Get Adobe Flash player

ਜੋਰਾਵਰ ਬਾਂਸਲ:– ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਹਰ ਸਾਲ ਕਰਵਾਇਆ ਜਾਂਦਾਂ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਬਾਅਦ ਦੁਪਿਹਰ ਇੱਕ ਵਜੇ ਵਾਈਟਹੌਰਨ pmc2ਕਮਿਊਨਟੀ ਹਾਲ ਵਿੱਚ ਦਰਸ਼ਕਾਂ ਦੇ ਭਾਰੀ ਇੱਕਠ ਨਾਲ ਸ਼ੁਰੂ ਹੋਇਆ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਰਿਵਾਰ ਬੱਚਿਆ ਸਮੇਤ ਕੈਲਗਰੀ ਹੀ ਨਹੀਂ ਬਲਕਿ ਐਡਮਿੰਟਨ ਤੇ ਹੋਰ ਦੂਰ ਦੇ ਇਲਾਕਿਆ ਤੋਂ ਹੁੰਮਹੁੰਮਾ ਕੇ ਪਹੁੰਚੇ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਹਾਜ਼ਰੀਨ ਦੀਆਂ ਤਾੜ੍ਹੀਆਂ ਨਾਲ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ, ਸਰਪ੍ਰਸਤ ਜਸਵੰਤ ਗਿੱਲ,ਪ੍ਰੌਗਰੈਸਿਵ ਕਲਾ ਮੰਚ ਦੀ ਕਨਵੀਨਰ ਕਮਲਪ੍ਰੀਤ ਕੌਰ ਪੰਧੇਰ, ਮੇਹੁਲ ਗੁਪਤਾ ਤੇ ਮਨਦੀਪ ਕੌਰ ਸੰਘਾ ਨੂੰ ਸੱਦਾ ਦਿੱਤਾ। ਸਮਾਗਮ ਦੀ ਸ਼ੁਰੂਆਤ ਪਰਲਪ੍ਰਭਲੀਨ ਬਾਂਸਲ ਨੇ ਰਾਸ਼ਟਰੀ ਗੀਤ ‘ਓ ਕੈਨੇਡਾ’ ਗਾ ਕੇ ਕੀਤੀ। ਜਿਸ ਦੇ ਬਾਅਦ ਸੂਟਨ ਗਾਰਨਰ ਨੇ ਰਿਬਨ ਕੱਟ ਕੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ। ਜੋ ‘ਆਈ ਕੈਨ ਫਾਰ ਕਿੱਡ’ ਸੰਸਥਾ ਦੀ ਸੰਚਾਲਿਕ ਹੈ। ਇਹ ਸੰਸਥਾ ਸਕੂਲਾਂpmc5 ਵਿੱਚ ਹਜਾਰਾਂ ਹੀ ਬੱਚਿਆਂ ਨੂੰ ਖਾਣਾ ਉਪਲੱਬਧ ਕਰਵਾਉਦੀ ਹੈ। ਉਸ ਨੇ ਸਟੇਜ ਤੋਂ ਸੰਸਥਾ ਬਾਰੇ ਜਾਣਕਾਰੀ ਦਿੱਤੀ ਤੇ ਇਸ ਮੌਕੇ ਲੋਕਾਂ ਵਲੋਂ ਡੱਬਾ ਬੰਦ ਖਾਣਾ ਸੰਸਥਾ ਨੂੰ ਦਾਨ ਕੀਤਾ ਗਿਆ।