Get Adobe Flash player

ਮਾਸਟਰ ਭਜਨ ਸਿਘ ਕੈਲਗਰੀ: ‘‘ਜੇ ਬਚਾ ਹੁੰਦੀ ਤਾਂ ਬਚਾ ਲਉ ਆਪਣੀ ਨੌਜਵਾਨ ਪੀੜ੍ਹੀ ਗੈਰ ਕਨੂੰਨੀ ਨਸ਼ਿਆਂ, ਨਸ਼ਿਆਂ ਦੀ ਤਸਕਰੀ ਅਤੇ ਗੈਂਗਵਾਰ ਤੋਂ’’ ਇਹ ਸੁਨੇਹਾ ਸੀ, ਅੱਜ 19 ਜੂਨ ਨੂੰ ਆਰ ਸੀ ਸੀ ਜ਼ੀ ਹਾਊਸ ਆਫ ਪਰੇਜ਼ ਰੈਡ ਸਟੋਨ ਦੇ ਖੂਬਸੂਰਤ ਥੀਏਟਰ ਵਿੱਚ ਖੇਡੇ ਗਏ ਨਾਟਕ ‘ਪਰਿੰਦੇ ਭਟਕ ਗਏ..’ ਦਾ ਸੀ।

ਕਾਲਿਜ਼ ਦੇ ਔਰਫੀਅਸ ਥੀਏਟਰ ਦੇ ਖਚਾ-ਖਚਾ ਭਰੇ ਹਾਲ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ‘ਅਦਾਰਾ ਸਿੱਖ ਵਿਰਸਾ’ਤੇ ‘ਅਦਾਰਾ ਸਰੋਕਾਰਾਂ ਦੀ ਆਵਾਜ਼’ਦੇ ਸਹਿਯੋਗ ਨਾਲ ਸਫਲ ‘ਦਸਵਾਂ ਸੋਹਣ ਮਾਨ ਯਾਦਗਾਰੀ ਸਲਾਨਾ mpm-onlਨਾਟਕ ਮੇਲਾ’ਕਰਵਾਇਆ ਗਿਆ।ਦਰਸ਼ਕਾਂ ਦੀ ਭਾਰੀ ਗਿਣਤੀ ਕਾਰਨ ਸੈਂਕੜੇ ਦਰਸ਼ਕਾਂ ਨੇ ਸਾਰਾ ਸਮਾਗਮ, ਹਾਲ ਵਿੱਚ ਪਿਛੇ ਜਾਂ ਸਾਈਡਾਂ ਤੇ ਖੜ੍ਹ ਕੇ ਜਾਂ ਪੌੜ੍ਹੀਆਂ ਵਿੱਚ ਬੈਠ ਕੇ ਦੇਖਿਆ।ਇਸ ਵਾਰ ਦਾ ਸਮਾਗਮ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸ਼ਤਾਬਦੀ ਨੂੰ ਸਮਰਪਿਤ ਸੀ।ਸਮਾਗਮ ਦੀ ਸ਼ੁਰੂਆਤ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬਾਨੀ ਪ੍ਰਧਾਨ ਸਾਥੀ ਸੋਹਣ ਮਾਨ ਦੀ ਤਸਵੀਰ ਤੇ ਫੁੱਲ ਭੇਂਟ ਕਰਕੇ ਕੀਤੀ।ਇਸ ਉਪਰਤ ਸਾਰੇ ਦਰਸ਼ਕਾਂ ਵੱਲੋਂ ਜਲ੍ਹਿਆਂਵਾਲਾ ਬਾਗ ਦੇ  ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਦੋ ਮਿਟ ਦਾ ਖੜ੍ਹੇ ਹੋ ਕੇ ਮੋਨ ਧਾਰਿਆ।ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸਟੇਜ ਸੰਚਾਲਕ ਮਾਸਟਰ ਭਜਨ ਸਿਘ ਨੇ ਸਮਾਗਮ ਦੀ ਮੁੱਢਲੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਇਹ ਸਮਾਗਮ ਮੁੱਖ ਰੂਪ ਵਿੱਚ ਸਮਾਜ ਦੇ ਸਰੋਕਾਰਾਂ ਨਾਲ ਜੁੜਿਆ ਹੋਇਆ ਅਤੇ ਦੇਸ਼ ਭਗਤ ਸ਼ਹੀਦਾਂ ਦੀ ਇਨਕਲਾਬੀ ਵਿਰਾਸਤ ਨੂੰ ਸਭਾਲਣ ਅਤੇ ਲੋਕਾਂ ਵਿੱਚ ਲੈ ਕੇ ਜਾਣ ਵਾਲਾ ਇੱਕ ਯਤਨ ਹੈ।