Get Adobe Flash player

 ਜੇਕਰ ਸਾਡੇ ਚਰਖੇ, ਮਧਾਣੀਆਂ, ਹਲ਼ ਪੰਜਾਲੀਆਂ ਤੋਂ ਪਹਿਲਾਂ ਦੇ ਪੁਰਖੇ ਆ ਜਾਣ ਤਾਂ ਉਹ ਸਾਡੇ ਇਹਨਾਂਵਸਤੂਆਂ ਨਾਲ 

ਭਰੇ ਅਜਾਇਬ ਘਰਾਂ ਨੂੰ ਵੀ ਅੱਗ ਲਾ ਦੇਣਗੇ ਤੇ ਕਹਿਣਗੇ ਤੁਸੀਂ ਇਹ ਕੀ ਨਵੇ ਜ਼ਮਾਨੇ ਦਾ ਸਮਾਨਰੱਖੀ ਬੈਠੇ ਓ, ਤੁਸੀਂ ਤਾਂ ਆਪਣਾ ਵਿਰਸਾ ਹੀ ਭੁੱਲ ਗਏ, ਸਾਡਾ ਵਿਰਸਾ ਤਾਂ ਹੱਥੀ ਘੋਟਣੇ ਨਾਲ ਦਾਣੇ ਕੁੱਟਣ, ਹੱਥੀ ਦੁੱਧਹਗਾਲਣ, ਕਹੀਆਂ ਨਾਲ 

ਧਰਤੀ ਪੁੱਟਣ ਤੇ ਪੱਤੇ ਬੰਨ੍ਹਕੇ ਸਰੀਰ ਢਕਣ ਦਾ ਸੀ,ਜੇ ਕਦੇ ਉਹਨਾਂ ਦੇ ਪੁਰਖੇ ਆ ਜਾਣਤਾਂ ਕਹਿਣ ਸਾਡਾ ਵਿਰਸਾ ਆਹ ਅੰਨ ਚੱਬਣ, ਕਹੀਆਂ ਅਤੇ ਪੱਤਿਆ ਦਾ ਨਹੀਂਬਲਕੇ ਨੰਗੇ ਰਹਿਣ, ਤੀਰਾਂ ਭਾਲਿਆਂਨਾਲ ਸ਼ਿਕਾਰ ਕਰਕੇ ਮੀਟ ਖਾਣ ਦਾ ਸੀ                                              

                                          ਸੋ ਸਾਨੂੰ ਸਮੇਂ ਦੇ ਨਾਲ ਐਵੇਂ ਵਾਧੂ ਵਿਰਸੇ ਦਾ ਭਾਰ ਨਹੀਂ ਚੁੱਕਣਾ ਚਾਹੀਦਾ। ਜਦੋਂ ਕੋਈ ਚੱਕੀ ਜਾਂ

ਚਰਖੇ ਨਾਲ ਫੋਟੋਂ ਖਿਚਵਾਉਂਦਾ ਹੈ ਤਾਂ ਭਾਵੁਕ ਹੁੰਦਾ ਹੈ ਕਿ ਉਹ ਵੇਲਾ ਕਿੱਥੇ ਚਲਿਆ ਗਿਆ। ਪਰ ਜੇਕਰ ਸਾਡੀਕੋਈ ਉਸ 

ਵੇਲੇ ਦੀਦੀaਪੜਦਾਦੀ ਆ ਜਾਵੇ ਤਾਂ ਅੱਗ ਲਾ ਕੇ ਫੂਕ ਦੇਵੇ ਕਿ ਇਹ ਚੱਕੀਆਂ ਅਤੇ ਚਰਖਿਆਂ ਨੇ ਹੀਸਾਡੇ ਜੀਵਨ ਤੇ ਜਵਾਨੀ ਖਾ ਲਈ। ਜਦੋਂ ਪੱਛਮੀਂ ਲੋਕਾਂ ਨੇ ਬਾਰਬੀਕੂਆਂ ਵਿਚ ਵੱਖ ਵੱਖ ਤਰ੍ਹਾਂ ਦਾ ਚਿਕਨ ਬਣਾਉਣਾਵੀ ਸਿੱਖ ਲਿਆ ਸੀ ਤਾਂ ਅਸੀਂ ਸਵੇਰੇ ਚਾਰ aਵਜੇ ਉੱਠ ਕੇ ਚੱਕੀਆਂ ਗੇੜ-ਗੇੜ ਕਣਕ, ਬਾਜਰੇ ਮੱਕੀਆਂ ਹੀ ਦਲਦੀਆਂਰਹੀਆਂ।