ਪ੍ਰਧਾਨ ਬਲਜਿੰਦਰ ਸੰਘਾ ਨੇ ਸਮਾਗਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਤੇ ਸਭਾ ਦੇ ਸਰਪ੍ਰਸਤ ਜਸਵੰਤ ਗਿੱਲ ਨੇ ਸਭਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਸਮਾਗਮ ਦੇ ਪਹਿਲੇ ਗਰੁੱਪ  ਦੇ ਬੱਚਿਆ ਲਈ ਪ੍ਰੌਫੈਸਰ ਕੁਲਦੀਪ ਸਿੰਘ, ਸੁਰਿੰਦਰ ਕੌਰ (ਜੱਗ ਟੀ ਵੀ), ਡਾਕਟਰ ਸਰਬਜੀਤ ਕੌਰ ਜਵੰਦਾ , ਦੂਸਰੇ ਗਰੁੱਪ ਲਈ ਨੈਸ਼ਨਲ ਪੰਜਾਬੀ ਅਖਬਾਰ,ਸੁਰਸੰਗਮ ਰੇਡੀਓ ਤੇ ਪ੍ਰਾਈਮ ਏਸ਼ੀਆ ਟੀ ਵੀ ਵਲੋਂ ਰਣਜੀਤ ਸਿੱਧੂ, ਅਤੇ ਸਿੱਖ ਵਿਰਸਾ ਤੋਂ ਗੁਰਦੀਪ ਪਰਹਾਰ ਅਤੇ ਡਾਕਟਰ ਰਾਜਨ ਕੌਰ , ਤੀਸਰੇ ਗਰੁੱਪ ਲਈ ਹੈਰੀਟੇਜ ਗਿੱਧਾ ਤੇ ਭੰਗੜਾ ਅਕੈਡਮੀ ਤੋਂ ਜਸਪ੍ਰਿਆ ਜੋਹਲ, ਡਾਕਟਰ ਬਲਵਿੰਦਰ ਕੌਰ ਬਰਾੜ ਤੇ ਹਰਕੀਰਤ ਧਾਲੀਵਾਲ ਨੇ ਜੱਜ ਸਹਿਬਾਨ ਦੀ ਭੂਮਿਕਾ pmc6ਬੜੇ ਸੂਝਵਾਨ ਤਰੀਕੇ ਨਾਲ ਅਦਾ ਕੀਤੀ। ਇਸ ਪ੍ਰੋਗਰਾਮ ਲਈ ਬੱਚਿਆ ਦੀ ਮਹੀਨਿਆ ਬੱਧੀ ਕੀਤੀ ਸਖਤ ਮਿਹਨਤ ਨਾਲ ਕੀਤੀ ਤਿਆਰੀ ਨਜਰ ਆਂ ਰਹੀ ਸੀ। ਇੱਕ ਤੋਂ ਬਾਅਦ ਇੱਕ ਸ਼ਾਨਦਾਰ ਪੇਸ਼ਕਾਰੀ ਨੇ ਖੁਬ ਰੰਗ ਬੰਨ੍ਹਿਆ। ਧਾਰਮਿਕ,ਸਭਿਆਚਾਰਿਕ ਤੇ ਪੰਜਾਬੀ ਦੀ ਗੱਲ ਦੇ ਨਾਲ ਨਾਲ ਸਮਾਜਿਕ ਬੁਰਾਈਆ ਉੱਤੇ ਵੀ ਟਕੋਰ ਕੀਤੀ ਗਈ।ਸਨਮਾਨਾਂ ਦੇ ਦੌਰ ਦੀ ਸ਼ੁਰੂਆਤ ਵਿੱਚ ਸਾਬਕਾ ਪ੍ਰਧਾਨ ਹਰੀਪਾਲ ਨੇ ਮੇਹੁਲ ਗੁੱਪਤਾ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਜਿਸ ਨੇ ‘ਰਾਨਾ ਯੂਥ’ ਨੋਨ ਪ੍ਰੌਫਿਟ ਸੰਸਥਾ ਲਈ 60,000ਡਾਲਰ ਦੀ ਰਾਸ਼ੀ ਬਰੇਨ ਕੈਸਰ ਮਰੀਜਾਂ ਅਤੇ 10,000  ਡਾਲਰ ਦੀ ਰਾਸ਼ੀ ਜੈਪੁਰ ਦੀਆ ਰੂਰਲ ਕਮਿਊਨਟੀ ਦੇ ਵਿਕਾਸ ਲਈ ਇੱਕਠੇ ਕੀਤੇ ਤੇ ਕਈ ਸੰਸਥਾਵਾਂ ਵਲੋਂ ਐਵਾਰਡ ਹਾਸਲ ਕੀਤੇ। ਦੂਸਰੇ ਸਨਮਾਨ ਲਈ ਮਨਦੀਪ ਕੌਰ ਸੰਘਾ ਵਾਸਤੇ ਕਹਾਣੀਕਾਰ ਦਵਿੰਦਰ ਮਲਹਾਂਸ ਨੇ ਜਾਣਕਾਰੀ ਸਾਂਝੀ ਕਰਦਿਆ ਉਸਦੀ ਚਾਰ,ਛੇ, ਬਾਰਾਂ ਮੀਟਰ ਦੀਆਂ ਦੋੜ੍ਹਾ ਵਿੱਚ ਜਿੱਤ ਅਤੇ ਤਿੰਨ ਗੋਲਡ ਤੇ ਤਿੰਨ ਸਿਲਵਰ ਜਿੱਤੇ ਮੈਡਲਾਂ ਬਾਰੇ ਜ਼ਿਕਰ ਕੀਤਾ। ਦੋਨਾਂ ਬੱਚਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇ ਬਾਅਦ ਪੰਜਾਬੀ ਲਿਖਾਰੀ ਸਭਾ ਦੀ ਪੂਰੀ ਕਾਰਜਕਾਰੀ ਕਮੇਟੀ ਵਲੋਂ ਸਟੇਜ ਉੱਤੇ ਸਨਮਾਨpmc11 ਚਿੰਨ੍ਹ ਦੇ ਕੇ ਤਾੜ੍ਹੀਆਂ ਨਾਲ ਗੂੰਜਦੇ ਹਾਲ ਵਿੱਚ ਹੌਂਸਲਾ ਅਫਜ਼ਾਈ ਕੀਤੀ ਗਈ। ਇਸੇ ਲੜ੍ਹੀ ਵਿੱਚ ਪੰਜਾਬ ਤੋਂ ਬਾਲ ਲੇਖਿਕਾ ਸਨਮਵੀਰ ਕੌਰ ਸੰਧੂ ਦਾ ਪਲੇਠਾ ਕਾਵਿ ਸੰਗ੍ਰਹਿ ‘ਪੁੰਗਰਦੀ ਕਲੀ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਰੌਣਕ ਵਿੱਚ ਵਾਧਾ ਕਰਦਿਆ ‘ਕੈਲਗਰੀ ਗਿੱਧਾ ਤੇ ਡਾਂਸ ਅਕੈਡਮੀ’ ਵਲੋਂ ਸਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੂਰੇ ਸਮਾਗਮ ਦੌਰਾਨ ਐਡਮਿੰਟਨ ਤੋਂ ਪਰਿਵਾਰ ਸਮੇਤ ਪਹੁੰਚੇ ਦਿਲਜੋਤ ਕੋਰ ਧਾਲੀਵਾਲ ਨੇ ‘ਅਸੀਂ ਮੁਕਲਾਵੇ’ , ਤਰਲੋਚਨ ਸੈਂਭੀ ਨੇ ਅੱਜ 23 ਮਾਰਚ ਭਗਤ ਸਿੰਘ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆ ਮਹਿੰਦਰ ਸੂਮਲ ਦੀ ਲਿਖਤ ‘ਨਾ ਤੂੰ ਦੁੱਖੜੇ ਰੋ’ ਸਿਮਰਨਪ੍ਰੀਤ ਸਿੰਘ(ਜੱਗ ਟੀ ਵੀ) ‘ਜੇ ਮੈਂ ਬਾਬਾ ਹੁੰਦਾ, ਬਲਵੀਰ ਗੋਰਾ ਨੇ ‘ਆਪਣੀ ਮਾਂ ਬੋਲੀ’ ਪਰਮਿੰਦਰ ਰਮਨ ‘ਪੰਜਾਬੀ ਬੋਲੀ’ ਪ੍ਰੋ ਕੁਲਦੀਪ ਸਿੰਘ ‘ਦਿੱਲੀਏ’ ਜਨਮਜੀਤ ਸਿੰਘ ‘ਮਿੱਟੀ ਦੀ ਮਹਿਕ’ ਕਵਿਤਾ ਨਾਲ ਹਾਜ਼ਰੀ ਲਵਾਈ। ਜੱਜ ਸਹਿਬਾਨ ਵਲੋਂ ਆਏ ਨਤੀਜਿਆ ਦਾ ਐਲਾਨ ਮਹਿੰਦਰ ਐਸ ਪਾਲ ਜੀ ਨੇ ਜਿਸ ਵਿੱਚ ਗਰੁੱਪ ਪਹਿਲਾਂ ਗਰੇਡ 2,3 ਤੇ 4 ਦੇ ਬੱਚਿਆ ਵਿੱਚੋਂ ਸਫਲਸ਼ੇਰ ਸਿੰਘ ਮਾਲਵਾ ਪਹਿਲੇ, ਸਲੋਨੀ ਗੌਤਮ ਦੂਸਰੇ ਤੇ ਨਿਮਰਤ ਕੌਰ ਤੀਸਰੇ ਦੂਸਰੇ ਗਰੁੱਪ ਗਰੇਡ 5,6,7 ਗਰੇਡ ਦੇ ਬੱਚਿਆ ਵਿੱਚੋ ਅਨੂਪ ਕੌਰ ਧਾਲੀਵਾਲ ਪਹਿਲੇ ਸਥਾਨ ਤੇ , ਕੋਸ਼ਇਕ ਚੀਮਾ ਦੂਸਰੇ ਸਥਾਨ, ਤੇ ਸਹਿਜ ਪੰਧੇਰ ਤੀਸਰੇ ਸਥਾਨ ਤੇ ਅਤੇ ਤੀਸਰੇ ਗਰੁੱਪ ਜਿਸ ਵਿੱਚ ਗਰੇਡ 8,9 ਤੇ 10 ਦੇ ਬੱਚਿਆ ਨੇ ਭਾਗ ਲਿਆ ਵਿੱਚੋਂ ਪ੍ਰਭਲੀਨ ਗਰੇਵਾਲ ਪਹਿਲੇ ਸਥਾਨ,ਅਮਰੀਤ ਗਿੱਲ ਨੇ ਦੂਸਰੇ ਸਥਾਨ  ਅਤੇ ਗੁਰਤੇਜ ਲਿੱਟ ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਰਪੂਰ ਤਾੜ੍ਹੀਆਂ ਵਿੱਚ ਸਭ ਦਾ ਸਨਮਾਨ ਪੂਰੀ ਕਾਰਜਕਾਰੀ ਕਮੇਟੀ ਤੇ pmc12ਮੁੱਖ ਮਹਿਮਾਨਾਂ ਵਲੋਂ ਕੀਤਾ ਗਿਆ। ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਐਡਮਿੰਟਨ ਤੋਂ ਉਚੇਚੇ ਤੌਰ ਉੱਤੇ ਪਹੁੰਚੇ ਰਘਬੀਰ ਬਿਲਾਸਪੁਰੀ ਅਤੇ ਸਾਰੇ ਹਾਜ਼ਰੀਨ,ਸਮੂਹ ਮੀਡੀਆ ਅਤੇ ਸ਼ਹਿਰ ਦੀਆਂ ਮਾਨਯੋਗ ਸੰਸਥਾਵਾਂ ਦੇ ਸਹਿਯੋਗ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ। ਸਭਾ ਦੀ ਅਗਲੀ ਮੀਟਿੰਗ 21 ਅਪ੍ਰੈਲ ਦਿਨ ਐਤਵਾਰ ਬਾਅਦ ਦੁਪਿਹਰ ਦੋ ਵਜੇ ਹੋਵੇਗੀ ਵਿੱਚ ਆਉਣ ਦਾ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ।  ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।