Get Adobe Flash player

ਕੈਲਗਰੀ (ਹਰਚਰਨ ਸਿੰਘ ਪ੍ਰਹਾਰ): ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ਇੰਡੀਅਨ ਐਕਸ ਸਰਵਿਸਮੈਨ ਇਮੀਗਰੈਂਟ ਅੇਸੋਸੀਏਸ਼ਨ ਦੇ ਹਾਲ ਅੰਦਰ ਸਰੋਤਿਆਂ ਭਰਵੇਂ ਇੱਕਠ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸੈਮੀਨਾਰ ਵਿੱਚ ਬੋਲਦਿਆਂ ਯੂ ਐਨ ਆਈ ਦੇ ਸਾਬਕਾ ਸੀਨੀਅਰ ਪੱਤਰਕਾਰ, ਲੇਖਕ ਤੇ ਸਿੱਖ ਵਿਦਵਾਨ ਸ. ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ, ਨਾ ਸਿਰਫ ਰਾਜਨੀਤਕ ਧਿਰ ਵਜੋਂ ਪੰਜਾਬ ਵਿੱਚ ਹੀ ਸਗੋਂ ਭਾਰਤੀ ਰਾਜਨੀਤੀ p-1 l all-july 23-23ਵਿੱਚ ਵੀ ਆਪਣਾ ਸਥਾਨ ਗੁਆ ਰਹੇ ਹਨ।ਉਨ੍ਹਾਂ ‘ਅਨੰਦਪੁਰ ਦੇ ਮਤੇ’ ਦੇ ਹਵਾਲੇ ਨਾਲ਼ ਕਿਹਾ ਕਿ ਕਿਸੇ ਵਕਤ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨਾ ਸਿਰਫ ਇੱਕ ਸ਼ਕਤੀਸ਼ਾਲੀ ਖੇਤਰੀ ਪਾਰਟੀ ਸੀ, ਸਗੋਂ ਫੈਡਰਲ ਢਾਂਚੇ ਤੇ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਲੜਨ ਵਿੱਚ ਮੂਹਰੀ ਸੀ, ਉਥੇ ਅੱਜ ਜਦੋਂ ਦੇਸ਼ ਵਿੱਚ ਭਾਜਪਾ ਖਿਲਾਫ ਸਾਰੀਆਂ ਖੇਤਰੀ ਪਾਰਟੀਆਂ ਲਾਮਬੰਦ ਹੋ ਰਹੀਆਂ ਹਨ ਤਾਂ ਉਥੇ ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਉਨ੍ਹਾਂ ਵਿੱਚ ਕੋਈ ਵੀ ਨਹੀਂ ਹੈ।ਸਿੱਖਾਂ ਲਈ ਇਹ ਇੱਕ ਗੰਭੀਰ ਚਿੰਤਾ ਦਾ ਮੁੱਦਾ ਹੈ?
ਇਸ ਮੌਕੇ ਤੇ ‘ਪ੍ਰੌਗਰੈਸਿਵ ਕਲਾ ਮੰਚ’ ਦੇ ਕਲਾਕਾਰਾਂ ਵਲੋਂ ਔਰਤਾਂ ਦੇ ਹੱਕਾਂ ਦੀ ਗੱਲ ਕਰਦੀਆਂ ਦੋ ਬਹੁਤ ਹੀ ਪ੍ਰਭਾਵਸ਼ਾਲੀ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।ਜਿਨ੍ਹਾਂ ਵਿੱਚੋਂ ਇੱਕ ਔਰਤ ਦੇ ਦਰਦ ਨੂੰ ਬਿਆਨ ਕਰਦੀ ਸੀ, ‘ਸਖੀਏ ਸਹੇਲੀਏ… ਸੀ ਅਤੇ ਦੂਜੀ ਕੋਰੀਓਗਰਾਫੀ ਪਿਛਲੇ ਦਿਨੀਂ ਭਾਰਤ ਦੇ ਪ੍ਰਾਂਤ ਮਨੀਪੁਰ ਵਿੱਚ ਔਰਤਾਂ ਨਾਲ਼ ਹੋਏ ਸਮੂਹਿਕ ਬਲਾਤਕਾਰ ਨੂੰ ਸਮਰਪਿਤ ਸੀpb-july 23-23, ਜਿਸ ਵਿੱਚ ਇਸ ਗੀਤ; ‘ਉਠ ਨੀ ਕੁੜੀਏ, ਉਠ ਨੀ ਚਿੜੀਏ, ਚੀਕ ਚਿਹਾੜਾ ਪਾ…’ ਰਾਹੀਂ ਅੋਰਤਾਂ ਨੂੰ ਆਪਣੇ ਹੱਕਾਂ ਅਤੇ ਸਵੈਮਾਣ ਲਈ ਲੜਨ ਦਾ ਸੱਦਾ ਦਿੱਤਾ ਗਿਆ।
ਮਨੀਪੁਰ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਸਬੰਧੀ ਸਰਬਸੰਮਤੀ ਨਾਲ਼ ਇੱਕ ਮਤਾ ਪਾਸ ਕੀਤਾ ਗਿਆ, ਜਿਸਨੂੰ ਮਾਸਟਰ ਭਜਨ ਸਿੰਘ ਵਲੋਂ ਪੜ੍ਹਿਆ ਗਿਆ ਤੇ ਸਰੋਤਿਆਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।ਮਤਾ ਇਸ ਤਰ੍ਹਾਂ ਸੀ:
‘ਅੱਜ ਦਾ ਸੈਮੀਨਾਰ ਮੋਦੀ ਸਰਕਾਰ ਵੱਲੋਂ ਦੇਸ਼ ਦੇ ਉੱਤਰ-ਪੂਰਬੀ ਰਾਜ ਮਨੀਪੁਰ ਨੂੰ ਆਪਣੇ ਸੌੜੇ ਸਵਾਰਥਾਂ ਲਈ ਖ਼ਾਨਾਜੰਗੀ ਦੀ ਹਾਲਤ ’ਚ ਧੱਕਣ ਉੱਪਰ ਗੰਭੀਰ ਚਿੰਤਾ ਜ਼ਾਹਿਰ ਕਰਦਾ ਹੈ। ਹੁਕਮਰਾਨ ਆਰ.ਐੱਸ.ਐੱਸ.-ਭਾਜਪਾ ਵੱਲੋਂ ਗਿਣੇਮਿੱਥੇ ਤਰੀਕੇ ਨਾਲ ਮਨੀਪੁਰੀ ਸਮਾਜ ਦੇ ਕਬਾਇਲੀ-ਗ਼ੈਰਕਬਾਇਲੀ ਵਿਰੋਧਾਂ ਨੂੰ ਹਵਾ ਦੇ ਕੇ ਭਰਾਮਾਰ ਜੰਗ ਭੜਕਾਈ ਗਈ। ਹਕੂਮਤ ਨੇ ਮਨੀਪੁਰੀ ਲੋਕਾਂ ਨੂੰ ਫਿਰਕੂ ਪ੍ਰੋਜੈਕਟ ਰਾਹੀਂ ਪੱਕੇ ਤੌਰ ’ਤੇ ਕੰਟਰੋਲ ਕਰਨ ਲਈ ਮੀਤੀ ਬਹੁਗਿਣਤੀ ਦੇ ਆਰਥਿਕਤਾ ਅਤੇ ਸਿਆਸਤ ਉੱਪਰ ਗ਼ਲਬੇ ਨੂੰ ਪੂਰੀ ਚਲਾਕੀ ਨਾਲ ਵਰਤਿਆ ਗਿਆ ਅਤੇ ਮੇਤਈ ਪੱਖੀ ਨੀਤੀਆਂ ਰਾਹੀਂ ਸਥਾਨਕ ਹਾਕਮ ਜਮਾਤ ਨੂੰ ਆਪਣੇ ਨਾਲ ਜੋੜਿਆ। ਤਾਂ ਜੋ ਭਾਈਚਾਰਕ ਟਕਰਾਅ ਖੜ੍ਹਾ ਕਰਕੇ ਮਨੀਪੁਰੀ ਲੋਕਾਂ ਦੇ ਕੌਮੀਅਤ ਸੰਘਰਸ਼ ਨੂੰ ਸੱਟ ਮਾਰੀ ਜਾ ਸਕੇ ਅਤੇ ਕਬਾਇਲੀ ਜ਼ਮੀਨਾਂ ਦੀ ਸੰਵਿਧਾਨਕ ਸੁਰੱਖਿਆ ਖ਼ਤਮ ਕਰਕੇ ਕਾਰਪੋਰੇਟ ਕਬਜ਼ੇ ਦਾ ਰਾਹ ਪੱਧਰਾ ਕੀਤਾ ਜਾ ਸਕੇ। ਪੱਖਪਾਤੀ ਨੀਤੀਆਂ ਕਾਰਨ ਕੁਕੀ ਭਾਈਚਾਰੇ ’ਚ ਵਿਤਕਰੇ ਦੀ ਭਾਵਨਾ ਵਧਣੀ ਸ਼ੁਰੂ ਹੋਈ। ਟਕਰਾਅ ਨੂੰ ਦੂਰ ਕਰਨ ਲਈ ਕੋਸ਼ਿਸ਼ ਕਰਨ ਦੀ ਬਜਾਏ ਭਾਜਪਾ ਸਰਕਾਰ ਨੇ ਮੇਤਈ ਹਿੰਸਾ ਨੂੰ ਰਾਜਕੀ ਸਰਪ੍ਰਸਤੀ ਦਿੱਤੀ। ਸਥਾਨਕ ਸਰਕਾਰ ਦੀ ਬਿਆਨਬਾਜ਼ੀ, ਮੋਦੀ ਦੀ ਮੁਕੰਮਲ ਖ਼ਾਮੋਸ਼ੀ ਅਤੇ ਅਮਿਤ ਸ਼ਾਹ ਦੀ ਅਗਵਾਈ ’ਚ ਕੇਂਦਰੀ ਗ੍ਰਹਿ ਮੰਤਰਾਲੇ ਦੀ ਟਕਰਾਅ ਨੂੰ ਹੋਰ ਵਧਾਉਣ ਤੇ ਤਿੱਖਾ ਕਰਨ ਵਾਲੀ ਦਖ਼ਲਅੰਦਾਜ਼ੀ ਇਸ ਦਾ ਸਬੂਤ ਹੈ। ਇਸੇ ਰਾਜਸੀ ਅਤੇ ਰਾਜਕੀ ਸਰਪ੍ਰਸਤੀ ਦਾ ਨਤੀਜਾ ਵਿਆਪਕ ਪੈਮਾਨੇ ’ਤੇ ਸਾੜਫੂਕ, ਔਰਤਾਂ ਵਿਰੁੱਧ ਘਿਣਾਉਣੀ ਜਿਨਸੀ ਹਿੰਸਾ, ਉਜਾੜਾ ਅਤੇ ਜਾਨੀ-ਮਾਲੀ ਨੁਕਸਾਨ ਹੈ। ਜਿਸ ਨੂੰ ਅਜੇ ਵੀ ਠੱਲ ਨਹੀਂ ਪੈ ਰਹੀ। ਇੰਟਰਨੈੱਟ ਬੰਦ ਹੋਣ ਕਾਰਨ ਅਸਲ p-p knal-july23-23ਤਸਵੀਰ ਸਾਹਮਣੇ ਨਹੀਂ ਆ ਰਹੀ। ਔਰਤਾਂ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਦੀਆਂ ਜੋ ਹੌਲਨਾਕ ਘਟਨਾਵਾਂ ਸਾਹਮਣੇ ਆਈਆਂ ਹਨ ਉਹ ਤਾਂ ਮਹਿਜ਼ ਅਸਲ ਹਿੰਸਾ ਦੀਆਂ ਨਮੂਨੇ ਦੀਆਂ ਮਿਸਾਲਾਂ ਹਨ। ਇਹ ਤਸੱਲੀ ਵਾਲੀ ਗੱਲ ਹੈ ਕਿ ਦੇਸ਼-ਬਦੇਸ਼ ਵਿੱਚੋਂ ਪੈ ਰਹੇ ਦਬਾਅ ਕਾਰਨ ਮੋਦੀ ਨੂੰ 79 ਦਿਨ ਬਾਦ ਸਾਜ਼ਿਸ਼ੀ ਚੁੱਪ ਤੋੜਨੀ ਪਈ ਹੈ ਅਤੇ ਸੁਪਰੀਮ ਕੋਰਟ ਨੂੰ ਵੀ ਸਮੂਹਿਕ ਬਲਾਤਕਾਰਾਂ ਦਾ ਨੋਟਿਸ ਲੈਣਾ ਪਿਆ ਹੈ। ਅਸੀਂ ਸਮਝਦੇ ਹਾਂ ਕਿ ਅਸਲ ਸਾਜ਼ਿਸ਼ਘਾੜਿਆਂ ਬਾਰੇ ਚੁੱਪ ਵੱਟ ਕੇ ਮੋਦੀ ਵੱਲੋਂ ਕੀਤੀ ਗਈ ਨਿਖੇਧੀ ਮਹਿਜ਼ ਮਗਰਮੱਛ ਦੇ ਨਕਲੀ ਹੰਝੂ ਹਨ। ਮੁਸਲਮਾਨਾਂ, ਆਦਿਵਾਸੀਆਂ, ਦਲਿਤਾਂ ਅਤੇ ਹੋਰ ਮਜ਼ਲੂਮ ਹਿੱਸਿਆਂ ਵਿਰੁੱਧ ਜਿਨਸੀ ਹਿੰਸਾ ਅਤੇ ਸਮੂਹਿਕ ਬਲਾਤਕਾਰਾਂ ਦੀ ਸਰਪ੍ਰਸਤੀ ਕਰਨ ਵਾਲੀ ਆਰ.