Get Adobe Flash player

‘ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ’ ਦਾ ਸੰਦੇਸ਼ ਦਿੰਦਾ ਹੋਇਆ ਨਾਟਕ ਸਮਾਗਮ ਸਮਾਪਤ

ਸਮਾਜ ਵਿੱਚ ਪਾਖੰਡ ਤੇ ਅੰਧ ਵਿਸ਼ਵਾਸ਼ ਫੈਲਾ ਰਹੇ ਜੋਤਸ਼ੀਆਂ, ਤਾਂਤਰਿਕਾਂ, ਪੀਰਾਂ, ਬਾਬਿਆਂ ਵਿਚੋਂ ਕੋਈ 1 ਲੱਖ ਦਾ ਇਨਾਮ ਜਿੱਤਣ ਨਾ ਪਹੁੰਚਿਆ

ਨਾਟਕ ਸਮਾਗਮ ਦੇਖਣ ਲਈ ਭਾਰੀ ਗਿਣਤੀ ਵਿੱਚ ਦਰਸ਼ਕ ਪਹੁੰਚੇ, ਬਹੁਤ ਸਾਰੇ ਦਰਸ਼ਕਾਂ ਨੂੰ ਸਾਈਡਾਂ ਤੇ ਖੜ ਕੇ ਜਾਂ ਪੌੜੀਆਂ ਵਿੱਚ ਬੈਠ ਕੇ ਪ੍ਰੋਗਰਾਮ ਦੇਖਣਾ ਪਿਆ

ਮਾ.ਭਜਨ :ਪ੍ਰੌਗੈਰਸਿਵ ਕਲਚਰ ਐਸੋਸੀਏਸ਼ਨ ਕੈਲਗਰੀ ਦੇ ਸੱਦੇ ‘ਤੇ ਇਸ ਵਾਰ ਵੀ 9ਵਾਂ ਸਲਾਨਾ ਸੋਹਣ ਮਾਨ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਨੂੰ ps2ਕਿਰਤੀ ਵਰਗ ਦੇ ਮਹਾਨ ਚਿੰਤਕ ਕਾਰਲ ਮਾਰਕਸ ਦੇ 200ਵੇਂ ਅਤੇ ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਵਸ ਨੂੰ ਸਮਰਪਿਤ ਵੀ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪਿਛਲੇ ਦਿਨੀਂ ਪ੍ਰੌਗੈਰਸਿਵ ਕਲਚਰ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਮਾਨ ਦੇ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਤਸਵੀਰ ‘ਤੇ ਫੁੱਲ ਮਲਾਵਾਂ ਭੇਂਟ ਕਰਦਿਆਂ ਕੀਤੀ ਗਈ ਸੀ। ਫੁੱਲ ਮਲਾਵਾਂ ਭੇਟ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੀਤਇੰਦਰ ਪਾਲ, ਮਾ. ਭਜਨ ਸਿੰਘ, ਹਰਬੰਸ ਸਿੰਘ ਟੋਰਾਂਟੋ, ਕੁਸਮ ਸ਼ਰਮਾ, ਹਰੀਪਾਲ, ਕਮਲ ਪੰਧੇਰ, ਨਵਕਿਰਨ ਢੁਡੀਕੇ, ਗੋਪਾਲ ਜੱਸਲ, ਹਰਚਰਨ ਪਰਹਾਰ ਅਤੇ ਜਸਵਿੰਦਰ ਮਾਨ ਆਦਿ ਨੇ ਵਿਛੜੇ ਸਾਥੀ ਸੋਹਣ ਮਾਨ ਦੀ ਪ੍ਰਗਤੀਸ਼ੀਲ ਸੋਚ ‘ਤੇ ਪਹਿਰਾ ਦੇਣ ਦਾ ਅਹਿਦ ਲਿਆ। ਇਸ ਉਪਰੰਤ ਛੋਟੇ ਛੋਟੇ ਬੱਚਿਆਂ ਦੀ ਕੋਰੀਓਗ੍ਰਾਫ਼ੀ ਪੇਸ਼ ਹੋਈ ‘ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖੀਓ’, ਸ਼ਹੀਦ ਭਗਤ ਸਿੰਘ ਦੇ ਬੋਲਾਂ ਦਾ ਪ੍ਰਗਟਾਅ ਪੇਸ਼ps1 ਕਰਦੀ ਕੋਰੀਓਗ੍ਰਾਫ਼ੀ ਹੋਈ। ਇਸ ਤੋਂ ਬਾਅਦ ਨਾਟਕ ‘ਅੱਗ ਦਾ ਸਫ਼ਾ ਹੈ।’ ਪੇਸ਼ ਹੋਇਆ। ਇਹ ਨਾਟਕ ਸੰਸਾਰ ਅਮਨ ਦਾ ਸੱਦਾ ਦਿੰਦਾ ਹੈ। ਇਸ ਨਾਟਕ ਵਿਚ ਭਾਰਤ ਦੇਸ਼ ਵਿਚ ਘੱਟ ਗਿਣਤੀਆਂ ‘ਤੇ ਹੁੰਦੇ ਜ਼ੁਲਮ ਅਤੇ ਡਰ ਅਤੇ ਸਹਿਮ ਦੇ ਮਾਹੌਲ ਦੀ ਹੂਬਹੂ ਝਾਕੀ ਪੇਸ਼ ਕਰ ਗਿਆ। ਗੁਰਮੇਹਰ ਕੌਰ ਦੀ ਜ਼ਿੰਦਗੀ ਉਪਰ ਆਧਾਰਿਤ ਇਸ ਨਾਟਕ ਨੇ ਇਹ ਸੱਦਾ ਵੀ ਦਿੱਤਾ ਕਿ ਗ਼ਦਰੀ ਬਾਬਿਆਂ, ਭਗਤ ਸਰਾਭਿਆਂ ਦੇ ਵਾਰਸ ਕਦੇ ਵੀ ਕੱਟੜਵਾਦੀ ਤਾਕਤਾਂ ਅੱਗੇ ਝੁਕਦੇ ਨਹੀਂ ਸਗੋਂ ਮੁਕਾਬਲਾ ਕਰਦੇ ਹਨ। ਨਾਟਕ ਵਿਚ ਗੁਰਮੇਹਰ ਦੇ ਰੂਪ ਵਿਚ ਰਿਸ਼ਮ ਸ਼ਰਮਾ ਦੀ ਅਦਾਕਾਰੀ ਬੇਹੱਦ ਪ੍ਰਸੰਸਾਯੋਗ ਸੀ। ਨਾਟਕ ਸ੍ਰੀ ਹਰਕੇਸ਼ ਚੌਧਰੀ ਲੋਕ ਕਲਾ ਮੰਚ ਮੁੱਲਾਂਪੁਰ ਦੇ ਨਿਰਦੇਸ਼ਕ ਦਾ ਲਿਖਿਆ ਤੇ ਨਿਰਦੇਸ਼ਿਕ ਸੀ। ਇਸ ਨਾਟਕ ਵਿਚ ਅਮਨਦੀਪ ਗਿੱਲ, ਗੁਰਚਰਨ ਕੌਰ ਥਿੰਦ ਦਾਦੀ ਦੇ ਰੂਪ ਵਿਚ ਬਹੁਤ ਹੀ ਸੁਭਾਵਿਕ ਅਦਾਕਾਰੀ ਕਰ ਗਏ, ਜਸ਼ਨਪ੍ਰੀਤ ਗਿੱਲ, ਅਮਨ ਸਿੱਧੂ, ਕਮਲਪ੍ਰੀਤ ਪੰਧੇਰ, ਸਿਧਾਂਤ, ਅਮਰਜੀਤ ਕੌਰ ਅਤੇ ਹਰਕੇਸ਼ ਚੌਧਰੀ ਨੇ ਦਾਦਾ ਜੀ ਦੀ ਭੂਮਿਕਾ ਵਿਚ ਯਾਦਗਾਰੀ ਰੋਲ ps3ਅਦਾ ਕੀਤਾ। ਨਾਟਕ ਦਰਸ਼ਕਾਂ ਦੀਆਂ ਵਾਰ ਵਾਰ ਅੱਖਾਂ ਨਮ ਕਰ ਰਿਹਾ ਸੀ। ਜੰਗ ਦੇ ਵਿਰੋਧ ਵਿਚ ਅਮਨ ਦਾ ਸੁਨੇਹਾ ਦੇਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ, ਦਰਸ਼ਕਾਂ ਨੇ ਸਵਾ ਘੰਟਾ ਸਾਹ ਰੋਕ ਕੇ ਨਾਟਕ ਦੇਖਿਆ। ਨਾਟਕ ਤੋਂ ਤੁਰੰਤ ਬਾਅਦ ਟੋਰਾਂਟੋ ਸ਼ਹਿਰ ਤੋਂ ਆਏ’ਸਰੋਕਾਰਾਂ ਦੀ ਅਵਾਜ਼’ ਅਖ਼ਬਾਰ ਦੇ ਮੁੱਖ ਸੰਪਾਦਕ ਹਰਬੰਸ ਸਿੰਘ ਟੋਰਾਂਟੋ ਨੇ ਲੋਕਾਂ ਨੂੰ ਕਿਰਤ ਦੀ ਸਰਦਾਰੀ ਵਾਲਾ ਸਮਾਜ ਸਿਰਜਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਦੇ ਪੂੰਜੀਵਾਦੀ ਦੌਰ ਵਿਚ ਅਜਿਹੇ ਸਮਾਗਮਾਂ ਦੀ ਬਹੁਤ ਸਾਰਥਿਕਤਾ ਹੈ। ਇਸ ਸਮਾਗਮ ਵਿਚ ਸ਼ਹਾਦਤ ਹਸਨ ਮੰਟੋ ਦੀ ਕਹਾਣੀ ‘ਟੋਬਾ ਟੇਕ ਸਿੰਘ’ ‘ਤੇ ਆਧਾਰਤ ਇਕ ਮੋਨੋ ਐਕਟਿੰਗ ਵਿਜੈ ਸਚਦੇਵਾ ਦੁਆਰਾ ਪੇਸ਼ ਕੀਤੀ ਗਈ।

ਨਾਟਕ ਸਮਾਗਮ ਵਿਚ ਅਗਲੀ ਪੇਸ਼ਕਾਰੀ ਕੈਲਗਰੀ ਦੇ ਬੱਚਿਆਂ ਦੁਆਰਾ ਤਿਆਰ ਕੀਤਾ ਪੰਜਾਬ ਦਾ ਲੋਕ ਨਾਚ ਗਿੱਧਾ ਸੀ। ਜਿਸ ਨੂੰ ਕਿ ਨਵਦੀਪ ਔਲਖ, ਨਰਿੰਦਰ ਗਿੱਲ ਅਤੇ ਸੁਖਜੀਵਨ ਗਿੱਲ ਨੇ ਸਾਂਝੇ ਰੂਪ ਵਿਚ ਤਿਆਰ ਕਰਵਾਇਆ ਸੀ। ਇਹ ਪੇਸ਼ਕਾਰੀ ਕੈਲਗਰੀ ਗਿੱਧਾ ਤੇ ਡਾਂਸ ਅਕੈਡਮੀ ਦੇps4 ਬੱਚਿਆਂ ਵਲੋਂ ਤਿਆਰ ਕੀਤਾ ਸੀ। ਗਿੱਧੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਨਾਟਕ ਸਮਾਗਮ ਸਿਖਰ ਵੱਲ ਵੱਧ ਰਿਹਾ ਸੀ। ਪ੍ਰੌਗੈਰਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਦੁਆਰਾ ਤਿਆਰ ਕੀਤਾ ਕੈਨੇਡਾ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ‘ਤੇ ਝਾਤ ਪੁਆਉਂਦਾ ਨਾਟਕ ਪੇਸ਼ ਕੀਤਾ ਗਿਆ। ”ਕੀ ਕੁਝ ਰਹਿ ਗਿਆ ਬਾਕੀ’ ਇਸ ਨਾਟਕ ਵਿਚ ਕੰਮਾਂ ਕਾਰਾਂ ਵਿਚ ਮਸ਼ੀਨ ਬਣੇ ਮਾਪਿਆਂ ਦੁਆਰਾ ਆਪਣੇ ਬੱਚਿਆਂ ਵੱਲ ਲੋੜੀਂਦਾ ਧਿਆਨ ਨਾ ਦੇ ਸਕਣ ਕਾਰਨ ਗਲਤ ਰਸਤਿਆਂ ਵੱਲ ਜਾ ਰਹੇ ਬੱਚਿਆਂ ਦੀ ਕਹਾਣੀ ਪੇਸ਼ ਹੋਈ ਅਤੇ ਸਟੂਡੈਂਟ ਵੀਜ਼ੇ ‘ਤੇ ਆਏ ਬੱਚਿਆਂ ਨਾਲ ਹੁੰਦੇ ਧੱਕਿਆਂ ਦੀ ਕਹਾਣੀ ਪੇਸ਼ ਹੋਈ ਸੀ। ਇਸ ਨਾਟਕ ਵਿਚ ਕਮਲਪ੍ਰੀਤ ਪੰਧੇਰ, ਗੁਰਚਰਨ ਕੌਰ ਥਿੰਦ, ਅਮਨਦੀਪ ਗਿੱਲ, ਸਿਧਾਂਤ, ਅਮਰਜੀਤ ਕੌਰ, ਸੰਦੀਪ ਕੌਰ, ਅਮਰੀਤ ਗਿੱਲ, ਸਾਹਿਬ ਪੰਧੇਰ, ਸਹਿਜ ਪੰਧੇਰ, ਜੈਸੀ ਮੁੰਜਾਲ, ਚੰਨਪ੍ਰੀਤ ਮੁੰਜਾਲ, ਕਮਲ ਸਿੱਧੂ, ਜਰਨੈਲ ਤੱਗੜ, ਜਸਲੀਨ ਸਿੱਧੂ ਆਦਿ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਨਾਟਕ ਦਾ ਨਿਰਦੇਸ਼ਨ ਸ੍ਰੀ ਹਰਕੇਸ਼ ਚੌਧਰੀ ਨੇਕੀਤਾ ਅਤੇ ਸਹਿ. ਨਿਰਦੇਸ਼ਿਕਾ ਕਮਲਪ੍ਰੀਤ ਪੰਧੇਰ ਨੇ ਕੈਨੇਡੀਅਨ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਬਾਰੇ ਆਪਣੇ ਕੀਮਤੀ ਸੁਝਾਅ ਦੇ ਕੇ ਨਾਟਕ ਦੀ ਪੇਸ਼ਕਾਰੀ ਵਧੀਆ ਬਣਾ ਦਿੱਤੀ। ਕਾਸਟਿਊਮਜ਼ ਦੀ ਜ਼ਿੰਮੇਵਾਰੀ ਨਵਕਿਰਨ ਢੁਡੀਕੇ ਨੇ ਨਿਭਾਈ। ਪ੍ਰੌਗੈਰਸਿਵ ਕਲਚਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਮਾ. ਭਜਨ ਸਿੰਘ ਨੇ ਸੁਚੱਜੀ ਵਿਉਂਤਬੰਦੀ ਨਾਲ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਕਿਹਾ ਕਿ ਇਹ ਮੇਲੇ ਕਰਵਾਉਣ ਦਾ ਸਾਡਾ ਮਕਸਦ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨਾ ਅਤੇ ਲੱਚਰ ਸਹਿਤ ਦੇ ਮੁਕਾਬਲੇ ਉਸਾਰੂ ਸਹਿਤ ਸਭਿਆਚਾਰ ਉਸਾਰਨਾ ਹੈ। ਸਮਾਗਮ ਦੇਅੰਤ ਵਿਚ ਗੁਰਦਾਸ ਮਾਨ ਦੇ ਗੀਤ ‘ਦੁੱਖ ਪੰਜਾਬ ਦਾ’ ਦੇ ਆਧਾਰਤ ਕੋਰੀਓਗ੍ਰਾਫ਼ੀ ਪੇਸ਼ ps5ਕੀਤੀ ਗਈ ਜਿਸ ਵਿਚ ਨਸ਼ਿਆਂ ਮਾਰੀ ਪੰਜਾਬ ਦੀ ਧਰਤੀ ਦੇ ਬੇਰੁਜ਼ਗਾਰੀ ਦੇ ਝੰਬੇ ਨੌਜਵਾਨੀ ਦਾ ਬਿਰਤਾਂਤ ਪੇਸ਼ ਕੀਤਾ ਗਿਆ। ਇਸ ਸਮਾਗਮ ਵਿਚ ਬੱਚਿਆਂ ਨੇਆਪਣੀ ਕਲਾ ਦੇ ਜੌਹਰ ਦਿਖਾਏ ਜਿਨ੍ਹਾਂ ਵਿਚ ਰਵਨੀਤ ਬਰਾੜ, ਪਰਨੀਤ ਬਰਾੜ, ਪੁਨੀਤ ਢੱਡਾ, ਸੋਨਲ ਜੱਸਲ, ਐਸਵਰਿਆ, ਪ੍ਰਭਲੀਨ ਗਰੇਵਾਲ, ਸੁਖਮਨੀ ਸਿੱਧੂ, ਰੀਆ ਸੇਖੋਂ, ਸਲੋਨੀ ਆਦਿ ਨੇ ਵੱਖ-ਵੱਖ ਪੇਸ਼ਕਾਰੀਆਂ ਵਿਚ ਭਾਗ ਲਿਆ। ਇਸ ਮੌਕੇ ‘ਤੇ ਹਰਬੰਸ ਸਿੰਘ ਟੋਰਾਂਟੋ ਮੁੱਖ ਸੰਪਾਦਕ ‘ਸਰੋਕਾਰਾਂ ਦੀ ਆਵਾਜ਼’ ਅਤੇ ਹਰਕੇਸ਼ ਚੌਧਰੀ ਨਿਰਦੇਸ਼ਕ ਲੋਕ ਕਲਾ ਮਚ ਰਜਿ. ਮੰਡੀ ਮੁੱਲਾਂਪੁਰ ਦਾ ਵਿਸ਼ੇਸ਼ ਰੂਪ ਵਿਚ ਸਨਮਾਨ ਕੀਤਾ ਗਿਆ। ਇਸ ਦੌਰਾਨ ਗੁਰਸ਼ਰਨ ਕਲਾ ਭਵਨ ਦੀ ਆਰਥਿਕ ਮਦਦ ਕਰਨ ਵਾਲੀਆਂ ਸ਼ਖਸੀਅਤਾਂ ਦਾ ਵੀ ਲੋਕ ਕਲਾ ਮੰਚ ਮੁੱਲਾਂਪੁਰ ਵਲੋਂ ਸਨਮਾਨ ਕੀਤਾ ਗਿਆ। ਨਾਟਕ ਦਾ ਸੈਟ ਬਣਾਉਣ ਤੇ ਮਿਊਜਕ ਚਲਾਉਣ ਦੀ ਜ਼ਿੰਮੇਵਾਰੀ, ਰੁਪਿੰਦਰ ਪਾਲ ਪੰਥੇਰ, ਗੁਰਪਿਆਰ ਗਿੱਲ ਨੇ ਨਿਭਾਈ। ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਮਾ. ਭਜਨ ਨੇ ਨਿਭਾਈ। ਇਹ ਮੇਲਾ ਅਮਿੱਟ ਪੈਂੜਾਂ ਛੱਡ ਗਿਆ।

ਇਸ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਪ੍ਰੋਗਰਾਮ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਐਲਾਨ ਕੀਤਾ ਗਿਆ ਸੀ ਕਿ ਸਮਾਜ ਵਿੱਚ ਅੰਧ ਵਿਸ਼ਵਾਸ਼ ਤੇ ਪਾਖੰਡ ਫੈਲਾ ਕੇ ਲੋਕਾਂ ਨੂੰ ਲੁੱਟ ਰਹੇ ਜੋਤਸੀਆਂ, ਪੰਡਤਾਂ, ਪੀਰਾਂ, ਬਾਬਿਆਂ ਆਦਿ ਕੋਲ ਅਗਰ ਕੋਈ ਸ਼ਕਤੀ ਹੈ ਜਾਂ ਉਹ ਲੋਕਾਂ ਦਾ ਭਵਿੱਖ ਦੱਸ ਸਕਦੇ ਹਨ ਤਾਂ ਉਹ ਸਾਡਾ ਚੈਲਿੰਜ ਕਬੂਲ ਕਰਨ ਤੇ ਇੱਕ ਲੱਖ ਦਾ ਇਨਾਮ ਜਿੱਤਣ।ਪਰ ਕੋਈ ਵੀ ਵਿਅਕਤੀ ਅਜਿਹਾ ਚੈਲਿੰਜ ਕਬੂਲ ਕਰਨ ਨਹੀਂ ਪਹੁੰਚਾ।ਇਹ ਵੀ ਵਰਨਣਯੋਗ ਹੈ ਕਿ ਦਰਸ਼ਕਾਂ ਵਲੋਂ ਹਮੇਸ਼ਾਂ ਹੀ ਇਸ ਪ੍ਰੋਗਰਾਮ ਨੂੰ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ, ਪਰ ਇਸ ਵਾਰ ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਕਰਕੇ ਬਹੁਤ ਸਾਰੇ ਦਰਸ਼ਕਾਂ ਨੂੰ ਥੀਏਟਰ ਵਿੱਚ ਸਾਈਡਾਂ ਤੇ ਖੜ ਕੇ ਅਤੇ ਬਹੁਤ ਸਾਰਿਆਂ ਨੂੰ ਪੌੜੀਆਂ ਵਿੱਚ ਬੈਠ ਕੇ ਪ੍ਰੋਗਰਾਮ ਦੇਖਣਾ ਪਿਆ।ਬਹੁਤ ਸਾਰੇ ਕਲਾਕਾਰ ਤੇ ਬੱਚੇ ਸਟੇਜ ਦੇ ਸਾਹਮਣੇ ਫਲੋਰ ਤੇ ਬੈਠੇ ਵੀ ਦੇਖੇ ਗਏ।

ਹੋਰ ਜਾਣਕਾਰੀ ਲਈ ਫੋਨ : 403-455-4220 ‘ਤੇ ਸੰਪਰਕ ਕਰੋ।