Get Adobe Flash player

ਸਭਾ ਦੇ 19ਵੇਂ ਸਲਾਨਾ ਸਮਾਗਮ ਦਾ ਐਲਾਨ- 18 ਅਗਸਤ 2018 ਨੂੰ ਹੋਵੇਗਾ ਕੈਲਗਰੀ ਵਿਚ

ਜੋਰਾਵਰ ਸਿੰਘ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਸੁਰੂ ਕਰਦਿਆ ਸਭਾ ਦੇ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ snap sabha apri18,18,1ਪ੍ਰਧਾਨ ਬਲਜਿੰਦਰ ਸੰਘਾ ,ਕਹਾਣੀਕਾਰ ਦਵਿੰਦਰ ਮਲਹਾਂਸ  ਤੇ ਨਾਵਲਕਾਰ- ਕਹਾਣੀਕਾਰ ਗੁਰਚਰਨ ਕੌਰ ਥਿੰਦ ਨੂੰ ਸੱਦਾ ਦਿੱਤਾ।
ਸ਼ੋਕ ਸਮਾਚਾਰ ਸਾਂਝੇ ਕਰਦਿਆ ਰਣਜੀਤ ਸਿੰਘ ਬਹੁਤ ਭਾਵੁਕ ਹੋਏ ਕਿਉਂ ਕਿ ਦੁਖਦਾਈ ਖਬਰਾਂ ਵਿੱਚ ਨਾਟਕ ਮੰਚ ਦੇ ਬਾਬਾ ਬੋਹੜ ਅਜਮੇਰ ਔਲਖ ਦੀ ਬੇਟੀ ਸੁਹਜਦੀਪ ਔਲਖ ਬਰਾੜ , ਸੂਫੀ ਗਾਇਕ ਪਿਆਰੇ ਲਾਲ ਵਡਾਲੀ , ਸਭਾ ਦੇ ਮੀਤ ਪ੍ਰਧਾਨ ਗੁਰਬਚਨ ਬਰਾੜ ਦੇ ਮਾਤਾ ਸਰਦਾਰਨੀ ਕਰਤਾਰ ਕੌਰ ਬਰਾੜ , ਹਮਬੋਲਟ ਬਰੌਨਕੌਜ ਜੂਨੀਅਰ ਆਈਸ ਹੋਕੀ ਦੇ 16 ਖਿਡਾਰੀਆਂ ਦੀ ਮੌਤ, ਹਿਮਾਚਲ ਵਿੱਚ ਸਕੂਲ ਬੱਸ ਹਾਦਸੇ ਵਿੱਚ 27 ਬੱਚਿਆ ਤੇ ਅਧਿਆਪਕ -ਡਰਾਈਵਰ ਦੀ ਮੌਤ ਅਤੇ ਅੱਠ ਸਾਲ ਦੀ ਬੱਚੀ ਅਸਿਫਾ ਦੀ ਅੰਤਾਂ ਦੀ ਦੁਖਦਾਈ ਮੌਤ ਉੱਤੇ ਡਾਢੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਤਰਲੌਚਨ ਸੈਂਭੀ ਨੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦਿਆ ਮਹਿੰਦਰ ਸੂਮਲ ਦੀ ਲਿਖੀ ਭਗਤ ਸਿੰਘ ਦੀ ਘੋੜੀ ‘ਮੇਰਾ ਵੀਰ ਭਗਤ ਸਿੰਘ ਖਾਤਰ ਦੇਸ਼ ਦੀ’ ਆਪਣੀ ਬੁਲੰਦ ਅਵਾਜ਼ ਵਿੱਚ ਸੁਣਾਈ। ਸਰੂਪ ਸਿੰਘ ਮੰਡੇਰ ਨੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੀ ਵਧਾਈ ਦਿੰਦਿਆ ਧਾਰਮਿਕ ਗੀਤ ‘ਦਾਨੀ ਸਿਰ ਦੇ ਪੰਜ ਪਿਆਰੇ’ ਤੇ ‘ਖਾਲਸਾ ਰਹਿਤ’ ਸਾਂਝੇਂ ਕੀਤੇ। ਇਸੇ ਲੜੀ ਵਿੱਚ ਖਜਾਨਚੀ ਮੰਗਲ ਚੱਠਾ ਨੇ ਬਾਬਾ ਬੁੱਲੇ ਸ਼ਾਹ ਦਾ ਕਲਾਮ ਤੇ ਲਖਵਿੰਦਰ ਜੌਹਲ ਨੇ ਜਗਦੀਸ਼ ਕੌਰ ਦੀ ਰਚਨਾ ‘ਪੰਥ ਸਜਾਇਆ ਹੈ’ ਸੁਣਾਈ। ਪਰਮਿੰਦਰ ਰਮਨ ਨੇ ਖੂਬਸੂਰਤ ਗਜ਼ਲ , ਹਰਨੇਕ ਬੱਧਣੀ ਨੇ ਵਧੀਆ ਸੁਨੇਹਾ ਦਿੰਦੀ ਨਜ਼ਮ ‘ਮੇਰੀ ਕਵਿਤਾ ਮੈਨੂੰ ਕਹਿੰਦੀ ਹੈ’ , ਜੋਰਾਵਰ ਬਾਂਸਲ ਨੇ ‘ਦਸਵੰਧ’ ਤੇ ਜੋਗਿੰਦਰ ਸਿੰਘ ਸੰਘਾ ਨੇ ਨਸ਼ਿਆਂ ਉਪਰ ਨਿਸ਼ਾਨਾ ਕਸਦੀ ਕਹਾਣੀ ਸੁਣਾਈ। ਹਰੀਪਾਲ ਨੇ ਅਸਿਫਾ ਬਾਰੇ ਕਈ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ ਲੇਖ ਪੜ੍ਹਿਆ ਜੋ ਇੰਨੇ ਦੁੱਖ ਭਰੇ ਸ਼ਬਦਾ ਵਿੱਚ ਸੀ ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਫਿਰ ਰਣਜੀਤ ਸਿੰਘ ਨੇ ਕੁਝ  ਹੋਰ ਖਬਰਾਂ ਸਾਂਝੀਆ ਕੀਤੀਆਂ ਜਿੰਨਾਂ ਵਿੱਚ 16 ਸਾਲ ਤੇ 9 ਸਾਲ ਦੀ ਬੱਚੀ ਨਾਲ ਵੀ ਇਸੇ ਤਰਾਂ ਦੇ ਸ਼ਰਮਨਾਕ ਕਾਰੇ ਕੀਤੇ ਗਏ ਤੇ ਉਹਨਾਂ ਇੱਕ ਨਜ਼ਮ ਵੀ ਸਾਂਝੀ ਕੀਤੀ।
ਗੁਰਚਰਨ ਕੌਰ ਥਿੰਦ ਨੇ ਆਪਣੀ ਪੰਜਾਬ ਫੇਰੀ ਬਾਰੇ ਬਹੁਤ ਜਾਣਕਾਰੀ ਭਰਪੂਰ ਤਜਰਬੇ ਸਾਂਝੇ ਕੀਤੇ ਜਿੰਨ੍ਹਾ ਵਿੱਚ ਉਹਨਾਂ ਦੇ ਨਾਵਲ ‘ਜਗਦੇ ਬੁਝਦੇ ਜੁਗਨੂੰ’ ਉੱਤੇ ਗੋਸ਼ਟੀ ਤੇ ਗੁਰੁ ਅੰਗਦ ਦੇਵ ਕਾਲਜ ਵਿੱਚ ਕੈਨੇਡਾ ਦੀ ਜਿੰਦਗੀ ਉੱਤੇ ਵਿਚਾਰ ਚਰਚਾ ਹੋਈ ਸ਼ਾਮਲ ਹੈ। ਦਵਿੰਦਰ ਮਲਹਾਂਸ ਨੇ ਕਹਾਣੀਕਾਰ ਜਤਿੰਦਰ ਹਾਂਸ ਬਾਰੇ ਦਿਲਚਸਪ  ਸ਼ਬਦ ਚਿੱਤਰ ਪੜ੍ਹਿਆ। ਜਿਸ ਵਿੱਚ ਉਹਨਾਂ ਦੀਆਂ ਲਿਖਤਾਂ , ਸੁਭਾਅ ਤੇ ਤਜ਼ਰਬਿਆਂ ਦਾ ਜਿਕਰ ਸੀ। ਰਚਨਾਵਾਂ ਦੇ ਅਗਲੇ ਦੌਰ ਵਿੱਚ ਮਨਮੋਹਨ ਸਿੰਘ ਬਾਠ ਨੇ ਗੀਤ ‘ਜੀਅ ਕਰਦਾ ਇਸ ਦੁਨੀਆਂ ਨੂੰ’ , ਹਰਕੀਰਤ ਧਾਲੀਵਾਲ ‘ਮੈਂ ਸ਼ਇਰ ਨਹੀਂ’ ਕਵਿਤਾ ਸਰਬਜੀਤ ਉੱਪਲ ਨੇ ‘ਟੱਪੇ’ ਤੇ ਤਰਲੋਕ ਚੁੰਘ ਨੇ ਹੱਸੇ ਭਰਪੂਰ ਚੁਟਕਲਿਆ ਨਾਲ ਹਾਜ਼ਰੀ ਲਵਾਈ।
ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਪਿਛਲੇ ਮਹੀਨੇ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ ਤੇ ਇਸ ਸਾਲ 19ਵੇਂ ਸਲਾਨਾ ਸਮਾਗਮ ਜੋ 18 ਅਗਸਤ ਦਿਨ ਸ਼ਨੀਵਾਰ ਵਾਈਟਹੌਰਨ ਕਮਿਊਨਟੀ ਹਾਲ ਵਿੱਚ 1-4 ਵਜੇ ਤੱਕ ਹੋ ਰਿਹਾ ਹੈ ਦੀ ਮਿਤੀ ਨਸ਼ਰ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿਚ ਕਵੀ ਦਰਬਾਰ ਦੇ ਨਾਲ-ਨਾਲ ਹਰੇਕ ਸਾਲ ਕੈਨੇਡਾ ਦੀ ਧਰਤੀ ਦੇ ਇਕ ਲੇਖਕ ਨੂੰ ਉਹਨਾਂ ਦੀਆਂ ਸਾਹਿਤਕ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਵਿਚ 1,000 ਕੈਨੇਡੀਅਨ ਡਾਲਰ ਦੀ ਰਾਸ਼ੀ, ਇੱਕ ਪਲੈਕ ਅਤੇ ਸਭਾ ਦੇ ਮੈਂਬਰਾਂ ਦੀਆਂ ਕਿਤਾਬਾਂ ਦਾ ਬੰਡਲ ਦਿੱਤਾ ਜਾਂਦਾ। ਹੋਰ ਸੂਚਨਾਵਾਂ ਵਿੱਚ 21 ਤੇ 22 ਅਪ੍ਰੈਲ ਨੂੰ ਮਾਸਟਰ ਭਜਨ ਗਿੱਲ ਵਲੋਂ ਕਿਤਾਬਾਂ ਦਾ ਸਟਾਲ ਲਗਾਇਆ ਜਾਏਗਾ । 28 ਅਪ੍ਰੈਲ ਨੂੰ ਪੰਜਾਬੀ ਲਿਖਾਰੀ ਸਭਾ, ਪ੍ਰੌਗਰੈਸਿਵ ਕਲਚਰ ਐਸੋਸੀਏਸ਼ਨ ਤੇ ਸਿੱਖ ਵਿਰਸਾ ਵਲੋਂ ਸਿੱਖ ਵਿਰਸਾ ਦੇ ਬੈਨਰ ਹੇਠ ਇੰਡੀਅਨ ਐਕਸ ਸਰਵਸਿਸ ਦੇ ਹਾਲ ਵਿੱਚ ਦੋ ਵਜੇ ਬੂਟਾ ਸਿੰਘ ਨਵਾਂਸ਼ਹਿਰ ਅਤੇ ਤੀਸਰਾ ਸੀਤਲਵਾੜ ਦੇ ਲੈਕਚਰ ਕਰਵਾਏ ਜਾ ਰਹੇ ਹਨ ਅਤੇ ‘ਸਵਿੰਧਾਨ ਦੀ ਜਾਂਬਾਜ਼ ਮੁਹਾਫਿਜ਼’ ਅਤੇ ਹਰੀਪਾਲ ਦੀ ਕਿਤਾਬ ‘ਪੂੰਜੀਵਾਦ ਬਨਾਮ ਕਨੇਡੀਅਨ ਸਮਾਜ’ ਰਿਲੀਜ਼  ਕੀਤੀਆਂ ਜਾਣਗੀਆਂ। ਇਸ ਮੌਕੇ ਬਲਬੀਰ ਗੋਰਾ,ਸੁਖਪਾਲ ਪਰਮਾਰ,ਨਛੱਤਰ ਪੂਰਬਾ,ਗੁਰਲਾਲ ਸਿੰਘ ਰੂਪਾਲੋ, ਜਤਿੰਦਰ ਕੌਰ ਰੂਪਾਲੋ,ਗੁਰਪਾਲ ਰੂਪਾਲੋ,ਗੁਰਿੰਦਰਪਾਲ ਬਰਾੜ ,ਗੁਰਬਚਨ ਬਰਾੜ, ਮਹਿੰਦਰਪਾਲ ਸਿੰਘ ਪਾਲ ਹਾਜ਼ਰ ਸਨ।
ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ 20 ਮਈ ਨੂੰ ਹੋਣ ਵਾਲੀ ਮੀਟਿੰਗ ਉੱਤੇ ਆਉਣ ਦੀ ਤਾਗੀਦ ਕੀਤੀ।
ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਅਤੇ ਸਕੱਤਰ ਰਣਜੀਤ ਸਿੰਘ ਨੂੰ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।