ਐੱਸ.ਐੱਸ.-ਭਾਜਪਾ ਤੋਂ ਨਿਆਂ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਸਿਰਫ਼ ਮਜ਼ਬੂਤ ਲੋਕ ਰਾਇ ਹੀ ਭਗਵੇਂ ਹੁਕਮਰਾਨਾਂ ਦੀ ਘਿਣਾਉਣੀ ਇਰਾਦਿਆਂ ਉੱਪਰ ਰੋਕ ਲਾ ਸਕਦੀ ਹੈ। ਇਸ ਲਈ ਅਸੀਂ ਵੀ ਦੁਨੀਆ ਭਰ ਦੇ ਇਨਸਾਫ਼ਪਸੰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜ਼ੋਰਦਾਰ ਮੰਗ ਕਰਦੇ ਹਾਂ ਕਿ ਆਰ.ਐੱਸ.ਐੱਸ.-ਭਾਜਪਾ ਮਨੀਪੁਰ ਨੂੰ ਭਰਾਮਾਰ ਜੰਗ ’ਚ ਝੋਕਣ ਦੀ ਸਾਜ਼ਿਸ਼ ਬੰਦ ਕਰੇ।  ਔਰਤਾਂ ਉੱਪਰ ਵਹਿਸ਼ੀ ਜ਼ੁਲਮ ਦੀਆਂ ਘਟਨਾਵਾਂ ਨੂੰ ਦਬਾਉਣ ਵਾਲੇ ਮੁੱਖਮੰਤਰੀ ਅਤੇ ਪੁਲਿਸ ਅਧਿਕਾਰੀਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ ਅਤੇ ਫਿਰਕੂ ਹਿੰਸਾ ਨੂੰ ਰਾਜਕੀ ਸਰਪ੍ਰਸਤੀ ਬੰਦ ਕਰਕੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀਂ ਬਣਾਈ ਜਾਵੇ। ਉਜਾੜੇ ਗਏ ਲੋਕਾਂ ਦੇ ਮੁੜ-ਵਸੇਬੇ ਲਈ ਠੋਸ ਕਦਮ ਚੁੱਕੇ ਜਾਣ ਅਤੇ ਭਾਜਪਾ ਆਗੂਆਂ ਸਮੇਤ ਮਨੁੱਖਤਾ ਵਿਰੋਧੀ ਜੁਰਮਾਂ ਦੇ ਸਾਰੇ ਹੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।‘
ਸੈਮੀਨਾਰ ਵਿੱਚ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋ ਜਗਰੂਪ ਸਿੰਘ ਸੇਖੋਂ ਨੇ ਪੰਜਾਬ ਤੇ ਭਾਰਤ ਦੀ ਰਾਜਨੀਤੀ ਦੇ ਵੱਖ-ਵੱਖ ਪੱਖਾਂ ਤੇ ਵਿਸ਼ੇਸ਼ ਚਰਚਾ ਕੀਤੀ।ਉਨ੍ਹਾਂ ਸਰੋਤਿਆਂ ਵਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਆਪਣੀ ਕਿਤਾਬ ‘ਟੈਰੋਰਿਜ਼ਮ ਇਨ ਪੰਜਾਬ; ਗਰਾਸ ਰੂਟ ਰੀਐਲਿਟੀਜ਼’ ਦੇ ਹਾਵਲੇ ਨਾਲ਼ 1984 ਦੀ ਖਾੜਕੂ ਮੂਵਮੈਂਟ ਬਾਰੇ ਕਈ ਰੌਚਕ ਤੱਥ ਸਾਂਝੇ ਕੀਤੇ।
