Get Adobe Flash player

ਦਵਿੰਦਰ ਮਲਹਾਂਸ- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਹੋਈ ।ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਮੀਤ ਪ੍ਰਧਾਨ ਜੋਰਾਵਰ ਅਤੇ ਉੱਘੇ ਕਵੀ ਬਲਜਿੰਦਰ ਸੰਘਾ ਨੂੰ ਸੱਦਾ ਦਿੱਤਾ ।

           ਸਭ ਤੋਂ ਪਹਿਲਾਂ ਸ਼ੋਕ ਮਤੇ ਸਾਂਝੇ ਕੀਤੇ ਗਏ ।ਪਿਛਲੇ ਦਿਨੀ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਰਪ੍ਰਸਤ ਬਾਈ ਅਵਤਾਰ ਗਿੱਲ ਜੀ ਸਦੀਵੀ ਵਿਛੋੜਾ ਦੇ ਗਏ ਸਨ ।ਜਿੱਥੇ ਉੱਹਨਾ ਨੇ ਜਿਉਂਦੇ ਜੀਅ ਸਮਾਜ ਸੇਵਾ ਕੀਤੀ, ਉੱਥੇ ਆਪਸੀ ਇੱਛਾ ਮੁਤਾਬਿਕ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਲੁਧਿਆਣੇ ਦੇ ਹਸਪਤਾਲ ਨੂੰ ਭੇਂਟ ਕੀਤੀ ।ਇਸ ਮਹਾਨ ਕਾਰਜ ਲਈ ਉਨ੍ਹਾਂ ਦੀ ਅਗਾਂਹਵਧੂ ਸੋਚ ਨੂੰ ਸਲਾਮ ਕਰਦਿਆਂ, ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।

            ਪਿਛਲੇ ਮਹੀਨੇ ਉੱਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਜੀ ਅਕਾਲ ਚਲਾਣਾ ਕਰ ਗਏ ਸੀ ।ਪੰਜਾਬੀ ਲਿਖਾਰੀ ਸਭਾ ਵੱਲੋਂ ਉਨ੍ਹਾਂ ਦੇ ਦੁੱਖ ਦਾ ਇਜ਼ਹਾਰ ਕਰਦਿਆਂ , ਸ਼ਰਧਾ ਦੇ ਫੁੱਲ ਭੇਂਟ  ਕੀਤੇ ਗਏ ।

         ਪੰਜਾਬੀ ਦੇ ਪ੍ਰਮੁੱਖ ਨਾਟਕਕਾਰ ਕਪੂਰ ਸਿੰਘ ਘੁੰਮਣ ਦੀ ਧੀ ਨਵਨਿੰਦਰਾ ਜੋ ਕਿ ਖੁਦ ਪ੍ਰਤਿਭਾਸ਼ਾਲੀ ਅਦਾਕਾਰ, ਨਿਰਦੇਸ਼ਕ ਅਤੇ ਨਾਟ- ਚਿੰਤਕ ਸਨ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਰੰਗਮੰਚ ਲਈ ਵੱਡਾ ਘਾਟਾ ਪਿਆ ਹੈ ।ਪੰਜਾਬੀ ਲਿਖਾਰੀ ਸਭਾ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।

             ਮੀਟਿੰਗ ਦਾ ਅਗਾਜ ਗਿੱਲ ਸੁਖਮਿੰਦਰ ਸਿੰਘ ਨੇ ਆਪਣੇ ਗੀਤ ਰਾਹੀਂ ਕੀਤਾ। ਸੁਖਵਿੰਦਰ ਸਿੰਘ ਤੂਰ ਨੇ ਸੁਰੀਲੀ ਆਵਾਜ਼ ਨਾਲ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ ।ਸੋਹਣ ਸਿੰਘ ਭੁੱਚੋ ਨੇ ਆਪਣੀ ਭਾਵਪੂਰਤ ਕਵਿਤਾ ਪੇਸ਼ ਕੀਤੀ ।

               ਮੀਤ ਪ੍ਰਧਾਨ ਜੋਰਾਵਰ ਸਿੰਘ ਨੇ ਬੱਚਿਆਂ ਦੇ 13ਵੇਂ ਪੰਜਾਬੀ ਬੋਲਣ ਦੀ ਮੁਹਾਰਤ ਦੇ ਸਮਾਗਮ ਜੋ ਕਿ 20  ਜੂਨ 2026 ਦਿਨ ਸ਼ਨਿਚਰਵਾਰ ਨੂੰ ਵਾਈਟਹੋਰਨ ਕਮਿਊਨਿਟੀ ਹਾਲ ਵਿਖੇ ਕਰਵਾਏ ਜਾਣਗੇ ਬਾਰੇ ਜਾਣਕਾਰੀ ਸਾਂਝੀ ਕੀਤੀ । 

            ਕਾਰਜਕਾਰੀ ਕਮੇਟੀ ਅਤੇ ਬੱਚਿਆਂ ਦੀ ਸ਼ਮੂਲੀਅਤ ਵਿੱਚ ਪੋਸਟਰ ਰੀਲੀਜ ਕੀਤਾ ਗਿਆ ।ਸੁਖਵੀਰ ਗਰੇਵਾਲ਼ ਬੱਚਿਆਂ ਦੇ ਸਮਾਗਮ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕੋ-ਇੱਕ ਸਾਹਿਤਕ ਸੰਸਥਾ ਹੈ ਜੋ ਲੰਮੇ ਸਮੇਂ ਤੋਂ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਯਤਨ ਕਰ ਰਹੀ ਹੈ ।

            ਛੋਟੇ ਬੱਚਿਆਂ ਪ੍ਰਭਨੂਰ ਸਿੰਘ ਅਤੇ ਸਾਹਿਬਪ੍ਰੀਤ ਸਿੰਘ ਨੇ ਪਿਆਰੀ ਅਵਾਜ਼ ਵਿੱਚ ਆਪਣੀ ਕਵਿਤਾ ‘ਰਹਿੰਦੇ ਵਿੱਚ ਕੈਨੇਡਾ ਸਾਡੇ ਅੰਦਰੋਂ ਪੰਜਾਬੀ ਬੋਲੇ ‘ਪੇਸ਼ ਕੀਤੀ ।ਮੈਡਮ ਗੁਰਚਰਨ ਕੌਰ ਥਿੰਦ ਨੇ ਜੰਗ ਬਾਰੇ ਲਿਖੀ ਕਵਿਤਾ ਸੁਣਾਈ ।

           ਤਿਰਲੋਚਨ ਸੈਹਿੰਭੀ ਸ਼ਹੀਦੇ ਆਜਮ  ਸਰਦਾਰ ਭਗਤ ਸਿੰਘ ਦੀ ਸ਼ਹੀਦੀ ਦਿਹਾੜੇ ਨੂੰ ਯਾਦ ਕਰਦਿਆਂ ਬਲੰਦ ਅਵਾਜ਼ ਵਿੱਚ ਗੀਤ ਪੇਸ਼ ਕੀਤਾ ।ਬਲਜਿੰਦਰ ਸੰਘਾ ਨੇ ਸਰਦਾਰ ਭਗਤ ਸਿੰਘ ਤੇ ਕਮਾਲ ਦੀ ਕਵਿਤਾ ਪੇਸ਼ ਕੀਤੀ ।ਜਗਤਾਰ ਜਗਰਾਓਂ, ਮੰਗਲ ਚੱਠਾ ਅਤੇ ਸੁਖਵਿੰਦਰ ਸਿੰਘ ਥਿੰਦ ਨੇ ਆਪਣੇ ਵਿਚਾਰ ਸਾਂਝੇ ਕੀਤੇ।ਗੁਰਲਾਲ ਸਿੰਘ ਨੇ ਮਿੰਨੀ ਕਹਾਣੀ ‘ ਇੱਜ਼ਤ’ ਸੁਣਾਈ ।

        ਡਾ. ਪਰਮਜੀਤ ਕੋਰ ਨੇ ਸ਼ਬਦ ਗਾਇਨ ਕੀਤਾ ।ਪੈਰੀ ਮਾਹਲ ਨੇ ਭਾਰਤੀ ਜੰਗਾਂ ਦਾ ਇਤਿਹਾਸ ਫਰੋਲਿਆ ।ਹੋਰਾਂ ਤੋਂ ਇਲਾਵਾ ਪ੍ਰਧਾਨ ਰਣਜੀਤ ਸਿੰਘ, ਬਲਵੀਰ ਗੋਰਾ ਅਤੇ ਅੰਗਦ ਸਿੰਘ ਸ਼ਾਮਲ ਹੋਏ । ਚਾਹ-ਪਾਣੀ ਅਤੇ ਫੋਟੋਗ੍ਰਾਫੀ ਦੀ ਸੇਵਾ ਜਗਤਾਰ ਜਗਰਾਓਂ ਨੇ ਨਿਭਾਈ ।

       ਆਖਿਰ ਵਿਚ ਮੀਤ ਪ੍ਰਧਾਨ ਜੋਰਾਵਰ ਨੇ ਸਭ ਦਾ ਧੰਨਵਾਦ ਕਰਦਿਆਂ  ਅਗਲੀ ਮਹੀਨਾਵਾਰ ਮੀਟਿੰਗ ਜੋ 18 ਅਪ੍ਰੈਲ ਨੂੰ ਕੋਸੋ ਹਾਲ ਵਿੱਚ ਹੋਵੇਗੀ ਬਾਰੇ ਜਾਣਕਾਰੀ ਦਿੱਤੀ ।

      ਹੋਰ ਜਾਣਕਾਰੀ ਲਈ ਤੁਸੀਂ ਪ੍ਰਧਾਨ ਰਣਜੀਤ ਸਿੰਘ 825 735 1466

     ਜਨਰਲ ਸਕੱਤਰ ਦਵਿੰਦਰ ਮਲਹਾਂਸ 

403 993 2201 ਤੇ ਸੰਪਰਕ ਕਰ ਸਕਦੇ ਹੋ ।