‘ਬਹਾਦਰ ਡਾਲਵੀ‘ ਪੁਰਸਕਾਰ ਫਿਲਮ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ।

ਜੋਰਾਵਰ- ਨਾਮਵਰ ਬਾਲ ਸਾਹਿਤ ਲੇਖਕ ਸਵਰਗੀ ਬਹਾਦਰ ਡਾਲਵੀ ਜੀ ਦੀ ਯਾਦ ਵਿੱਚ ਸਾਹਿਤ ਸਮਾਗਮ ਮੋਗਾ(ਪੰਜਾਬ)ਵਿਖੇ ਓਹਨਾਂ ਦੇ ਸਪੁੱਤਰ ਫਿਲਮ ਨਿਰਦੇਸ਼ਕ ਨਵ ਡਾਲਵੀ ਵੱਲੋ ਕਰਵਾਇਆ ਗਿਆ।ਇਸ ਸਾਹਿਤਕ ਸਮਾਗਮ ਵਿੱਚ ‘ਬਹਾਦਰ ਡਾਲਵੀ ਯਾਦਗਾਰੀ ਪੁਰਸਕਾਰ’ ਪ੍ਰਸਿੱਧ ਪੰਜਾਬੀ ਫਿਲਮੀ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਨਵ ਡਾਲਵੀ ਇਹ ਸਲਾਨਾ ਸਮਾਗਮ ਕੈਲਗਰੀ(ਕੈਨੇਡਾ) ਅਤੇ ਪੰਜਾਬ ਵਿੱਚ ਕਰਮਵਾਰ ਕਰਵਾਉਂਦੇ ਹਨ। ਨਵ ਡਾਲਵੀ ਆਪਣੇ ਪਿਤਾ ਜੀ ਨੂੰ ਸਮਰਪਿਤ ਓਹਨਾਂ ਦੀ ਹੀ ਜੀਵਨੀ ਉੱਤੇ ਇੱਕ ਫਿਲਮ ‘ਬਹਾਦਰ, ਦਾ ਬਰੇਵ, ਵੀ ਬਣਾ ਚੁੱਕੇ ਹਨ ਤੇ ਆਪਣੇ ਨਿਰਦੇਸ਼ਨ ਵਿੱਚ ਇੱਕ ਨਵੀ ਫਿਲਮ ਵੀ ਲੈ ਕੇ ਆ ਰਹੇ ਹਨ।ਇਸ ਮੌਕੇ ਫਿਲਮ ਕਲਾਕਾਰ ਨਰਿੰਦਰ ਮੋਗਾ ਨੂੰ 2100 ਰੁਪਏ ਦੀ ਰਾਸ਼ੀ ਤੇ ‘ਬਹਾਦਰ ਡਾਲਵੀ’ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਮਨਿੰਦਰ ਮੋਗਾ ਨੇ ਕਿਹਾ ਕਿ ਲੇਖਕ ਬਹਾਦਰ ਡਾਲਵੀ ਪੰਜਾਬੀ ਬਾਲ ਸਾਹਿਤ ਵਿੱਚ ਜਾਣਿਆ ਪਛਾਣਿਆ ਦਾ ਨਾਮ ਹੈ।ਉਹਨਾਂ ਨੇ ਬਾਲ ਸਹਿਤ ਲਈ ਬਹੁਤ ਸਾਰੀਆਂ ਕਹਾਣੀਆਂ ਤੇ ਬਾਲ ਕਵਿਤਾਵਾਂ ਲਿਖੀਆਂ ਹਨ।ਜਿਨ੍ਹਾਂ ਨੇ ਬੱਚਿਆਂ ਦੇ ਮਾਨਸਿਕ ਅਤੇ ਮਨੋਵਿਗਿਆਨਿਕ ਵਿਕਾਸ ਵਿੱਚ ਯੋਗਦਾਨ ਪਾਇਆ ਤੇ ਬੱਚਿਆਂ ਨੂੰ ਪੁਸਤਕਾਂ ਨਾਲ ਜੋੜਿਆ।ਇਹ ਸਮਾਗਮ ਵਿੱਚ ਸੰਗੀਤਕਾਰ ਨਿੰਮਾ ਵਿਰਕ,ਡਾਕਟਰ ਬਲਜੀਤ ਸਿੰਘ,ਗੀਤਕਾਰ ਗੋਲੂ ਕਾਲੇਕੇ,ਵਰਿੰਦਰ ਸਿੰਘ ਭਿੰਡਰ,ਗੀਤਕਾਰ ਸੋਨੀ ਮੋਗਾ ਅਤੇ ਗਾਇਕ ਜੱਸ ਸਿੱਧੂ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।