Get Adobe Flash player

ਜੋਰਾਵਰ ਬਾਂਸਲ :-  ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ p,1,nov,18ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ-ਨਾਲ ਦਿਲਾਵਰ ਸਿੰਘ ਸਮਰਾ , ਨਾਮਵਰ ਸ਼ਾਇਰਾ ਸੁਰਿੰਦਰ ਗੀਤ ਤੇ ਸਭਾ ਦੇ ਮੀਤ ਪ੍ਰਧਾਨ ਤੇ ਕਹਾਣੀਕਾਰ ਦਵਿੰਦਰ ਮਲਹਾਂਸ ਨੂੰ ਸੱਦਾ ਦਿੱਤਾ। ਸ਼ੌਕ ਮਤੇ ਸਾਂਝੇ ਕਰਦਿਆਂ ਭਾਵੁਕ ਸ਼ਬਦਾਂ ਨਾਲ ਰਣਜੀਤ ਸਿੰਘ ਨੇ ਦੱਸਿਆ ਕਿ ਲੰਬੇ ਸਮਂੇ ਤੋਂ ਕੈਲਗਰੀ ਵਿੱਚ ਰਹਿ ਰਹੇ ਉਦੱਮੀ ਵਲੰਟੀਅਰ ਮਿਲਣਸਾਰ ਇਨਸਾਨ ਰਮੇਸ਼ ਆਨੰਦ ਬੀਤੀ ਸੱਤ ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ। ਨਾਵਲਕਾਰ ਬਸੰਤ ਕੁਮਾਰ ਰਤਨ ਜੀ ਅਤੇ ਉਰਦੂ ਗਲਪ ਦੇ ਵੱਡੇ ਲੇਖਕ ਕਾਜੀ ਅਬਦੁੱਲ ਸਤਾਰ ਜੀ 20 ਅਕਤੂਬਰ ਸੰਸਾਰ ਨੂੰ ਅਲਵਿਦਾ ਆਖ ਗਏ। ਜਿੰਨ੍ਹਾ ਅਣਗਿਣਤ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ ਤੇ ਬਹੁਤ ਸਾਰੇ ਸਨਮਾਨ ਹਾਸਿਲ ਕੀਤੇ।
ਅਗਲੀ ਕਾਰਵਾਈ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਹਰਕੀਰਤ ਧਾਲੀਵਾਲ ਨੂੰ ਸੱਦਾ ਦਿਤੱਾ ਜਿੰਨ੍ਹਾ ਖੂਬਸ਼ੂਰਤ ਕਵਿਤਾ ‘ਮੈਂ ਮਾਰ ਕੇ ਆਪੇ ਨੂੰ’ ਸੁਣਾਈ। ਮਹਿੰਦਰ ਪਾਲ ਜੀ ਨੇ ਅਰਥ ਭਰਪੂਰ ਗਜ਼ਲ ‘ਛੱਡ ਹੋਰਾਂ ਤੇ ਤੋਹਮਤ’ ਤੇ ਨਜ਼ਮ ‘ਚੋਣ ਨਿਸ਼ਾਨ’ ਸੁਣਾਈ। ਸਰੂਪ ਸਿੰਘ ਮੰਡੇਰ ਤੇp1,Nov 2018,1 ਜਸਵੰਤ ਸੇਖੋਂ ਨੇ ‘ਇੱਕ ਅਜ਼ਾਦੀ ਖਾਤਿਰ’ ਕਵਿਸ਼ਰੀ ਬੁਲੰਦ ਅਵਾਜ਼ਾ ਵਿੱਚ ਸੁਣਾਈ।