Get Adobe Flash player

ਕੈਲਗਰੀ (ਹਰਚਰਨ ਸਿੰਘ ਪ੍ਰਹਾਰ): ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਕਰਵਾਏ ਗਏ 12 ਵੇਂ ਸੋਹਣ ਮਾਨ ਯਾਦਗਾਰੀ ਮੇਲੇ ਨੇ ਇਸ ਵਾਰ ਹੋਰ ਬੁਲੰਦੀਆਂ ਛੋਹਣ ਦਾ ਨਿਰਾਲਾ ਯਤਨ ਕੀਤਾ ਹੈ। ਸਮੁੱਚਾ ਪ੍ਰੋਗਰਾਮ ਇੱਕ ਗੁੱਲਦੱਸਤੇ ਵਾਂਗ ਗੁੰਦਿਆ Photo 2ਹੋਇਆ ਸੀ। ਹਰ ਸਾਲ ਵਾਂਗ ਇਸ ਵਾਰ ਦਾ ਮੇਲਾ ਹੱਸਣ, ਰੁਵਾਉਣ ਦੇ ਨਾਲ-ਨਾਲ ਕੁਝ ਸੁਨੇਹੇ ਸਪੱਸ਼ਟ ਰੂਪ ਵਿੱਚ ਦੇਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ। ਇਸ ਵਾਰ ਦੇ ਮੇਲੇ ਦੀ ਵਿੱਲਖਣਤਾ ਇਹ ਵੀ ਸੀ ਕਿ ਇਸ ਵਾਰ ਦਾ ਮੇਲਾ ਦੋ ਰੋਜਾ ਸੀ, ਲਗਾਤਾਰ ਕਈ ਸਾਲਾਂ ਤੋਂ ਇਹ ਮੇਲਾ ਹੋਣ ਕਰਕੇ ਦਰਸ਼ਕਾਂ ਵਿੱਚ ਇਸ ਪ੍ਰਤੀ ਬਹੁਤ ਭਾਰੀ ਉਤਸ਼ਾਹ ਹੋਣ ਕਰਕੇ ਲੋਕਾਂ ਨੂੰ ਟਿਕਟ ਨਾ ਮਿਲਣ ਕਾਰਣ ਨਿਰਾਸ਼ ਹੋ ਕੇ ਮੁੜਨਾ ਪੈਂਦਾ ਸੀ। ਇਸ ਕਾਰਣ ਕਰਕੇ ਮੇਲਾ ਦੋ ਦਿਨਾਂ ਦਾ ਕੀਤਾ ਗਿਆ ਸੀ। ਦਰਸ਼ਕਾਂ ਨੇ ਦੋਵੇਂ ਦਿਨ ਨੱਕੋ-ਨੱਕ ਹਾਲ ਭਰ ਕੇ ਪ੍ਰਬੰਧਕ ਨੂੰ ਦੱਸ ਦਿੱਤਾ ਕਿ ਅਸੀਂ ਕਿ ਅਸੀਂ ਨਸ਼ਿਆਂ ਦੀ ਲੋਰ ਵਿੱਚ ਲੱਚਰ ਗੀਤਾਂ ਤੇ ਝੂਮਣ ਵਾਲੇ ਲੋਕ ਨਹੀਂ ਹਾਂ। ਅਸੀਂ ਸਮਾਜ਼ ਦੇ ਸਰੋਕਾਰਾਂ ਦੀ ਬਾਂਹ ਫ਼ੜਨ ਵਾਲੇ ਲੋਕ ਹਾਂ। ਪ੍ਰੋਗਰਾਮ ਦੀ ਸੁਰੂਆਤ ਸੋਹਣ ਮਾਨ ਜੀ (ਬਾਨੀ ਪ੍ਰਧਾਨ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ) ਦੀ ਤਸਵੀਰ ਤੇ ਫੁੱਲPhoto 3 ਮਲਾਂਵਾਂ ਅਰਪਿਤ ਕਰਕੇ ਐਗਜੈਕਟਿਵ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਮਾਨ, ਜੀਤਇੰਦਰ ਪਾਲ, ਜਨਰਲ ਸਕੱਤਰ ਮਾਸਟਰ ਭਜਨ ਸਿੰਘ, ਕਮਲਪ੍ਰੀਤ ਪੰਧੇਰ, ਬੰਨਦੀਪ ਗਿੱਲ, ਪ੍ਰੋ਼.ਗੋਪਾਲ ਜੱਸਲ, ਨਵਕਿਰਨ ਢੁਡੀਕੇ, ਹਰੀਪਾਲ, ਸੁਖਵੀਰ ਗਰੇਵਾਲ, ਹਰਚਰਨ ਪਰਹਾਰ ਆਦਿ ਨੇ ਸ਼ਰਧਾਂਜਲੀ ਅਰਪਿਤ ਕੀਤੀ।