                                      ਗੱਲ ਇਥੇ ਆਕੇ ਮੁੱਕਦੀ ਹੈ ਕਿ ਅਸੀਂ ਪੰਜਾਬੀ ਪੁਰਾਣੇ ਸੰਦ-ਸਾਧਨਾਂ, ਰਿਵਾਜਾਂ, ਧਰਮ ਦੇਗਰੰਥਾਂ ਅਨੁਸਾਰ ਹੀ ਜੀਵੀ ਜਾਨੇ ਆ। ਦੁਨੀਆਂ ਵੱਖ ਵੱਖ ਤਰ੍ਹਾਂ ਦੇ ਨਾਨaਵੈਜ ਤੇ ਪੋ੍ਰਟੀਨ ਭਰਭੂਰ ਸਵਾਦਾਂ ਦਾਅਨੰਦ ਮਾਣ ਰਹੀ ਹੈ। ਅਸੀਂ ਕਣਕ ਤੋਂ ਬਾਹਰ ਨਹੀਂ ਆਏ। ਕਾਰਨ ਪੁਰਾਣੇ ਧਾਰਮਿਕ ਗ੍ਰੰਥਾਂ ਦੇ ਵਿਖਿਆਨ, ਸਦੀਆ ਪੁਰਾਣੇ ਰਿਵਾਜ਼,-ਇਹਨਾਂ ਤੋਂ ਡਰੇ, ਘਬਰਾਏ, ਨਾ ਖਾਣ ਵਿੱਚ ਤਰੱਕੀ ਨਾ ਗਿਆਨ ਵਿੱਚ ਤਰੱਕੀ।  

                                    ਇਸੇ ਕਰਕੇ ਪੱਛਮੀ ਲੋਕ ਜਦੋਂ ਭਾਰਤ ਦੀ ਸੈਰ ਤੇ ਜਾਂਦੇ ਹਨ ਤਾਂ ਆਖਦੇ ਹਨ ਇਹਨਾਂ ਲੋਕਾਂ ਨੂੰ ਕੀ ਹੋ ਗਿਆ?ਸੁੱਕੇ, ਮਰੀਅਲ, ਉਦਾਸ, ਸੁਸਤ, ਝਗੜਾਲੂ ਕਿਉਂ ਹਨ ? ਕਾਰਨ ਇਹ ਕਿ ਲੰਗਰ ਤੋਂ ਬਾਹਰਆਉਣ ਨੂੰ 

ਰੱਬ ਦੀ ਅਣਹੋਣੀ ਨਾ ਹੋ ਜਾਵੇ ਇਹ ਹੀ ਸਮਝਦੇ ਹਾਂ। ਨਾਂ ਖੇਤੀ ਵਿਚ ਉਨਤੀ ਨਾਂ ਪੁਰਾਣੇ ਧਰਮ ਦੇ ਗ੍ਰੰਥਾਂਦੀ ਕਬਜ਼ਕਾਰੀ ਤੋਂ ਛੁਟਕਾਰਾ, ਇੱਕ ਤਾਂ ਭੋਜਨ ਮਾੜਾ ਤੇ ਦੂਸਰਾ ਜੋ ਸਰੀਰ ਵਿਚ ਅੱਧੀaਅਧੂਰੀ ਊਰਜਾ ਹੈ ਉਹਧਾਰਮਿਕ ਸਥਾਨਾਂ, aਪੂਜਾaਪਾਠਾਂ, ਮੱਥੇ ਰਗੜਨ ਵਿਚ ਵਿਆਰਥ। ਕਿਉਂਕਿ ਕੰਮ ਨਾ ਆਉਣ ਵਾਲੇ ਬੋਝਲaਰੀਤੀaਰਿਵਾਜ, ਸੰਦ ਸਮੇਂ ਨਾਲ ਛੱਡਣ ਤੇ ਸੁੱਟਣ ਵਾਲੇ ਹੀ ਕਾਮਯਾਬ ਹੁੰਦੇ ਹਨ। 