ਉਨ੍ਹਾਂ ਅਨੁਸਾਰ ਸਸਥਾ ਆਪਣੀ ਸਮਰੱਥਾ ਅਨੁਸਾਰ ਇੰਡੋ ਕੈਨੇਡੀਅਨ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਦਾ ਯਤਨ ਕਰਦੀ ਹੈ।ਸਮਾਗਮ ਦੀ ਸ਼ੁਰੂਆਤ ਮਾ. ਬਚਿੱਤਰ ਗਿੱਲ ਨੇ ਕੈਲਗਰੀ ਦੇ ਲੇਖਕ ਸੁੱਖ ਬਰਾੜ ਦੇ ਗੀਤ ਨੂੰ ਕਵੀਸ਼ਰੀ ਰਾਹੀਂ ਪੇਸ਼ ਕਰਕੇ ਕੀਤੀ। ਇਸ ਤੋਂ ਬਾਅਦ ਕੈਲਗਰੀ ਦੇ ਜਮਪਲ ਨਿੱਕੇ ਨਿੱਕੇ ਬੱਚਿਆਂ ਨੇ ਗਦਰੀ ਸ਼ਹੀਦਾਂ ਦਾ ਸੁਨੇਹਾ ਇੱਕ ਕੋਰੀਓਗ੍ਰਾਫੀ ‘ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ”ਰਾਹੀਂ ਪੇਸ਼ ਕੀਤਾ।ਇਸ ਤੋਂ ਤੁਰਤ ਬਾਅਦ ‘ਲੋਕ ਕਲਾ ਮਚ ਮਡੀ ਮੁੱਲਾਂਪੁਰ’ ਦੇ ਨਿਰਦੇਸ਼ਕ ਸ੍ਰੀ ਹਰਕੇਸ਼ ਚੌਧਰੀ ਜੀ ਦੀ ਨਿਰਦੇਸ਼ਨਾ ਹੇਠ ਤਿਆਰ ਹੋਇਆ ਤੇ ਸੁਰਿµਦਰ ਸ਼ਰਮਾ ਦਾ ਲਿਖਿਆ ਨਾਟਕ ‘‘ਸਿਰ ਜੋ ਝੁਕੇ ਨਹੀਂ”ਪੇਸ਼ ਕੀਤਾ ਗਿਆ।ਇਹ ਨਾਟਕ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਸੁਨੇਹਾ; ਏਕਤਾ, ਭਾਈਚਾਰਾ ਅਤੇ ਸµਘਰਸ਼ ਦਾ ਸੱਦਾ ਦੇਣ ਵਿੱਚ ਪੂਰਾ ਕਾਮਯਾਬ ਰਿਹਾ।ਨਾਟਕ ਦੌਰਾਨ ਅਨੇਕਾਂ ਭਾਵੁਕ ਹੋਏ ਦਰਸ਼ਕਾਂ ਦੇ ਹੰਝੂ ਨਹੀਂ ਰੁਕ ਰਹੇ ਸਨ।ਨਾਟਕ ਵਿੱਚ ਪ੍ਰੋਗਰੈਸਿਵ ਕਲਾ ਮµਚ ਦੇ ਕਲਾਕਾਰਾਂ ਨੇ ਆਪਣੀ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਅਦਾਕਾਰੀ ਨਾਲ ਕਮਾਲ ਕਰ ਦਿੱਤਾ।ਜਿਸ ਵਿੱਚ ਮੁੱਖ ਰੂਪ ਵਿੱਚ ਕਮਲਪ੍ਰੀਤ ਪਧੇਰ, ਗੁਰਚਰਨ ਕੌਰ ਥਿਦ, ਅਮਨਦੀਪ ਗਿੱਲ, ਜਸਵਿਦਰ ਕੌਰ ਲਮੇ, ਕਮਲ ਸਿੱਧੂ, ਜਰਨੈਲ ਤੱਗੜ, ਨਵਕਿਰਨ ਢੁੱਡੀਕੇ, ਸਦੀਪ ਕੌਰ, ਅਮ੍ਰਿਤ ਗਿੱਲ, ਰਿਸ਼ਮ ਸ਼ਰਮਾ, ਪ੍ਰਭਲੀਨ ਕੌਰ ਗਰੇਵਾਲ, ਵਿਜੈ ਸੱਚਦੇਵਾ, ਸੁਖਵੀਰ ਗਰੇਵਾਲ, ਵਿਕਰਮ, ਜਸਕਰਨ ਪੁਰਬਾ, ਹਰਪ੍ਰੀਤ ਸਿµਘ, ਹਰਮਨ ਬਾਠ, ਸਹਿਜ ਪਧੇਰ, ਰੀਆ ਸੇਖੋਂ, ਖੁਸ਼ਪ੍ਰੀਤ ਸਿਘ, ਜਸਲੀਨ ਸਿੱਧੂ, ਤੇਗਵੀਰ ਸਿਘ ਅਤੇ ਪਜਾਬ ਦੇ ਉੱਘੇ ਰਗਕਰਮੀ ਸੁਰਿਦਰ ਸ਼ਰਮਾ ਅਤੇ ਹਰਕੇਸ਼ ਚੌਧਰੀ ਨੇ ਆਪੋ-ਆਪਣੀ ਕਲਾ ਦੇ ਜੌਹਰ ਵਿਖਾਏ।