ਇਸ ਉਪਰੰਤ ਕੈਲਗਰੀ ਦੇ ਛੋਟੇ-ਛੋਟੇ 30 ਦੇ ਕਰੀਬ ਬੱਚਿਆਂ  ਨੇ ਕੋਰੀਉਗ੍ਰਾਫੀ “ਸਖੀਏ ਸਹੇਲੀਏ” ਪੇਸ਼ ਕੀਤੀ, ਜਿਸ ਧੀਆਂ ਨੂੰ ਲੰਮੀਆਂ ਉਸਾਰੂ ਉਡਾਰੀਆਂ ਮਾਰਨ ਤੋਂ ਰੋਕਣ ਵਾਲੀ ਪਿਛਾਂਹ ਖਿੱਚੂ ਸੋਚ ਵਿਅੰਗ Photo 4ਕਸਿਆ ਗਿਆ ਸੀ। ਇਸ ਉਪਰੰਤ ਨਾਟਕ “ਜਦੋਂ ਮੈਂ ਸਰਫ਼ ਇੱਕ ਔਰਤ ਹੁੰਦੀ ਹਾਂ”, ਲੇਖਕ ਪ੍ਰੋ਼. ਪਾਲੀ ਭੁਪਿੰਦਰ ਦੀ ਰਚਨਾ, ਹਰਕੇਸ਼ ਚੌਧਰੀ ਜੀ ਦੇ ਨਿਰਦੇਸ਼ਨ ਹੇਠ ਪੇਸ਼ ਕੀਤਾ ਗਿਆ। ਭਾਰਤ ਪਾਕ ਵੰਡ ਦੇ ਸਮੇਂ ਔਰਤਾਂ ਨੂੰ ਕਿਸ ਤਰ੍ਹਾਂ ਸੰਤਾਪ ਹੰਡਾਉਣਾ ਪਿਆ, ਦੋਨੋ ਪਾਸੇ ਬੇਪੱਤ ਹੋਣਾ ਪਿਆ ਸੀ। ਉਸ ਸਮੇਂ ਦੀ ਬੇਹੱਦ ਦਰਦ ਭਰੀ ਦਾਸਤਾਨ ਨੂੰ ਦਰਸ਼ਕ ਨੇ ਹਾਲ ਵਿੱਚ ਆਪਣੇ ਹੰਝੂਆਂ ਤੇ ਸੰਨਾਟੇ ਨਾਲ ਦੇਖਿਆ। ਇਸ ਨਾਟਕ ਵਿੱਚ ਹਰਪ੍ਰੀਤ ਕੌਰ, ਸੈਦਾਂ ਦੇ ਰੂਪ ਵਿੱਚ, ਹਰਕੇਸ਼ ਚੌਧਰੀ, ਰਾਜ ਦੇ ਰੂਪ ਵਿੱਚ, ਕਮਲਪ੍ਰੀਤ ਪੰਧੇਰ ਅੰਮ੍ਰਿਤ ਦੇ ਰੂਪ ਵਿੱਚ, ਅਮਰੀਤ ਗਿੱਲ ਰਾਣੋ ਦੇ ਰੂਪ ਵਿੱਚ, ਕਮਲ ਸਿੱਧੂ, ਬਲਜਿੰਦਰ ਢਿੱਲੋ, ਸੁਰਜੀਤ ਸਿੰਘ ਨੇ ਯਾਦਗਾਰੀ ਭੂਮਿਕਾ ਨਿਭਾਈ। ਮਿਊਜਕ ਤੇ ਰੁਪਿੰਦਰਪਾਲ ਪੰਧੇਰ, ਲਾਈਟਿੰਗ ਤੇ ਸਾਹਿਬ ਪੰਧੇਰ ਨੇ ਜਿੰਮੇਵਾਰੀ ਨਿਭਾਈ। ਸੈੱਟ ਦੀPhoto 6 ਜਿੰਮੇਵਾਰੀ ਜਸ਼ਨਪ੍ਰੀਤ ਗਿੱਲ, ਹਰਮਨ ਢੁੱਡੀਕੇ, ਹਰਮਨ ਸੇਖੋਂ, ਗੁਰਪਿਆਰ ਗਿੱਲ ਨੇ ਨਿਭਾਈ।

ਇਸ ਸਮਾਗਮ ਵਿੱਚ ਕੈਲਗਰੀ ਦੀਆਂ ਪੰਜਾਬੀ ਮੂਲ ਦੀਆਂ ਦੋ ਧੀਆਂ ਨੂੰ ਵੱਖੋ-ਵੱਖਰੇ ਖੇਤਰ ਵਿੱਚ ਮੱਲਾਂ ਮਾਰਨ ਲਈ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਜਸਲੀਨ ਸਿੱਧੂ, ਜਿਸ ਨੇ ਰੈਸਲਿੰਗ ਦੇ ਖੇਤਰ ਵਿੱਚ ਅਮਰੀਕਾ ਵਿਖੇ ਗੋਲਡ ਮੈਡਲ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਦੂਜੀ ਲੜਕੀ ਪ੍ਰਭਲੀਨ ਗਰੇਵਾਲ, ਜੋ ਕਿ ਪਹਿਲੀ ਪੰਜਾਬਣ ਹੈ, ਜਿਸਨੇ ਕਨੈਡਾ ਹਾਕੀ ਦੀ ਨੈਸ਼ਨਲ ਟੀਮ ਦੀ ਮੈਂਬਰ ਬਣ Photo 8ਕੇ ਪੰਜਾਬੀਆਂ ਦੇ ਮਾਣ ਨੂੰ ਵਧਾਇਆ ਹੈ। ਇਹਨਾਂ ਦੋਨਾਂ ਲੜਕੀਆਂ 1000 (ਦੋਨਾਂ ਨੂੰ ਇੱਕ ਇੱਕ ਹਜਾਰ ਡਾਲਰ) ਡਾਲਰ, ਸਨਮਾਨ ਪੱਤਰ, ਸਨਮਾਨ ਚਿੰਨ੍ਹ ਦਿੱਤਾ ਗਿਆ। ਸਨਮਾਨ ਪੱਤਰ ਨਵਕਿਰਨ ਢੁੱਡੀਕੇ ਨੇ ਪੜ੍ਹਿਆ। ਇਸ ਤੋਂ ਲੋਕ ਕਲਾ ਮੰਚ (ਰਜਿ:)ਮੰਡੀ ਮੁੱਲਾਂਪੁਰ ਦੇ ਪ੍ਰਧਾਨ ਸ੍ਰੀ ਹਰਕੇਸ਼ ਚੌਧਰੀ ਨੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਸਾਮਰਾਜੀ ਸਾਜਿਸਾਂ ਦੇ ਸਿਰ ਤੇ ਕਾਰਪੋਰੇਟ ਕੁਲ ਦੁਨੀਆਂ ਨੂੰ ਲੁੱਟ ਰਹੇ ਨੇ, ਆਉ ਆਪਾਂ ਲੁੱਟੇ ਜਾਣ ਵਾਲੇ ਵੀ ਇੱਕ ਹੋ ਜਾਈਏ।

ਇਸ ਮੌਕੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਹਰਕੇਸ਼ ਚੌਧਰੀ ਨੂੰ ਕਿਤਾਬਾਂ ਦਾ ਇੱਕ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਸ਼ਰਨ ਕਲਾ ਭਵਨ ਵਿਖੇ ਕੁਰਸੀਆਂ ਲਗਵਾਉਣPhoto 9 ਲਈ 1000 ਡਾਲਰ (ਇੱਕ ਹਜਾਰ) ਦੀ ਸਹਾਇਤਾ ਕੀਤੀ ਗਈ। ਇਸ ਮੌਕੇ ਤੇ ਮਾਸਟਰ ਭਜਨ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਉਪਰੰਤ “ਸੁਪਨਿਆਂ ਦੀ ਧਰਤੀ ਹੋਈ ਅਲੂਣੀ” ਨਾਟਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਗਿਆ। ਨਾਟਕ ਕਨੈਡਾ ਦੀ ਧਰਤੀ ਦੀਆਂ ਦੁਸ਼ਵਾਰੀਆਂ, ਦਿੱਕਤਾਂ ਪ੍ਰੇਸ਼ਾਨੀਆਂ, ਅਤੇ ਪ੍ਰਵਾਸ ਲਈ ਬੇਜੋੜ ਵਿਆਹਾਂ ਦੇ ਸੌਦੇਬਾਜ਼ੀਆਂ ਦੀਆਂ ਗੱਲਾਂ ਕਰਦਾ ਹੱਸਾ ਵੀ ਗਿਆ ਤੇ ਰੁਆ ਵੀ ਗਿਆ। ਸੰਦੀਪ ਗਿੱਲ, ਅਮਰੀਤ, ਕਮਲਪ੍ਰੀਤ, ਹਰਪ੍ਰੀਤ ਕੌਰ, ਕੁਲਦੀਪ ਸਿੰਘ, ਪਰਮਜੀਤ ਕੌਰ ਸਫ਼ਲ Photo 14ਮਾਲਵਾ, ਬਲਜਿੰਦਰ ਢਿੱਲੋਂ ਆਦਿ ਦੀ ਸੁਭਾਵਿਕ ਅਦਾਕਾਰੀ ਨੇ ਦਰਸ਼ਕਾਂ ਦਾ ਮਨ ਮੌਹ ਲਿਆ। ਪਿੱਠ ਭੂਮੀ ਤੋਂ ਕੁਲਦੀਪ ਸਿੰਘ ਦੀ ਅਵਾਜ਼ ਨੇ ਨਾਟਕਾਂ ਦੇ ਵੇਗ ਨੂੰ ਹੋਰ ਤਿੱਖਾ ਕੀਤਾ। ਇਹ ਨਾਟਕ ਸਮੁੱਚੇ ਸਮਾਗਮ ਦਾ ਸਿਖ਼ਰ ਹੋ ਨਿਬੜਿਆ। ਇਸ ਮੌਕੇ ਤੇ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਪਰਹਾਰ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਧਰਮਾਂ ਦੇ ਨਾਂ ਸਟੇਟ ਉਸਾਰਨ ਦਾ ਸੁਪਨਾ ਇੱਕ ਖਾਮ ਖਿਆਲੀ ਹੈ, ਆਉ ਬਾਬੇ ਨਾਨਕ ਦੀ ਸੋਚ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਇੱਕਠੇ ਹੋਈਏ।

“ਕੁੜੀਏ ਚੀਕ ਚਿਹਾੜਾ ਪਾ” ਕੋਰੀਓਗ੍ਰਾਫੀ ਨੇ ਦਰਸ਼ਕਾਂ ਨੂੰ ਜੋਸ਼ ਖਰੋਸ਼ ਨਾਲ ਭਰ ਦਿੱਤਾ। ਇਹ ਕੌਰੀਓਗ੍ਰਾਫੀ ਖਾਸ ਕਰਕੇ ਭਾਰਤ ਦੇਸ਼ ਦੀਆਂ ਰੈਸਲਰ ਧੀਆਂ ਦੀ ਗੱਲ ਕਰਦੀ ਸੀ, ਉਂਝ ਸਮਾਜਿਕ ਕੁਰੀਤੀਆਂPhoto 16 ਦੀਆਂ ਚੱਕੀਆਂ ਵਿੱਚ ਪਿਸ ਰਹੀਆਂ ਸਮੁੱਚੀਆਂ ਔਰਤਾਂ ਦੀ ਗੱਲ ਕਰਦੀ ਸੀ। ਕੁੜੀਆਂ ਨੂੰ ਸੱਦਾਂ ਦਿੰਦੀ ਕਿ ਆਓ ਆਪਣੇ ਹਿੱਸੇ ਦੀ ਧਰਤੀ ਤੇ ਅੰਬਰ ਲੈਣ ਲਈ ਚੀਕ ਚਿਹਾੜਾ ਪਾਈਏ। ਇਸ ਕੌਰੀਓਗ੍ਰਾਫੀ ਦੀ ਡਿਜ਼ਾਇਨਿੰਗ ਹਰਕੇਸ਼ ਚੌਧਰੀ ਨੇ ਬੜੇ ਹੀ ਦੂਰ-ਅੰਦੇਸ਼ ਤਰੀਕੇ ਨਾਲ ਕੀਤੀ ਹੈ। ਪ੍ਰੋਗਰਾਮ ਦੇ ਅੰਤ ਤੇ ਮਾ.ਭਜਨ ਸਿੰਘ ਨੇ ਸਮੁੱਚੇ ਮੀਡੀਏ ਦਾ ਵੀ Photo 12ਧੰਨਵਾਦ ਕੀਤਾ। ਰਿਸੀ ਨਾਗਰ, ਹਰਚਰਨ ਪਰਹਾਰ, ਹਰਬੰਸ ਬੁੱਟਰ, ਅਵਨੀਤ ਤੇਜਾ, ਗੁਰਬਚਨ ਬਰਾੜ, ਸ਼ਵੀ ਸਿੰਘ, ਬਲਜਿੰਦਰ ਸੰਘਾ, ਗੁਰਚਰਨ ਕੌਰ ਥਿੰਦ, ਪਰਮਜੀਤ ਭੰਗੂ, ਸੁਖਵੀਰ ਗਰੇਵਾਲ ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਪਾਂਸਰਜ਼ ਵੀਰਾਂ ਦਾ ਵੀ ਵਿਸੇਸ਼ ਧੰਨਵਾਦ ਕੀਤਾ ਗਿਆ, ਜਿੰਨ੍ਹਾਂ ਦੀ ਆਰਥਿਕ ਸਹਾਇਤਾ ਬਿੰਨ੍ਹਾਂ ਅਜਿਹੇ ਪ੍ਰੋਗਰਾਮ ਸੰਭਵ ਨਹੀਂ।