Get Adobe Flash player

ਪ੍ਰੋ ਦਲਬੀਰ ਸਿੰਘ ਰਿਆੜ (ਜਲੰਧਰ):-ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਘੇ ਸਮਾਜ ਸੇਵਕ ਸ੍ਰ ਜੋਗਿੰਦਰ ਸਿੰਘ ਜਲੰਧਰ ਅਤੇ ਉਘੇ ਗਾਇਕ ਅਤੇ ਸਾਹਿਤਕਾਰ ਸ੍ਰ ਹਰਭਜਨ ਸਿੰਘ ਨਾਹਲ ਦੋ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਕਵੀ ਦਰਬਾਰ ਕਰਾਇਆ ਗਿਆ ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਦੋਹਾਂ ਸਨਮਾਨਿਤ ਸ਼ਖ਼ਸੀਅਤਾਂ ਵਲੋਂ ਮਾਂ ਬੋਲੀ ਪੰਜਾਬੀ ਅਤੇ ਸਮਾਜ ਲjp-1-april 16-23ਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਚਾਨਣਾਂ ਪਾਇਆ। ਸਭਾ ਦੇ ਸਰਪ੍ਰਸਤ ਸ੍ਰ ਬੇਅੰਤ ਸਿੰਘ ਸਰਹੱਦੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਮਾਸਟਰ ਮਹਿੰਦਰ ਸਿੰਘ  ਅਨੇਜਾ ਨੇ ਬਾਖ਼ੂਬੀ ਨਿਭਾਈ। ਪ੍ਰੋਗਰਾਮ ਵਿੱਚ  ਹਰਵਿੰਦਰ ਸਿੰਘ ਅਲਵਾਧੀ, ਮਾਸਟਰ ਮਹਿੰਦਰ ਸਿੰਘ ਅਨੇਜਾ, ਹਰਭਜਨ ਸਿੰਘ ਨਾਹਲ, ਅਵਤਾਰ ਸਿੰਘ ਬੈਂਸ, ਹਰਜਿੰਦਰ ਸਿੰਘ ਜਿੰਦੀ, ਮੁਖਵਿੰਦਰ ਸਿੰਘ ਸੰਧੂ, ਮਨਜੀਤ ਕੌਰ, ਗੁਰਮਿੰਦਰ ਕੌਰ, ਡਾ ਮਨੋਜ ਫਗਵਾੜਵੀ, ਹਰਬੰਸ ਸਿੰਘ ਕਲਸੀ,ਬਲਬੀਰ ਸਿੰਘ, ਗੀਤਕਾਰ ਐਸ ਐਸ ਸੰਧੂ, ਕੁਲਵਿੰਦਰ ਗਾਖਲ, ਦਲਬੀਰ ਸਿੰਘ ਰਿਆੜ, ਤਰਸੇਮ ਜਲੰਧਰੀ, ਜਸਪਾਲ ਜੀਰਵੀ, ਗੁਰਬਚਨ ਕੌਰ ਦੁਆ, ਪਰਮਦਾਸ ਹੀਰ, ਅਮਰ ਸਿੰਘ ਅਮਰ, ਪਰਮਜੀਤ ਸਿੰਘ ਨੈਨਾ, ਸੁਰਜੀਤ ਸਿੰਘ, ਆਦਿ ਹਾਜ਼ਰ ਰਹੇ।