Get Adobe Flash player

ਕੈਲਗਰੀ ਦੀਆਂ ਟੀਮਾਂ ਦਾ ਐਲਾਨ -ਟੂਰਨਾਮੈਂਟ ਦੇ ਡਰਾਅ ਦੀ ਘੋਸ਼ਣਾ             

ਸੁਖਵੀਰ ਗਰੇਵਾਲ ਕੈਲਗਰੀ – 7 ਜੂਨ ਤੋਂ 9 ਜੂਨ ਤੱਕ ਕੈਲਗਰੀ ਦੇ ਜੈਨਸਿਸ ਸੈਂਟਰ ਵਿਚ ਹੋਣ ਵਾਲੇ 16ਵੇਂ ਸਾਲਾਨਾ ਹਾਕਸ ਗੋਲਡ ਕੱਪ ( ਜੂਨੀਅਰ ਅਤੇ ਸੀਨੀਅਰ ਫੀਲਡ ਹਾਕੀਟੂਰਨਾਮੈਂਟ) ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।  ਕਲੱਬ ਦੀ ਮੀਟਿੰਗ ਦੋਰਾਨ ਟੂਰਨਾਮੈਂਟ ਲਈ ਸਬ ਕਮੇਟੀਆਂ, ਟੀਮਾਂ ਦੇ ਡਰਾਅ ਅਤੇ

2012 ਵਿਚ ਟੂਰਨਾਮੈਂਟ ਜਿੱਤਣ ਤੋ ਬਾਅਦ (ਫੋਟੋ:ਸੁਖਵੀਰ ਗਰੇਵਾਲ)

2012 ਵਿਚ ਟੂਰਨਾਮੈਂਟ ਜਿੱਤਣ ਤੋ ਬਾਅਦ (ਫੋਟੋ:ਸੁਖਵੀਰ ਗਰੇਵਾਲ)

ਕੈਲਗਰੀ ਦੀਆਂ ਟੀਮਾਂ ਬਾਰੇ ਅਹਿਮ ਫੈਸਲੇ ਲਏ ਗਏ । ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਦਿਲਪਾਲ ਸਿੰਘ ਟੀਟਾ ਨੇ ਦੱਸਿਆ ਕਿ ਸੀਨੀਅਰ ਵਰਗ ਵਿਚ ਅੱਠ ਟੀਮਾਂ ਸ਼ਿਰਕਤ ਕਰਨਗੀਆਂ। ਇਹਨਾਂ ਟੀਮਾਂ ਦੇ ਦੋ ਪੂਲ ਬਣਾਏ ਗਏ ਹਨ  । ਪੂਲ (ਏ) ਵਿਚ ਸਰੀ, ਸਸਕਾਟੂਨ, ਐਡਮਿੰਟਨ (ਬੀ) ਕੈਲਗਰੀ (ਰੈਡ) ਦੀਆਂ ਟੀਮਾਂ ਖੇਡਣਗੀਆਂ । ਪੂਲ  (ਬੀ) ਵਿਚ ਟੋਰੰਟੋ, ਵਿੰਨੀਪਿੱਗ, ਐਡਮਿੰਟਨ (ਏ) ਅਤੇ ਕੈਲਗਰੀ (ਵਾਈਟ) ਦੀਆਂ ਖੇਡਣਗੀਆਂ । ਦੋਵੇਂ ਪੂਲਾਂ ਦੇ ਲੀਗ ਮੈਚ ਦਿਨ ਸ਼ੁੱਕਰਵਾਰ 7 ਜੂਨ ਨੂੰ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋ ਜਾਣਗੇ । ਦੋਵੇਂ ਪੂਲਾਂ ਵਿੱਚ ਸਿਖਰਲੀਆਂ  ਦੋ ਟੀਮਾਂ ਸੈਮੀ ਫਾਈਨਲ ਵਿਚ ਪਹੁੰਚਣਗੀਆਂ ਸੈਮੀ ਫਾਈਨਲ ਅਤੇ ਫਾਈਨਲ ਮੈਚ ਦਿਨ ਐਤਵਾਰ 9 ਜੂਨ ਨੂੰ ਹੋਣਗੇ।ਕੈਨੇਡਾ ਦੇ ਫੀਲਡ ਹਾਕੀ ਸੀਜਨ ਦੀ ਸ਼ੁਰੂਅਤ ਕੈਲਗਰੀ ਦੇ ਇਸ ਟੂਰਨਾਮੈਂਟ ਤੋਂ ਹੁੰਦੀ ਹੈ ਜਿਸ ਕਰਕੇ ਕਨੇਡਾ ਭਰ ਦੀਆਂ ਹਾਕੀ ਟੀਮਾਂ ਵਿਚ ਇਸ ਟੂਰਨਾਮੈਂਟ ਲਈ ਭਾਰੀ ਉਤਸ਼ਾਹ ਹੈ । ਕੈਲਗਰੀ ਦੀਆਂ ਟੀਮਾਂ ਦੇ ਫਿਜ਼ੀਕਲ ਟਰੇਨਰ ਅਤੇ ਕੌਮਾਂਤਰੀ ਅਥਲੀਟ ਬੀਜਾ ਰਾਮ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਖਿਡਾਰੀਆਂ ਦੀ ਫਿਟਨੈਸ ਅਹਿਮ ਭੂਮਿਕਾ ਨਿਭਾਏਗੀ । ਦਿਲਜੀਤ ਸਿੰਘ ਪੁਰਬਾ ਨੇ ਦੱਸਿਆ ਕਿ ਕਲੱਬ ਦੇ ਮੈਂਬਰ ਖੇਡਣ ਦੇ ਨਾਲ ਨਾਲ ਮਹਿਮਾਨ ਟੀਮਾਂ ਦੀ ਆਓ ਭਗਤ ਲਈ ਤਿਆਰ ਹਨ । ਜੂਨੀਅਰ ਵਰਗ  ਅੰਡਰ 16 ਵਿਚ ਚਾਰ ਟੀਮਾਂ ਖੇਡਣਗੀਆਂ  ਜੂਨੀਅਰ ਵਰਗ ਵਿਚ ਟੋਰੰਟੋ , ਐਡਮਿੰਟਨ, ਕੈਲਗਰੀ ਹਾਕਸ ਹਾਕੀ ਅਕਾਦਮੀ ਦੀਆਂ ਦੋ ਟੀਮਾਂ ਖੇਡਣਗੀਆਂ । ਜੂਨੀਅਰ ਵਰਗ ਵਿਚ ਹਰੇਕ ਟੀਮ ਰਾਊਂਡ ਰੌਬਿਨ ਲੀਗ ਨਾਲ ਖੇਡੇਗੀ।          ਟੀਮ : ਕੈਲਗਰੀ ਰੈਡ ਦੀ ਟੀਮ ਵਿਚ  ਜਗਜੀਤ ਸਿੰਘ ਲੋਪੋਂ, ਕਮਲਜੀਤ ਸਿੰਘ ਢੁੱਡੀਕੇ,  ਜੱਗੀ ਧਾਲੀਵਾਲ , ਮਨਮੋਹਨ ਸਿੰਘ ਗਿੱਲ ਮਾਣੂੰਕੇ, ਮਨਵੀਰ ਸਿੰਘ ਗਿੱਲ, ਗੁਰਦੀਪ ਸਿੰਘ ਹਾਂਸ, ਦਿਲਪਾਲ ਸਿੰਘ ਟੀਟਾ, ਕਿਰਪਾਲ ਸਿੰਘ ਸਿੱਧੂ, ਬਿਕਰਮਜੀਤ ਸਿੰਘ ਮਾਨ ਅਤੇ ਦਿਲਜੀਤ ਸਿੰਘ ਪੁਰਬਾ ਨੂੰ ਰੱਖਿਆ ਗਿਆ ਹੈ ਕੈਲਗਰੀ ਵਾਈਟ ਵਲੋਂ ਰਿਸ਼ੀ ਢਿੱਲੋਂ , ਕਰਮਜੀਤ ਸਿੰਘ ਢੁੱਡੀਕੇ, ਸੁਖਦੀਪ ਸਿੰਘ ਗਿੱਲ ਮਾਣੂੰਕੇ, ਰਵਿੰਦਰ ਪੁਰੀ, ਸੁਖਦੀਪ ਸਿੰਘ ਹਾਂਸ, ਗੁਰਲਾਲ ਸਿੰਘ ਗਿੱਲ ਮਾਣੂੰਕੇ, ਗੁਰਿੰਦਰਪਾਲ ਸਿੰਘ ਟੀਨੂੰ, ਮਨਦੀਪ ਸਿੰਘ ਦੀਪੂ, ਰਘਬੀਰ ਸਿੰਘ ਮੱਖਣ, ਹਰਦੀਪ ਸਿੰਘ ਅਤੇ ਕੁਲਦੀਪ ਸਿੰਘ ਸਿੱਧੂ ਖੇਡਣਗੇ । ਬੀਜਾ ਰਾਮ ਦੋਵੇਂ ਟੀਮਾਂ ਦੇ ਫਿਜੀਕਲ ਟਰੇਨਰ ਹੋਣਗੇ। ਜੂਨੀਅਰ ਟੀਮ ਲਈ ਸੰਭਾਵੀ  ਖਿਡਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ । ਇਹਨਾ ਵਿੱਚ ਅਵੀ ਧਾਲੀਵਾਲ, ਦਿਲਦੀਪ ਸਿੰਘ , ਬੀਰੂ ਢਿੱਲੋਂ, ਹਰਜੋਤ ਧਾਲੀਵਾਲ, ਜੇ ਧਾਲੀਵਾਲ, ਤਰਨਜੀਤ ਬਰਾੜ,  ਹਿਜ਼ਰ ਸਹਿਜ਼ਾਦ, ਸ਼ਹਿਜ਼ੇਬ, ਕਾਇਲਜੀਤ ਸਿੰਘ ਪੁਰਬਾ, ਜੋਇ ਧਾਲੀਵਾਲ, ਪਰਮਵੀਰ ਸਿੰਘ ਸਿੱਧੂ, ਹਰਲੀਨ ਕੌਰ ਗਰੇਵਾਲ, ਅਮਨਵੀਰ ਕੌਰ ਸਿੱਧੂ ਸ਼ਾਮਲ ਹਨ ।  ਦਿਲਜੀਤ ਸਿੰਘ ਪੁਰਬਾ, ਕਾਕਾ ਲੋਪੋਂ ਨੂੰ ਸਵਗਤੀ ਕਮੇਟੀ ਦਾ ਮੁਖੀ ਥਾਪਿਆ ਗਿਆ ਹੈ । ਸਿਆਸੀ ਸਖਸ਼ੀਅਤਾਂ ਵਿੱਚ ਐਮ. ਪੀ.  ਦਵਿੰਦਰ ਸ਼ੋਰੀ, ਅਲਬਰਟਾ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਅਤੇ ਐਮ. ਐਲ. ਏ. ਦਰਸ਼ਨ ਸਿੰਘ ਕੰਗ ਵੀ ਇਸ ਟੂਰਨਾਮੈਂਟ ਵਿਚ ਹਾਜ਼ਰੀ ਭਰਨਗੇ । ਟੂਰਨਾਮੈਂਟ ਨੂੰ ਸਪਾਂਸਰ ਕਰਨ ਵਾਲੇ ਸਮੂਹ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਹੈ । ਟੂਰਨਾਮੈਂਟ ਨੂੰ ਸਪਾਂਸਰ ਕਰਨ ਵਾਲਿਆਂ ਵਿੱਚ ਮੇਜਰ ਸਿੰਘ ਬਰਾੜ, ਪਾਲੀ ਵਿਰਕ (ਕੁਆਲਟੀ ਟਰਾਂਸ਼ਮਿਸ਼ਨ) , ਕਰਮਪਾਲ ਸਿੱਧੂ (ਬੈਸਟ ਬਾਏ ਫਰਨੀਚਰ), ਹੈਰੀ ਮਾਂਗਟ (ਜੀ.ਆਰ.ਸੀ. ਟਰਾਂਸਪੋਰਟ) , ਮਾਨ ਬ੍ਰਦਰਜ਼ (ਮੀਕਾ ਟਰੱਕਿੰਗ) , ਰੇਸ਼ਮ ਸਿੰਘ ਸਿੱਧੂ (ਪਾਲ ਐਂਡ ਪਾਲ ਹਰਬਲ), ਬਰਜਿੰਦਰ ਰੰਧਾਵਾ (ਬਲਿਊ ਡਾਰਟ ਟਰਾਂਸਪੋਰਟ), ਕਰਮਜੀਤ ਸੰਧੂ,  ਗੋਲਡੀ ਰੋਮਾਣਾ, ਰੀਲੋਕਸ ਟਰਾਂਸਪੋਰਟ, ਗੁਰਲਾਲ ਗਿੱਲ ਮਾਣੂੰਕੇ, ਸੋਲੋ ਲਿਕੁਅਰ,  ਨਿਰਭੈ ਸਿੱਧੂ, ਰੇਸ਼ਮ ਸਿੱਧੂ (ਸਬਵੇਅ) , ਜੰਗ ਬਹਾਦਰ ਸਿੰਘ  ਸਿੱਧੂ, ਰਾਣਾ ਸਿੱਧੂ ਏ. ਏ. ਏ. ਵਿੰਡੋ,  ਸਰਬਦੀਪ (ਬੈਦਵਨ ਟਰੱਕਿੰਗ), ਜੈਰੀ ਸਿੱਧੂ (ਏ.ਏ.ਏ.ਪੁਆਇੰਟ ਡਰਾਇਵਿੰਗ ਸਕੂਲ), ਡੋਨ ਸਿੱਧੂ, ਅਵਿਨਾਸ਼ ਸਿੰਘ ਖੰਗੂੜਾ, ਗੁਰਮੋਹਨ ਸਿੰਘ ਵੜੈਚ, ਇਕਬਾਲ ਸਿੰਘ (ਬਲਿਊ ਕਰਸ਼ ਟਰੱਕਿੰਗ), ਰਾਜਵਿੰਦਰ ਹੁੰਦਲ, ਗੁਰਮੀਤ ਗਿੱਲ ਮੰਡ ਵਾਲਾ, ਡੋਨੀ ਮੋਦਗਿੱਲ (ਕੈਲਗਰੀ ਪ੍ਰੋਫੈਸ਼ਨਲ ਡਰਾਇੰਵਿੰਗ ਸਕੂਲ), ਸਿੰਡੀਕੇਟ ਟਰਾਂਸਪੋਰਟ, ਆਪਨਾ ਮੀਟ ਦੇਸੀ ਮੀਟ ਮਸਾਲਾ, ਕੀਪਸ਼ੇਪ ਹੋਮਜ਼, ਓ ਕੇ ਜਨਰਲ ਸਟੋਰ, ਆਪਣਾ ਪੰਜਾਬ ਫਰੂਟੀਕੇਨਾ, ਨਿਊ ਵੇਵ ਆਪਟੀਕਲਜ਼, ਜੇ ਐਂਡ ਸ਼ੋਕੀ ਟਰੱਕਿੰਗ, ਇਕਬਾਲ ਸਿੱਧੂ ਅਕਾਊਟਿੰਗ, ਵੈਨਿਟੀ ਹੋਮਜ਼, ਕਲੇਰ ਕਸਟਮ ਹੋਮਜ਼, ਲਖਵੀਰ ਸਿੰਘ ਦਾਦਰਾ, ਜਸਪਾਲ ਭੰਡਾਲ ਸ਼ਾਮਲ ਹਨ।