
ਦਵਿੰਦਰ ਮਲਹਾਂਸ: ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਇਕੱਤਰਤਾ ਕੋਸੋ ਹਾਲ ਵਿਖੇ ਠੀਕ 2 ਵਜੇ ਸ਼ੁਰੂ ਹੋਈ ।
ਦਵਿੰਦਰ ਮਲਹਾਂਸ ਨੇ ਪੰਜਾਬੀ ਲਿਖਾਰੀ ਸਭਾ ਦੇ 27 ਸਾਲਾਂ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ , ਲਿਖਾਰੀ ਸਭਾ ਦੇ ਸਰਪ੍ਰਸਤ ਹਰੀਪਾਲ ਜੀ ਨੂੰ ਸਟੇਜ ਤੇ ਸੱਦਾ ਦਿੱਤਾ ।
ਹਰੀਪਾਲ ਨੇ ਨਵੇਂ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ ਵਿੱਚ ਪ੍ਰਧਾਨ ਡਾਕਟਰ ਪਰਮਜੀਤ ਕੌਰ, ਮੀਤ ਪ੍ਰਧਾਨ ਜੋਰਾਵਰ, ਜਨਰਲ ਸਕੱਤਰ ਜਗਤਾਰ ਜਗਰਾਓਂ ਅਤੇ ਸਕੱਤਰ ਸੁਖਜੀਤ ਸਿਮਰਨ ਨੂੰ ਚੁਣਿਆ ਗਿਆ ।ਸਾਰਿਆਂ ਨੇ ਨਵੀਂ ਕਮੇਟੀ ਨੂੰ ਮੁਬਾਰਕਾਂ ਦਿੱਤੀਆਂ ।

ਮੰਚ ਦੀ ਅਗਲੀ ਕਾਰਵਾਈ ਜਨਰਲ ਸਕੱਤਰ ਜਗਤਾਰ ਜਗਰਾਓਂ ਨੇ ਬਾਖੂਬੀ ਨਿਭਾਈ ।ਪਰਮਜੀਤ ਸਿੰਘ ਭੰਗੂ ਦੀ ਕਵਿਤਾ ਨਾਲ ਮੀਟਿੰਗ ਦਾ ਅਗਾਜ ਹੋਇਆ ।ਗੁਰਚਰਨ ਸਿੰਘ ਹੇਅਰ ਨੇ ਆਪਣੀ ਨਵੀਂ ਕਿਤਾਬ ‘ਅਰਪਨ’ ਵਿਚੋਂ ਪੰਜਾਬੀ ਮਾਂ ਬੋਲੀ ਬਾਰੇ ਕਵਿਤਾ ਪੜ੍ਹੀ ।
ਹਰਚਰਨ ਸਿੰਘ ਪਰਹਾਰ ਨੇ ਬਹੁਤ ਹੀ ਵਧੀਆ ਰਚਨਾ ਸਾਂਝੀ ਕੀਤੀ ।ਜਗਦੀਸ਼ ਸਿੰਘ ਚੋਹਕਾ,ਅਜੈਬ ਸਿੰਘ ਭੰਗੂ,ਇੰਜ.ਜੀਰ ਸਿੰਘ ਬਰਾੜ ਅਤੇ ਰਾਜਿੰਦਰ ਕੌਰ ਚੋਹਕਾ ਨੇ ਆਪਣੇ ਵਿਚਾਰਾਂ ਨਾਲ ਸਾਂਝ ਪਾਈ ।

ਸਰਵਣ ਸਿੰਘ ਸੰਧੂ,ਬਲਜਿੰਦਰ ਸੰਘਾ, ਸੋਹਣ ਸਿੰਘ ਭੁੱਚੋ,ਮਾਸਟਰ ਹਰਭਜਨ ਸਿੰਘ ,ਮੋਹਣ ਸਿੰਘ ਪਪਰਾਲਾ ਅਤੇ ਸੁਖਜੀਤ ਸਿਮਰਨ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ ।

ਮੰਗਲ ਚੱਠਾ ਨੇ ਉੱਘੇ ਕਵੀ ਮੋਹਨ ਗਿੱਲ ਦੀਆਂ ਪੁਸਤਕ ‘ਇੱਕ ਹੰਝੂ ਦਾ ਭਾਰ ‘ ਪੰਜਾਬੀ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨਾਂ ਨੂੰ ਭੇਂਟ ਕੀਤੀ ,ਅਤੇ ਇਸ ਪੁਸਤਕ ਵਿੱਚੋ ਕੁਝ ਦੋਹੇ ਵੀ ਪੜ ਕੇ ਸੁਣਾਏ ।ਗੁਰਦੀਪ ਧਾਲੀਵਾਲ ਨੇ ਵੀ ਮੋਹਨ ਗਿੱਲ ਦੇ ਦੋਹੇ ਪੇਸ਼ ਕੀਤੇ,ਅਤੇ ਆਪਦੀ ਕਵਿਤਾ ਸੁਣਾਈ ।
ਉੱਘੇ ਗੀਤਕਾਰ ਅਲਬੇਲ ਬਰਾੜ ਨੇ ‘ਮੁੰਡਾ ਆਪਦੇ ਵਿਆਹ ਵਿੱਚ ਨੱਚਦਾ ਫਿਰੇ’ ਤਰੰਨਮ ਵਿੱਚ ਗਾਇਆ ।ਮਨਮੋਹਣ ਸਿੰਘ ਬਾਠ,ਸਰਬਜੀਤ ਉੱਪਲ ਅਤੇ ਤਾਜਵੀਰ ਸਿੰਘ ਨੇ ਗੀਤ ਪੇਸ਼ ਕੀਤੇ ।ਮਲਿਕ ਆਰਿਫ ਦੋ ਰਚਨਾਵਾਂ ਸਾਂਝੀਆਂ ਕੀਤੀਆਂ ।ਹੋਰਨਾਂ ਤੋਂ ਇਲਾਵਾ ਗੁਰਦੀਪ ਕੌਰ ਪਰਹਾਰ ,ਸੁਰਿੰਦਰ ਚੀਮਾਂ, ਜਤਿੰਦਰ ਸਿੰਘ ਅਤੇ ਰਾਕੇਸ਼ ਗੋਤਮ ਨੇ ਵੀ ਹਾਜ਼ਰੀ ਲਗਵਾਈ ।ਰਣਜੀਤ ਸਿੰਘ ਨੇ ਫੋਟੋਗ੍ਰਾਫੀ ਕੀਤੀ ।
ਆਖਿਰ ਵਿੱਚ ਪ੍ਰਧਾਨ ਡਾਕਟਰ ਪਰਮਜੀਤ ਕੌਰ ਸਾਰਿਆਂ ਦਾ ਧੰਨਵਾਦ ਕੀਤਾ । ਅਗਲੀ ਮੀਟਿੰਗ 17 ਅਕਤੂਬਰ 2026 ਨੂੰ ਕੋਸੋ ਹਾਲ ਵਿਖੇ ਹੋਵੇਗੀ ।
ਹੋਰ ਜਾਣਕਾਰੀ ਲਈ ਪ੍ਰਧਾਨ ਪਰਮਜੀਤ ਕੌਰ 403 926 9702
ਜਨਰਲ ਸਕੱਤਰ ਜਗਤਾਰ ਜਗਰਾਓਂ 403 830 2110 ਤੇ ਸੰਪਰਕ ਕੀਤਾ ਜਾ ਸਕਦਾ ਹੈ ।