Get Adobe Flash player

ਯੂਥ ਐਵਾਰਡ ਨਾਲ ਨੂਰਜੋਤ ਕਲਸੀ ਦਾ ਕੀਤਾ ਸਨਮਾਨ।

ਜੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ 2012 ਤੋਂ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਜ਼ਰੀਏ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਤੇ ਬੋਲਣ ਲਈ ਉਤਸ਼ਾਹਿਤ ਕਰਦੀ ਆ ਰਹੀ ਹੈ।ਬੇਸ਼ੱਕ ਕੋਰੋਨਾ ਮਹਾਂਮਾਰੀ ਦੌਰਾਨ ਇਹ ਸਮਾਗਮ pp1ਨਹੀਂ ਹੋ ਸਕਿਆ ਪਰ ਜਿਉਂ ਹੀ ਹਾਲਾਤ ਸੁਖਾਵੇਂ ਹੋਵੇ ਤਾਂ ਸਭਾ ਨੇ ਇਹ ਸਮਾਗਮ ਉਲੀਕਿਆ ਤੇ ਪਹਿਲਾਂ ਵਰਗੀ ਸਫ਼ਲਤਾ ਨਾਲ ਇਸ ਵਾਰ ਵੀ ਇਹ ਸਮਾਗਮ ਨੇਪਰੇ ਚੜ੍ਹਿਆ।ਮਾਪਿਆਂ ਅਤੇ ਬੱਚਿਆਂ ਦੇ ਉਤਸ਼ਾਹ ਨੂੰ ਦੇਖ ਕੇ ਸਿਫਤ ਕਰਨੀ ਬਣਦੀ ਹੈ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ ਕਿੰਨਾ ਪਿਆਰ ਹੈ।ਸਮਾਗਮ ਦੀ ਸ਼ੁਰੂਆਤ ਗੁਰਵੀਨ ਚੱਠਾ ਤੇ ਖ਼ੁਸ਼ੀ ਬਾਂਸਲ ਨੇ ਰਾਸ਼ਟਰੀ ਗੀਤ ‘ਓ ਕੈਨੇਡਾ’ ਗਾ ਕੇ ਕੀਤੀ।ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋਣ ਲਈ ਪ੍ਰਧਾਨ ਦਵਿੰਦਰ ਮਲਹਾਂਸ,ਸਭਾ ਦੇpp2 ਸਰਪ੍ਰਸਤ ਜਸਵੰਤ ਗਿੱਲ,ਯੂਥ ਐਵਾਰਡ ਵਿਜੇਤਾ ਨੂਰਜੋਤ ਕਲਸੀ ਤੇ ਕੈਲਗਰੀ ਵੁਮੈਨ ਐਸੋਸੀਏਸ਼ਨ ਸੰਸਥਾ ਦੀ ਪ੍ਰਧਾਨ ਬਲਵਿੰਦਰ ਬਰਾੜ ਨੂੰ ਹਾਜ਼ਰੀਨ ਦੀਆਂ ਭਰਪੂਰ ਤਾੜੀਆਂ ਵਿੱਚ ਸੱਦਾ ਦਿੱਤਾ ਤੇ ਸਮਾਗਮ ਦਾ ਵੇਰਵਾ ਸਾਝਾ ਕੀਤਾ।ਇਸ ਸਮਾਗਮ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿਆ।ਜਿਨ੍ਹਾਂ ਨੂੰ ਕਰਮਵਾਰ ਚਾਰ ਭਾਗਾਂ ਵਿੱਚ ਵੰਡਿਆ ਗਿਆ ਤੇ ਹਰ ਗਰੁੱਪ ਨੂੰ ਤਿੰਨ ਜੱਜਾਂ ਨੇ ਵੇਖ ਪਰਖ ਕੇ ਜੇਤੂ ਕਰਾਰ ਦਿੱਤਾ।ਬੱਚਿਆਂ ਨੇ ਧਾਰਮਿਕ ਸ਼ਬਦ,ਗੁਰਬਾਣੀ,ਕਵਿਤਾ,ਗੀਤ ਆਦਿ ਨਾਲ ਬਹੁਤ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕੀਤੀਆਂ ਤੇ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਦਾ ਪ੍ਰਗਟਾਵਾ ਕੀਤਾ।