Get Adobe Flash player

ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾਂ ਕੈਲਗਰੀ ਦੀ ਦਸੰਬਰ ਮਹੀਨੇ ਤੇ ਇਸ ਸਾਲ ਦੀ ਆਖਰੀ ਮੀਟਿੰਗ  ਆਧੁਨਿਕ ਤਕਨੀਕ  ਜੂਮ ਰਾਹੀ ਕੀਤੀ ਗਈ । ਇਹ ਸਾਰੀ ਮਟਿੰਗ ਹੀ ਕਿਸਾਨੀ ਸੰਘਰਸ਼ ਨਾਲ ਸੰਬਧਿਤ ਵਾਰਾਂ ਤੇ ਵਿਸਥਾਰਾਂ ਨਾਲ PLSs dec13,20,1ਗਰਮਾਂ ਗਰਮ ਰਹੀ। ਪ੍ਰਧਾਨ ਦਵਿੰਦਰ ਮਲਹਾਂਸ ਨੇ ਸਾਰੇ ਹਾਜ਼ਰੀਨ ਨੂੰ ਜੀ ਆਇਆ ਆਖਿਆ। ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਵੀ ਕਿਸਾਨੀ ਸੰਘਰਸ਼ ਦੇ ਸੰਬਧ ਵਿੱਚ ਕਿਹਾ ਕਿ ਇਸ ਸੰਘਰਸ਼ ਦੇ ਇੰਨੇ ਵੱਡੇ ਇਕੱਠ ਨੂੰ ਦੇਖਦਿਆ ਵੀ ਪਤਾ ਨਹੀ ਸਰਕਾਰ ਆਪਣੀ ਜਿ਼ੱਦ ਤੇ ਕਿਉ ਅੜੀ ਹੈ ਜਦਕਿ ਇਹ ਅੰਦੋਲਨ ਦਿਨ ਬ ਦਿਨ ਹੋਰ ਵੱਡੇ ਕਾਫ਼ਲੇ ‘ਚ ਤਬਦੀਲ ਹੋਈ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਅੰਦੋਲਨ ਵਿੱਚ ਸੰਘਰਸ਼ ਕਰਦਿਆ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਸਾਰੇ ਕਿਸਾਨਾਂ ਦੇ ਨਾਵਾਂ ਦਾ ਜਿ਼ਕਰ ਕੀਤਾ ਤੇ ਸਾਰੀ ਸਭਾ ਵਲੋਂ ਇਹਨਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਗਈ। ਇਸੇ ਲੜੀ ਵਿੱਚ ਜਗਦੇਵ ਸਿੱਧੂ ਨੇ ਕਿਹਾ ਕਿ ਜੰਗ ਜਾਰੀ ਹੈ ਤੇ ਜਿੱਤਾਂਗੇ ਵੀ ਜਰੂਰ ਤੇ ਨਾਲ ਹੀ ਇੱਕ ਜੋਸ਼ੀਲੀ ਕਵਿਤਾ ‘ ਯਾਦ ਕਰਨਗੀਆਂ ਪੀੜ੍ਹੀਆਂ’ ਸੁਣਾਈ। ਜਸਵੰਤ ਸੇਂਖੋਂ ਨੇ ਵੀ ‘ ਪੰਜਾਬੀ ਛੱਡਦੇ ਜੈਕਾਰੇ’ ਸੁਣਾਈ ਜਿਸ ਵਿੱਚ ਪੰਜਾਬ ਤੋ਼ ਤੁਰੇ ਕਿਸਾਂਂਨਾਂ ਦੀਆਂ ਰਾਹ ਵਿੱਚ ਆ ਰਹੀਆਂ ਔਕੜਾਂ ਦਾ ਜਿ਼ਕਰ ਕੀਤਾ ਗਿਆ ਸੀ। ਮਹਿੰਦਰ ਪਾਲ ਐਸ ਪਾਲ ਨੇ ਕਿਸਾਨ ਦਾ ਸਿ਼਼ਕਵਾ ਆਪਣੀ ਕਵਿਤਾ ‘ ਮੈਂ ਬੰਜਰ ਆਬਾਦ ਕੀਤੇ’ ਬਹੁਤ ਹੀ ਭਾਵੁਕ ਤੇ ਰੋਸ ਭਰੇ ਅੰਦਾਜ ਵਿੱਚ ਪੇਸ਼ ਕੀਤੀ ਤੇ ਕਿਹਾ ਕਿ ਕਿਸਾਨ ਦੀਆਂ ਜਮੀਨਾਂ ਸਰਕਾਰ ਵਲੋ ਜਬਤ ਕਰਨ ਦੀਆਂ ਕੋਸਿ਼ਸ਼ਾਂਂ ਕੀਤੀਆਂ ਜਾ ਰਹੀਆਂ ਹਨ। ਗੁਰਦੀਸ਼ ਕੌਰ ਗਰੇਵਾਲ ਨੇ ‘ ਹਾਕਮ ਪੱੁਛੇ ਮੀਡੀਆ ਨੂੰ’ ਤੇ ‘ਸਾਰਾ ਦੇਸ਼ ਭਾਈਚਾਰਾਂ ਬਣਾ ਗਿਆ’ ਆਪਣੀਆਂ ਦੋ ਨਜ਼ਮਾਂ ਤਰੁਨੰਮ ਵਿੱਚ ਗਾ ਕੇ ਸੁਣਾਈਆਂ। ਗੁਰਚਰਨ ਕੌਰ ਥਿੰਦ ਨੇ ਆਖਿਆ ਕਿ ਉਹਨਾਂ ਇਸ ਕਿਸਾਨੀ ਸੰਘਰਸ਼ ਤੇ ਕੁਝ ਕੁ ਲੇਖ ਵੀ ਲਿਖੇ ਤੇ ਨਾਲ ਹੀ ਉਹਨਾਂ ਇਸੇ ਵਿਸ਼ੇ ਨਾਲ ਸਬੰਧਿਤ ਕਵਿਤਾ ‘ ਰੋਕ ਰੋਹ ਦਾ ਸੈਲਾਬ ਚੜਿ੍ਹਆ’ ਵੀ ਸੁਣਾਈ। ਰਣਜੀਤ ਸਿੰਘ ਨੇ ਇਸ ਸਰਦੀ ਦੇ ਮੌਸਮ ਵਿੱਚ ਇਸ ਸੰਘਰਸ਼ ਵਿੱਚ ਜੁੜੇ ਲੋਕਾਂ ਦੇ ਸਿਦਕ ਤੇ ਸਿਰੜ ਨੂੰ ਸਲਾਮ ਕਰਦਿਆਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਵਾਲੇ ਲੋਕਾਂ ਲਈ ਕਿਹਾ ਕਿ ਉਹਨਾਂ ਨੂੰ ਵੀ ਜਿੰਮੇਵਾਰੀ ਨਾਲ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕੋਈ ਵੀ ਗਲਤ ਕੀਤੀ ਟਿੱਪਣੀ ਇਸ ਸੰਘਰਸ਼ ਨੂੰ ਠੇਸ ਪਹੁੰਚਾ ਸਕਦੀ ਹੈ। ਉਹਨਾਂ ਨੇ ਕਰੋਨਾ ਮਹਾਂਮਾਰੀ ਚਲਦਿਆਂ ਸਾਰੀਆਂ ਸਰਕਾਰੀ ਤੇ ਸਿਹਤ ਹਿਦਾਇਤਾਂ ਦਾ ਪਾਲਣ ਵੀ ਕਰਨ ਲਈ ਕਿਹਾ। ਹਰੀਪਾਲ ਨੇ ਕਾਰਪੋਰੇਟ ਕੰਪਨੀਆਂ ਦੀ ਗੱਲ ਕਰਦਿਆ ਕਈ ਮੁਲਕਾਂ ਦਾ ਵੇਰਵਾ ਦਿੰਦਿਆ ਕਿਹਾ ਕਿ ਇਹਨਾਂ ਕੰਪਨੀਆਂ ਦੀ ਪਹਿਲੀ ਭੁੱਖ ਜਮੀਨਾਂ ਹਨ ਜੋ ਇਹ ਕਿਸੇ ਵੀ ਤਰੀਕੇ ਲੋਕਾਂ ਤੋਂ ਹੱਥਿਆ ਕੇ ਆਪਣਾ ਕਾਰੋਬਾਰ ਸਥਾਪਿਤ ਕਰਦੇ ਹਨ ਤੇ ਉਹਨਾਂ ਨੂੰ ਮਜਦੂਰਾਂ ਦੀ ਜਮਾਤ ਵਿੱਚ ਖੜ੍ਹਾ ਕਰਕੇ ਗੁਲਾਮੀ ਹੀ ਨਹੀਂ ਕਰਵਾਉਦੇ ਸਗੋਂ ਆਪਣੀਆਂ ਕੰਪਨੀਆਂ ਵਿੱਚੋਂ ਨਿਕਲੇ ਮਾਰੂ ਤੱਤਾਂ ਰਾਹੀਂ ਗੰਧਲਾ ਪਾਣੀ ਤੇ ਪ੍ਰਦੂਸ਼ਨ ਫੈਲਾ ਕੇ ਬੀਮਾਰ ਵੀ ਕਰਦੇ ਹਨ। ਇਹ ਲੁੱਟ ਬਹੁਤ ਘਾਤਕ ਹੈ ਤੇ ਇਹਨਾਂ ਅੰਬਾਨੀ-ਅਡਾਨੀਆਂ ਤੇ ਸਰਕਾਰ ਦਾ ਕਿਸਾਨਾਂ ਪ੍ਰਤੀ ਇਹ ਵਤੀਰਾ ਅਣਮਨੁੱਖੀ ਹੈ। ਉਹਨਾਂ  ਤਰਕ ਤੇ ਇਤਿਹਾਸਕ ਘਟਨਾਵਾਂ ਦੇ ਅਧਾਰ ਤੇ ਜਾਗਰੂਕ ਤਕਰੀਰ ਪੇਸ਼ ਕੀਤੀ ਜੋ ਬਹੁਤ ਪ੍ਰਭਾਵਸ਼ਾਲੀ ਰਹੀ। ਮੰਗਲ ਚੱਠਾ ਨੇ ਧਰਮ ਮਜ਼ਹਬ ਤੋਂ ਉੱਪਰ ਉੱਠ ਕੇ ਕਿਸਾਨੀ ਸੰਘਰਸ਼ ਵਿੱਚ ਜੁੜ੍ਹੇ ਲੋਕਾਂ ਦੀ ਸਿਫ਼ਤ ਕੀਤੀ ਤੇ ਵਿਅੰਗਮਈ ਰਚਨਾ ‘ਹਾਏ ਰੱਬਾ ਇੰਡੀਆ ਨੂੰ ਚੰਬੜੇ ਛੜੇ’ ਤੇ ਸਰਕਾਰ ਦੀ ਬਾਤ ਪਾਈ। ਸੁਖਜੀਤ ਸੈਣੀ ਜੋ ਕਿ ਮੀਟਿੰਗ ਵਿੱਚ ਪਹਿਲੀ ਵਾਰ ਸ਼ਾਮਿਲ ਹੋਏ  ਨੇ ਵੀ ਕਿਸਾਨੀ ਦੀ ਗੱਲ ਕੀਤੀ ਤੇ ਆਪਣੀ ਰਚਨਾ ‘ਖੇਤਾਂ ਦਾ ਫਰਿਸ਼ਤਾ ‘ਪੇਸ਼ ਕੀਤੀ। ਬਲਜਿੰਦਰ ਸੰਘਾ ਨੇ ਕਾਰਪੋਰੇਟ ਤੇ ਆਮ ਲੋਕਾਂ ਦੀ ਵਿਚਕਾਰਲੀ ਕੜੀ ਨੂੰ ਸਮਝਣ ਲਈ ਕਿਤਾਬ ‘ਸਦਮਾ-ਮੱਤ’ ਤੇ ਜੋਹਨ ਪਰਕਿਨਜ ਦੀ ‘ ਇੱਕ ਆਰਥਿਕ ਹਤਿਆਰੇ ਦਾ ਇਕਬਾਲੀਆ ਬਿਆਨ’ ਵਰਗੀਆਂ ਕਿਤਾਬਾਂ ਦਾ ਵੇਰਵਾ ਸਾਝਾਂ ਕੀਤਾ। ਜੋ ਅੱਜ ਦੀ ਅਸਲੀਅਤ ਬਿਆਨ ਕਰਦੀਆਂ ਤੇ ਬਹੁਤ ਜਾਣਕਾਰੀ ਭਰਪੂਰ ਸਨ।ਬਲਬੀਰ ਗੋਰਾ ਨੇ ਵੀ ਇਸ ਸੰਘਰਸ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।  