                                 ਜਿੱਥੇ ਮੈਂ ਇਸ ਸਮੇਂ ਰਹਿੰਦਾ ਹਾਂ ਇਸ ਸ਼ਹਿਰ ਵਿਚ ਕੈਲਗਰੀ, ਕਨੇਡਾ ਦੇ ਨੇੜੇ ਇਕ ਕਾਰਗਿੱਲ ਫੂਡ ਨਾਮ ਦਾ ਗਾਵਾਂ ਦੇ ਮੀਟ ਦਾ ਕਾਰਖਾਨਾ ਹੈ, ਸਿੱਖ, ਹਿੰਦੂ, ਮੁਸਲਮਾਨ ਤੇ ਹੋਰ ਦੇਸ਼ਾਂ ਦੇ ਤਕਰੀਬਨa2,200 ਵਰਕਰ ਇਸ ਕਾਰਖਾਨੇ ਵਿਚ 24 ਘੰਟੇ ਵਿਚ 4,700 ਗਾਵਾਂ ਕੱਟ ਕੇ ਮੀਟ ਪੈਕ ਕਰਕੇ ਦੁਨੀਆਂ ਦੇ ਕਈਦੇਸ਼ਾਂ ਨੂੰ ਤੋਰ ਦਿੰਦੇ  ਹਨ। ਪਰ ਅਸੀਂ ਅਜੇ ਵੀ ਧਰਮਾਂ ਦੇ ਪੁਰਾਣੇ ਗਿਆਨ ਦੇ ਭਰਮਾਏ ਪਸ਼ੂ ਮੀਟ ਦੇ ਵਪਾਰ ਪੰਜਾਬਵਿਚ ਸਥਾਪਤ ਨਹੀਂ ਕਰ ਸਕੇ,a1865 ਵਿਚ ਇਹ ਕਾਰਗਿਲ ਫੂਡ ਚੇਨ ਖੜੀ ਕਰਨ ਵਾਲੀ ਇਸ ਅਮਰੀਕਨaਮੈਕਮਿਲੀਅਨ ਫੈਮਲੀ ਦੀ ਸਲਾਨਾ ਆਮਦਨ 114.60  ਬਿਲੀਅਨ ਹੈ। 

