੀ ਕੁਰਕ ਕੀਤੀ ਜਾਵੇ ਜੋ ਗਲਤ ਢੰਗ ਨਾਲ ਬਣੀ ਹੈ ਅਤੇ ਉਸ ਜਾਇਦਾਦ ਨੂੰ ਉਹਨਾਂ ਸਭ ਬੇਕਸੂਰ ਲੋਕਾਂ ਲਈ ਵਰਤਿਆ ਜਾਵੇ ਜੋ ਹੁਣ ਅਜਿਹੇ ਹਲਾਤਾਂ ਕਰਕੇ ਬਿਜਨਸ ਬੰਦ ਕਰੀ ਬੈਠੇ ਹਨ ਜਾਂ ਬੰਦ ਦੇ ਸੱਦੇ ਕਾਰਨ ਦਿਹਾੜੀ ਨਹੀਂ ਜਾ ਸਕੇ ਅਤੇ ਜੋ ਸੰਪਤੀਆਂ ਦਾ ਨੁਕਸਾਨ ਹੋਇਆ ਹੈ, (ਸਰਕਾਰ ਲਈ ਇਹ ਜਾਂਚ ਬਹੁਤ ਸੌਖਾ ਕੰਮ ਹੈ ਸਾਰੇ ਸਰੋਤਾਂ ਤੇ ਨੌਕਰੀ ਦੀ ਤਨਖ਼ਾਹ ਦਾ ਹਿਸਾਬ ਅਤੇ ਪਰਿਵਾਰ ਦਾ ਰਹਿਣ ਸਹਿਣ ਦੇਖਕੇ ਕਿ ਇਹਨਾਂ ਕੋਲ ਕੀ ਕੀ ਹੈ ਜੋ ਆਮਦਨ ਦੇ ਕਾਨੂੰਨੀ ਸਾਧਨਾਂ ਤੋਂ ਵੱਧ ਹੈ)

         ਇਸ ਤੋਂ ਅੱਗੇ ਬੇਈਮਾਨੀ ਤੇ ਗਲਤ ਢੰਗ ਨਾਲ ਜਿਆਦਾ ਪੈਸਾ ਇਕੱਠਾ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੈਠੇ ਵੱਡੇ ਵੱਡੇ ਪੁਲਸ ਦੇ ਅਫ਼ਸਰਾਂ ਵੱਲ ਦੇਖਕੇ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਨਾ ਫ਼ੀਤੀਆਂ ਤੇ ਨਾ ਪੈਸੇ  ਕੰਮ ਆ ਰਹੇ ਅਤੇ ਜਿਸ ਔਲਾਦ ਲਈ ਝੂਠੇ ਮੁਕਾਬਲੇ ਬਣਾਕੇ ਨਜਾਇਜ ਨੌਜਵਾਨ ਮਾਰੇ ਉਹ ਮੁਲਕਾਤ ਕਰਨ ਵੀ ਨਹੀਂ ਆਉਂਦੇ ਕਿ ਸਾਡੇ ਖ਼ਾਨਦਾਨ ਤੇ ਤੁਹਾਡੇ ਕਰਕੇ ਧੱਬਾ ਲੱਗਾ,

ਇਸੇ ਤਰਾ ਹੋਰ ਬਹੁਤ ਸਰਕਾਰੀ ਮੁਲਾਜ਼ਮ ਹਨ ਜਿਨ੍ਹਾਂ ਨੇ ਬਹੁਤ ਪੈਸਾ ਬਣਾਇਆ ਪਰ ਹੁਣ ਆਪਣਾ ਬੁਢਾਪਾ ਜੇਲ੍ਹਾਂ ਵਿੱਚ ਰੋਲ ਰਹੇ ਹਨ।

             ਹੁਣ ਸੋਸ਼ਲ ਮੀਡੀਏ ਦਾ ਜ਼ਮਾਨਾ ਹੋਣ ਕਰਕੇ ਕਿਸੇ ਦੇ ਪਾਪ ਲੁਕੇ ਨਹੀ ਰਹਿੰਦੇ। ਸਰਕਾਰੀ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਨੇਤਾ ਦੇ ਥੱਲੇ ਲੱਗਕੇ ਬੇਈਮਾਨੀ ਜਾਂ ਗਲਤ ਕੰਮ ਨਾ ਕਰੋ, ਜਦੋਂ ਸਮਾਂ ਆਇਆ ਫਸਣਾ ਤੁਸੀਂ ਹੀ ਹੈ, 

ਬਲਜਿੰਦਰ ਸੰਘਾ 403-680-3212

        ਇਸ ਲਈ ਆਪਣੇ ਆਪ ਨੂੰ ਇਹਨਾਂ ਦੇ ਪ੍ਰਭਾਵ ਤੋਂ ਮੁਕਤ ਕਰਕੇ ਨੌਕਰੀ ਕਰੋ, ਇਸ ਨਾਲ ਮਾਣ ਤਾ ਮਿਲੇਗਾ ਹੀ ਨਾਲ ਹੀ ਕਿਸੇ ਮਾੜੇ ਸਮੇਂ ਲੋਕ ਤੁਹਾਡਾ ਸਾਥ ਵੀ ਦੇਣਗੇ, ਰਾਜਨੀਤਕ ਲੋਕ ਆਉਂਦੇ ਜਾਂਦੇ ਰਹਿਣਗੇ ਪਰ ਤੁਸੀਂ ਤਿੰਨ ਸਾਢੇ ਤਿੰਨ ਦਹਾਕੇ ਨੌਕਰੀ ਕਰਨੀ ਹੈ, ਇਹਨਾਂ ਨੂੰ ਸਿੱਧਾ ਕਹਿ ਦਿਆ ਕਰੋ ਕਿ ਤੁਸੀਂ ਆਪਣਾ ਕੰਮ ਕਰੋ ਤੇ ਸਾਨੂੰ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਨ ਦਿਓ।

           ਸਰਕਾਰਾਂ ਦੇ ਨਾਲ–ਨਾਲ ਸਾਡੀ ਆਪਣੀ ਵੀ ਜ਼ਿੰਮੇਵਾਰੀ ਹੈ ਕਿ ਨਸ਼ਿਆਂ ਤੋਂ ਦੂਰ ਰਹੀਏ, ਜਿੰਨੇ ਦੇ ਨਸ਼ੇ ਲੈਦੇ ਹੋ ਉਸ ਤੋਂ ਅੱਧਾ ਪੈਸਾ  ਦੁੱਧ, ਦਹੀਂ, ਫ਼ਲਾਂ ਤੇ ਲਗਾਓ ਤਾਂ  ਦਿਨ ਬਦਲਣੇ ਸ਼ੁਰੂ ਹੋ ਜਾਣਗੇ ਤੇ ਜ਼ਿੰਦਗੀ ਜਿੰਦਾਬਾਦ ਹੋ ਜਾਵੇਗੀ।