ਪਹਿਲੀਵਾਰ ਪੰਜਾਬੀ ਲਿਖਾਰੀ ਸਭਾ ਵਿੱਚ ਸ਼ਿਰਕਤ ਕਰਨ ਵਾਲੇ ਗੁਰਤੇਜ ਸਿੰਘ ਨੇ ਆਪਣੇ ਪਿਛੋਕੜ ਬਾਰੇ ਦੱਸਿਆ ਤੇ ਇੱਕ ਨਜ਼ਮ ‘ਨਕਾਬ’ ਸੁਣਾਈ। ਜਤਿੰਦਰ ਹਾਂਸ ਦੇ ਤੀਸਰੇ ਕਹਾਣੀ ਸੰਗ੍ਰਹਿ ‘ਜਿਊਣਾ ਸੱਚ ਬਾਕੀ ਝੂਠ’ ਬਾਰੇ ਗੱਲ ਕਰਦਿਆਂ ਦਵਿੰਦਰ ਮਲਹਾਂਸ ਨੇ ਸਾਰੀਆਂ ਕਹਾਣੀਆਂ ਦੇ ਨਾਮ ਤੇ ਵਿਸ਼ੇ ਬਾਰੇ ਬਹੁਤ ਦਿਲਚਸਪ ਸ਼ਬਦਾਂ ਨਾਲ ਪਰਚਾ ਪੜ੍ਹਿਆ ਜਿਸ ਨਾਲ ਕਿਤਾਬ ਪੜ੍ਹਨ ਵਾਲਿਆ ਦੀ ਉਤਸੁਕਤਾ ਵਧੀ। ਜਤਿੰਦਰ ਹਾਂਸ ਦੇ ਸੁਭਾਅ ਤੇ ਉਹਨਾਂ ਦੀ ਲਿਖਣ ਦੀ ਜੁਗਤ ਵੀ ਸਾਂਝੀ ਕੀਤੀ। ਜਿਸ ਨੂੰ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਅੱਗੇ ਤੋਰਦਿਆ ਦੱਸਿਆ ਕਿ ਜਤਿੰਦਰ ਹਾਂਸ ਦੀ ਕਹਾਣੀ ‘ਤੱਖੀ’ ਤੇ ਇਸ ਕਿਤਾਬ ਦੀਆਂ ਦੋ ਕਹਾਣੀਆਂ ‘ਲੁਤਰੋ’ ਤੇ ‘ਰਸ-ਰੰਗ’  ਤੇ ਵੀ ਖੂਬਸੂਰਤ ਫਿਲਮਾਂ ਬਣ ਚੁੱਕੀਆਂ ਹਨ ਜੋ ਯੂ ਟਿਊਬ ਤੇ ਉਪਲੱਬਧ ਹਨ। ਜਤਿੰਦਰ ਹਾਂਸ ਦੀ ਸਿਫਤ ਵਿੱਚ ਉਹਨਾਂ ਕਿਹਾ ਕਿ  ਉਹ ਨਿਚੋੜੇ ਹੋਏ ਨਿੰਬੂ ਵਿੱਚੋਂ ਵੀ ਰਸ ਕੱਢਣ ਵਾਂਗ ਸ਼ਬਦਾਂ ਤੇ ਵਿਸ਼ਿਆ ਦਾ ਧਨੀ ਲੇਖਕ ਹੈ। ਰਣਜੀਤ ਸਿੰਘ ਨੇ ਇਸ ਕਿਤਾਬ ਬਾਰੇ ਲਿਖੇ ਪ੍ਰਸਿੱਧ ਲੇਖਕਾਂ ਦੇ ਵਿਚਾਰ ਵੀ ਸਾਂਝੇ ਕੀਤੇ। ਫਿਰ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਪੂਰੀ ਟੀਮ ਅਤੇ ਜਤਿੰਦਰ ਹਾਂਸ ਦੇ ਪਰਿਵਾਰਿਕ ਮੈਬਰਾਂ ਤੇ ਦੋਸਤਾਂ ਵਲੋਂ ਹਾਜ਼ਰੀਨ  ਦੀਆਂ ਭਰਪੂਰ ਤਾੜ੍ਹੀਆਂ ਵਿੱਚ ‘ਜਿਊਣਾ ਸੱਚ ਬਾਕੀ ਝੂਠ’ ਲੋਕ ਅਰਪਣ ਕੀਤੀ ਗਈ। ਰਜਿੰਦਰ ਕੌਰ ਚੋਹਕਾ ਨੇ ਪੰਜਾਬੀ ਮਾਂ ਬੋਲੀ ਦੇ ਇਤਿਹਾਸ ਤੇ ਇਸ ਦੇ ਭਵਿੱਖ ਬਾਰੇ ਗੱਲ ਕੀਤੀ । ਜਗਦੀਸ਼ ਸਿੰਘ ਚੋਹਕਾ ਨੇ ਅਸਲ ‘ਜੁੰਗਨੀ’ ਦੇ ਇਤਿਹਾਸ ਬਾਰੇ ਦੱਸਿਆ, ਜੋ ਸੰਨ 1907 ਵਿੱਚ ਦੋ ਸਾਧਾਰਣ ਕਿਸਾਨਾਂ (ਇੱਕ ਸਿੱਖ ਤੇ ਇੱਕ ਮੁਸਲਮਾਨ) ਵਲੋਂ ਅੰਗਰੇਜ ਸਾਮਰਾਜ ਦੀਆਂ ਗਲਤ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਨ ਦਾ ਹੌਂਸਲਾ ਕੀਤਾ ਸੀ। ਤੇ ਅੱਜ ਦੇ ਗਾਇਕਾਂ ਵਲੋਂ ਗਾਈ ਜਾਂਦੀ ਬੇ-ਅਰਥ ‘ਜੁੰਗਨੀ’ ਦੀ ਗੱਲ ਕੀਤੀ। ਹਰੀਪਾਲ ਨੇ ਕੈਲਗਰੀ ਵਿੱਚ ਬਣ ਰਹੇ ਝੁੱਗੀਆ(ਟਾਈਨੀ ਹੋਮਜ਼) ਵਰਗੇ ਘਰਾਂ ਤੇ ਟਿੱਪਣੀ ਕੀਤੀ ਤੇ ਅਗਾਂਹ ਵਧੂ ਸੋਚ ਵਾਲੀ ਕਵਿਤਾ ‘ ਆਓ ਸੁਪਨਾ ਲਈਏ’ ਸੁਣਾਈ। ਸੁਰਿੰਦਰ ਗੀਤ ਨੇ ਵਿਅੰਗਮਈ ਕਵਿਤਾ ‘ਬਾਬਾ ਨਾਨਕ’ , ਸੁਖਵਿੰਦਰ ਸਿੰਘ ਤੂਰ ਨੇ ‘ਲੋਕੀਂ ਕੀ ਕਹਿਣਗੇ’ ਗੀਤ, ਸਭਾ ਦੇ ਖਜਾਨਚੀ ਮੰਗਲ ਚੱਠਾ ਨੈ ਨਵੰਬਰ 84 ਨੂੰ ਯਾਦ ਕਰਦਿਆ ‘ਹੱਸਦੇ ਪੰਜਾਬ ਨੂੰ ਵੈਣਾਂ ਵਿੱਚ ਪਾ ਦਿੱਤਾ’, ਨਵ ਰੰਧਾਵਾ ਨੇ ਆਪਣੀ ਗਜ਼ਲ ਦੇ ਸ਼ੇਅਰ ਤੇ ਦਿਲਾਵਰ ਸਿੰਘ ਸਮਰਾ ਤੇ ਸੁਖਪਾਲ ਪਰਮਾਰ ਨੇ ਕੁਝ ਵਿਚਾਰਾਂ ਨਾਲ ਆਪਣੀ ਹਾਜ਼ਰੀ ਲਵਾਈ।ਜਸ ਚਾਹਲ(ਕੈਲਸਾ)ਨੇ ਆਪਣੇ ਰੇਡੀA ਪ੍ਰਗਰਾਮ ਦੀ ਸੂਚਨਾ ਸਾਂਝੀ ਕੀਤੀ। ਇਸ ਮੌਕੇ ਰਿਸ਼ੀ ਨਾਗਰ(ਰੇਡੀਓ ਰੈੱਡ ਐਫ ਐਮ) ,ਜਸਮੀਤ ਧਾਮੀ( ਅਜੀਤ ਅਖਬਾਰ), ਗੁਰਦੀਪ ਕੌਰ ਪਰਹਾਰ(ਸਿੱਖ ਵਿਰਸਾ ਮੈਗਜੀਨ),ਬਲਵੀ ਗੋਰਾ,ਦਲਜੀਤ ਸੰਧੂ(ਗਾਇਕ)ਮਨਜੀਤ ਕੌਰ, ਰੌਬਿਨ ਸੰਘਾ, ਸਰਬਜੀਤ ਸਿੰਘ, ਸੁਖਦਰਸ਼ਨ ਜੱਸਲ, ਸ਼ਿਵ ਕੁਮਾਰ ਸ਼ਰਮਾ, ਬਲਵਿੰਦਰ ੁਸਿੰਘ ਜੌਹਲ, ਲਖਵਿੰਦਰ ਸਿੰਘ ਜੌਹਲ,ਗੁਰਦਿਆਲ ਸਿੰਘ ਖਹਿਰਾ, ਪਰਸ਼ੋਤਮ ਦਾਸ ਭਾਰਦਵਾਜ , ਅਮਰੀਕ ਸਿੰਘ ਚੀਮਾ, ਸਰਵਣ ਸਿੰਘ, ਜੋਰਾਵਰ ਬਾਂਸਲ, ਪਵਨਦੀਪ ਬਾਂਸਲ, ਜਰਨੈਲ ਸਿੰਘ ਤੱਗੜ, ਗੁਰਮੀਤ ਸਿੰਘ, ਜਸਵੀਰ ਮਲਹਾਂਸ, ਸੁਖਪਾਲ , ਲਵਕੇਸ਼, ਜਗਤਾਰ ਸਿਧੂੱ, ਦਿਲਬਾਗ ਸਿੰਘ, ਹਰਜੋਤ ਕੌਰ, ਸੁਖਵਿੰਦਰ ਸਿੰਘ ਮਲਹਾਂਸ, ਨਰਿੰਦਰ ਸਿੰਘ ਹਾਜ਼ਿਰ ਸਨ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ 16 ਦਸੰਬਰ ਨੂੰ ਦਪਿਹਰ ਦੋ ਵਜੇ ਕੋਸੋ ਦੇ ਹਾਲ ਵਿੱਚ ਆਉਣ ਲਈ ਸਭ ਨੂੰ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।