Get Adobe Flash player

ਸੁਰਿੰਦਰ ਗੀਤ / ਗੁਰਦਿਆਲ ਖਹਿਰਾ : ਅਕਤੂਬਰ 23, 2022 ਨੂੰ ਪੰਜਾਬੀ ਸਾਹਿਤ ਸਭਾ ਕੈਲਗਰੀ ਦੇ ਵਿਸ਼ੇਸ਼ ਸੱਦੇ ਤੇ ਪਹੁੰਚੇ ਪਾਸ਼ ਟਰੱਸਟ ਮੈਮੋਰੀਅਲਇੰਟਰਨੈਸ਼ਨਲ ਦੇ

ssp-1aਕਨਵੀਨਰ, ਉੱਘੇ ਕਵੀ ਅਤੇ ਚਿੰਤਕ ਡਾ. ਸੁਰਿੰਦਰ ਧੰਜਲ ਖੱਚਾ–ਖੱਚ ਭਰੇ ਹਾਲ ਵਿੱਚ ਕੈਲਗਰੀ ਨਿਵਾਸੀਆਂ ਦੇ ਰੂਬਰੂ ਹੋਏ। ਇਸ

ਇਕੱਤਰਤਾ ਦੀ ਪ੍ਰਧਾਨਗੀ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਡਾ. ਸੁਰਿੰਦਰ ਧੰਜਲ , ਸੁਰਿੰਦਰ ਜੀਤ ਸਿੰਘ ਪਲਾਹਾ ਅਤੇ ਸ੍ਰੀ ਰਿਸ਼ੀ

ਨਾਗਰ ਜੀ ਨੇ ਕੀਤੀ। ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਸਵਾਗਤੀ ਸ਼ਬਦਾਂ ਮਗਰੋ  ਡਾ, ਧੰਜਲ ਦੀ ਬੜੇ ਹੀ ਸੁਚੱਜੇ ਸ਼ਬਵਾਂ ਵਿੱਚ ਜਾਣ ਪਹਿਚਾਣ ਕਰਵਾਉਂਦੇ ਹੋਏ ਦੱਸਿਆ ਕਿ ਕਾਲਜ ਦੇ ਦਿਨਾਂ ਵਿੱਚ ਵੀ ਡਾ. ਧੰਜਲ ਬਹੁਤ ਹੋਣਕਾਰ ਵਿਦਿਆਰਥੀ ਸੀ। ਆਪਣੀਆਂ ਅੱਖਾਂ ਵਿੱਚ ਇਕ ਵੱਡਾ ਸਾਰਾ ਸੁਪਨਾ ਲੈਕੇ ਸੁਰਿੰਦਰ ਧੰਜਲਨੇ ਕਿਸ ਤਰ੍ਹਾਂ ਕੰਮਪਿਊਟਰ ਸਾਇਸ਼ ਵਿੱਚ ਡਾਕਟੋਰੇਟ ਦੀ ਡਿਗਰੀ ਹਾਸਿਲ ਕਰਨ ਦੇ ਨਾਲ ਨਾਲ ਪੰਜਾਬੀ . ਆਪਣੀ ਮਾਤ–ਭਾਸ਼ਾ ਵਿੱਚ ਪੀ ਐਚ ਡੀ ਦੀ ਡਿਗਰੀ ਤੱਕ ਅਪੜੇ। ਉਸਦੇ ਸਿਰੜ ਅਤੇ ਮਿਹਨਤ ਸਦਕਾ ਕੈਨੇਡਾ ਦੀਆਂ ਕਈਯੂਨੀਵਰਸਿਟੀਆਂ ਨੇ ਉਹਨਾਂ ਅਧਿਆਪਿਕ ਦੇ ਤੌਰ ਤੇ ਉੱਚ ਪੱਧਰੀ ਪਦਵੀਆਂ ਨਾਲ ਨਿਵਾਜਿਆ। ਡਾ. ਸੁਰਿੰਦਰ ਧੰਜਲ ਨੇ ਸੰਘਰਸ਼, ਸਾਹਿਤ, ਪਤੱਰਕਾਰੀ , ਨਾਟਕ ਅਤੇ ਲੋਕ ਲਹਿਰਾਂ ਦੇ ਖੇਤਰ ਵਿੱਚ ਜੋ ਮੱਲਾਂ ਮਾਰੀਆਂ, ਉਸਦੀ ਉਦਾਰਹਰਣ ਉਹ ਆਪ ਹਨ। ਉਹ ਅੱਜ ਵੀ ਸ਼ਹੀਦਾਂ ਦੀ ਜਗਾਈ ਮਸ਼ਾਲ ਦੀ ਰੌਸ਼ਨੀ ਨੂੰ

