Get Adobe Flash player

15ਵਾਂ ਨਾਟਕ ਮੇਲਾ ਸ਼ਨੀਵਾਰ6 ਜੂਨ2026 ਨੂੰ ਹੋਵੇਗਾ!

ਹਰਚਰਨ ਸਿੰਘ ਪਰਹਾਰ ਕੈਲਗਰੀ: 10 ਮਈ 2026 ਦਿਨ ਐਤਵਾਰ ਨੂੰ ਮਾਸਟਰ ਭਜਨ ਸਿੰਘ ਅਤੇ ਸਹਿਯੋਗੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਪਹਿਲਾ ਇੱਕ ਰੋਜ਼ਾ ਪੁਸਤਕ ਮੇਲਾ ਡਾ. ਭੁੱਲਰ ਵਾਲ਼ੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ। ਪੁਸਤਕ ਮੇਲੇ ਦਾ ਉਦਘਾਟਨ ਜੰਗਸਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਦੇ ਸੰਚਾਲਕ ਸੁਖਵੀਰ ਸਿੰਘ ਗਰੇਵਾਲ਼ ਵਲੋਂ ਕੀਤਾ ਗਿਆ। ਜਿਹੜੇ ਕਈ ਸਾਲਾਂ ਤੋਂ ਬੱਚਿਆਂ ਲਈ ਕੈਂਪ ਲਗਾਉਂਦੇ ਹਨ ਅਤੇ ਪੰਜਾਬੀ ਦੀਆਂ ਕਲਾਸਾਂ ਦਾ ਪ੍ਰਬੰਧ ਵੀ ਕਰਦੇ ਹਨ।ਇਸ ਮੌਕੇ ‘ਤੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਵਲੋਂ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲ਼ਗਰੀ ਅਤੇ ਪ੍ਰੌਗਰੈਸਿਵ ਕਲਾ ਮੰਚ ਵਲੋਂ ਕਰਵਾਏ ਜਾ ਰਹੇ 15ਵੇਂ ਸਲਾਨਾ ਸੋਹਣ ਮਾਨ ਯਾਦਗਾਰੀ ਨਾਟਕ ਮੇਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 6 ਜੂਨ ਸ਼ਨੀਵਾਰ ਨੂੰ ਰੈਡਸਟੋਨ ਥੀਏਟਰ ਨਾਰਥ ਈਸਟ ਕੈਲਗਰੀ ਵਿੱਚ ਹੋ ਰਹੇ ਨਾਟਕ ਮੇਲੇ ਦੀ ਟਿਕਟ ਹਰ ਸਾਲ ਦੀ ਤਰ੍ਹਾਂ ਸਿਰਫ 10 ਡਾਲਰ ਹੈ।ਇਸ ਨਾਟਕ ਸਮਾਗਮ ਵਿੱਚ ਪੰਜਾਬੀ ਨਾਟਕ ਦੇ ਪਿਤਾਮਾ ਭਾਜੀ ਗੁਰਸ਼ਰਨ ਸਿੰਘ ਦੇ ਨਾਟਕ ‘ਚਾਂਦਨੀ ਚੌਂਕ ਤੋਂ ਸਰਹਿੰਦ ਤੱਕ’ ਅਤੇ ਹਰਕੇਸ਼ ਚੌਧਰੀ ਦੇ ਲਿਖੇ ਗਦਰੀ ਬੀਬੀ ਗੁਲਾਬ ਕੌਰ ਦੀ ਜੀਵਨੀ ਅਧਾਰਿਤ ਨਾਟਕ ‘ਧਰਮ ਵੰਗਾਰੇ ਤਖਤ ਨੂੰ..’ ਪੇਸ਼ ਕੀਤੇ ਜਾਣਗੇ।ਲੋਕਲ ਬੱਚਿਆਂ ਵਲੋਂ ਕੋਰੀਉਗਰਾਫੀ ਪੇਸ਼ ਕੀਤੀਆਂ ਜਾਣਗੀਆਂ। ਇਸ ਇੱਕ ਰੋਜ਼ਾ ਮੇਲੇ ਵਿੱਚ ਹਰ ਵਰਗ ਦੇ ਪਾਠਕਾਂ ਨੇ ਬੜੇ ਉਤਸ਼ਾਹ ਨਾਲ ਕਿਤਾਬਾਂ ਖਰੀਦੀਆਂ।ਹਰ ਵਾਰ ਦੀ ਤਰ੍ਹਾਂ ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ।ਪਾਠਕਾਂ ਵਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ।ਤੁਸੀਂ ਮਾਸਟਰ ਭਜਨ ਸਿੰਘ ਨਾਲ 403-455-4220 ਤੇ ਸੰਪਰਕ ਕਰਕੇ ਉਨ੍ਹਾਂ ਤੋਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਅਤੇ ਨਾਟਕ ਸਮਾਗਮ ਦੀਆਂ ਟਿਕਟਾਂ ਵੀ ਲੈ ਸਕਦੇ ਹੋ।