Get Adobe Flash player

ਦਵਿੰਦਰ ਮਲਹਾਂਸ :ਪੰਜਾਬੀ ਲਿਖਾਰੀ ਸਭਾ ਕੈਲਗਰੀ,ਕਨੇਡਾ ਨੇ ਆਪਣੇ 13ਵੇਂ  ‘ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ ਸਮਾਗਮ’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਸਮਾਗਮ  20 ਜੂਨ 2026 ਦਿਨ ਸ਼ਨਿੱਚਰਵਾਰ ਨੂੰ 1:00 ਤੋਂ 4:00 ਵਜੇ ਤੱਕ ਵਾਈਟਹੌਰਨ ਕਮਿਊਨਟੀ ਹਾਲ (228 Whitehorn Road N.E. Calgary, T1Y6H5) ਵਿਚ ਹੋਵੇਗਾ। ਸਭਾ ਦੇ ਕਾਰਜਕਾਰੀ ਮੈਂਬਰਾਂ ਦੇ ਇਲਾਵਾ ਬੱਚਿਆਂ ਵਿੱਚ ਵੀ ਭਰਪੂਰ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਸਮਾਗਮ ਵਿਚ ਸਕੂਲ ਗਰੇਡ ਇੱਕ ਤੋਂ ਗਰੇਡ ਅੱਠ ਤੱਕ ਦੇ ਬੱਚੇ ਸਟੇਜ ਤੋਂ ਪੰਜਾਬੀ ਵਿਚ ਕਵਿਤਾ, ਕਹਾਣੀ, ਗੀਤ ਆਦਿ ਪੜਨਗੇ ਤੇ ਜੇਤੂ ਬੱਚਿਆਂ ਨੂੰ ਹਰੇਕ ਸਾਲ ਦੀ ਤਰ੍ਹਾਂ ਵਿਸ਼ੇਸ਼ ਇਨਾਮ ਦਿੱਤੇ ਜਾਣਗੇ,ਹਰ ਭਾਗ ਲੈਣ ਵਾਲੇ ਬੱਚੇ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਬੱਚਿਆਂ ਵੱਲੋਂ ਸੱਭਿਆਚਾਰਕ ਪਰੋਗਰਾਮ ਪੇਸ਼ ਕੀਤਾ ਜਾਵੇਗਾ, ਆਪ ਸਭ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿਚ ਵੱਧ ਤੋਂ ਵੱਧ ਆਪਣੇ ਬੱਚਿਆਂ ਸਮੇਤ ਹਾਜ਼ਰੀ ਲਵਾਓ। ਚਾਹ ਅਤੇ ਸਨੈਕਸ ਦਾ ਸਭ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਪਿਛਲੇ 27 ਸਾਲਾਂ ਤੋਂ ਇਹ ਸਭਾ ਪੰਜਾਬੀ ਬੋਲੀ ਤੇ ਨਿੱਗਰ ਕਦਰਾਂ-ਕੀਮਤਾਂ ਲਈ ਕੰਮ ਕਰ ਰਹੀ ਹੈ। ਇਹਨਾਂ ਸਮਾਗਮਾਂ ਲਈ ਸਰਕਾਰੀ ਗਰਾਂਟ ਨਹੀਂ ਲਈ ਜਾਂਦੀ ਹੈ ਅਤੇ ਨਾ ਹੀ ਕਿਸੇ ਨੂੰ ਸਪਾਂਸਰ ਕਰਨ ਲਈ ਕਿਹਾ ਜਾਂਦਾ ਹੈ ਬਲਕਿ ਸਭ ਖਰਚੇ ਸਭਾ ਦੇ ਕਾਰਜਕਾਰੀ ਮੈਂਬਰ ਹੀ ਆਪਣੇ ਕੋਲੋ ਕਰਦੇ ਹਨ।  ਪਹਿਲੀ ਕਲਾਸ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਦੀ ਰਜਿਸਟਰੇਸ਼ਨ ਜ਼ੋਰਾਂ ਉੱਤੇ ਚੱਲ ਰਹੀ ਹੈ । ਜੇਕਰ ਕੋਈ ਵਿਦਿਆਰਥੀ ਹਿੱਸਾ ਲੈਣ ਦਾ ਚਾਹਵਾਨ ਹੈ, ਆਪਣਾ ਨਾਮ ਦਰਜ ਕਰਵਾ ਸਕਦੇ ਹੈ । ਪ੍ਰਧਾਨ ਰਣਜੀਤ ਸਿੰਘ 825 735 1466 , ਜਨਰਲ ਸਕੱਤਰ ਦਵਿੰਦਰ ਮਲਹਾਂਸ 403 993 2201ਤੇ ਸੰਪਰਕ ਕਰ ਸਕਦੇ ਹੋ।