Get Adobe Flash player

         ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸ਼ੋਕ ਮਤਾ ਸਾਂਝਾ ਕੀਤਾ,ਪਿਛਲੇ ਦਿਨੀ ਉੱਘੇ ਲੇਖਕ ਡਾ.ਅਮਰ ਕੋਮਲ ਜੀ ਸਦੀਵੀ ਵਿਛੋੜਾ ਦੇ ਗਏ ਸਨ।ਉਨ੍ਹਾਂ ਨੂੰ 2008 ਵਿੱਚ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਬਾਲ ਸਾਹਿਤ ਲੇਖਕ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ ।ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਪਿਛਲੇ ਹਫ਼ਤੇ ਵਿਸਾਖੀ ਦੇ ਤਿਉਹਾਰ ਨੂੰ ਯਾਦ ਕਰਦਿਆਂ, ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ।

              ਮੀਟਿੰਗ ਦਾ ਅਗਾਜ ਪਰਮਜੀਤ ਸਿੰਘ ਭੰਗੂ ਨੇ ਸੁਰੀਲੀ ਆਵਾਜ਼ ਵਿੱਚ ਗੀਤ ਨਾਲ ਕੀਤਾ ।ਬਲਵੀਰ ਗੋਰਾ ਨੇ ਆਪਣੇ ਨਵੇਂ ਗੀਤ ‘ਬੰਬੀਹਾ ਬੋਲੇ’ ਨਾਲ ਹਾਜ਼ਰੀ ਲਗਵਾਈ ।ਸੁਰਿੰਦਰ ਗੀਤ ਨੇ ਬਹੁਤ ਹੀ ਖੂਬਸੂਰਤ ਗਜ਼ਲ ਅਤੇ ਇੱਕ ਕਵਿਤਾ ਪੇਸ਼ ਕੀਤੀ ।ਮਨਮੋਹਣ ਸਿੰਘ ਬਾਠ ਅਤੇ ਸੋਹਣ ਸਿੰਘ ਭੁੱਚੋ ਨੇ ਆਪਣੇ ਗੀਤਾਂ ਨਾਲ ਰੰਗ ਬੰਨ੍ਹਿਆ ।

          ਤਿਰਲੋਚਨ ਸੈਹਿਂਬੀ ਨੇ ਵਿਸਾਖੀ ਉੱਪਰ ਧਾਰਮਿਕ ਗੀਤ ਹਰਮੋਨੀਅਮ ਨਾਲ ਪੇਸ਼ ਕੀਤਾ ।ਇਸੇ ਤਰ੍ਹਾਂ ਗੁਰਚਰਨ ਸਿੰਘ ਹੇਅਰ,ਸੁਖਵਿੰਦਰ ਸਿੰਘ ਤੂਰ ਅਤੇ ਗਿੱਲ ਸੁਖਮਿੰਦਰ ਸਿੰਘ ਨੇ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲਿਆਂ ।

           ਜਸਵੀਰ ਸਿੰਘ ਸਿਹੋਤਾ ਨੇ ਬਹੁਤ ਵਧੀਆ ਕਵਿਤਾ ਪੇਸ਼ ਕੀਤੀ ।ਸਰਬਜੀਤ ਕੌਰ ਉੱਪਲ ,ਰਾਕੇਸ਼ ਗੋਤਮ , ਕਰਮ ਸਿੰਘ ਭੁੱਲਰ ਅਤੇ ਡਾ: ਪਰਮਜੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ ।ਸੁਰਿੰਦਰ ਸਿੰਘ ਪਰਮਾਰ ਨੇ ਹਾਜ਼ਰੀ ਲਵਾਈ ।

Screenshot

          ਕਹਾਣੀਕਾਰ ਜਤਿੰਦਰ ਸਿੰਘ ਹਾਂਸ ਦਾ ਕਹਾਣੀ ਸੰਗ੍ਰਹਿ ‘ ਵਾਇਰਲ ਗਰਲ’ ਲੋਕ ਅਰਪਣ ਕੀਤਾ ਗਿਆ ।ਜਿਸ ਵਿੱਚ ਦਵਿੰਦਰ ਮਲਹਾਂਸ ਨੇ ਜਤਿੰਦਰ ਸਿੰਘ ਹਾਂਸ ਬਾਰੇ ਤੇ ਉਸਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ ।

