“ਜੇ ਕਿਸੇ ਜ਼ੁਲਮ ਨੂੰ ਤੁਸੀਂ ਤਮਾਸ਼ਬੀਨ ਬਣ ਕੇ ਵੇਖਦੇ ਹੋ ਤਾਂ ਤੁਹਾਨੂੰ ਉਸ ਤਮਾਸ਼ੇ ਦੀ ਕੀਮਤ ਉਤਾਰਨੀ ਪਵੇਗੀ।”
ਇਸ ਵਾਰ ਦਾ ਸਮਾਗਮ ਬੱਬਰ ਅਕਾਲੀ ਲਹਿਰ ਦੇ ਘੁਲਾਟੀਆਂ ਨੂੰ ਸਮਰਪਿਤ ਕੀਤਾ ਗਿਆ।

ਹਰਚਰਨ ਪਰਹਾਰ : ਜਿਹੜੇ ਸੋ ਵਰ੍ਹੇ ਪਹਿਲਾਂ ਲਾਹੌਰ ਸੈਂਟਰਲ ਜੇਲ੍ਹ ਵਿੱਚ ਸ਼ਹਾਦਤਾਂ ਦਾ ਜਾਮ ਪੀ ਗਏ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਸੋਹਣ ਮਾਨ ,ਸਵਰਨ ਭੰਗੂ ਅਤੇ ਹਰਬਖ਼ਸ਼ ਸਰੋਆ ਅਤੇ ਵਿੱਦਿਆ ਭੈਣ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਰੈੱਡ.ਐਫ.ਰੇਡੀਓਜ਼ ਦੇ ਹੋਸਟ ਰਿਸ਼ੀ ਨਾਗਰ ਨੇ ਸ਼ੁਰੂਆਤੀ ਸ਼ਬਦ ਬੋਲ ਦਿਆਂ ਕਿਹਾ ਕਿ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਡੇ ਯਤਨ ਕਰ ਰਹੀ ਹੈ। ਉਹਨਾਂ ਨੇ ਇਹਨਾਂ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਉਪਰੰਤ ਪ੍ਰੋਗਰੈਸਿਵ ਕਲਾ ਮੰਚ ਦੇ ਛੋਟੇ ਛੋਟੇ ਬੱਚਿਆਂ ਨੇ ਕੋਰੀਓਗ੍ਰਾਫੀ ਪੇਸ਼ ਕੀਤੀ “ਅੰਮੜੀ ਦਾ ਕੱਤਿਆ ਸਾਂਭੀ ਸੂਟ ਮੇਰੀਏ ਦਾਨੀਏ ਧੀਏ” ਬੱਚਿਆਂ ਦੀ ਪੇਸ਼ਕਾਰੀ ਤੋਂ ਉਹਨਾਂ ਦੁਆਰਾ ਕੀਤੀ ਮਿਹਨਤ ਸਾਫ਼ ਝਲਕਦੀ ਸੀ।

ਇਸ ਤੋਂ ਤੁਰੰਤ ਬਾਅਦ ਨਾਟਕ ਮੇਲੇ ਦਾ ਪਹਿਲਾ ਨਾਟਕ ਗੁਰਸ਼ਰਨ ਭਾਅ ਜੀ ਦੀ ਰਚਨਾ “ਚਾਂਦਨੀ ਚੌਂਕ ਤੋਂ ਸਰਹਿੰਦ ਤੱਕ” ਨਾਟਕ ਹਰਕੇਸ਼ ਚੌਧਰੀ ਜੀ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੰਦੇਸ਼ ਦਿੰਦਾ ਨਾਟਕ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ ਕਿ ਸਾਡੇ ਵਿਰਸੇ ਵਿੱਚ ਗੁਰੂ ਸਾਹਿਬਾਨ ਨੇ ਜ਼ੁਲਮ ਨਾਲ ਟੱਕਰ ਲਈ ਸੀ।