Get Adobe Flash player

ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ 9 ਮਈ ਦਿਨ ਐਤਵਾਰ ਬਾਦ ਦੁਪਹਿਰ ਤਿੰਨ ਵਜੇ ਜ਼ੂਮ ਰਾਹੀਂ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ ।

ਸੁਰਿੰਦਰ ਗੀਤ :-ਆਰੰਭ ਵਿੱਚ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਸ. ਜਰਨੈਲ ਤੱਗੜ ਦੇ ਜਵਾਈ ਸਤਨਾਮ ਸਿੰਘ ਪਰਮਾਰ ਅਤੇ ਪਰੋਗਰੈਸਿਵ ਕਲਚਰਲ ਐਸੀਸੀਏਸ਼ਨ ਦੇ ਪ੍ਰਧਾਨ ਸ. ਭਜਨ ਸਿੰਘ ਗਿਲ ਹੋਰਾਂ ਦੇ ਹੋਣਹਾਰ ਨੌਜਵਾਨ ਦੋਹਤਰੇ ਵਿਸ਼ਵਜੀਤ ਦੇ ਅਕਾਲ ਚਲਾਣੇ ਤੇ  ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਵਾਹਿਗੁਰੂ ਅੱਗੇ ਬੇਨਤੀ ਹੈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

ਇਸ ਦਿਨ ਮਾਂ ਦਿਵਸ ਹੋਣ ਦਾ ਕਰਕੇ ਬਹੁਤੀਆਂ ਰਚਨਾਵਾਂ ‘ਮਾਂ’ ਨਾਲ ਹੀ ਸੰਬੰਧਤ ਰਹੀਆਂ ਅਤੇ ਆਮ ਵਿਚਾਰ ਵਟਾਂਦਰੇ ਦਾ ਵਿਸ਼ਾ ਬਣੀਆਂ ।

ਸ. ਜਗਦੇਵ ਸਿੰਘ ਸਿੱਧੂ ਨੇ ਮਾਂ ਨਾਲ ਸੰਬੰਧਤ ਇਕ ਬਹੁਤ ਹੀ ਭਾਵੁਕ ਕਵਿਤਾ ਤਰੰਨਮ ਵਿੱਚ ਪੇਸ਼ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਮੌਜੂਦਾ ਕਿਸਾਨ ਸੰਘਰਸ਼ , ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ।

ਸ. ਨਰਿੰਦਰ ਸਿੰਘ ਢਿੱਲੋਂ ਹੋਰਾਂ ਕਿਸਾਨੀ ਸੰਘਰਸ਼ ਅਤੇ ਮਹਾਂਮਾਰੀ ਕਰੋਨਾ ਦੀ ਦੂਸਰੀ ਲਹਿਰ ਬਾਰੇ ਸਰਕਾਰ ਵਲੋਂ ਵਰਤੀ ਗਈ ਲਾਪ੍ਰਵਾਹੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਪੰਜ ਸੂਬਿਆਂ ਤੇ ਖਾਸ ਕਰਕੇ ਬੰਗਾਲ ਦੀਆਂ ਚੋਣਾਂ ਵਿੱਚ ਰੁੱਝੀ ਰਹੀ ਤੇ ਦੇਸ਼ ਦੇ ਲੋਕਾਂ ਵੱਲ ਧਿਆਨ ਨਹੀਂ ਦਿੱਤਾ । ਦਿਨੋ ਦਿਨ ਵੱਧ ਰਹੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇ ਹੋ ਰਹੀਆਂ ਮੌਤਾਂ ਅਤੇ ਸਰਕਾਰ ਵਲੋਂ ਵਰਤੀ ਗਈ ਲਾਪ੍ਰਵਾਹੀ ਨੇ ਦੁਨੀਆਂ ਭਰ ਵਿੱਚ ਭਾਰਤ ਦੇ ਅਕਸ਼ ਨੂੰ ਬਹੁਤ ਢਾਅ ਲਾਈ ਹੈ ।