ਨਾਟਕ ਇਹ ਦੱਸਣ ਵਿੱਚ ਕਾਮਯਾਬ ਰਿਹਾ ਕਿ ਆਜ਼ਾਦੀ ਬਹੁਤ ਕੁਰਬਾਨੀਆਂ ਬਾਅਦ ਹਾਸਲ ਹੋਈ ਹੈ।ਇਸ ਤੋਂ ਬਾਅਦ ਸਥਾਨਕ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦਰਸ਼ਕਾਂ ਤੋਂ ਭੰਗ ਦੀ ਲੀਗਲ ਵਰਤੋਂ ਬਾਰੇ ਇੱਕ ਸਰਵੇਖਣ ਕਰਵਾਇਆ। ਉਸਤੋਂ ਬਾਅਦ ਸਟੇਜ਼ ਤੋਂ ਕੁਝ ਮਤੇ ਪਾਸ ਕੀਤੇ ਗਏ।ਜਿਨ੍ਹਾਂ ਵਿੱਚ (1) ਭਾਰਤੀ ਹਕੂਮਤ ਵੱਲੋਂ ਪ੍ਰੋ. ਜੀ. ਐਨ. ਸਾਈ. ਬਾਬਾ, ਜੋ ਕਿ 90 ਫ਼ੀਸਦੀ ਅਪਾਹਜ ਹਨ, ਨੂੰ ਨਜਾਇਜ਼ ਹਿਰਾਸਤ ’ਚ ਰੱਖਣ ਅਤੇ ਇਲਾਜ ਨਾ ਕਰਵਾਉਣ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ। (2) ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀਆਂ ਇਤਿਹਾਸਕ ਕਧਾਂ ਨਾਲ ਨਵੀਨੀਕਰਨ ਅਤੇ ਸੈਰਗਾਹ ਦੇ ਤੌਰ ’ਤੇ ਕੀਤੀ ਜਾ ਰਹੀ ਛੇੜ-ਛਾੜ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ।ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਉੱਘੇ ਵਿਦਵਾਨ, ਚਿਤਕ, ਸਮਾਜਿਕ ਕਾਰਕੁਨ ਅਤੇ ਸਿੱਖ ਵਿਰਸਾ ਦੇ ਮੁੱਖ ਸੰਪਾਦਕ ਸ. ਹਰਚਰਨ ਸਿਘ ਪਰਹਾਰ ਦਾ ਸਨਮਾਨ ਕੀਤਾ ਗਿਆ।ਇਹ ਸਨਮਾਨ ਜਥੇਬਦੀ ਦੇ ਪ੍ਰਧਾਨ ਜਤਿਦਰਪਾਲ ਸਿਘ, ਮਾਸਟਰ ਭਜਨ ਸਿਘ, ਕਮਲਪ੍ਰੀਤ ਕੌਰ ਪਧੇਰ, ਪ੍ਰੋ. ਗੋਪਾਲ ਜੱਸਲ, ਹਰੀਪਾਲ, ਕੁਸਮ ਸ਼ਰਮਾ, ਨਵਕਿਰਨ ਢੁੱਡੀਕੇ, ਸੁਖਬੀਰ ਗਰੇਵਾਲ, ਜਸਵਿਦਰ ਮਾਨ, ਬਚਿੱਤਰ ਗਿੱਲ ਆਦਿ ਨੇ ਸਾਂਝੇ ਤੌਰ ’ਤੇ ਕੀਤਾ।ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਵਿਸ਼ੇਸ਼ ਸੱਦੇ ਤੇ ਪਹੁੰਚੇ ਲੇਖਕ ਤੇ ਡਾਇਰੈਕਟਰ ਹਰਕੇਸ਼ ਚੌਧਰੀ ਨੂੰ ਵੀ ਵਿਸ਼ੇਸ਼ ਪਲੈਕ ਨਾਲ ਸਨਮਾਨਤ ਕੀਤਾ ਗਿਆ।ਕੈਨੇਡਾ ਦੀ ਧਰਤੀ ’ਤੇ ਡਰੱੱਗਜ਼ ਅਤੇ ਗੈਂਗਵਾਰਾਂ ’ਚ ਮਰ ਰਹੇ ਨੌਜਵਾਨਾਂ ਅਤੇ ਮਾਪਿਆਂ ਦੇ ਦੁੱਖਾਂ ਦੀ ਦਾਸਤਾਨ ਬਿਆਨ ਕਰਦਾ ਹਰਕੇਸ਼ ਚੌਧਰੀ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਸੁਪਨੇ ਤਿੜਕ ਗਏ’ ਪੇਸ਼ ਕੀਤਾ ਗਿਆ।ਇਸ ਨਾਟਕ ਬਾਰੇ ਕੈਨੇਡੀਅਨ ਮੀਡੀਆ ਵੱਲੋਂ ਵੱਡੇ ਪੱਧਰ ’ਤੇ ਕਵਰੇਜ ਕੀਤੀ ਗਈ।ਨਸ਼ਿਆਂ ਦੀ ਮਾਰ ਹੇਠ ਅਤੇ ਗੈਂਗਵਾਰਾਂ ਵਿੱਚ ਅਣਆਈ ਮੌਤ ਨਾਲ ਜ਼ਿਦਗੀ ਗੁਆ ਰਹੇ ਨੌਜਵਾਨਾਂ ਦੀ ਦਰਦਨਾਕ ਦਾਸਤਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।ਸਾਰੇ ਹਾਲ ਵਿੱਚ ਸਨਾਟਾ ਸੀ ਅਤੇ ਹਰੇਕ ਦਰਸ਼ਕ ਦੀ ਅੱਖ ਨਮ ਸੀ। ਆਖ਼ਰ ਵਿੱਚ ਸਮੂਹ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।ਐਸੋਸੀਏਸ਼ਨ ਵਲੋਂ ਅਖੀਰ ਵਿੱਚ ਪੰਜਾਬੀ ਤੇ ਅੰਗਰਜੀ ਮੀਡੀਏ ਸਮੇਤ ਦਰਸ਼ਕਾਂ, ਕਲਾਕਾਰਾਂ, ਵਲੰਟੀਅਰਜ਼, ਕੈਲਗਰੀ ਦੀਆਂ ਅਨੇਕਾਂ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸਪੌਂਸਰਜ਼ ਦਾ ਇਸ ਸਾਰੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਪਾਏ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਅ।ਅਨੇਕਾਂ ਦਰਸ਼ਕਾਂ ਨੇ ਮੰਡੀ ਮੁੱਲਾਂਪੁਰ ਦੇ ਗੁਰਸ਼ਰਨ ਕਲਾ ਭਵਨ ਲਈ ਸਹਿਯੋਗ ਰਾਸ਼ੀ ਦਿੱਤੀ ਅਤੇ ਹਰਬਖਸ਼ ਸਿੰਘ ਸਰੋਆ ਵਲੋਂ ਆਪਣੀ ਪਤਨੀ ਦੀ ਯਾਦ ਵਿੱਚ ਨੌਜਵਾਨਾਂ ਲਈ ਜਿੰਮ ਬਣਾਉਣ ਲਈ 4 ਲੱਖ 50 ਹਜ਼ਾਰ ਰੁਪਏ ਦਾਨ ਕਰਨ ਦਾ ਐਲਾਨ ਕੀਤਾ।ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਯਾਦਾਂ ਤੇ ਸੁਨੇਹੇ ਛੱਡਦਾ ਇਹ ਇੱਕ ਸਫਲ ਪ੍ਰੋਗਰਾਮ ਹੋ ਨਿਬੜਿਆ।