ਆਪਣੀ ਕਲਮ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਹੀ ਸਲਾਮਤ ਪੁੱਜਦਾ ਕਰ ਰਹੇ ਹਨ। ਪਾਸ਼ ਯਾਦਗਾਰੀ ਟਰੱਸਟ ਪ੍ਰਤੀ

ਆਪਣੀਆਂ ਜੁੰਮੇਵਾਰੀਆਂ ਨੂੰ ਨਿਭਾ ਕੇ ਕ੍ਰਾਂਤੀਕਾਰੀ ਕਵੀ ਪਾਸ਼ ਦੀਆਂ ਰਚਨਾਵਾਂ ਨੂੰ ਲੋਕਾਂ ਤੱਕ ਅਪੜਦਾ ਕਰਕੇਕ੍ਰਾਂਤੀਕਾਰੀ,  ਉਸਾਰੂ

ਅਤੇ ਅਗਾਂਹਵਧੂ ਸਾਹਿਤ ਦੀ ਨੌਜਵਾਨਾਂ ਦੈ ਹਿਰਦਿਆਂ ਵਿੱਚ ਚਿਣਗ ਬਾਲਣ ਦਾ ਵਡਮੁੱਲਾ ਕਾਰਜ਼ ਨਿਭਾ ਰਹੇ ਹਨ।ਡਾ. ਸੁਰਿੰਦਰ ਧੰਜਲ ਨੇ ਆਪਣੇ ਭਾਸ਼ਣ ਵਿੱਚ   ਪਾਸ਼ ਦੀਆਂ ਲਿਖਤਾਂ ਦਾ ਵੀ ਵਰਨਣ ਕੀਤਾ। ਪਾਸ਼ ਦੀਆਂ ਕਵਿਤਾਵਾਂਦੇ ਨਾਲ ਨਾਲ ਉਹਨਾਂ ਨੇ ਆਪਣੀਆਂ ਕਵਿਤਾਵਾਂ ਦੀ ਵੀ ਸਰੋਤਿਆਂ ਨਾਲ ਸਾਂਝ ਪਾਈ। ਕਵਿਤਾ ਦੀ ਲਾਟ ਪੁਸਤਕਵਿੱਚੋਂ ਕੁਝ ਚੋਣਵੀਆਂ ਕਵਿਤਾਵਾਂ – ਭਾਬੀ ਅਤੇ ਗਵਾਂਢੀਆਂ ਦਾ ਮੁੰਡਾ.   ਭਟਕਦੇ ਬੋਲ, ਦੀਵੇ ਜਗਦੇ ਰਹਿਣਗੇ ਅਤੇਕਿਸਾਨ

ਅੰਦੋਲਨ ਬਾਰੇ ਪਿੰਡ ਦੇ ਖੇਤਾਂ ਵਿਚ ਬੈਠ ਕੇ ਲਿਖੀ ਕਵਿਤਾ –

”ਅਸੀਂ ਝੂਠ ਦੇ ਦਰਾਂ ਤੇ ਖੜ੍ਹ ਕੇ ਸੱਚ ਦਾ ਸਵਾਲ ਬਣ ਗਏ” 

ਕਿਸਾਨ ਅੰਦੋਲਨ ਨੂੰ ਸਮਰਪਿਤ ਇਹ ਕਵਿਤਾ ਡਾ. ਸੁਰਿੰਦਰ ਧੰਜਲ ਦੀ ਕਾਵਿ–ਕਲਾ ਦੀ ਉੱਤਮ ਪੇਸ਼ਕਾਰੀ ਹੋ ਨਿਬੜੀ।

ਇਸ ਸਮੇਂ  ਆਪਣੇ ਸਾਹਮਣੇ ਬੈਠੇ , ਲੋਕ ਲਹਿਰ ਦੇ ਜੁਝਾਰੂ ਸਾਥੀ  ਇਕਬਾਲ ਖਾਨ ਦੇ ਸੰਘਰਸ਼ ਬਾਰੇ ਕੁਝ ਗੁੱਝੇ ਭੇਦਾਂਦਾ

ਵੀ ਜ਼ਿਕਰ ਕੀਤਾ।ਇਸ ਤੋਂ ਇਲਾਵਾ ਤਰਲੋਚਨ ਸੈਂਬੀ, ਅਤੇ ਸੁਖਵਿੰਦਰ ਤੂਰ ਨੇ ਆਪਣੀਆਂ ਆਵਾਜ਼ਾਂ ਵਿੱਚ ਗੀਤ ਗਾਕੇ ਸੰਗੀਤਕ ਮਹੌਲ ਸਿਰਜ ਦਿਤਾ ਜਗਦੇਵ ਸਿੰਘ ਸਿੱਧੂ , ਡਾ. ਰਾਜਵੰਤ ਕੌਰ ਮਾਨ ਅਤੇ ਸੁਰਿੰਦਰ ਗੀਤ ਨੇ ਡਾ. ਸੁਰਿੰਦਰ ਧੰਜਲ ਦੀ ਸਮੁੱਚੀ ਸਖਸੀਅਤssp-1 ਸੰਬੰਧੀ

ਆਪਣੇ ਵਿਚਾਰ ਪ੍ਰਗਟ ਕੀਤੇ। ਜਗਦੇਵ ਸਿੱਧੂ ਨੇ ਕਾਲਜ ਵੇਲੇ ਦੀਆਂ ਆਪਣੀਆਂ ਯਾਦਾਂ ਡਾ. ਸੁਰਿੰਦਰ ਧੰਜਲ ਨਾਲ ਸਾਂਝੀਆਂ

ਕੀਤੀਆਂ। ਸੁਰਿੰਦਰ ਗੀਤ ਨੇ ਕਿਹਾ ਕਿ ਡਾ. ਸਾਹਿਬ ਦੇ ਗਿਆਨ ਦਾ ਘੇਰਾ ਬਹੁਤ ਵਿਸ਼ਾਲ ਹੈ। ਉਹ ਵੱਡੀ ਤੋਂ ਵੱਡੀਕ੍ਰਾਂਤੀਕਾਰੀ ਗੱਲ

ਸਹਿਜ ਸੁਭਾਅ ਹੀ ਆਖ ਜਾਂਦੇ ਹਨ। ਇਸ ਤੋਂ ਇਲਾਵਾ ਸੁਰਿੰਦਰ ਗੀਤ ਨੇ ਆਪਣੀ ਦੂਸਰੀ ਕਾਵਿ ਪੁਸਤਕ ‘ ਸੁਣ ਨੀਜਿੰਦੇ’ ਦਾ ਮੁੱਖ–