                                       ਚੀਨ ਵਿਚ ਲੋਕ ਨਿੱਕੇ ਨਿੱਕੇ ਪਲਾਟਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਗਰਮੱਛ, ਮੱਛੀਆਂ, ਸੂਰ ਆਦਿ ਪਾਲ ਕੇ ਆਪੇ ਉਹਨਾਂ ਨੂੰ ਪੈਦਾ ਕਰਨ ਵਾਲੇ ਰੱਬ ਬਣੇ ਹਨ ਤੇ ਆਪੇ ਮਾਰਨ ਵਾਲੇ ਰੱਬ ਹਨ।ਅਸੀਂ ਵੱਡੇaਵੱਡੇ ਖੇਤਾਂ ਦੇ ਮਾਲਕ ਕਜਜ਼ਾਈ ਹਾਂ। ਕਾਰਨ ਇਹੀ ਹੈ ਕਿ ਸਾਡੇ ਪੁਰਣੇ ਧਾਰਮਿਕ ਗਿਆਨ ਸਾਨੂੰ ਰੱਬ ਰੱਬਕਰਨ ਵਿਚ ਹੀ aਉਲਝਾਈ ਰੱਖਦੇ ਹਨ ਤੇ ਪਸ਼ੂ ਨੂੰ ਮੀਟ ਤੇ ਖੱਲ੍ਹ ਲਈ ਪਾਲਣਾ ਪਾਪ ਦੇ ਭਾਗੀਦਾਰ ਤੇ ਸਿੱਧੀ ਨਰਕਇੰਟਰੀ ਸਮਝੀ ਜਾਂਦੀ ਹੈ। ਕਿਸੇ ਵੀ ਦੇਸ਼ ਦੀ ਚਲਾਕ ਰਾਜਨੀਤਕ ਜਮਾਤ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਲੋਕ ਆਪਣੇaਗਿਆਨ ਨੂੰ ਨਵਿਅਉਣ। ਉਹ ਤਾਂ ਇਹ ਚਾਹੁੰਦੇ ਹਨ ਕਿ ਲੋਕ ਹਰ ਵੇਲੇ ਰੱਬ ਰੱਬ ਕਰਨ ਵਾਲੇ, ਨਰਕਾਂ ਵਿਚ ਜਾਣ ਤੋਂਡਰਨ ਵਾਲੇ, ਘੱਟ ਖਾ ਕੇ ਦੂਸਰਿਆਂ ਦੇ ਮੂੰਹ ਪਾਉਣ ਵਾਲੇ, ਸੇਵਾ ਸੰਸਥਾਵਾਂ ਚਲਾਉਣ ਵਾਲੇ, ਧਾਰਮਿਕ ਸਮਾਗਮਾਂਲਈ ਚੰਦੇaਇਕੱਠੇ ਕਰਨ ਵਾਲੇ ਹੋਣ ਤਾਂ ਕਿ ਸਰਕਾਰਾਂ ਦਾ ਅੱਧਾ ਕੰਮ ਉਹੀ ਕਰੀ ਜਾਣ ਤੇ ਨਾਲੇ ਧਾਰਮਿਕ ਤੌਰ ਤੇ ਇੰਨੇਕੱਟੜ ਅਤੇaਇਕaਦੂਸਰੇ ਦੇ ਖੂਨ ਦੇ ਵੈਰੀ ਹੋਣ ਤਾਂ ਕਿ ਕਦੇ ਇਕੱਠੇ ਹੋਕੇ ਕੋਈ ਹੱਕ ਨਾ ਮੰਗਣ। ਇਸੇ ਕਰਕੇ ਤਰੱਕੀ ਕਰਗਈ ਦੁਨੀਆਂ ਵਿਚ ਸਾਡੀ ਭਾਰਤੀਆਂ ਦੀ ਚਾਲ ਟੇਡੀ ਤੇ ਢੀਚਕ-ਢੀਚਕ ਵਾਲੀ ਹੈ।           

                                       ਇਸ ਤੋਂ ਇਲਾਵਾ ਚਾਹੁੰਦੇ ਹਨ ਕਿ ਲੋਕ ਹਮੇਸ਼ਾ ਸਦੀਆਂ ਪੁਰਾਣੇ ਧਾਰਮਿਕ ਗਿਆਨ ਤੋਂ ਸੇਧ ਲੈਣ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਦੇਣ। ਕਦੇ ਇਹ ਨਾ ਸਮਝਣ ਅਤੇ ਸੋਚਣ ਕਿ ਦੁਨੀਆਂ ਦੇ 75% ਪ੍ਰਤੀਸ਼ਤ ਲੋਕ ਖਾਂਦੇ ਹੀ ਮੀਟ ਹਨ। ਉਹਨਾਂ ਦੀ ਸਿਹਤ ਵੀ ਵਧੀਆ ਹੈ ਤੇ ਨਾਲੇ ਜੇਕਰ ਸਾਡੇ ਧਾਰਮਿਕ ਗ੍ਰੰਥਾਂ ਦੇਸਿਰਜੇ ਨਰਕਾਂ ਵਿਚ ਵੀ ਵਧੀਆ ਸਿਹਤ ਲੈ ਕੇ ਜਾਣਗੇ ਤਾਂ ਰੱਬ ਦਾ ਕੋਈ ਕੰਮ ਹੀ ਕਰਨਗੇ। ਅੰਨ, ਸਾਗ, ਚੌਲ ਖਾਣਵਾਲੇ , ਤਲਾਬਾਂaਸਰੋਵਰਾਂ ਦੇ ਗੰਦੇ ਪਾਣੀ ਦੇ ਚੂਲੇ ਪੀਕੇ ਸਰੀਰ ਸ਼ੁੱਧ ਕਰਨ ਵਾਲੇ ਅਸੀਂ ਸਮੇਂ ਤੋਂ ਪਹਿਲਾਂ ਬੁੱਢੇ, ਢਿੱਡਲ, ਢਿਲਕੇ, ਗੰਜੇ ਅਤੇaਹਸਪਤਾਲਾਂ ਦੇ ਚੱਕਰ ਮਾਰ ਗਰੀਸ ਮੁੱਕੇ ਗੋਡਿਆਂ ਵਾਲੇ ਸਵਰਗਾਂ ਵਿਚ ਜਾਕੇ ਵੀ ਕੀ ਸਵਾਰaਦੇਵਾਗੇ ਰੱਬ ਦਾ। ਅਸੀਂ ਸਿਰਫ ਆਪਣੇ ਹੱਕ ਦੇ ਗਾਣੇ ਸੁਣਕੇ ਮਨ ਹੌਲਾ ਕਰ ਲੈਨੇ ਹਾਂ ਕਿ ‘ਬੱਸ ਹੱਸਦੇ ਹੀ ਰਹਿੰਨੇ ਆ’ ਪਰ ਅਸਲੀਅਤ ਇਹ ਹੈ ਕਿ ਬਹੁਤੇ ਰੋਂਦੇ, ਮੁਰਝਾਏ ਤੇ ਸੁਸਤਾਏ ਹੀ ਰਹਿੰਦੇ ਹਾਂ। ਕਿਉਂਕਿ ਅਸਲੀਅਤ ਵਿੱਚ ਹੱਸਦੇ ਹੀaਰਹਿਣ ਵਾਲੇ ਨਵਾਂਪਣ ਕਰਦੇ ਹਨ, ਨਵੀਆਂ ਕਾਂਢਾ ਕੱਢਦੇ ਹਨ, ਹਰ ਰੋਜ ਕੋਈ ਚੰਗੀ ਕਿਤਾਬ ਪੜਦੇ, ਨਵੇਂ ਰਾਹaਬਣਾਉਂਦੇ ਹਨ, ਨਵੇਂ ਦਿਸਹੱਦੇ ਪੈਦਾ ਕਰਦੇ ਹਨ। ਪਰ ਅਸੀਂ ਤਾਂ ਸੱਭਿਆਚਾਰ ਦੇ ਨਾਮ ਤੇ ਚੱਕੀਆਂ, ਹਲaਪੰਜਾਲੀਆਂ, ਲਿਆ ਲਿਆ ਕਨੇਡਾ ਅਮਰੀਕਾ ਆਪਣੇ ਘਰ ਭਰ ਲਏ, ਤੇ ਅਜਿਹੇ  ਬੇਤੁਕੇ ਕੰਮ ਕਰਨ ਵਾਲੇ ਬਹੁਤੇ ਉਹ ਹੀ ਹੁੰਦੇaਹਨaਜਿਹਨਾਂ ਨੇ ਬਾਪੂ ਨਾਲ ਕਦੇ ਹਲ ਪੰਜਾਲੀ ਦਾ ਭੋਰਾ ਕੰਮ ਨਹੀਂ ਕਰਾਇਆ ਹੁੰਦਾ।ਇਹਨਾਂ ਵਿਚ ਨਵਾਂ ਕੀ ਹੈ, ਸਭ ਸਾਡੇaਸਿਰ ਪਏ ਸਾਧਨ ਸਨ ਜਿਹਨਾਂ ਤੋਂ ਰੱਬ ਨੂੰ ਨਾ ਮੰਨਣ ਵਾਲੇ ਲੋਕਾਂ ਨੇ ਵਧੀਆਂ ਕਾਢਾਂ ਕੱਢ-ਕੱਢ ਸਾਡਾ ਪਿੱਛਾ ਛਡਾਇਆ ਹੈ। 