ਉਹ ਜ਼ੁਲਮ ਵਿਰੁੱਧ ਲੜੇ ਸਨ। ਉਹਨਾਂ ਦੇ ਵਾਰਸਾਂ ਨੂੰ ਵੀ ਅੱਜ ਜ਼ੁਲਮ ਖਿਲਾਫ ਮਾਨਵਤਾ ਬਚਾਉਣ ਦੀ ਲੜਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ।

ਨਾਟਕ ਦੀ ਪੇਸ਼ਕਾਰੀ ਕਮਾਲ ਦੀ ਸੀ।ਨਾਟਕ ਦਰਸ਼ਕਾਂ ਨੂੰ ਹਸਾਇਆ ਵੀ , ਭਾਵੁਕ ਵੀ ਕੀਤਾ। ਔਰੰਗਜ਼ੇਬ ਦਾ ਜਬਰ ਗੁਰੂ ਤੇਗ ਬਹਾਦਰ ਜੀ ਦਾ ਸਬਰ ਅਤੇ ਵਜ਼ੀਰ ਖਾਨ ਦਾ ਜ਼ੁਲਮ ਸਿਤਮ ਅਤੇ ਸਾਹਿਬਜ਼ਾਦਿਆਂ ਦਾ ਸਿਦਕ ਦਰਸ਼ਕਾਂ ਨੂੰ ਨਾਟਕ ਵਿੱਚ ਵਾਰ ਵਾਰ ਝੰਜੋੜਦੇ ਰਹੇ ਕਿ ਜੇਕਰ ਤੁਸੀਂ ਕਿਸੇ ਜ਼ੁਲਮ ਨੂੰ ਤਮਾਸ਼ਬੀਨ ਬਣ ਦੇਖਦੇ ਹੋ ਤਾਂ ਤੁਹਾਨੂੰ ਉਸ ਤਮਾਸ਼ੇ ਦੀ ਕੀਮਤ ਉਤਾਰਨੀ ਪਵੇਗੀ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਉਤਾਰਨੀ ਪਵੇਗੀ।
ਨਾਟਕ ਪੂਰੀ ਕਾਮਯਾਬੀ ਨਾਲ ਪੇਸ਼ ਹੋਇਆ। ਦਰਸ਼ਕਾਂ ਨੇ ਨਾਟਕ ਖ਼ਤਮ ਹੁੰਦਿਆਂ ਹੀ ਖੜ੍ਹੇ ਹੋ ਕੇ ਭਰਪੂਰ ਤਾੜੀਆਂ ਮਾਰਕੇ ਨਾਟਕ ਦਾ ਅਭਿਨੰਦਨ ਕੀਤਾ।ਇਸ ਨਾਟਕ ਵਿੱਚ ਜਸਵਿੰਦਰ ਕੌਰ ਜੱਸ,ਕਮਲ ਸਿੱਧੂ,ਅੰਮ੍ਰਿਤ ਪਾਲ,ਬੋਬੀ ਢਿੱਲੋਂ, ਨਵਕਿਰਨ ਢੁੱਡੀਕੇ,ਅਮਰਜੀਤ ਗਿੱਲ,ਦਿਲਪ੍ਰੀਤ ਸਿੰਘ,ਸੰਦੀਪ ਗਿੱਲ, ਹਰਕੀਰਤ ਧਾਲੀਵਾਲ ਧਾਲੀਵਾਲ,ਜਸਕਰਨ ਪੁਰਬਾ,ਸਫ਼ਲ ਮਾਲਵਾ, ਹਰਪ੍ਰੀਤ ਕੌਰ,ਗੁਨੀਵ ਕੌਰ,ਸਿਦਕ ਆਦਿ ਨੇ ਸ਼ਾਨਦਾਰ ਭੂਮਿਕਾ ਨਿਭਾਈ।

