Get Adobe Flash player

ਪ੍ਰਸਿੱਧ ਕਵੀਸ਼ਰ ਭਾਈ ਮੱਖਣ ਸਿੰਘ ਮੁਸਾਫ਼ਿਰ ਤੇ ਸਾਥੀਆਂ ਦੁਆਰਾ ਗਾਈ ਇਹ ਕਵੀਸ਼ਰੀ ਜੱਗ ਪੰਜਾਬੀ ਟੀ.ਵੀ. ਦੀ ਪੇਸ਼ਕਸ਼ ਹੈ 

ਬਲਜਿੰਦਰ ਸੰਘਾ- ਪਿਛਲੇ ਸਾਲਾਂ ਵਿਚ ਲੇਖਕ ਮੰਗਲ ਚੱਠਾ ਨੇ ਅਜੋਕੇ ਹਲਾਤਾਂ ਦੇ ਹਰ ਪਹਿਲੂ ਤੋਂ ਲੈ ਕੇ ਇਤਿਹਾਸ ਨਾਲ ਸਬੰਧਤ ਵੀ ਕਈ ਕਵੀਸ਼ਰੀਆਂ ਲਿਖੀਆ, ਜਿਹਨਾਂ ਦੀ ਠੇਠ ਪੰਜਾਬੀ s m s mਬੋਲੀ, ਮੁਹਾਵਰੇ ਦੀ ਵਰਤੋਂ ਅਤੇ ਤਸ਼ਬੀਹਾਂ ਦੀ ਜੜ੍ਹਤ ਨੇ ਲੋਕ ਮਨ ਵਿਚ ਵਾਸਾ ਕੀਤਾ। ਉਹਨਾਂ ਨੇ ਰਾਜਨੀਤਕ, ਸਮਾਜਿਕ ਖੇਤਰ, ਸਮੇਂ ਦੇ ਚਾਲੂ ਵਿਸ਼ਿਆਂ ਬਾਰੇ ਅਤੇ ਇਤਿਹਾਸ ਦੇ ਅੰਕੜਿਆ ਨੂੰ ਲੈ ਕੇ ਵਿਅੰਗਮਈ ਮੁਹਾਵਰੇ ਦੀ ਵੀ ਵਰਤੋਂ ਕੀਤੀ ਜਿਵੇਂ ਕਵੀਸ਼ਰੀਆਂ ‘ਬਚਕੇ ਭਗਵੰਤ ਮਾਨਾਂ’ ‘ਗੁੜ੍ਹ ਦੀ ਚਾਹ’ ਆਦਿ ਇਸ ਤੋਂ ਇਲਾਵਾ ‘ਕਲਗੀਧਰ ਦੇ ਯੋਧੇ’ ‘ਧਰਤੀ ਸ਼ੇਰਾਂ ਦੀ’ ‘ਸੈਰ ਦੁਆਬੇ ਦੀ’ ‘ਮੇਰਾ ਸੋਹਣਾ ਦੇਸ ਕੈਨੇਡਾ’ ਆਦਿ, ਜੋ ਕਿ ਸੋਸ਼ਲ ਮੀਡੀਏ ਤੇ ਲਗਾਤਾਰ ਸੁਣੀਆਂ ਅਤੇ ਸ਼ੇਅਰ ਕੀਤੀ ਜਾ ਰਹੀਆਂ ਹਨ। ਹੁਣ ਉਹਨਾਂ ਦੀ ਲਿਖੀ ਕਵੀਸ਼ਰੀ ‘ਚੁੱਗ ਚਿੜੀਆਂ ਖੇਤ ਲਿਆ, ਮਗਰੋਂ ਪਿੱਛੋ ਕੀ ਪਛਤਾਣਾ’ ਭਾਈ ਮੱਖਣ ਸਿੰਘ ਮੁਸਾਫ਼ਿਰ ਅਤੇ ਸਾਥੀਆਂ ਭਾਈ ਵੀਰਪਾਲ ਸਿੰਘ ਅਤੇ ਸਵਰਨ ਸਿੰਘ ਦੀ ਦਮਦਾਰ ਅਤੇ ਸੁਰੀਲੀ ਅਵਾਜ਼ ਵਿਚ ਜੱਗ ਪੰਜਾਬੀ ਟੀ.