Get Adobe Flash player

ਜੋਰਾਵਰ ਬਾਂਸਲ:– ਪੰਜਾਬੀ ਲਿਖਾਰੀ ਸਭਾ ਕੈਲਗਰੀ ਸਾਹਿਤਕ ਗਤੀਵਿਧੀਆਂ ਤੇ ਪੰਜਾਬੀ ਮਾਂ-ਬੋਲੀ ਦੇ ਕਾਰਜ ਵਿੱਚ ਪਿਛਲੇ 20 ਸਾਲਾਂ ਤੋਂ ਗਤੀਸ਼ੀਲ ਹੈ ਤੇ ਹਮੇਸ਼ਾ ਸਮਾਜ ਵਿੱਚਨਿੰਦਾਯੋਗ ਵਰਤਾਰਿਆ ਦੀ ਨਿਖੇਧੀ ਕਰਦੀ ਆ ਰਹੀ ਹੈ।s jan19,2020,1 ਭਾਰਤ ਵਿੱਚ ਨਾਗਰਿਕਤਾ ਸੋਧਐਕਟ ਦਾ ਜਿੱਥੇ ਭਾਰਤ ਦੇ ਨਾਗਰਿਕ ਵਿਰੋਧ ਕਰ ਰਹ ਹਨ ਉਸੇ ਹੀ ਤਰ੍ਹਾਂ ਵਿਦੇਸ਼ਾਂ ਵਿੱਚ ਵੀਪ੍ਰਵਾਸੀਆਂ ਵੀ ਫਿਕਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂਵੀ ਇਸਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇੱਥੇ ਬੋਲਦਿਆਂ ਹਰੀਪਾਲ ਨੇ ਅੱਜ ਦੇਨੇਤਾਵਾਂ ਦੀ ਤੁਲਨਾ ਹਿਟਲਰ ਵਰਗੇ ਤਾਨਾਸ਼ਾਹ ਨਾਲ ਕੀਤੀ ਉਥੇ ਹੀ ਜਗਦੀਸ਼ ਸਿੰਘਚੋਹਕਾ ਨੇ ਆਮ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਅਤੇ ਕਿਹਾ ਕਿ ‘ ਇੰਨੇ ਵਿਰੋਧ ਦੇ ਬਾਵਜੂਦਵੀ ਹਕੂਮਤ ਟੱਸ ਤੋਂ ਮੱਸ ਨਹੀਂ ਹੋ ਰਹੀ’। ਬਾਕੀ ਵੀ ਹੋਰ ਬੁਲਾਰਿਆ ਨੇ ਵੀ ਆਪਣੇ ਆਪਣੇਢੰਗ ਨਾਲ ਇਸ ਐਕਟ ਦੀ ਨਿਖੇਧੀ ਕੀਤੀ।