ਸਰਬਜੀਤ ਉੱਪਲ ਨੇ ਕਿਸਾਨੀ ਨਾਲ ਸਬੰਧਿਤ ਆਪਣੀ ਰਚਨਾ ‘ ਦੱਸੀ ਤੂੰ ਹਵਾਏ ਮੈਨੂੰ ਦਿੱਲੀ ਵਲੋਂ ਆਉਦੀਏ ਨੀ’ ਸੁਣਾਈ। ਸੁਰਿੰਦਰ ਧੰਜਲ ਨੇ 35 ਜਥੇਬੰਦੀਆਂ ਦੀ ਸਹਿਮਤੀ ਨਾਲ ਜੋ ਪਰੈਸ ਨੋਟ ਬਣਾਇਆ ਉਸਦੀ ਗੱਲ ਕਰਦਿਆ ਸਰਕਾਰ ਵਲੋਂ ਲਿਆਂਦੇ ਇਹਨਾਂ ਬਿੱਲਾਂ ਨੂੰ ਪੂਰੀ ਤਰ੍ਹਾਂ ਪੜ੍ਹ ਕੇ ਜਾਂਚ-ਪਰਖ ਕਰਨ ਦੀ ਗੱਲ ਕਹੀ ਤੇ ਵਿਸਥਾਰ ਵੀ ਸਾਂਝਾਂ ਕੀਤਾ।ੳਹਨਾਂ ਕਿਹਾ ਕਿ ਜਦੋਂ ਵੀ ਲੋਕ ਵਿਰੋਧੀ ਕਾਨੂੰਨ ਬਣਦੇ ਹਨ ਤਾਂ ਅੰਦੋਲਨ ਹੁੰਦੇ ਹਨ। ਉਹਨਾਂ ਨੇ ਹਾਜ਼ਰੀਨ ਵਲੋਂ ਕੀਤੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਵੀ ਦਿੱਤੇ। ਇਹ ਆਜਾ਼ਦੀ ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਸੰਘਰਸ਼ ਹੈ ਜਿਸ ਨੇ ਲੋਕਾਂ ਨੂੰ ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਕੀਤਾ ਤੇ ਸਰਕਾਰਾਂ ਦੇ ਵੀ ਕਈ ਭੁਲੇਖੇ ਕੱਢੇ। ਆਉਣ ਵਾਲੇ ਸਮੇਂ ਵਿੱਚ ਇਸ ਕਿਸਾਨੀ ਅੰਦੋਲਨ ਨੂੰ ਇਤਿਹਾਸ ਦੀ ਵੱਡੀ ਪ੍ਰਾਪਤੀ ਦੇ ਤੌਰ ਤੇ ਜਾਣਿਆ ਜਾਏਗਾ। ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆ ਤੇ ਕਿਹਾ ਕਿ ਆਉਣ ਵਾਲਾ ਸਾਲ ਸਭ ਲਈ ਖੁਸ਼ੀਆ ਖੇੜਿ੍ਹਆ ਨਾਲ ਭਰਿਆ ਹੋਏ ਦੇ ਨਾਲ ਹੀ ਉਹਨਾਂ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨਾਲ 403 993 2201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587 437 7805 ਤੇ ਸੰਪਰਕ ਕੀਤਾ ਜਾ ਸਕਦਾ