ਗੁਰਵਿੰਦਰ ਨੀਟਾ ਨੇ ਸਤਵੰਤ ਦੀਪਕ ਹੋਰਾਂ ਦੀ ਰਚਨਾ

‘ ਦੇਸ਼ ਪੈਣ ਧੱਕੇ ਪਰਦੇਸ਼ ਢੋਈ ਨਾ

ਸਾਡਾ ਪ੍ਰਦੇਸ਼ੀਆਂ ਦਾ ਦੇਸ਼ ਕੋਈ ਨਾ’

ਬਹੁਤ ਹੀ ਸੁਰੀਲੀ ਅਤੇ ਖੂਬਸੂਰਤ ਅੰਦਾਜ਼ ਵਿੱਚ ਸੁਣਾਈ ।

ਸੁਖਵਿੰਦਰ ਤੂਰ ਨੇ ਬਾਪੂ ਕਰਨੈਲ ਸਿੰਘ ਪਾਰਸ ਦੀ ਕਵੀਸ਼ਰੀ ਨਾਲ ਵਧੀਆ ਰੰਗ ਬੰਨ੍ਹਿਆ ।

ਮਨਮੋਹਣ ਬਾਠ ਹੋਰਾਂ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਸੁਣਾਇਆ । ਗੀਤ ਦੇ ਬੋਲ ਸਨ

‘ਉਸ ਪੰਛੀ ਨਾਲ ਕੀ ਨੇਹੁ ਲਾਉਣਾ

ਜਿਸ ਉੱਡ ਜਾਣਾ ਹੱਥ ਨੀ ਆਉਣਾ’।

ਇਸ ਤੋਂ ਇਲਾਵਾ ਜਸਵੀਰ ਸਿੰਘ ਸਹੋਤਾ , ਅਜਾਇਬ ਸਿੰਘ ਸੇਖੋਂ , ਡਾ. ਰਾਜਵੰਤ ਕੌਰ ਮਾਨ , ਸੁਰਿੰਦਰ ਗੀਤ, ਸਰਬਜੀਤ ਕੌਰ ਉੱਪਲ, ਗੁਰਦਿਆਲ ਸਿੰਘ ਖਹਿਰਾ, ਸ੍ਰੀ ਪਰਸ਼ੋਤਮ ਭਰਦਵਾਜ਼ , ਦਿਲਾਵਰ ਸਿੰਘ ਸਮਰਾ, ਰਾਜ ਕੈਲਗਰੀ , ਰਾਮ ਸਰੂਪ ਸੈਣੀ ਤੇ ਹੋਰਾਂ ਨੇ  ਰਚਨਾਵਾਂ ਸੁਣਾਈਆਂ ਅਤੇ ਵਿਚਾਰ ਵਟਾਂਦਰੇ ਵਿੱਚ ਹਿੱਸਾਂ ਲਇਆ । ਮੰਚ ਸੰਚਾਲਨ ਦਾ ਕੰਮ ਸਭਾ ਦੇ ਜਨਰਲ ਸਕੱਤਰ ਸ. ਗੁਰਦਿਆਲ ਸਿੰਘ ਖਹਿਰਾ ਨੇ ਬਾਖੂਬੀ ਨਿਭਾਇਆ ।

ਅੱਗਲੇ ਮਹੀਨੇ ਦੀ ਇਕੱਤਰਤਾ 13 ਜੂਨ 2021 ਨੂੰ ਜ਼ੁਮ ਰਾਹੀਂ ਬਾਦ ਦੁਪਹਿਰ ਤਿੰਨ ਵਜੇ ਹੋਵੇਗੀ । 

ਹੋਰ ਜਾਣਕਾਰੀ ਲਈ ਸੁਰਿੰਦਰ ਗੀਤ ਨੂੰ 403 605 3734 ਤੇ ਸੰਪਰਕ ਕੀਤਾ ਜਾ ਸਕਦਾ ਹੈ । ਸਮਾਪਤ