ਬੰਦ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਮੇਰੀ ਕਵਿਤਾ ਨੂੰ “ਮਾਸੂਮੀਅਤ ਦਾ  ਗੀਤ”  ਨਾਮ ਦਿੱਤਾ। ਸੁਰਿੰਦਰ ਗੀਤਨੇ ਆਪਣੀਆਂ ਕੁਝ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਸਮੇਂ  ਪੰਜਾਬੀ ਸਾਹਿਤ ਸਭਾ ਤੋਂ ਇਲਾਵਾ ਪੰਜਾਬੀ ਲਿਖਾਰੀ ਸਭਾ. ਅਰਪਨ ਲਿਖਾਰੀ ਸਭਾ ਅਤੇ ਰਾਈਟਰਜ਼ ਫ਼ੋਰਮ ਦੇ ਮੈਂਬਰ ਵੀ ਹਾਜ਼ਰ ਸਨ। ਅੰਤ ਵਿੱਚ ਪੰਜਾਬੀ ਸਾਹਿਤ ਸਭਾ ਕੈਲਗਰੀ ਵਲੋਂ ਡਾ. ਸੁਰਿੰਦਰ ਧੰਜਲ  ਹੋਰਾਂ ਨੂੰ  ਉਹਨਾਂ ਦੇ ਪੰਜਾਬੀ ਸਾਹਿਤ, ਕਵਿਤਾ ਅਤੇਰੰਗ–ਮੰਚ ਦੇ ਖੇਤਰ ਵਿੱਚ ਪਾਏ ਬਹੁਮੁੱਲੇ ਯੋਗਦਾਨ ਲਈ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ਅਤੇ ਆਸ ਪ੍ਰਗਟਾਈਕਿ ਉਹ ਅੱਗੇ ਤੋਂ ਵੀ ਏਸੇ ਤਰ੍ਹਾਂ ਸੱਦੇ ਕਬੂਲ ਕਰਦੇ ਰਹਿਣਗੇ।

ਵਰਨਣ ਯੋਗ ਹੈ ਕਿ ਭਰੇ ਹਾਲ ਵਿੱਚ ਕਿਸੇ ਦੇ ਸਾਹ ਲੈਣ ਦੀ ਆਵਾਜ਼ ਵੀ ਸੁਣਾਈ ਨਹੀਂ ਸੀ ਦੇ ਰਹੀ। ਸਰੋਤਿਆਂ ਨੇਬਹੁਤ ਹੀ ਸ਼ਿੱਦਤ ਅਤੇ ਪਿਆਰ ਨਾਲ ਡਾ. ਸੁਰਿੰਦਰ ਧੰਜਲ ਦੀ ਕਵਿਤਾ ਅਤੇ ਵਿਚਾਰਾਂ ਦਾ ਅਨੰਦ ਮਾਣਿਆ ਅਤੇਇਹ ਮਿਲਣੀ ਲੰਬੇ ਸਮੇਂ ਤੱਕ ਕੈਲਗਰੀ ਨਿਵਾਸੀਆਂ ਦੇ ਚੇਤਿਆਂ ਵਿੱਚ ਸਮਾਈ ਰਹੇਗੀ। 

ਮੰਚ ਸੰਚਾਲਨ ਦਾ ਕੰਮ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਹੋਰਾਂ ਬਹੁਤ ਬਿਹਤਰੀਨ ਢੰਗ ਨਾਲ ਨਿਭਾਇਆ।

ਅੰਤ ਵਿੱਚ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਸਭ ਦਾ ਧੰਨਵਾਦ ਕੀਤਾ ਅਤੇ 13 ਨਵੰਬਰ ਨੂੰ ਹੋਣਵਾਲੀ ਇਕੱਤਰਤਾ ਬਾਰੇ ਜਾਣਕਾਰੀ ਦਿੱਤੀ।ਹੋਰ ਜਾਣਕਾਰੀ ਲਈ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਖਹਿਰਾ ਨੂੰ (403) 968-2880 ਤੇ ਸੰਪਰਕ ਕੀਤਾ ਜਾ ਸਕਦਾ ਹੈ।