Get Adobe Flash player

ਮਾਸਟਰ ਭਜਨ ਸਿੰਘ ਕੈਲਗਰੀ: ਦੁਨੀਆਂ ਭਰ ਵਿੱਚ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਪਿਛਲੇ ਦੋ ਮਹੀਨੇ ਤੋਂ ਰੋਸ ਮੁਜ਼ਾਹਰੇ ਜਾਰੀ ਹਨ, ਜਿਨ੍ਹਾਂ ਵਿੱਚ ਲੋਕ, ਕਸ਼ਮੀਰੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਤੇ ਕਸ਼ਮੀਰ ਦੀ ਆਜ਼ਾਦੀ ਦਾ ਮੁੱਦਾ pkp1,oct11,1.19ਉਠਾ ਰਹੇ ਹਨ। ਇਸੇ ਲੜੀ ਵਿੱਚ ਅੱਜ ਐਤਵਾਰ ਅਕਤੂਬਰ 6 ਨੂੰ ਕੈਲਗਰੀ ਦੀਆਂ ਕਸ਼ਮੀਰ ਤੇ ਪਾਕਿਸਤਾਨ ਨਾਲ ਸਬੰਧਤ ਔਰਤਾਂ ਵਲੋਂ ਰਲ਼ ਕੇ ਇੱਕ ਰੋਸ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਕਿਸਤਾਨ, ਕਸ਼ਮੀਰ ਤੇ ਪੰਜਾਬ ਨਾਲ ਸਬੰਧਤ ਔਰਤਾਂ ਤੇ ਔਰਤ ਜਥੇਬੰਦੀਆਂ ਨੇ ਭਾਗ ਲਿਆ। ਯਾਦ ਰਹੇ 5 ਅਗਸਤ ਨੂੰ ਭਾਰਤ ਸਰਕਾਰ ਵਲੋਂ ਕਸ਼ਮੀਰੀਆਂ ਨੂੰ ਭਾਰਤ ਨਾਲ ਰੱਖਣ ਲਈ ਧਾਰਾ 370 ਤੇ 35A ਰਾਹੀਂ ਮਿਲੇ ਹੋਏ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕਰਕੇ ਜਿਥੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਤੋੜ ਕੇ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤੇ ਸਨ, ਉਥੇ ਪਿਛਲੇ ਦੋ ਮਹੀਨੇ ਤੋਂ ਲੋਕਾਂ ਨੂੰ ਫੌਜ ਦੇ ਸਾਏ ਹੇਠ ਕਰਫਿਊ ਵਿਚ ਰੱਖਿਆ ਹੋਇਆ ਹੈ, ਜਿਸ ਨਾਲ ਉਨ੍ਹਾਂ ਦੇ ਮਨੁੱਖੀ ਹੱਕਾਂ ਦੀ ਵੱਡੇ ਪੱਧਰ ਤੇ ਉਲੰਘਣਾ ਹੋ ਰਹੀ ਹੈ ਅਤੇpwk1,oct11,1 ਰਾਜਨੀਤਕ ਨੇਤਾਵਾਂ ਨੂੰ ਜ਼ੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਇਸ ਮੌਕੇ ਤੇ ਪਾਕਿਸਤਾਨ ਕਨੇਡਾ ਐਸੋਸੀਏਸ਼ਨ ਕੈਲਗਰੀ, ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਰੌਇਲ ਵੁਮੈਨ ਕਲਚਰਲ ਐਸੋਸੀਏਸ਼ਨ ਕੈਲਗਰੀ, ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ, ਸਰੋਕਾਰਾਂ ਦੀ ਆਵਾਜ ਆਦਿ ਸੰਸਥਾਵਾਂ ਦੇ ਵਲੰਟੀਅਰਜ਼ ਵਲੋਂ ਭਾਗ ਲਿਆ ਗਿਆ। ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਵਲੋਂ ਜਿਥੇ ਕਸ਼ਮੀਰੀ ਲੋਕਾਂ ਨਾਲ ਖੜਨ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬੰਦ ਕਰਨ, ਕਸ਼ਮੀਰ ਵਿੱਚ ਸ਼ਾਂਤੀ ਬਹਾਲ ਕਰਨ, ਕਰਫਿਊ ਹਟਾਉਣ, ਕਸ਼ਮੀਰ ਵਿੱਚ ਰੈਫਰੈਂਡਮ ਕਰਾਉਣ ਆਦਿ ਨਾਲ ਸਬੰਧਤ ਪਲੈਕਾਰਡ ਚੁੱਕੇ ਹੋਏ ਸਨ, ਉਥੇ ਪ੍ਰਦਰਸ਼ਨਕਾਰੀ ਔਰਤਾਂ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੈ, ਆਜ਼ਾਦੀ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਆਦਿ ਬਾਰੇ ਨਾਹਰੇ ਲਗਾ ਰਹੀਆਂ ਸਨ।ਇਹ ਮੁਜ਼ਾਹਰਾ ਆਪਣੇ ਆਪ ਵਿੱਚ ਯਾਦਗਾਰੀ ਤੇ ਪ੍ਰਭਾਵਸ਼ਾਲੀ ਹੋ ਨਿਬੜਿਆ, ਕਿਉਂਕਿ ਇਸਨੂੰ ਸਿਰਫ ਔਰਤਾਂ ਵਲੋਂ ਹੀ ਆਯੋਜਤ ਕੀਤਾ ਗਿਆ। ਪ੍ਰਦਰਸ਼ਨਕਾਰੀ ਔਰਤਾਂ ਵਲੋਂ ਲਾਲ ਕੱਪੜੇ ਜਾਂ ਸਿਰਾਂ ਤੇ ਲਾਲ pkm1oct11,3,19ਚੁੰਨੀਆਂ ਜਾਂ ਗਲ਼ਾਂ ਵਿੱਚ ਲਾਲ ਸਕਾਰਫ ਪਾ ਕੇ ਸੁਨੇਹਾ ਦਿੱਤਾ ਜਾ ਰਿਹਾ ਸੀ ਕਿ ਸਭ ਦਾ ਖੂਨ ਲਾਲ ਹੈ, ਧਰਮਾਂ, ਕੌਮਾਂ, ਦੇਸ਼ਾਂ ਦੇ ਨਾਮ ਤੇ ਬੇਗੁਨਾਹਾਂ ਦਾ ਖੂਨ ਨਾ ਵਹਾਇਆ ਜਾਵੇ। ਔਰਤਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਔਰਤ ਬੁਲਾਰਿਆਂ ਵਲੋਂ ਪ੍ਰਦਰਸ਼ਨਾਕਰੀਆਂ ਨੂੰ ਸੰਬੋਧਨ ਕਰਦੇ ਹੋਏ ਕਸ਼ਮੀਰ ਮਸਲੇ ਤੇ ਆਪਣੇ ਵਿਚਾਰ ਰੱਖੇ। ਮੁਜ਼ਾਹਰਾਕਾਰੀਆਂ ਵਿੱਚ ਸੈਮਾ ਜਮਾਲ, ਸਮੀਨਾ ਅਸ਼ਰਫ ਬਾਜਵਾ, ਫਿਜ਼ਾ ਸਲੀਮ, ਸ਼ਹਿਨਾਜ਼ ਮੁਨੀਰ, ਫੌਜੀਆ ਅਲਵੀ, ਜੈਸਮੀਨ ਮਜ਼ੀਦ, ਕਮਲਪ੍ਰੀਤ ਪੰਧੇਰ, ਗੁਰਚਰਨ ਕੌਰ ਥਿੰਦ, ਗੁਰਮੀਤ ਕੌਰ ਸਰਪਾਲ, ਮਾਸਟਰ ਭਜਨ ਸਿੰਘ, ਤਾਰਿਕ ਖਾਨ ਆਦਿ ਸ਼ਾਮਿਲ ਸਨ। ਮੁਜ਼ਹਰੇ ਤੋਂ ਬਾਅਦ ਪਾਕਿਸਤਾਨ ਕਨੇਡਾ ਐਸੋਸੀਏਸ਼ਨ ਦੇ ਹਾਲ ਵਿੱਚ ਵੱਖ-ਵੱਖ ਥਾਵਾਂ ਤੇ ਫਸੇ ਹੋਏ ਕਸ਼ਮੀਰੀ ਸਟੂਡੈਂਟਸ ਲਈ ਫੰਡ ਰੇਜ਼ ਕੀਤਾ ਗਿਆ। ਇਸ ਮੌਕੇ ਹਰਚਰਨ ਸਿੰਘ ਨੇ ਸਿੱਖ ਵਿਰਸਾ ਤੇ ਮਾਸਟਰ ਭਜਨ ਸਿੰਘ ਨੇ ਸਰੋਕਾਰਾਂ ਦੀ ਆਵਾਜ ਵਲੋਂ ਮੁਜ਼ਾਹਰੇ ਦੀ ਮੀਡੀਆ ਕਵਰੇਜ਼ ਕੀਤੀ।