Get Adobe Flash player

ਮੈਪਲ ਬਿਊਰੋ: ਪ੍ਰਸਿੱਧ ਗਾਇਕ ਦਰਸ਼ਨ ਖੇਲਾ ਅਤੇ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ ‘ਝੋਨਾ ਚੰਨ ਤੇ’ (Jhona Chann Te) 10 ਜੁਲਾਈ 2026 ਨੂੰ ਰੀਲੀਜ਼ ਕੀਤਾ ਗਿਆ ਸੀ॥ ਗੀਤ ਦੀ ਵੀਡੀਓ ਸ਼ੂਟਿੰਗ ਕਨੇਡਾ ਦੇ ਸ਼ਹਿਰ ਕੈਲਗਰੀ, ਰੌਕੀ ਵਿਊ ਅਤੇ ਪੰਜਾਬ ਵਿਚ ਕੀਤੀ ਗਈ ਹੈ। ਗਾਇਕ ਦਰਸ਼ਨ ਖੇਲਾ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਗੁਰਲੇਜ਼ ਅਖ਼ਤਰ ਨਾਲ ਗਾਏ ਇਸ ਦੋਗਾਣੇ ‘ਝੋਨਾ ਚੰਨ ਤੇ’ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਗੀਤ ਦੇ ਬੋਲਾਂ ਦੇ ਨਾਲ ਨਾਲ ਦਰਸ਼ਕਾਂ ਵੱਲੋਂ ਵੀਡੀE ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਜਿਸ ਲਈ ਉਹ ਸਭ ਦਾ ਬਹੁਤ ਧੰਨਵਾਦੀ ਹੈ। ਜਿ਼ਕਰਯੋਗ ਹੈ ਦਰਸ਼ਨ ਖੇਲਾ ਬੜੇ ਲੰਬੇ ਸਮੇਂ ਤੋਂ ਗਇਕੀ ਦੇ ਖੇਤਰ ਵਿਚ ਹੈ ਅਤੇ ਸਰੋਤਿਆਂ ਨੇ ਉਹਨਾਂ ਦੇ ਹੁਣ ਤੱਕ ਦੇ ਸਾਰੇ ਗੀਤਾਂ ਨੂੰ ਹੀ ਬਹੁਤ ਪਿਆਰ ਬਖਸਿ਼ਆ ਹੈ। ਗੀਤ ਦੇ ਗੀਤਕਾਰ ਅਤੇ ਪ੍ਰੋਡਿਊਸਰ ਬਲਜਿੰਦਰ ਸੰਘਾ ਅਨੁਸਾਰ ਗੀਤ ਦਾ ਉਦੇਸ਼ ਮਨੋਰੰਜਨ ਦੇ ਨਾਲ ਨਾਲ ਨੌਜਾਵਾਨੀ ਨੂੰ ਆਉਣ ਵਾਲੇ ਏ ਆਈ ਅਤੇ ਤਰੱਕੀ ਕਰਦੇ ਸਾਇੰਸ ਦੇ ਸਮੇਂ ਵਿਚ ਸਮੇਂ ਤੋਂ ਅੱਗੇ ਦੀ ਸੋਚ ਵੱਲ ਉਤਸ਼ਹਿਤ ਕਰਕੇ ‘ਆਉਟ ਆਫ ਦੀ ਬੌਕਸ’ ਸੋਚ ਨਾਲ ਜੋੜਨਾ ਹੈ। ਕਿਉਂਕਿ ਜੇਕਰ ਏਲਾਨ ਮਸਕ ਵਰਗਾ ਵਿਆਕਤੀ ਸਾਇੰਸ ਨਜ਼ਰੀਏ ਨਾਲ ਸਪੇਸਐਕਸ, ਹਵਾ ਵਿਚੋਂ ਪੋ੍ਰਟੀਨ ਪੈਦਾ ਕਰਨ, ਮੰਗਲ (ਮਾਰਸ) ਗ੍ਰਹਿ ਤੇ ਕਲੋਨੀ ਬਣਾਉਣ ਦੀਆਂ ਹੈਰਾਨੀਜਨਕ ਗੱਲਾਂ ਸੋਚਕੇ ਉਹਨਾਂ ਨੂੰ ਅਸਲੀਅਤ ਵਿਚ ਸਾਹਮਣੇ ਲੈ ਕੇ ਆ ਸਕਦਾ ਹੈ ਤਾਂ ਸਾਡੇ ਨੌਜਵਾਨ ਕਿਉਂ ਪਿੱਛੇ ਰਹਿਣ। ਕੀ ਪੰਜਾਬੀ ਨੌਜਵਾਨ ਦੀ ਸੋਚ ‘ਆਊਟ ਆਫ ਦਾ ਬੌਕਸ’ ਨਹੀਂ ਜਾ ਸਕਦੀ। ਇਸ ਗੀਤ ਦਾ ਸੰਗੀਤ ਪ੍ਰਸਿੱਧ ਨੌਜਵਾਨ ਸੰਗੀਤਕਾਰ ਕੇ ਵੀ ਸਿੰਘ ਨੇ ਬੜੀ ਰੂਹ ਤੇ ਮਿਹਨਤ ਨਾਲ ਤਿਆਰ ਕੀਤਾ ਹੈ। ਪੰਜਾਬ ਵਿਚ ਵੀਡੀਓ ਹੰਢੇ ਵਰਤੇ ਤੇ ਅਣਗਿਣਤ ਪ੍ਰਸਿੱਧ ਵੀਡੀE ਇੰਡਸਟਰੀ ਨੂੰ ਦੇਣ ਵਾਲੇ ਅਮਰਜੀਤ ਖੁਰਾਣਾ ਦੀ ਟੀਮ ਨੇ ਬਣਾਈ ਹ ਤੇ ਆਡਿਟ ਕੀਤੀ ਹੈ।ਕਨੇਡਾ ਵਿਚ ਵੀਡੀE ਸ਼ੂਟਿੰਗ ਜਸਕਰਨ ਦੀ ਹੈ। ਵੀਡੀਓ  ਵਿਚ ਪ੍ਰਸਿੱਧ ਫੀਮੇਲ ਮੌਡਲ ਨੰਦਨੀ ਸ਼ਰਮਾ ਮੇਲ ਮੌਡਲ   ਅਭੀ ਰਾਏ ਨੇ ਸ਼ਾਨਦਾਰ ਕੰਮ ਕੀਤਾ ਹੈ। ਇਹ ਗੀਤ ਗਾਇਕ ਦਰਸ਼ਨ ਖੇਲਾ ਯੁਟਿਊਬ ਚੈਨਲ ਅਤੇ ਲੱਗਭੱਗ ਸਭ ਪਲੇਟਫਾਰਮ ਤੇ ਰੀਲੀਜ਼ ਕੀਤਾ ਜਾਵੇਗਾ। ਗੀਤ ਨੂੰ ਓਰੀਕਲ ਹੋਮਜ਼ ਕੈਲਗਰੀ ਵੱਲੋਂ ਸਪਾਂਸਰ ਕੀਤਾ ਗਿਆ ਹੈ।