ਬੱਚਿਆਂ ਨੂੰ ਵਧਦੀ ਉਮਰ ਨਾਲ ਕਿਸੇ ਪ੍ਰੇਰਣਾ ਸਰੋਤ ਦੀ ਲੋੜ ਹੁੰਦੀ ਹੈ।ਜਿਸ ਲਈ ਪੰਜਾਬੀ ਲਿਖਾਰੀ ਸਭਾ ਨੇ ਯੂਥ ਐਵਾਰਡ ਦੇ ਨਾਮ ਹੇਠ ਕਿਸੇ ਇੱਕ ਨੌਜਵਾਨ ਬੱਚੇ ਨੂੰ ਐਵਾਰਡ ਦੇਣਾ ਸ਼ੁਰੂ ਕੀਤਾ ਸੀ।ਇਸ ਵਾਰ ਇਹ ਐਵਾਰਡ ਡਾਕਟਰੀ ਦੀ ਪੜ੍ਹਾਈ ਕਰ ਰਹੀ ਨੂਰਜੋਤ ਕਲਸੀ ਨੂੰ ਉਸ ਦੀ ਸਮਾਜਿਕ ਕਾਰਗੁਜ਼ਾਰੀ ਲਈ ਦਿੱਤਾ ਗਿਆ।ਜਿਸ ਬਾਰੇ ਬਲਜਿੰਦਰ ਸੰਘਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਇਸ ਬੱਚੀ ਨੇ ਬੇ-ਘਰ ਲੋਕਾਂ ਲਈ ਫੰਡ ਇਕੱਠੇ ਕੀਤੇ ਅਤੇ ਕਿੰਨੇ ਹੀ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਇਆ।ਸਮਾਗਮ ਨੂੰ ਹੋਰ ਰੰਗਾ ਰੰਗ ਬਣਾਉਣ ਲਈ ‘ਧਮਕ ਪੰਜਾਬ ਦੀ’ ਅਕੈਡਮੀ ਨੇ ਭੰਗੜੇ ਦੀ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ।ਬੁਲੰਦ ਆਵਾਜ਼ ਦੇ ਮਾਲਕ ਤਰਲੋਚਨ ਸੈਂਭੀ ਨੇ ਹਰਮੋਨੀਅਮ ਤੇ ਧਾਰਮਕ ਗੀਤ ਨਾਲ ਸ਼ੁਰੂਆਤ ਕੀਤੀ ਇਸੇ ਲੜੀ ਵਿੱਚ ਪਰਮਜੀਤ ਭੰਗੂ,ਪਰਮਜੀਤ ਕੌਰ’,ਸੁੱਖ ਕੈਰੋਂ,ਸ਼ਿਵ ਸ਼ਰਮਾ pp3ਆਦਿ ਨੇ ਹਾਜ਼ਰੀ ਲਵਾਈ।ਜਿੱਥੇ ਸਮਾਗਮ ਵਿੱਚ ਸ਼ਹਿਰ ਦੀਆਂ ਨਾਮਵਰ ਹਸਤੀਆਂ ਤੇ ਮੀਡੀਆ ਦੇ ਲੋਕ (ਰਿਸ਼ੀ ਨਾਗਰ,ਸੁਖਵੀਰ ਗਰੇਵਾਲ,ਹਰਪਿੰਦਰ ਸਿੱਧੂ ਆਦਿ) ਸ਼ਾਮਲ ਸਨ।ਉੱਥੇ ਹੀ ਜੱਜ ਸਾਹਿਬਾਨ ਦੀ ਭੂਮਿਕਾ ਸੁਖਜੀਤ ਸੈਣੀ,ਜਗਤਾਰ ਸਿੱਧੂ,ਚੰਦ ਸਿੰਘ ਸਦਿਓੜਾ,ਸਤਵਿੰਦਰ ਸਿੰਘ,ਗੁਰਦੀਪ ਪਰਹਾਰ,ਸੁਰਿੰਦਰ ਗੀਤ,ਸੰਪੂਰਨ ਸਿੰਘ ਚਾਨੀਆਂ,ਗੁਰਦੀਸ਼ ਗਰੇਵਾਲ,ਜਗਦੇਵpp4k ਸਿੱਧੂ,ਸਰਬਜੀਤ ਜਵੰਦਾ,ਨਵ ਰੰਧਾਵਾ ਆਦਿ ਨੇ ਨਿਭਾਈ।ਇਬਾਦਤ  ਕੌਰ ਬਰਾੜ,ਨੂਰ ਕੌਰ ਗਰੇਵਾਲ,ਜੈਸਵੀਰ ਕੋਰ ਛੋਟੇ ਬੱਚਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ।ਕਰਮਵਾਰ ਚਾਰ ਗਰੁੱਪਾਂ ਚੋਂ ਪ੍ਰਭਨੂਰ ਸਿੰਘ,ਰਵਨੀਸ਼ ਗੌਤਮ,ਗੁਨੀਵ ਕੌਰ ਗਿੱਲ,ਮੋਹਕਮ ਸਿੰਘ ਚੌਹਾਨ,ਨਿਮਰਤ ਕੌਰ ਧਾਰਨੀ,ਸਹਿਜ ਸਿੰਘ ਗਿੱਲ,ਸਾਹਿਬ ਸਿੰਘ ਗਿੱਲ,ਬ੍ਰਹਮਜੋਤ ਸਿੰਘ,ਤੇਗ ਪ੍ਰਤਾਪ ਸਿੰਘ,ਸਫ਼ਲ ਸ਼ੇਰ ਮਾਲਵਾ,ਕੀਰਤ ਕੌਰ ਧਾਰਨੀ,ਇਸ਼ਨੂਰ ਕੌਰ ਬਰਾੜ ਬੱਚਿਆ ਨੇ ਜੇਤੂਆਂ ਦੀਆਂ ਟਰਾਫੀਆਂ ਜਿੱਤ ਕੇ ਮਾਂ ਬੋਲੀ ਪ੍ਰਤੀ ਫ਼ਰਜ਼ ਅਦਾ ਕੀਤਾ।ਬਾਕੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਵੀ ਮੈਡਲ ਪਾ ਕੇ ਸਨਮਾਨ ਕੀਤਾ ਗਿਆ।ਸੀਮਾ ਚੱਠਾ ਅਤੇ ਪਵਨਦੀਪ ਬਾਂਸਲ ਨੇ ਕੈਮਰੇ ਦੀਆਂ ਤਸਵੀਰਾਂ ਤੇ ਸਭਾ ਦੇ ਫੇਸਬੁੱਕ ਪੇਜ਼ ‘ਤੇ ਲਾਵੀਵ ਕਰਕੇ ਇਸ ਸਮਾਗਮ ਨੂੰ ਯਾਦਗਾਰੀ ਬਣਾਇਆ।ਹਮੇਸ਼ਾਂ ਦੀ ਤਰ੍ਹਾਂ ਖਜ਼ਾਨਚੀ ਗੁਰਲਾਲ ਰੁਪਾਲ਼ੋਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਚਾਹ ਪਾਣੀ,ਕੋਲਡ ਡਰਿੰਕ,ਪਕੋੜੇ,ਜਲੇਬੀਆ ਆਦਿ ਨਾਲ ਸਾਰੇ ਹਾਜ਼ਰੀਨ ਦੀ ਮਹਿਮਾਨ ਨਿਵਾਜ਼ੀ ਕੀਤੀ ਗਈ।ਹਰੀਪਾਲ pp5kਵੱਲੋਂ ਇਸ ਸਮਾਗਮ ਪ੍ਰਤੀ ਵਿਸ਼ੇਸ਼ ਵਿਚਾਰ ਪੇਸ਼ ਕੀਤੇ ਗਏ।ਮੀਤ ਪ੍ਰਧਾਨ ਬਲਵੀਰ ਗੋਰਾ ਸਕੱਤਰ ਮੰਗਲ ਚੱਠਾ ਰਣਜੀਤ ਸਿੰਘ ਬਲਿਜੰਦਰ ਸੰਘਾ,ਤਰਲੋਚਨ ਸੈਂਭੀ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ ਗਈਆਂ।ਸਭਾ ਦੀ ਕਾਰਜਕਾਰੀ ਕਮੇਟੀ ਦੀ ਮਿਹਨਤ ਅਤੇ ਲਗਨ ਦੀ ਸਭ ਨੇ ਪ੍ਰਸੰਸਾ ਕੀਤੀ।ਹਮੇਸ਼ਾਂ ਦੀ ਤਰ੍ਹਾਂ ਇਹ ਇੱਕ ਕਾਮਯਾਬ ਸਮਾਗਮ ਹੋ ਨਿੱਬੜਿਆ।ਜਿਸ ਵਿੱਚ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਕੈਲਗਰੀ ਨਿਵਾਸੀਆਂ ਨੇ ਸ਼ਿਰਕਤ ਕੀਤੀ।ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।ਅਗਲੀ ਮਹੀਨਾਵਾਰ ਮੀਟਿੰਗ ਵੀਹ ਅਗਸਤ ਨੂੰ ਦੋ ਵਜੇ ਕੋਸੋ ਹਾਲ ਵਿੱਚ ਹੋਵੇਗੀ।