ਮਿਊਜ਼ਿਕ ਤੇ ਐਨੀਆਂ ਨਾਲ ਅਤੇ ਲਾਇਟਿੰਗ ਤੇ ਸਾਹਿਬ ਪੰਧੇਰ, ਮੇਕਅੱਪ ਲਈ ਸੁਖਮਨੀ ਅਤੇ ਅੰਸ਼ ਗਿੱਲ, ਸੈੱਟ ਬਣਾਉਣ ਵਿਚ ਜਸ਼ਨ ਗਿੱਲ,ਹਰਮਨ ਸ਼ੇਖੋਂ,ਅਤੇ ਹਰਮਨ ਢੁਡੀਕੇ ਨੇ ਸਹਿਯੋਗ ਦਿੱਤਾ।ਇਸ ਮੌਕੇ ਤੇ ਹਰਕੇਸ਼ ਚੌਧਰੀ ਨੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਨਾਲ ਹੀ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਸਹਾਇਤਾ ਕਰਨ ਵਾਲੇ ਰਿਸ਼ੀ ਨਾਗਰ,ਹਰਚਰਨ ਪਰਹਾਰ,ਹਰਬਖਸ਼ ਸਰੋਆ ਪਰਿਵਾਰ ਦਾ ਧੰਨਵਾਦ ਕੀਤਾ।
ਇਸ ਉਪਰੰਤ ਜਸਵੰਤ ਜਗਾਇਤ ਦੀ ਪੁਸਤਕ “ਹਵਾ ਵਿੱਚ ਲਟਕਦੇ ਲੋਕ ” ਨੂੰ ਰਲੀਜ਼ ਕੀਤਾ ਗਿਆ। ਪੁਸਤਕ ਰਲੀਜ਼ ਕਰਨ ਸਮੇਂ ਮਾਸਟਰ ਭਜਨ ਸਿੰਘ,ਹਰਚਰਨ ਪਰਹਾਰ, ਰਿਸ਼ੀ ਨਾਗਰ, ਬਲਜਿੰਦਰ ਸੰਘਾ, ਜਸਵੰਤ ਜਗਾਇਤ ਉਹਨਾਂ ਦੇ ਪਰਿਵਾਰ ਮੈਂਬਰ ਹਾਜ਼ਰ ਸਨ। ਬਲਜਿੰਦਰ ਸੰਘਾ ਨੇ ਪੁਸਤਕ ਤੇ ਪਰਚਾ ਵੀ ਪੜ੍ਹਿਆ। ਪ੍ਰੋਗਰਾਮ ਕਾਮਯਾਬੀ ਨਾਲ ਅੱਗੇ ਵੱਧ ਰਿਹਾ ਸੀ।

ਦਰਸ਼ਕਾਂ ਨਾਲ ਹਾਲ ਨੱਕੋਂ ਨੱਕ ਭਰਿਆ ਪਿਆ ਸੀ।ਅਗਲੀ ਕੌਰੀਓਗ੍ਰਾਫੀ ਬੱਚਿਆਂ ਦੁਆਰਾ ਪੇਸ਼ ਕੀਤੀ ਗਈ “ਬਾਬਲਾ ਪੁਆਦੇ ਬੇੜੀਆਂ” ਪੇਸ਼ਕਾਰੀ ਐਨੀ ਜਾਨਦਾਰ ਸੀ ਕਿ ਬਹੁਤ ਸਾਰੇ ਦਰਸ਼ਕਾਂ ਨੂੰ ਕੌਰੀਓਗ੍ਰਾਫੀ ਦੌਰਾਨ ਨਮ ਅੱਖਾਂ ਨੂੰ ਪੂੰਝਦਿਆਂ ਨੂੰ ਦੇਖਿਆ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਕਮਲਪ੍ਰੀਤ ਪੰਧੇਰ ਨੇ ਬਹੁਤ ਹੀ ਸਾਰਥਕ ਢੰਗ ਨਾਲ ਨਿਭਾਈ।ਇਸ ਉਪਰੰਤ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਲੰਮੇ ਸਮੇਂ ਤੋਂ ਬਤੌਰ ਅਦਾਕਾਰ ਕੰਮ ਕਰਨ ਵਾਲੇ ਕਮਲ ਸਿੱਧੂ ਅਤੇ ਜਸਵਿੰਦਰ ਜਸ ਦੋ ਕਲਾਕਾਰਾਂ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਮਾਸਟਰ ਭਜਨ ਸਿੰਘ, ਸੰਦੀਪ ਗਿੱਲ, ਹਰਕੇਸ਼ ਚੌਧਰੀ ,ਨਵਕਿਰਨ ਢੁੱਡੀਕੇ ਜੀ ਵੱਲੋਂ ਇਹ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਿਖੇ ਕਮਰਾ ਉਸਾਰਨ ਵਾਲੇ ਸਰੋਆ ਪਰਿਵਾਰ ਦਾ ਵੀ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਪ੍ਰਧਾਨ ਜਸਵਿੰਦਰ ਕੌਰ ਮਾਨ, ਗੁਰਦੀਪ ਕੌਰ ਪਰਹਾਰ ਗੁਰਚਰਨ ਕੌਰ ਥਿੰਦ ਨੇ ਕੀਤਾ।ਇਸ ਮੌਕੇ ਤੇ ਮਾਸਟਰ ਭਜਨ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡਾ ਮਕਸਦ ਸਮਾਜ਼ ਨੂੰ ਬੇਹਤਰ ਬਣਾਉਣਾ ਹੈ। ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਹੈ।ਨਾਟਕ ਸਮਾਗਮ ਸਿਖ਼ਰ ਵੱਲ ਜਾ ਰਿਹਾ ਅਗਲਾ ਨਾਟਕ ਗ਼ਦਰ ਲਹਿਰ ਦੀ ਵੀਰਾਂਗਣਾਂ ਗੁਲਾਬ ਕੌਰ ਦੀ ਜ਼ਿੰਦਗੀ ਤੇ ਅਧਾਰਿਤ ਨਾਟਕ ਹਰਕੇਸ਼ ਚੌਧਰੀ ਜੀ ਦੁਆਰਾ ਰਚਿਤ ਤੇ ਨਿਰਦੇਸ਼ਿਤ ਨਾਟਕ “ਧਰਤਿ ਵੰਗਾਰੇ ਤਖ਼ਤ ਨੂੰ “ਨਾਟਕ ਪੇਸ਼ ਕੀਤਾ ਗਿਆ।
ਇਸ ਨਾਟਕ ਨੇ ਗ਼ਦਰ ਲਹਿਰ ਦੇ ਅਣਫੋਲੇ ਵਰਕਿਆਂ ਦੀ ਦਾਸਤਾਨ ਨੂੰ ਪੇਸ਼ ਕੀਤਾ ਗਿਆ। ਅੱਜ ਵੀ ਗ਼ਦਰੀ ਗੁਲਾਬ ਕੌਰ ਦੀਆਂ ਵਾਰਸ ਜੰਮਦੀਆਂ ਹਨ। ਦੇਸ਼ ਭਗਤਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਸਨ।
ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ।ਨਾਟਕ ਆਪਣਾ ਸੰਦੇਸ਼ ਦੇਣ ਵਿੱਚ ਕਾਮਯਾਬ ਰਿਹਾ।ਨਾਟਕ ਸਮਾਗਮ ਪੂਰਾ ਸਫ਼ਲ ਰਿਹਾ।ਇਸ ਮੌਕੇ ਤੇ ਗੋਪਾਲ ਜੱਸਲ,ਗੁਰਸ਼ਰਨ ਸਿੰਘ ਢੁੱਡੀਕੇ, ਜਸਪਾਲ ਹੰਸਰਾ, ਸੁਰਿੰਦਰ ਕੌਰ ਗਿੱਲ,ਸੁਖਵੀਰ ਗਰੇਵਾਲ ਆਦਿ ਹਾਜ਼ਰ ਸਨ।