Get Adobe Flash player
Screenshot

ਮੇਪਲ ਬਿਊਰੋ:-ਪਿਛਲੇ ਦਿਨੀ ਏਅਡਰੀ ਦੇ ਬਟਰ ਚਰਚ ਥੀਏਟਰ ਵਿਚ ਨਟਕ ‘ਇਕ ਕਹਾਣੀ ਹੋਰ’ ਦਾ ਸਫ਼ਲ ਸ਼ੋਅ ਪੰਜਾਬੀ ਹੈਟੀਟੇਜ ਥਿਏਟਰ ਸੋਸਾਇਟੀ ਅਲਬਰਟਾ ਅਤੇ ਬੋਲ ਬਾਣੀ ਦੀ ਦੇ ਨਿਰਦੇਸ਼ਨ ਹੇਠ ਹੋਇਆ। ਇਸ ਨਾਟਕ ਦੀ ਡਾਇਰੈਕਸ਼ਨ ਪਰਮਜੀਤ ਸਿੰਘ ਗਿੱਲ ਵੱਲੋਂ ਕੀਤੀ ਗਈ ਸੀ। ਨਾਟਕ ਦਾ ਮੁੱਖ ਵਿਸ਼ਾ ਅਜੋਕੇ ਸਮਾਜ ਵਿਚ ਔਰਤ ਦੀ ਦਸ਼ਾ ਬਾਰੇ ਸੀ ਕਿ ਜੇਕਰ ਵਿਆਹੁਤਾ ਪਰਿਵਾਰਕ ਜੀਵਨ ਵਿਚ ਮਰਦ ਨਸ਼ਈ, ਲਾਹਪ੍ਰਵਾਹ, ਉਮਰ ਅਤੇ ਵੱਧਦੇ ਪਰਿਵਾਰ ਦੀਆਂ ਲੋੜਾਂ ਅਨੁਸਾਰ ਪਰਿਵਾਰਕ ਜਿ਼ੰਮੇਵਾਰੀਆਂ ਪ੍ਰਤੀ ਅਵੇਸਲਾ ਅਤੇ ਪਿੱਤਰਸੱਤਾ ਦੇ ਪ੍ਰਭਾਵ ਹੇਠ ਹੈ ਤਾਂ ਅਜਿਹੀ ਸਥਿਤੀ ਵਿਚ ਅੋਰਤ ਨੂੰ ਕੀ-ਕੀ ਸਹਿਣਾ ਪੈਂਦਾ ਹੈ, ਉਹ ਪਰਿਵਾਰ ਟੁੱਟਣ ਦੇ ਡਰੋਂ ਅਤੇ ਸਮਾਜ ਦੇ ਬੋਝ ਥੱਲੇ ਦੱਬੀ ਆਪ ਬਿਮਾਰ ਹੋ ਜਾਂਦੀ ਹੈ। ਪਰ ਜੇਕਰ ਅਜਿਹੇ ਸਮੇਂ ਉਸਨੂੰ ਇਸ ਹਲਾਤ ਵਿਚੋਂ ਨਿਕਲਣ ਲਈ ਪਰਿਵਾਰ ਅਤੇ ਭਾਈਚਾਰੇ ਦਾ ਸਾਥ ਹੋਵੇ ਤਾਂ ਉਹ ਅਜਿਹੇ ਰੀਂਘਦੇ ਵਿਆਹੁਤਾ ਰਿਸ਼ਤੇ ਨੂੰ ਤੋੜਕੇ ਅੱਗੇ ਵਧ ਸਕਦੀ ਹੈ। ਜੇਕਰ ਉਹ ਅਜਿਹਾ ਕਰਦੀ ਹੈ ਤਾਂ ਇਸ ਦੇ ਰਾਹ ਚੱਲਕੇ ਹੋਰ ਔਰਤਾਂ ਇਹੋ ਜਿਹੀ ਕਹਾਣੀ ਬਨਣ ਅਤੇ ਚੁੱਪ-ਚਾਪ ਸਦਮੇ ਸਹਿਣ ਤੋਂ ਬਚ ਸਕਦੀਆਂ ਹਨ। ਨਾਟਕ ਵਿਚ ਸਭ ਕਲਾਕਾਰਾਂ ਦੀ ਸੁਲਝੀ ਅਦਾਕਾਰੀ ਨੇ ਪੂਰੇ ਨਾਟਕ ਦੌਰਾਨ ਦਰਸ਼ਕਾ ਨੂੰ ਕੀਲੀ ਰੱਖਿਆ। ਨੌਜਾਵਾਨ ਐਮ. ਐਲ. ਏ. ਗੁਰਿੰਦਰ ਬਰਾੜ ਨੇ ਸਭ ਕਲਾਕਰਾਂ ਅਤੇ ਪ੍ਰਬੰਧਕਾਂ ਨੂੰ ਆਪਣੇ ਵੱਲੋ ਸਨਮਾਨ ਸਰਟੀਫਿਕੇਟ ਦਿੱਤੇ । ਗੁਰਬਾਣੀ ਗਿੱਲ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਇਸ ਸਫ਼ਲ ਨਾਟਕ ਸਮਾਗਮ ਲਈ ਵਧਾਈ।