Get Adobe Flash player

ਮਾਸਟਰ ਭਜਨ ਸਿੰਘ ਕੈਲਗਰੀ: ਉੱਘੀ ਰੰਗ ਕਰਮੀ ਅਤੇ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਅਦਾਕਾਰਾ ਅਨੀਤਾ ਸ਼ਬਦੀਸ਼ ਵਲੋਂ ਐਤਵਾਰ ਸਤੰਬਰ 29 ਨੂੰ ਔਰਤਾਂ ਨਾਲ ਹੁੰਦੇ ਬਲਾਤਕਾਰਾਂ ਤੇ ਮਰਦ ਪ੍ਰਧਾਨ pp sep 27,19,1ਸਮਾਜ ਦੀ ਜਗੀਰੂ ਮਾਨਸਿਕਤਾ ਅਧਾਰਿਤ ਸੋਲੋ ਨਾਟਕ ‘ਮਨ ਮਿੱਟੀ ਦਾ ਬੋਲਿਆ’ ਦੀ ਸੇਟ ਕਾਲਿਜ਼ ਦੇ ਆਰਫੀਅਸ ਥੀਏਟਰ ਵਿੱਚ ਸਫਲ ਪੇਸ਼ਕਾਰੀ ਕੀਤੀ ਗਈ।ਥੀਏਟਰ ਨੂੰ ਪੂਰੀ ਤਰ੍ਹਾਂ ਸਮਰਪਿਤ ਤੇ ਭਾਜੀ ਗੁਰਸ਼ਰਨ ਸਿੰਘ ਦੀ ਮਾਨਵਵਾਦੀ ਸੋਚ ਨੂੰ ਪ੍ਰਨਾਈ ਹੋਈ ਅਨੀਤਾ ਸ਼ਬਦੀਸ਼ ਦੀ ਅਦਕਾਰੀ ਨੂੰ ਦੇਖ ਕੇ ਦਰਸ਼ਕ ਅਸ਼-ਅਸ਼ ਕਰ ਉਠੇ ਤੇ ਥੀਏਟਰ ਵਾਰ-ਵਾਰ ਤਾੜੀਆਂ ਨਾਲ ਗੂੰਜਦਾ ਰਿਹਾ।ਬੇਸ਼ਕ ਭਾਰੀ ਤੇ ਲਗਾਤਾਰ ਬਰਫਬਾਰੀ ਕਾਰਨ ਮੌਸਮ ਖਰਾਬ ਸੀ, ਪਰ ਦਰਸ਼ਕਾਂ ਵਿੱਚ ਪੂਰਾ ਉਤਸ਼ਾਹ ਸੀ, ਦਰਸ਼ਕ ਵੱਡੀ ਗਿਣਤੀ ਵਿੱਚ ਨਾਟਕ ਦੇਖਣ ਲਈ ਪਹੁੰਚੇ।ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਯਤਨਾਂ ਨਾਲ ਇਹ ਨਾਟਕ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿਸਦੀ ਸ਼ੁਰੂਆਤ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਬੱਚਿਆਂ ਵਲੋਂ ਐਕਸ਼ਨ ਗੀਤ ‘ਅਸੀਂ ਜਿੱਤਾਂਗੇ ਜਰੂਰ, ਜੰਗ ਜਾਰੀ ਰੱਖਿਉ’ ਨਾਲ ਕੀਤੀ।ppsep27,19,2ਜਿਸ ਵਿੱਚ ਜਿਥੇ ਸੰਘਰਸ਼ ਜਾਰੀ ਰੱਖਣ ਦੀ ਗੱਲ ਕੀਤੀ ਗਈ, ਉਥੇ ਕਸ਼ਮੀਰੀ ਲੋਕਾਂ ਦੇ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਨੂੰ ਪੇਸ਼ ਕਰਦੇ ਪੋਸਟਰਾਂ ਰਾਹੀਂ ਕਸ਼ਮੀਰੀਆਂ ਦੇ ਦੁੱਖਾਂ ਨੂੰ ਬਿਅਨਿਆ ਗਿਆ।ਇਸ ਤੋਂ ਬਾਅਦ ਪੰਜਾਬੀ ਸਮਾਜ ਦੀਆਂ ਤਿੰਨ ਪੀੜ੍ਹੀਆਂ ਦੀ ਮਾਨਸਿਕਤਾ ਤੇ ਦੁੱਖਾਂ ਨੂੰ ਬਿਆਨ ਕਰਦੀ ਕੋਰੀਉਗਰਾਫੀ ‘ਸੌਂਹ ਰੱਬ ਦੀ ਬਿਸ਼ਨ ਕੌਰੇ, ਸਾਨੂੰ ਮਹਿੰਗੀ ਪਈ ਕਨੇਡਾ’ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਵਲੋਂ ਬਾਖੂਬੀ ਪੇਸ਼ ਕੀਤੀ ਗਈ।ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਭਜਨ ਸਿੰਘ ਵਲੋਂ ਸਟੇਜ ਸਕੱਤਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ।ਹਰਚਰਨ ਸਿੰਘ ਪਰਹਾਰ ਵਲੋਂ ਆਏ ਸਰੋਤਿਆਂ ਦਾ ਧੰਨਵਾਦ ਕੀਤਾ, ਜੋ ਭਾਰੀ ਬਰਫਬਾਰੀ ਦੌਰਾਨ ਵੀ ਦੋਨਾਂ ਸੰਸਥਾਵਾਂ ਦੇ ਸੱਦੇ ਤੇ ਹੁੰਮ-ਹੁੰਮਾ ਕੇ ਪਹੁੰਚੇ।ਉਨ੍ਹਾਂ ਦੋਨਾਂ ਸੰਸਥਾਵਾਂ ਵਲੋਂ ਰਲ਼ ਕੇ ਕੀਤੇ ਜਾਂਦੇ ਸਮਾਜਿਕ ਕੰਮਾਂ ਤੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਕੈਲਗਰੀ pp,27,19,3ਨਿਵਾਸੀਆਂ ਵਲੋਂ ਉਨ੍ਹਾਂ ਨਾਲ ਕੀਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ।ਇਸ ਤੋਂ ਬਾਅਦ ਅਨੀਤਾ ਸ਼ਬਦੀਸ਼ ਵਲੋਂ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਜਿਣਸੀ ਜ਼ੁਰਮਾਂ ਨਾਲ ਸਬੰਧਿਤ ਚਾਰ ਵੱਖ-ਵੱਖ ਸੱਚੀਆਂ ਘਟਨਾਵਾਂ ਅਧਾਰਿਤ ਨਾਟਕ ਖੇਡਿਆ ਗਿਆ।ਨਾਟਕ ਆਪਣਾ ਇਹ ਸੁਨੇਹਾ ਦੇਣ ਵਿੱਚ ਸਫਲ ਰਿਹਾ ਕਿ ਔਰਤ ਨੂੰ ਆਪਣੇ ਨਾਲ ਹੋ ਰਹੇ ਜ਼ੁਰਮਾਂ ਤੇ ਸੋਸ਼ਣ ਖਿਲਾਫ ਪਰਿਵਾਰ ਦੀ ਇੱਜ਼ਤ ਜਾਂ ਸਮਾਜ ਦੇ ਡਰ ਤੋਂ ਚੁੱਪ ਰਹਿਣ ਦੀ ਨਹੀਂ, ਸਗੋਂ ਬੋਲਣ ਤੇ ਸੰਘਰਸ਼ ਕਰਨ ਦੀ ਲੋੜ ਹੈ।  ਅਨੀਤਾ ਨੇ ਕਮਾਲ ਦੀ ਅਦਾਕਾਰੀ ਕਰਦੇ ਹੋਏ, ਲਗਾਤਾਰ 75 ਮਿੰਟ ਦਾ ਵੱਖ-ਵੱਖ ਕਿਰਦਾਰਾਂ ਅਧਾਰਿਤ ਨਾਟਕ ਖੇਡਿਆ।ਜਿਸਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ, ਜਿਸਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਥੇ ਅਨੇਕਾਂ ਦਰਸ਼ਕਾਂ ਦੀਆਂ ਅੱਖਾਂ ਵਾਰ-ਵਾਰ ਨਮ ਹੋ ਰਹੀਆਂ ਸਨ, ਉਥੇ ਅਖੀਰ ਵਿੱਚ ਸਾਰੇ ਦਰਸ਼ਕਾਂ ਨੇ ਖੜ ਕੇ ਉਨ੍ਹਾਂ ਦਾ ਮਾਣ ਕੀਤਾ। ਇਸ ਮੌਕੇ ਤੇ ਅਨੀਤਾ ਦਾ ਦੋਨੋਂ ਸੰਸਥਾਵਾਂ ਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਵਿਸ਼ੇਸ਼ ਪਲੈਕ ਨਾਲ ਸਨਮਾਨ ਕੀਤਾ ਗਿਆ।