Get Adobe Flash player

ਮਾਸਟਰ ਭਜਨ ਸਿੰਘ ਕੈਲਗਰੀ: ਲੰਘੇ ਸ਼ਨੀਵਾਰ 11 ਫਰਵਰੀ ਨੂੰ ਜੈਨੇਸਿਸ ਸੈਂਟਰ ਵਿੱਚ ਦਰਸ਼ਕਾਂ ਦੇ ਖਚਾ-ਖਚ ਭਰੇ ਹਾਲ ਵਿੱਚ ਨਵਲਪ੍ਰੀਤ ਰੰਗੀ ਵਲੋਂ ਡਾਇਰੈਕਟ ਕੀਤੀ ਡਾਕੂਮੈਂਟਰੀ ‘ਪੌੜੀ’ ਦਾ ਸਫਲ ਪ੍ਰਦਰਸ਼ਨ ਹੋਇਆ।ਦਰਸ਼ਕਾਂ ਨੇ ਬੜੀ ਨੀਝ ਨਾਲ਼ ਭਾਵੁਕ ਹੁੰਦਿਆਂ ਡਾਕੂਮੈਂਟਰੀ ਦੇਖੀ।ਬੇਸ਼ਕ ਵਿਸ਼ਾ ਬੜਾ ਗੰਭੀਰ ਸੀ ਤੇ ਅਜਿਹੇ ਵਿਸ਼ਿਆਂ ਤੇ ਪੰਜਾਬੀ ਦਰਸ਼ਕਾਂ ਵਲੋਂ ਘੱਟ ਉਤਸ਼ਾਹ ਦਿਖਾਇਆ ਜਾਂਦਾ ਹੈ। ਪਰ ਪ੍ਰਬੰਧਕਾਂ ਦੀ ਆਸ ਤੋਂ ਕਿਤੇ ਵੱਧ ਦਰਸ਼ਕਾਂ ਨੇ ਮੂਵੀ ਦੇਖਣ ਵਿੱਚ ਰੁਚੀ ਦਿਖਾਈ। ਇਸpp01-feb 16,23 ਸਮਾਗਮ ਦਾ ਅਯੋਜਨ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਅਤੇ ਯੰਗਸਤਾਨ ਕੈਲਗਰੀ ਵਲੋਂ ਕੀਤਾ ਗਿਆ ਸੀ। ਹਾਲ ਪੂਰਾ ਭਰ ਜਾਣ ਕਾਰਨ ਬਹੁਤ ਸਾਰੇ ਦਰਸ਼ਕਾਂ ਨੂੰ ਮੂਵੀ ਹੇਠਾਂ ਬੈਠ ਕੇ ਜਾਂ ਪਿੱਛੇ ਖੜ ਕੇ ਦੇਖਣੀ ਪਈ। ਇਹ ਡਾਕੂਮੈਂਟਰੀ ਨਾ ਸਿਰਫ ਪੰਜਾਬ ਤੋਂ ਵਿਦੇਸ਼ਾਂ ਵਿੱਚ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੰਘਰਸ਼ ਤੇ ਤਕਲੀਫਾਂ ਨੂੰ ਬਾਖੂਬੀ ਪੇਸ਼ ਕਰਦੀ ਹੈ, ਸਗੋਂ ਪੰਜਾਬ ਵਿੱਚੋਂ ਵੱਡੀ ਪੱਧਰ ਤੇ ਵਿਦੇਸ਼ਾਂ ਵਿੱਚ ਹੋ ਰਹੇ ਪ੍ਰਵਾਸ ਦੇ ਕਾਰਨਾਂ ਨੂੰ ਲੱਭਣ ਦੇ ਯਤਨ ਦੇ ਨਾਲ਼-ਨਾਲ਼ ਅਨੇਕਾਂ ਮਸਲਿਆਂ ਨੂੰ ਵੀ ਛੂੰਹਦੀ ਹੈ। ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਾਫੀ ਗਿਣਤੀ ਵਿੱਚ ਐਕਸੀਡੈਂਟ ਤੇ ਹਾਰਟ ਅਟੈਕ ਨਾਲ਼ ਹੋ ਰਹੀਆਂ ਮੌਤਾਂ ਨੂੰ ਸਮਝਣ ਲਈ ਭਾਈਚਾਰੇ ਅੱਗੇ ਸਵਾਲ ਖੜੇ ਕਰਦੀ ਹੈ। ਇਸ ਮੌਕੇ ਤੇ ਮੂਵੀ ਦੇ ਡਾਇਰੈਕਟਰ ਨਵਲਪ੍ਰੀਤ ਰੰਗੀ ਵਲੋਂ ਦਰਸ਼ਕਾਂ ਦੇ ਰੂ-ਬ-ਰੂ ਹੁੰਦਿਆਂ, ਇਹ ਤੱਥ ਵੀ ਉਜਾਗਰ ਕੀਤਾ ਕਿ ਵਿਦਿਆਰਥੀਆਂ ਦੀਆਂ ਮੌਤਾਂ ਦੇ ਅਨੇਕਾਂ ਕਾਰਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਨਸ਼ਿਆਂ ਦੀ ਓਵਰਡੋਜ਼ ਹੈ। ਇਸ ਤੋਂ ਇਲਾਵਾ ਉਨੀਂਦਰਾ, ਕੰਮਾਂ ਦੀ ਸਟਰੈਸ, ਡਿਪਰੈਸ਼ਨ, ਆਰਥਿਕ ਸਮੱਸਿਆਵਾਂ ਆਦਿ ਅਨੇਕਾਂ ਕਾਰਨ ਹਨ, ਜਿਨ੍ਹਾਂ ਨਾਲ਼ ਵਿਦਿਆਰਥੀ ਖੁਦਕੁਸ਼ੀਆਂ ਵੀ ਕਰ ਰਹੇ ਹਨ ਅਤੇ ਟਰੱਕਿੰਗ ਇੰਡਸਟਰੀ ਵਿੱਚ ਐਕਸੀਡੈਂਟਾਂ ਵਿੱਚ ਵੀ ਮਰ ਰਹੇ ਹਨ। ਮੂਵੀ ਬਣਾਉਣ ਵਿੱਚ ਸਹਿਯੋਗੀ ਨਵਲਪ੍ਰੀਤ ਰੰਗੀ ਦੀ ਪਤਨੀ ਜਸਲੀਨ ਕੌਰ ਨੇ ਵੀ ਆਪਣੇ ਵਿਚਾਰ ਦਰਸ਼ਕਾਂ ਨਾਲ਼ ਸਾਂਝੇ ਕੀਤੇ।

pp1-feb16-23ਇਸ ਮੌਕੇ ਤੇ ‘ਹੈਲਥੀ ਲਾਈਫ ਸਟਾਈਲ ਨਾਲੇਜ਼ ਫਾਊਂਡੇਸ਼ਨ’ ਦੇ ਪ੍ਰਧਾਨ ਡਾ. ਸੁਖਵਿੰਦਰ ਬਰਾੜ ਨੇ ਮਾਨਸਕਿ ਰੋਗਾਂ ਦੇ ਕਾਰਨਾਂ ਦੀ ਜਾਣਕਾਰੀ ਦੇ ਨਾਲ਼-ਨਾਲ਼ ਉਸਦੇ ਇਲਾਜ ਲਈ ਵੀ ਨੁਸਖੇ ਸਾਂਝੇ ਕੀਤੇ। ਉਨ੍ਹਾਂ ਸਮਾਜ ਵਿੱਚ ਯਾਦਸ਼ਤ ਭੁੱਲਣ, ਨਸ਼ਿਆਂ ਦੇ ਰੁਝਾਨ, ਨੌਜਵਾਨਾਂ ਵਿੱਚ ਵਧ ਰਹੀ ਹਿੰਸਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਇਲਾਵਾ ਰੈਡ ਐਫ ਐਮ ਰੇਡੀਉ ਤੋਂ ਸੀਨੀਅਰ ਹੋਸਟ ਰਿਸ਼ੀ ਨਾਗਰ ਨੇ ਨੌਜਵਾਨਾਂ ਵਿੱਚ ਕਨੂੰਨੀ ਤੇ ਗੈਰ-ਕਨੂੰਨੀ ਨਸ਼ਿਆਂ ਦੇ ਵਧ ਰਹੇ ਰੁਝਾਨ ਅਤੇ ਹੋ ਰਹੀਆਂ ਮੌਤਾਂ ਬਾਰੇ ਲੂੰ ਕੰਡੇ ਖੜੇ ਕਰਨ ਵਾਲ਼ੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਸਿਰਫ ਕਨੇਡਾ ਵਿੱਚ 2016-2022 ਤੱਕ 6 ਸਾਲਾਂ ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ਼ 32632 ਮੌਤਾਂ ਅਤੇ ਸਾਲ 2022 ਦੇ ਪਹਿਲੇ 6 ਮਹੀਨਿਆਂ ਵਿੱਚ ਹੀ 3556 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਸਨ। ਇੱਥੇ ਵਰਨਣਯੋਗ ਹੈ ਕਿ ਨੈਸ਼ਨਲ ਇੰਸਟੀਚਿਊਟ ਆਫ ਡਰੱਗ ਅਬਿਊਜ਼ ਅਮਰੀਕਾ ਦੇ ਅੰਕੜਿਆਂpp2-feb 16-23 ਅਨੁਸਾਰ ਪਿਛਲੇ ਸਾਲ 2021 ਵਿੱਚ ਸਿਰਫ ਅਮਰੀਕਾ ਵਿੱਚ 1ਲੱਖ 6 ਹਜ਼ਾਰ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ਼ ਮੌਤ ਦੇ ਮੂੰਹ ਜਾ ਪਏ ਸਨ। ਇਸ ਸੰਸਥਾ ਦੀ ਰਿਪੋਰਟ ਅਨੁਸਾਰ ਇਨ੍ਹਾਂ ਮੌਤਾਂ ਵਿੱਚ 70% ਮਰਦ ਅਤੇ 30% ਔਰਤਾਂ ਸ਼ਾਮਿਲ ਸਨ।ਇਸ ਰਿਪੋਰਟ ਦੇ ਚੌਂਕਾ ਦੇਣ ਵਾਲ਼ੇ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਪਿਛਲੇ 20 ਸਾਲਾਂ ਵਿੱਚ ਇੱਕ ਮਿਲੀਅਨ ਤੋਂ ਵੱਧ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ।