ਸੈਮੀਨਾਰ ਦੇ ਤੀਸਰੇ ਬੁਲਾਰੇ ਉਘੇ ਪੱਤਰਕਾਰ ਤੇ ਸਮਾਜ ਸੇਵੀ ਸਵਰਨ ਸਿੰਘ ਭੰਗੂ ਵਲੋਂ ਪੰਜਾਬ ਵਿੱਚ ਐਜੂਕੇਸ਼ਨ ਦੇ ਡਿਗ ਰਹੇ ਮਿਆਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਦਾ ਸੁਪਨਾ ਮਰ ਚੁੱਕਾ ਹੈ, ਉਸ ਕੋਲ਼ ਦੇਸ਼ ਵਿੱਚ ਰਹਿਣ ਲਈ ਚਾਹਤ ਨਹੀਂ, ਹਰ ਇੱਕ ਦਾ ਰੁਝਾਨ 12 ਕਲਾਸਾਂ ਤੋਂ ਬਾਅਦ ਆਇਲਿਟ ਕਰਕੇ ਵਿਦੇਸ਼ ਜਾਣ ਵੱਲ ਹੈ।ਇੱਥੇ ਆ ਕੇ ਕੋਈ ਉਚੇਰੀ ਵਿਦਿਆ ਲੈਣ ਦੀ ਥਾਂ ਪੀ ਆਰ ਲੈਣਾ ਹੀ ਇੱਕੋ-ਇੱਕ ਪ੍ਰਾਪਤੀ ਮੰਨੀ ਜਾ ਰਹੀ ਹੈ।
ਇਸ ਮੌਕੇ ਤਿੰਨੋਂ ਵਿਦਵਾਨਾਂ ਤੇ ਹਰਚਰਨ ਸਿੰਘ ਪ੍ਰਹਾਰ, ਪ੍ਰੋ ਗੋਪਾਲ ਕਾਉਂਕੇ, ਕਮਲ ਸਿੱਧੂ, ਹਰੀਪਾਲ, ਜਸਵਿੰਦਰ ਮਾਨ, ਨਵਕਿਰਨ ਢੁੱਡੀਕੇ ਅਤੇ ਸੁੱਖਵੀਰ ਗਰੇਵਾਲ਼ ਵਲੋਂ ਬੱਬਰ ਅਕਾਲੀ ਲਹਿਰ ਦੀ 100ਵੀਂ ਵਰ੍ਹੇਗੰਢ ਮੌਕੇ ‘ਈਸਟ ਇੰਡੀਅਨ ਡਿਫੈਂਸ ਕਮੇਟੀ’ ਵਲੋਂ ਛਾਪੀ ਗਈ ਕਿਤਾਬ ‘ਬੱਬਰ ਅਕਾਲੀਆਂ ਦੀ ਅਮਰ ਗਾਥਾ’ ਰਿਲੀਜ਼ ਕੀਤੀ ਗਈ। ਸੈਮੀਨਾਰ ਦੇ ਤਿੰਨੋਂ ਬੁਲਾਰਿਆਂ ਨੂੰ ਰਿਸ਼ੀ ਨਾਗਰ, ਗੁਰਦਿਆਲ ਸਿੰਘ ਖੈਰ੍ਹਾ, ਤਰਨਜੀਤ ਔਜਲਾ, ਬਲਜਿੰਦਰ ਢਿੱਲੋਂ, ਹਰਬਖਸ਼ ਸਿੰਘ ਧਨੋਆ, ਹਰਚਰਨ ਸਿੰਘ ਪ੍ਰਹਾਰ ਵਲੋਂ ਕਿਤਾਬਾਂ ਦੇ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰੇਡੀਉ ਰੈਡ ਐਫ ਐਮ ਦੇ ਨਿਊਜ਼ ਹੋਸਟ ਰਿਸ਼ੀ ਨਾਗਰ ਵਲੋਂ ਸਮਾਗਮ ਦੇ ਅਖੀਰ ਵਿੱਚ ਬੁਲਾਰਿਆਂ ਦੇ ਲੈਕਚਰਾਂ ਬਾਰੇ ਸੰਖੇਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।