Get Adobe Flash player

ਮੇਪਲ ਪੰਜਾਬੀ ਮੀਡੀਆ- ਸ਼ਹੀਦ ਭਗਤ ਸਿੰਘ ਲਾਇਬਰੇਰੀ ਕੈਲਗਰੀ, ਕੈਨੇਡਾ ਵੱਲੋਂ ਕੈਲਗਰੀ ਵਿਚ ਇੱਕ ਦਿਨ ਦੀ ਪੁਸਤਕ ਪ੍ਰਦਰਸ਼ਨੀ  22 ਅਗਸਤ 2020 ਦਿਨ ਸ਼ਨਿੱਚਰਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਡਾਕਟਰ ਭੁੱਲਰ ਵਾਲੇ ਪਲਾਜ਼ੇ ਵਿਚ (4818 picture Bhajan SinghWestwinds drive NE,Calgary) ਸਵੇਰ ਦੇ 9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸਿੱਖ ਵਿਰਸਾ ਇੰਟਰਨੈਸ਼ਨਲ ਮੈਗਜ਼ੀਨ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ। ਇਸ ਪੁਸਤਕ ਪ੍ਰਦਰਸ਼ਨੀ ਵਿਚ ਵਿਗਿਆਨਿਕ, ਇਤਿਹਾਸਕ, ਸਿਹਤ ਸਬੰਧੀ, ਤਕਰਸ਼ੀਲ ਸੋਚ ਨੂੰ ਅਰਪਤ, ਲੋਕ-ਪੱਖੀ ਸਾਹਿਤ ਅਤੇ ਹੋਰ ਸਾਹਿਤਕ ਪੁਸਤਕਾਂ ਆਪ ਸਭ ਵਾਜਿਬ ਕੀਮਤ ਤੇ ਲੈ ਸਕਦੇ ਹੋ।books stal snap ਮਾਸਟਰ ਭਜਨ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਕਿਤਾਬਾਂ ਜਿਹਨਾਂ ਦੀ ਮੰਗ ਸੀ ਪਰ ਖ਼ਤਮ ਹੋ ਚੁੱਕੀਆਂ ਸਨ ਤੇ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਪਹੁੰਚ ਚੁੱਕੀਆਂ ਹਨ ਤੇ ਇਸ ਇਕ ਦਿਨਾ ਪੁਸਤਕ ਪ੍ਰਦਰਸ਼ਨੀ ਦਾ ਹਿੱਸਾ ਹੋਣਗੀਆਂ। ਹੋਰ ਜਾਣਕਾਰੀ ਲਈ ਮਾਸਟਰ ਭਜਨ ਜੀ ਨਾਲ403-455-4220 ਤੇ ਰਾਬਤਾ ਕੀਤਾ ਜਾ ਸਕਦਾ ਹੈ।