pp2,2-p feb 16-23ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਰੁਝਾਨ ਦੇ ਚੱਲਦਿਆਂ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਭੇਜ ਕੇ ਸੋਚਦੇ ਹਨ ਕਿ ਸ਼ਾਇਦ ਉਨ੍ਹਾਂ ਬੱਚੇ ਇੱਧਰ ਵੱਧ ਸੁਰੱਖਿਅਤ ਹਨ, ਪਰ ਇੱਥੇ ਨਸ਼ਿਆਂ ਦੇ ਮਾਮਲੇ ਵਿੱਚ ਹਾਲਾਤ ਪੰਜਾਬ ਤੋਂ ਕਿਤੇ ਵੱਧ ਖਰਾਬ ਹਨ। ਇਸ ਫੰਕਸ਼ਨ ਵਿੱਚ ਸ਼ਾਮਿਲ ਬੁਲਾਰਿਆਂ ਦਾ ਸਾਂਝਾ ਮੱਤ ਸੀ ਕਿ ਅਜਿਹੀਆਂ ਸਮਾਜਿਕ ਬੁਰਾਈਆਂ ਨੂੰ ਸਿਰਫ ਸਰਕਾਰਾਂ ਜਾਂ ਸਮਾਜਿਕ ਸੰਸਥਾਵਾਂ ਤੇ ਛੱਡ ਕੇ ਨਹੀਂ ਸਰਨਾ, ਸਾਨੂੰ ਸਭ ਨੂੰ ਰਲ਼ ਕੇ ਯਤਨ ਕਰਨੇ ਪੈਣਗੇ।

ਮਾਸਟਰ ਭਜਨ ਸਿੰਘ ਨੇ ਸਟੇਜ ਦੀਆਂ ਸੇਵਾਵਾਂ ਨਿਭਾਉਂਦੇ ਹੋਏ, ਸਮਾਗਮ ਵਿੱਚ ਭਰਵੇਂ ਸਹਿਯੋਗ ਲਈ ਦਰਸ਼ਕਾਂ, ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਮੀਡੀਏ ਦਾ ਵਿਸ਼ੇਸ਼ ਧੰਨਵਾਦ ਕੀਤਾppl-feb 16-23 ਗਿਆ। ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਪ੍ਰਹਾਰ ਵਲੋਂ ਸਭ ਨੂੰ ਜੀ ਆਇਆਂ ਆਖਿਆ ਗਿਆ। ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਤੋਂ ਕਮਲਪ੍ਰੀਤ ਪੰਧੇਰ ਵਲੋਂ 12 ਮਾਰਚ ਨੂੰ ਕੈਲਗਰੀ ਡਾਊਨਟਾਊਨ ਪਬਲਿਕ ਲਾਇਬ੍ਰੇਰੀ ਥੀਏਟਰ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਸਿੱਖ ਵਿਰਸਾ ਵਲੋਂ ਅਨੀਤਾ ਸਬਦੀਸ਼ ਦੇ ਕਰਵਾਏ ਜਾ ਰਹੇ ਸੋਲੋ ਨਾਟਕ ‘ਦਿੱਲੀ ਰੋਡ ਤੇ ਇੱਕ ਹਾਦਸਾ’ ਬਾਰੇ ਜਾਣਕਾਰੀ ਦਿੱਤੀ।ਇਸ ਨਾਟਕ ਦਾ ਪੋਸਟਰ ਵੀ ਪ੍ਰਬੰਧਕਾਂ ਤੇ ਮਹਿਮਾਨਾਂ ਵਲੋਂ ਜਾਰੀ ਕੀਤਾ ਗਿਆ।ਸਮਾਗਮ ਦੇ ਮੁੱਖ ਬੁਲਾਰਿਆਂ ਡਾ. ਸੁਖਵਿੰਦਰ ਬਰਾੜ, ਰਿਸ਼ੀ ਨਾਗਰ ਅਤੇ ਨਵਲਪ੍ਰੀਤ ਰੰਗੀ ਨੂੰ ਕਿਤਾਬਾਂ ਦੇ ਸੈਟ ਭੇਟ ਕਰਕੇ ਸਨਮਾਨਿਤਾ ਕੀਤਾ ਗਿਆ।