Get Adobe Flash player

ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅਤੇ ਹੋਰ ਬੁਲਾਰੇ ਵੀ ਕਰਨਗੇ ਸੰਬੋਧਨ  

ਬਲਜਿੰਦਰ ਸੰਘਾ- ਡਰੱਗ ਅਵੇਅਰਨੈਸ ਫਾਂਊਡੇਸ਼ਨ ਕੈਲਗਰੀ, ਕੈਨੇਡਾ ਬੜੇ ਲੰਮੇ ਸਮੇਂ ਤੋਂ ਨਸ਼ਿਆਂ ਦੇ ਗਲਤ ਪ੍ਰਭਾਵਾਂ ਬਾਰੇ ਕਈ ਤਰ੍ਹਾਂ ਨਾਲ ਲਗਾਤਰ ਜਾਣਕਾਰੀ ਦਿੰਦੀ ਆ ਰਹੀ ਹੈ, ਜਿਸ no d sਵਿਚ ਜਾਗਰੂਕਤਾ ਸੈਮੀਨਾਰ, ਸਲਾਨਾ ਡਰੱਗ ਅਵੇਅਨੈਸ ਵਾਕ, ਰੇਡੀਓ ਅਤੇ ਹੋਰ ਸਾਧਨਾ ਰਾਹੀਂ ਲਗਾਤਾਰ ਕੰਮ ਰਹੀ ਹੈ। ਇਸ ਸੰਸਥਾ ਦੇ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਕਾਹਲੋ ਅਨੁਸਾਰ ਇਸੇ ਹੀ ਕੜੀ ਨੂੰ ਜਾਰੀ ਰੱਖਦਿਆਂ ਸੰਸਥਾ ਵੱਲੋਂ ਇੱਕ ਪ੍ਰਭਾਸ਼ਾਲੀ ਸਮਾਗਮ ਇਸ ਵਿਸ਼ੇ ਤੇ 22 ਅਕਤੂਬਰ 2017 ਦਿਨ ਐਤਵਾਰ ਨੂੰ ਟੈਪਲ ਕਮਿਊਨਟੀ ਹਾਲ (167 ਟੈਪਲ ਗਰੀਨ ਰੋਡ) ਵਿਖੇ ਦਿਨ ਦੇ ਢਾਈ ਵਜੇ ਤੋਂ ਸਾਢੇ ਪੰਜ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਉੱਘੇ ਲੇਖਕ ਅਤੇ ਬਹੁਪੱਖੀ ਹਸਤੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਸਾਰਜੈਨਟ ਐਡਰਿਓ ਕਰੈਚੈਲੀ ਮੁੱਖ ਬੁਲਾਰੇ ਹੋਣਗੇ। ਇਸ ਸਮਾਗਮ ਦਾ ਮੁੱਖ ਉਦੇਸ਼ ਇਹੀ ਹੋਵੇਗਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਦਲ-ਦਲ ਵਿਚ ਧਸਣ ਤੋਂ ਕਿਵੇਂ ਰੋਕ ਸਕਦੇ ਹਾਂ। ਉਹ ਕਿਹੜੇ ਕਾਰਨ ਹਨ ਜੋ ਘਰ ਤੋਂ ਸ਼ੁਰੂ ਹੋ ਕੇ ਬਾਹਰੀ ਸਮਾਜ ਦਾ ਪ੍ਰਭਾਵ ਕਬੂਲਦੇ ਹਨ ਅਤੇ ਸਾਡੇ ਬੱਚੇ ਨਸ਼ਿਆਂ ਦੇ ਗਲਤ ਰੁਝਾਨ ਵੱਲ ਖਿੱਚੇ ਜਾਂਦੇ ਹਨ। ਸਾਨੂੰ ਕਿਹਨਾਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਇਸ ਸਮੱਸਿਆ ਨੂੰ ਸ਼ੁਰੂ ਵਿਚ ਹੀ ਹੱਲ ਕੀਤਾ ਜਾਵੇ ਜਾਂ ਪੈਦਾ ਹੀ ਨਾ ਹੋਣ ਦਿੱਤਾ ਜਾਵੇ। ਫ਼ਰੀ ਇੰਟਰੀ ਵਾਲੇ ਇਸ ਸੈਮੀਨਾਰ ਵਿਚ ਡਰੱਗ ਅਵੇਅਰਨੈਸ ਫਾਂਊਡੇਸ਼ਨ ਵੱਲੋਂ ਮਾਪਿਆਂ ਨੂੰ ਬੱਚਿਆਂ ਸਮੇਤ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ। ਹੋਰ ਜਾਣਕਾਰੀ ਲਈ ਬਲਵਿੰਦਰ ਸਿੰਘ ਕਾਹਲੋ ਨਾਲ 403-617-9045 ਜਾਂ ਹਰਚਰਨ ਸਿੰਘ ਪਰਹਾਰ ਨਾਲ 403-681-8689 ਤੇ ਸੰਪਰਕ ਕੀਤਾ ਜਾ ਸਕਦਾ ਹੈ।