Get Adobe Flash player

ਸ਼ਹੀਦ ਭਗਤ ਸਿੰਘ, ਨਾਟਕਕਾਰ ਭਾਜੀ ਗੁਰਸ਼ਰਨ ਸਿੰਘ, ਨਾਟਕਕਾਰ ਅਜਮੇਰ ਔਲਖ ਤੇ ਕਵੀ ਅਵਤਾਰ ਪਾਸ਼ ਨੂੰ ਯਾਦ ਕੀਤਾ ਗਿਆ।

ਕੈਲਗਰੀ -ਪਿਛਲ਼ੇ ਕੁਝ ਸਾਲਾਂ ਤੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਕੈਲਗਰੀ’ ਵਲੋਂ ਕੈਲਗਰੀ ਵਿੱਚ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਲਾਗਤ ਕੀਮਤ ਤੇ ਪਾਠਕਾਂ ਲਈ ਪੁਸਤਕਾਂ ਦਾ ਮੇਲਾ ਲਗਾਇਆ ਜਾਂਦਾ ਹੈ।ਇਸੇ ਲੜੀ bfs1,sep26,20ਵਿੱਚ ਅੱਜ 27 ਸਤੰਬਰ, ਦਿਨ ਐਤਵਾਰ ਨੂੰ ਇੱਕ ਰੋਜ਼ਾ ਇੱਕ ਹੋਰ ਮੇਲਾ ਲਗਾਇਆ ਗਿਆ, ਜਿਸ ਵਿੱਚ ਪਾਠਕਾਂ ਲਈ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਵਿਗਿਆਨ, ਵਾਤਾਵਰਣ, ਸਿਹਤ, ਜੀਵਨ, ਤਰਕਸ਼ੀਲਤਾ ਆਦਿ ਨਾਲ ਸਬੰਧਤ ਕਿਤਾਬਾਂ ਮੁਹੱਈਆ ਕਰਾਈਆਂ ਗਈਆਂ। ਇਸ ਤੋਂ ਪਹਿਲਾਂ ਇੱਕ ਸਫਲ ਪੁਸਤਕ ਮੇਲਾ ਅਗਸਤ ਮਹੀਨੇ ਵੀ ਲਗਾਇਆ ਗਿਆ ਸੀ। ਜਿਸਨੂੰ ਪਾਠਕਾਂ ਨੇ ਭਰਪੂਰ ਸਹਿਯੋਗ ਦਿੱਤਾ ਸੀ। ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਇਸ ਮੌਕੇ ਤੇ ਬੋਲਦਿਆਂ ਸ਼ਹੀਦ ਭਗਤ ਸਿੰਘ, ਨਾਟਕਕਾਰ ਭਾਜੀ ਗੁਰਸ਼ਰਨ ਸਿੰਘ, ਨਾਟਕਕਾਰ ਅਜਮੇਰ ਔਲਖ ਤੇ ਕਵੀ ਅਵਤਾਰ ਪਾਸ਼ ਨੂੰ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸਾਰੇ ਮਹਾਨ ਵਿਅਕਤੀਆਂ ਦੀਆਂbfs2,sep26,20 ਕੁਰਬਾਨੀਆਂ, ਘਾਲਣਾਵਾਂ ਤੇ ਸੋਚ ਨੂੰ ਲੋਕਾਂ ਤੱਕ ਲਿਜਾਣ ਲਈ ਅਜਿਹੇ ਉਪਰਾਲੇ ਕਰਦੇ ਰਹਾਂਗੇ। ਉਨ੍ਹਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਪਾਠਕ ਹਰ ਪੁਸਤਕ ਮੇਲੇ ਨੂੰ ਭਰਪੂਰ ਸਹਿਯੋਗ ਦਿੰਦੇ ਹਨ ਤੇ ਬੜੇ ਉਤਸ਼ਾਹ ਨਾਲ ਕਿਤਾਬਾਂ ਖਰੀਦਦੇ ਹਨ। ਬਹੁਤ ਸਾਰੇ ਪਾਠਕ ਆਪਣੇ ਘਰੇਲੂ ਰਝੇਵਿਆਂ ਕਾਰਨ ਅੱਜ ਦੇ ਮੇਲੇ ਵਿੱਚ ਪਹੁੰਚ ਨਹੀਂ ਸਕੇ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਮਾਸਟਰ ਭਜਨ ਸਿੰਘ ਹੋਰਾਂ ਨਾਲ 403-455-4220 ਤੇ ਸੰਪਰਕ ਕਰਕੇ ਉਨ੍ਹਾਂ ਦੇ ਘਰੋਂ ਕਿਤਾਬਾਂ ਪ੍ਰਾਪਤ ਕਰ ਸਕਦੇ ਹਨ। ਅੱਗੇ ਸਨੋਅ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਪਾਠਕ ਕਿਤਾਬਾਂ ਨਾਲ ਆਪਣਾ ਸਮਾਂ ਸਫਲ ਕਰ ਸਕਦੇ ਹਨ ਤੇ ਜਦੋਂ ਮਰਜੀ ਫੋਨ ਕਰਕੇ ਕਿਤਾਬਾਂ ਲੈ ਸਕਦੇ ਹਨ।ਯਾਦ ਰਹੇ ਇਹ ਪੁਸਤਕ ਮੇਲਾ ਪਿਛਲੇ ਸਾਲਾਂ ਦੀ ਤਰ੍ਹਾਂ ‘ਸਿੱਖ ਵਿਰਸਾ ਇੰਟਰਨੈਸ਼ਨਲ’ ਤੇ ‘ਅਦਾਰਾ ਸਰੋਕਾਰਾਂ ਦੀ ਆਵਾਜ਼’ ਦੇ ਸਹਿਯੋਗ ਨਾਲ ਡਾ. ਭੁੱਲਰ ਵਾਲੇ ਗਰੀਨ ਪਲਾਜ਼ਾ ਵਿੱਚ ਮੇਨ ਲੈਵਲ ਤੇ ਬਰਾਂਡੇ ਵਿੱਚ ਲਗਾਇਆ ਗਿਆ। ਪੁਸਤਕ ਮੇਲੇ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਵੇਰ ਤੋਂ ਸ਼ਾਮ ਤੱਕ ਮੇਲੇ ਨੂੰ ਕਾਮਯਾਬ ਕਰਨ ਲਈ ਪੂਰਨ ਸਹਿਯੋਗ ਦਿੱਤਾ।