ਗੀਤ ਦਾ ਉਦੇਸ਼ ਮਨੋਰੰਜਨ ਦੇ ਨਾਲ ਨਾਲ ਨੌਜਾਵਾਨੀ ਨੂੰ ‘ਆਉਟ ਆਫ ਦੀ ਬੌਕਸ’ ਸੋਚ ਨਾਲ ਜੋੜਨਾ ਹੈ। – ਬਲਜਿੰਦਰ ਸੰਘਾ
ਮੈਪਲ ਬਿਊਰੋ: ਪ੍ਰਸਿੱਧ ਗਾਇਕ ਦਰਸ਼ਨ ਖੇਲਾ ਅਤੇ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ ‘ਝੋਨਾ ਚੰਨ ‘ਤੇ 10 ਜੁਲਾਈ 2026 ਨੂੰ ਰੀਲੀਜ਼ ਹੋਵੇਗਾ। ਗੀਤ ਦੀ ਵੀਡੀਓ ਸ਼ੂਟਿੰਗ ਕਨੇਡਾ ਦੇ ਸ਼ਹਿਰ ਕੈਲਗਰੀ, ਰੌਕੀ ਵਿਊ ਅਤੇ ਪੰਜਾਬ ਵਿਚ ਕੀਤੀ ਗਈ ਹੈ। ਇਸ ਗੀਤ ਦੇ ਗੀਤਕਾਰ ਅਤੇ ਪ੍ਰੋਡਿਊਸਰ ਬਲਜਿੰਦਰ ਸੰਘਾ ਅਨੁਸਾਰ ਗੀਤ ਦਾ ਉਦੇਸ਼ ਮਨੋਰੰਜਨ ਦੇ ਨਾਲ ਨਾਲ ਨੌਜਾਵਾਨੀ ਨੂੰ ਆਉਣ ਵਾਲੇ) ਏ ਆਈ (AI) ਅਤੇ ਤਰੱਕੀ ਕਰਦੇ ਸਾਇੰਸ ਦੇ ਸਮੇਂ ਵਿਚ ਸਮੇਂ ਤੋਂ ਅੱਗੇ ਦੀ ਸੋਚ ਵੱਲ ਉਤਸ਼ਾਹਿਤ ਕਰਕੇ ‘ਆਉਟ ਆਫ ਦੀ ਬੌਕਸ’ ਸੋਚ ਨਾਲ ਜੋੜਨਾ ਹੈ।


ਕਿਉਂਕਿ ਜੇਕਰ ਏਲਾਨ ਮਸਕ ਵਰਗਾ ਵਿਆਕਤੀ ਸਾਇੰਸ ਨਜ਼ਰੀਏ ਨਾਲ ਸਪੇਸਐਕਸ, ਹਵਾ ਵਿਚੋਂ ਪੋ੍ਟੀਨ ਪੈਦਾ ਕਰਨ, ਮੰਗਲ (ਮਾਰਸ) ਗ੍ਰਹਿ ਤੇ ਕਲੋਨੀ ਬਣਾਉਣ ਦੀਆਂ ਹੈਰਾਨੀਕੁੰਨ ਗੱਲਾਂ ਸੋਚਕੇ ਉਹਨਾਂ ਨੂੰ ਅਸਲੀਅਤ ਵਿਚ ਸਾਹਮਣੇ ਲੈ ਕੇ ਆ ਸਕਦਾ ਹੈ ਤਾਂ ਸਾਡੇ ਨੌਜਵਾਨ ਕਿਉਂ ਪਿੱਛੇ ਰਹਿਣ। ਕੀ ਪੰਜਾਬੀ ਨੌਜਵਾਨ ਦੀ ਸੋਚ ‘ਆਊਟ ਆਫ ਦਾ ਬੌਕਸ’ ਨਹੀਂ ਜਾ ਸਕਦੀ। ਬਲਜਿੰਦਰ ਸੰਘਾ ਅਨੁਸਾਰ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਾਇੰਸ ਨੇ ਕੋਈ ਅੱਗੇ ਦੀਆਂ ਕਾਢਾਂ ਬਾਰੇ ਖੁਲਾਸੇ ਕੀਤੇ ਹਨ ਤਾਂ ਆਮ ਲੋਕ ਇਹੀ ਸੋਚਦੇ ਸੀ ਕਿ ਇਹ ਤਾਂ ਸੰਭਵ ਹੀ ਨਹੀਂ।



ਇਸ ਗੀਤ ਦਾ ਸੰਗੀਤ ਪ੍ਰਸਿੱਧ ਨੌਜਵਾਨ ਸੰਗੀਤਕਾਰ ਕੇ ਵੀ ਸਿੰਘ ਨੇ ਬੜੀ ਰੂਹ ਤੇ ਮਿਹਨਤ ਨਾਲ ਤਿਆਰ ਕੀਤਾ ਹੈ। ਪੰਜਾਬ ਵਿਚ ਵੀਡੀਓ ਹੰਢੇ ਵਰਤੇ ਤੇ ਅਣਗਿਣਤ ਪ੍ਰਸਿੱਧ ਵੀਡੀਓ ਇੰਡਸਟਰੀ ਨੂੰ ਦੇਣ ਵਾਲੇ ਅਮਰਜੀਤ ਖੁਰਾਣਾ ਦੀ ਟੀਮ ਨੇ ਬਣਾਈ ਹ ਤੇ ਆਡਿਟ ਕੀਤੀ ਹੈ।ਕਨੇਡਾ ਵਿਚ ਵੀਡੀਓ ਸ਼ੂਟਿੰਗ ਜਸਕਰਨ ਦੀ ਹੈ।

ਵੀਡੀਓ ਵਿਚ ਪ੍ਰਸਿੱਧ ਫੀਮੇਲ ਮੌਡਲ ਨੰਦਨੀ ਸ਼ਰਮਾ ਮੇਲ ਮੌਡਲ ਅਭੀ ਰਾਏ ਨੇ ਸ਼ਾਨਦਾਰ ਕੰਮ ਕੀਤਾ ਹੈ। ਇਹ ਗੀਤ ਗਾਇਕ ਦਰਸ਼ਨ ਖੇਲਾ ਯੁਟਿਊਬ ਚੈਨਲ ਅਤੇ ਲੱਗਭੱਗ ਸਭ ਪਲੇਟਫਾਰਮ ਤੇ ਰੀਲੀਜ਼ ਕੀਤਾ ਜਾਵੇਗਾ। ਗਾਇਕ ਦਰਸ਼ਨ ਖੇਲਾ ਅਨੁਸਾਰ ਆਸ ਹੈ ਕਿ ਇਸ ਗੀਤ ਨੂੰ ਲੋਕਾਂ ਵੱਲੋਂ ਉਹਨਾਂ ਦੇ ਪਹਿਲੇ ਗੀਤਾਂ ਵਾਂਗ ਹੀ ਪਿਆਰ ਦਿੱਤਾ ਜਾਵੇਗਾ। ਗੀਤ ਨੂੰ ਓਰੀਕਲ ਹੋਮਜ਼ ਕੈਲਗਰੀ (Oracle Homes Ltd. Calgary) ਵੱਲੋਂ ਸਪਾਂਸਰ ਕੀਤਾ ਗਿਆ ਹੈ।