                                     ਜੇਕਰ ਇਸ ਨਿੱਤ ਦੇ ਧੜੀ ਅੰਨ ਤੋਂ ਸਾਡੀਆਂ ਸੁਆਣੀਆਂ ਦਾ ਪਿੱਛਾ ਵੀ ਛੁੱਟ ਜਾਵੇ ਤਾਂਇਹ ਵੀ 

ਕੋਈ ਵੱਡੀਆਂ ਲੇਖਕਾਵਾਂ, ਮਾਜ ਉਸਾਰਨ ਵਾਲੀਆ ਬਣ ਸਕਣ। ਅਮਰੀਕਾ ਵਿਚ 50.45% ਔਰਤਾਂਲੇਖਕ ਹਨ ਅਤੇ ਮਰਦ 49.55% ਹਨ। ਪਰ ਦੇਵੀ,ਦੇਵਤਿਆਂ, ਗੁਰੂਆਂ, ਭਗਤਾਂ ਦੇ ਸਾਡੇ ਦੇਸ਼ ਵਿਚ ਤਾਂ ਔਰਤਾਂ ਦੀਗਿਣਤੀ ਹੀ 1000 

ਹਜ਼ਾਰ ਮਰਦਾਂ ਪਿੱਛੇ 907 ਹੈ। ਇਹ ਵੀ ਸ਼ਾਇਦ ਪੂਰੀ ਸਹੀ ਨਾ ਹੋਵੇ ਕਿਉਂਕਿ ਹਰ ਮਹਿਕਮੇਵਿਚ ਖਾਨਾਪੂਰਤੀ ਤੇ 

ਬਣਾਉਟੀਪਨ ਹੈ। 

                                ਪਰ ਖੁਸ਼ੀ ਦੀ ਗੱਲ ਹੈ ਕਿ ਹਮੇਸ਼ਾ ਲਿਤਾੜੀ ਗਈ ਸਾਡੀ ਔਰਤ ਕਨੇਡਾ, ਅਮਰੀਕਾ, ਅਸਟਰੇਲੀਆ ਵਰਗੇ ਦੇਸ਼ਾਂ ਵਿਚ ਕਾਫ਼ੀ ਆਤਮਵਿਸ਼ਵਾਸ਼ ਵਿਚ ਹੈ ਅਤੇ ਤਿੱਥaਤਿਉਹਾਰਾਂ ਵੇਲੇ ਕੁੜੀਆਂ,ਬੁੜੀਆਂਇੱਠੀਆਂ ਹੋਕੇ ਡੀਜੇ ਨਾਈਟ ਕਰਦੀਆਂ ਹਨ, ਆਪਣੇ ਗਿੱਧੇ ਬੋਲੀਆਂ ਦੇ ਸਮਾਗਮ ਕਰਦੀਆਂ ਹਨ। ਇਸੇ ਵਿਚੋਂ ਹੀਅੱਗੇ ਰਾਹ ਨਿਕਲੇਗਾ ਜਦੋਂ ਰਸੋਈ ਦੀ ਸੋ ਪ੍ਰਤੀਸ਼ਤ ਜਿੰਮੇਵਾਰੀ ਔਰਤ ਦੀ ਨਾ ਹੋਕੇ ਸਾਂਝੀ ਹੋਵੇਗੀ ‘ਤੇ ਉਹਨਾਂ ਦੀ ਅਚੇਤ-ਸੁਚੇਤ ਮਾਨਸਿਕਤਾ ਤੇ ਉੱਕਰੀ ਬੋਲੀ

                       ਰਾਤੀ ਹੱਦ ਕਰ ਗਿਆ

                        ਪੀ ਗਿਆ ਦਾਲ ਦੀ ਤਾਉੜੀ। 

ਵੀ ਤਾਉੜੀ ਵਾਂਗ ਹੀ ਟੁੱਟ ਜਾਵੇਗੀ।

                                                                 ਬਲਜਿੰਦਰ ਸੰਘਾ

                                                                403-680-3212