ਵੀ. ਵੱਲੋਂ 10 ਨਵੰਬਰ 2017 ਨੂੰ ਰੀਲੀਜ਼ ਕੀਤੀ ਜਾ ਰਹੀ ਹੈ। ਇਸ ਕਵੀਸ਼ਰੀ ਵਿਚ ਸੰਨ 1947 ਤੋਂ ਪਹਿਲਾ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦੀਆਂ ਉਹਨਾਂ ਇਤਿਹਾਸਕ ਘਟਨਾਵਾਂ ਰਾਹੀਂ ਪੰਜਾਬ ਦੇ ਹਲਾਤ ਬਿਆਨ ਕੀਤੇ ਗਏ ਹਨ ਜਿਹਨਾਂ ਨੇ ਪੰਜਾਬ ਦੇ ਹਰ ਰੰਗ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਬਲਕਿ ਪੰਜਾਬ ਦੀ ਮੁੱਖ ਸਿੱਖ ਕੌਮ ਦੇ ਹਲਾਤ ਅਤੇ ਦਸ਼ਾਂ ਦੀ ਤਸਵੀਰ ਵੀ ਹੈ। ਜਿੱਥੇ ਡੋਗਰਿਆਂ ਵੱਲੋਂ ਮਹਾਰਾਣੀ ਜ਼ਿੰਦਾ ਨਾਲ ਕੀਤੀ ਗਦਾਰੀ ਦੀ ਗੱਲ ਹੈ ਉੱਥੇ ਹੀ ਗਦਾਰਾਂ ਕਾਰਨ ਫੇਲ੍ਹ ਹੋਏ ਗਦਰੀ ਬਾਬਿਆਂ ਦੇ ਗਦਰ, 1947 ਦੇ ਹਲਾਤਾਂ, ਨਕਸਲਬਾੜੀ ਲਹਿਰ, 1984 ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਹੋਇਆ ਇਹਨਾਂ ਦੇ ਵਾਪਰਨ ਦੇ ਕਾਰਨ ਅਤੇ ਪ੍ਰਭਾਵ ਨੂੰ ਲੇਖਕ ਨੇ ਆਪਣੀ ਇਤਿਹਾਸਕm c1 ਸਮਝ ਅਨੁਸਾਰ ਬਾਖ਼ੂਬੀ ਸਹੀ ਸ਼ਬਦ ਜੜ੍ਹਤ ਨਾਲ ਚਿਤਰਿਆ ਹੈ। ਥੋੜੇ ਸ਼ਬਦਾ ਵਿਚ ਬਹੁਤੀ ਗੱਲ ਕਹਿੰਦਿਆਂ ਕਵੀਸ਼ਰੀ ਸਿਰਸੇ ਵਾਲੇ ਸਾਧ ਦੀ ਸਜਾ ਤੱਕ ਦੀ ਗੱਲ ਕਰਦੀ ਹੈ। ਲੇਖਕ ਅਨੁਸਾਰ ਜੇਕਰ ਇਹ ਕੁਝ ਮੁੱਖ ਘਟਨਾਵਾਂ ਨਾ ਹੁੰਦੀਆਂ ਤਾਂ ਪੰਜਾਬ ਦੀ ਤਸਵੀਰ ਕੁਝ ਹੋਰ ਹੋਣੀ ਸੀ। ਮੰਗਲ ਚੱਠਾ ਅਨੁਸਾਰ ਇਹ ਕਵੀਸ਼ਰੀ ਕਿਸੇ ਇੱਕ ਪਾਰਟੀ ਦੀ ਨਾ ਹੋਕੇ ਅਸਲ ਕਾਰਨਾਂ ਨੂੰ ਬਿਆਨ ਕਰਨ ਨਾਲ ਸਬੰਧਤ ਹੈ ਜਿਹਨਾਂ ਦੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦੇ ਹਲਾਤਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਕੀਤਾ ਅਤੇ ਅੱਗੇ ਲੜੀ ਨਾਲ ਲੜੀ ਜੁੜਦੀ ਗਈ। ਉਹਨਾਂ ਨੂੰ ਆਸ ਹੈ ਕਿ ਸਰੋਤੇ ਪਹਿਲੀਆਂ ਕਵੀਸ਼ਰੀਆਂ ਵਾਂਗ ਇਸ ਕੋਸ਼ਿਸ਼ ਨੂੰ ਵੀ ਪਸੰਦ ਕਰਨਗੇ।