Get Adobe Flash player

ਗੁਰਦੀਪ ਕੌਰ ਪਰਹਾਰ ਬਣੀ ਕੈਨੇਡਾ ਦੇ ਕਿਸੇ ਪੰਜਾਬੀ ਮੀਡੀਆ ਕਲੱਬ ਦੀ ਪਹਿਲੀ ਔਰਤ ਪ੍ਰਧਾਨ  

ਮੇਪਲ ਪੰਜਾਬੀ ਮੀਡੀਆ :- ਪਿਛਲੇ ਦਿਨੀ ਪੰਜਾਬੀ ਮੀਡੀਆ ਕਲੱਬ ਕੈਲਗਰੀ, ਕੈਨੇਡਾ ਦੀ ਦੋ ਸਾਲਾ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਸਾਲ 2019-2020 ਲਈ ਪੰਜਾਬੀ ਮੀਡੀਆ ਕਲੱਬ ਦੀ ਪ੍ਰਧਾਨ ਇਕ ਔਰਤ ਨੂੰ pmccs3ਸਰਬਸੰਮਤੀ ਨਾਲ ਚੁਣਿਆ ਗਿਆ। ਕਮੇਟੀ ਦੀ ਸਲੈਕਸ਼ ਜਾਂ ਅਲੈਕਸ਼ਨ ਲਈ ਰਣਜੀਤ ਸਿੰਘ ਸਿੱਧੂ, ਡੈਨ ਸਿੱਧੂ ਅਤੇ ਗੁਰਮੀਤ ਕੌਰ ਸਰਪਾਲ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਸੁਖਾਵੇ ਮਹੌਲ ਵਿਚ ਸਿਰੇ ਚੜ੍ਹੀ। ਦੋ ਦਹਾਕੇ ਤੋਂ ਵੱਧ ਸਮੇਂ ਤੋਂ ਸਿੱਖ ਵਿਰਸਾ ਮੈਗਜ਼ੀਨ ਦੀ ਮਨੇਜਿੰਗ ਐਡੀਟਰ ਗੁਰਦੀਪ ਕੌਰ ਪਰਹਾਰ ਨੂੰ ਪ੍ਰਧਾਨ, ਜਗਜੀਤ ਸਿੰਘ ਢਿੱਲੋਂ ਨੂੰ ਮੀਤ ਪ੍ਰਧਾਨ, ਡਾ.ਹਰਭਜਨ ਸਿੰਘ ਢਿੱਲੋਂ ਨੂੰ ਜਨਰਲ ਸਕੱਤਰ, ਪਰਮ ਸੂਰੀ ਨੂੰ ਸਕੱਤਰ, ਜਸਬੀਰ ਚਾਹਲ ਨੂੰ ਖ਼ਜ਼ਾਨਚੀ, ਸ਼ਾਲੂ ਬਾਜਵਾ ਨੂੰ ਸਹਾਇਕ ਖ਼ਜ਼ਾਨਚੀ, ਰਜ਼ੇਸ਼ ਅੰਗਰਾਲ ਨੂੰ ਜਨਤਕ ਮਾਮਲੇ ਅਤੇ ਚਾਰ ਕਾਰਜਕਾਰੀ ਮੈਂਬਰ ਅਮਨਜੋਤ ਸਿੰਘ ਪੰਨੂ, ਅੰਮ੍ਰਿਤ ਸਿੰਘ ਬਰਾੜ, ਜਤਿੰਦਰ ਸਿੰਘ ਸਹੇੜੀ ਅਤੇ ਕਮਲਜੀਤ ਸਿੰਘ ਬੁੱਟਰ ਚੁਣੇ ਗਏ। ਇਸ ਸਮੇਂ ਸਤਵਿੰਦਰ ਸਿੰਘ, ਹਰਚਰਨ ਸਿੰਘ ਪਰਹਾਰ,ਚੰਦ ਸਿੰਘ ਸਦਿਓੜਾ,ਹਰਬੰਸ ਬੁੱਟਰ,ਬਲਜਿੰਦਰ ਸੰਘਾ, ਬਲਵੀਰ ਗੋਰਾ, ਲੁਕੇਸ਼ ਸ਼ਰਮਾ, ਮਨਜੀਤ ਸਿੰਘ ਜਸਵਾਲ ਹਾਜ਼ਰ ਸਨ। ਮੌਜ਼ੂਦਾ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਨੇ ਨਵੀਂ ਕਮੇਟੀ ਨੂੰ ਵਧਾਈਆਂ ਦਿੱਤੀਆਂ,ਖ਼ਜ਼ਾਨਚੀ ਬਲਜਿੰਦਰ ਸੰਘਾ ਨੇ ਹਿਸਾਬ-ਕਿਤਾਬ ਦੀ ਜਾਣਕਾਰੀ ਪੇਸ਼ ਕੀਤੀ। ਗੁਰਮੀਤ ਕੌਰ ਸਰਪਾਲ, ਰਣਜੀਤ ਸਿੰਘ ਸਿੱਧੂ ਅਤੇ ਡੈਨ ਸਿੱਧੂ ਨੇ ਸਲੈਕਸ਼/ਅਲੈਕਸ਼ਨ ਕਮੇਟੀ ਵੱਲੋਂ ਵਿਚਾਰ ਸਾਂਝੇ ਕੀਤੇ ਅਤੇ ਸਭ ਦਾ ਪੂਰਨ ਸਹਿਯੋਗ ਲਈ ਧੰਨਵਾਦ ਕੀਤਾ।