                      ਬਲਜਿੰਦਰ ਸੰਘਾ ਨੇ ਬਹੁਤ ਹੀ ਵਿਸਥਾਰ ਪੂਰਵਕ ਆਲੋਚਨਾਤਮਿਕ ਪੇਪਰ ਪੜ੍ਹਿਆ । ਬਲਜਿੰਦਰ ਸੰਘਾ ਨੇ ਕਿਹਾ,”ਜਤਿੰਦਰ ਸਿੰਘ ਹਾਂਸ ਦੀ ਇਸ ਕਿਤਾਬ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਵਾਇਰਲ ਗਰਲ ਤੋਂ ਲੈ ਕੇ ਅੱਗ ਦੀ ਲਾਟ ਤੱਕ ਨੌਂ ਕਹਾਣੀਆਂ ਹਨ ।ਕਹਾਣੀਕਾਰ ਨੇ ਇਨ੍ਹਾਂ ਵਿੱਚ ਪੰਜਾਬੀ ਸਮਾਜ ਦੇ ਵਾਸਤਿਆਂ ਨਾਲ ਸਬੰਧਤ ਕਾਰਾਂ-ਵਿਕਾਰਾਂ ਨੂੰ ਅੱਜ ਦੇ ਸਮੇਂ ਦੇ ਪਾਤਰਾਂ ਰਾਹੀਂ ਸਮਾਜ ਦੇ ਸਾਹਮਣੇ ਰੱਖਿਆ ਹੈ ।’ਅੱਗ ਦੀ ਲਾਟ ‘ ਵਿੱਚ ਇਹ ਹੈ, ਇਸ ਕਹਾਣੀ ਦੀ ਪਾਤਰ ਸੁਰਭੀ ਹੋਰ ਕਹਾਣੀਆਂ ਦੇ ਪਾਤਰਾਂ ਨਾਲੋਂ ਵੱਧ ਉੱਘੜ ਕੇ ਪਾਠਕ ਤੇ ਅਸਰ ਕਰਦੀ ਹੈ ।”

            ਜੋਰਾਵਰ ਨੇ ਆਪਣੀ ਪਾਰਖੂ ਸੋਚ ਨਾਲ ਗੱਲਬਾਤ ਨੂੰ ਅੱਗੇ ਤੋਰਦਿਆਂ ਦੱਸਿਆ,” ਜਤਿੰਦਰ ਸਿੰਘ ਹਾਂਸ ਦਾ ਕਹਾਣੀ ਸੰਗ੍ਰਹਿ ‘ ਵਾਇਰਲ ਗਰਲ’ ਦੀਆਂ ਸਾਰੀਆਂ ਕਹਾਣੀਆਂ ਆਪਣਾ ਅਲੱਗ ਰੰਗ ਪੇਸ਼ ਕਰਦੀਆਂ ਹਨ । ਪੜਦਿਆਂ ਰੋਚਕਿਤਾ ਬਣਾਈ ਰੱਖਦੀਆਂ ਹਨ । ਵਿਸ਼ੇ ਨਿਵੇਕਲੇ ਤੇ ਲਿਖਣ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੈ, ਦਿਲ ਲਾਕੇ ਪੜ੍ਹਨ ਵਾਲੇ ਪਾਠਕ ਦੀ ਸਾਹਿਤਕ ਭੁੱਖ ਪੂਰਤੀ ਦੇ ਨਾਲ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ ।”

          ਜਗਤਾਰ ਜਗਰਾਓਂ ਨੇ ਇਸ ਪੁਸਤਕ ਬਾਰੇ ਦੱਸਿਆ, “ਜਤਿੰਦਰ ਸਿੰਘ ਹਾਂਸ ਸ਼ਬਦਾਂ ਦਾ ਜਾਦੂਗਰ ਹੈ, ਉਸਦੀਆਂ ਕਹਾਣੀਆਂ ਦੇ ਟਾਈਟਲ ਵੀ ਬਾਕਮਾਲ ਦੇ ਹੁੰਦੇ ਹਨ ।ਉਸ ਕੋਲ ਇੱਕ ਚੰਗੇ ਬੁੱਤਘਾੜੇ ਵਾਂਗ ਖੂਬਸੂਰਤ ਰਚਨਾ ਘੜਨ ਦਾ ਹੁਨਰ ਹੈ ।”

        ਆਖਿਰ ਵਿਚ ਪ੍ਰਧਾਨ ਰਣਜੀਤ ਸਿੰਘ ਨੇ ਕਹਾਣੀਕਾਰ ਨੂੰ ਮੁਬਾਰਕਬਾਦ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅਗਲੀ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ ਜੋ ਕਿ 16 ਮਈ 2026 ਦਿਨ ਸ਼ਨੀਵਾਰ ਨੂੰ ਕੋਸੋ ਹਾਲ ਵਿੱਚ ਦੋ ਵਜੇ ਸ਼ੁਰੂ ਹੋਵੇਗੀ ।

      ਹੋਰ ਜਾਣਕਾਰੀ ਲਈ- ਪ੍ਰਧਾਨ ਰਣਜੀਤ ਸਿੰਘ ਨੂੰ 825 735 1466