Get Adobe Flash player

ਪੰਜਾਬ ਭਵਨ ਸਰੀ, ਕੈਨੇਡਾ ਵੱਲੋਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਨੂੰ ਦੋ ਦਹਾਕੇ ਦੇ ਨਿੱਗਰ ਸਾਹਿਤਕ ਯੋਗਦਾਨ ਲਈ ਸਨਮਾਨ ਪੱਤਰ ਭੇਜਿਆ ਗਿਆ

ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 18ਵਾਂ ਸਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਵਿਚ ਕੀਤਾ ਗਿਆ। ਇਸ ਸਮਾਗਮ ਵਿਚ ਕੈਨੇਡਾ ਦੀ ਧਰਤੀ ਤੇ pic sep 24,17,1ਸੱਤਰਵਿਆਂ ਤੋਂ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜੇ ਲੇਖਕ ਮਹਿੰਦਰ ਸੂਮਲ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਦਿੱਤਾ ਗਿਆ। ਇਸ ਪੁਰਸਕਾਰ ਵਿਚ ਇਕ ਪਲੈਕ, ਇੱਕ ਹਜ਼ਾਰ ਡਾਲਰ ਦੀ ਨਕਦ ਰਾਸ਼ੀ ਅਤੇ ਇੱਕ ਸਭਾ ਦੇ ਮੈਂਬਰਾਂ ਦੀਆਂ ਕਿਤਾਬਾਂ ਦਾ ਬੰਡਲ ਹੁੰਦਾ ਹੈ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਸੈਂਹਿਬੀ, ਸਰਪ੍ਰਸਤ ਜਸਵੰਤ ਸਿੰਘ ਗਿੱਲ, ਮੁੱਖ ਮਹਿਮਾਨ ਵਜੋਂ ਮਹਿੰਦਰ ਸੂਮਲ, ਲੇਖਕ ਮੰਗਾ ਬਾਸੀ ਅਤੇ ਬਖ਼ਸ਼ ਸੰਘਾ ਸ਼ਾਮਿਲ ਸਨ। ਸਟੇਜ ਸਕੱਤਰ ਦੀ ਜਿੰਮੇਵਾਰੀ ਜਨਰਲ ਸਕੱਤਰ ਬਲਵੀਰ ਗੋਰਾ ਨੇ ਬਾਖ਼ੂਬੀ ਨਿਭਾਈ। ਜਸਵੰਤ ਸਿੰਘ ਗਿੱਲ ਨੇ ਸਭ ਨੂੰ ਜੀ ਆਇਆ ਕਿਹਾ ਅਤੇ ਸਭਾ ਵੱਲੋਂ ਸਾਲ 2011 ਵਿਚ ਕੀਤੀ ਪਹਿਲੀ ਅਲਬਰਟਾ ਪੰਜਾਬੀ ਵਿਸ਼ਵ ਕਾਨਫ਼ਰੰਸ ਦਾ ਜ਼ਿਕਰ ਕੀਤਾ। ਬਲਜਿੰਦਰ ਸੰਘਾ ਨੇ ਸਭਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਭਾ ਦਾ ਲੇਖ਼ਕਾ ਨੂੰ ਸਨਮਾਨ ਦੇਣ ਦਾ ਪਿਛਲੇ ਸਤਾਰਾਂ ਸਾਲਾ ਦਾ ਇਤਿਹਾਸ ਹੈ। ਗਿਆਨੀ ਕੇਸਰ ਸਿੰਘ ਨਾਵਲਿਸਟ ਦੇ ਸਨਮਾਨ ਨਾਲ ਸ਼ੁਰੂ ਹੋਇਆ ਲੇਖਕਾਂ ਦੇ ਸਨਮਾਨ ਦਾ ਇਹ ਕਾਫ਼ਲਾ ਜਿੱਥੇ ਅੱਜ 18ਵੇਂ ਲੇਖਕ ਦਾ ਸਨਮਾਨ ਕਰ ਰਿਹਾpic sep 24,17,1 (2) ਹੈ ਉੱਥੇ ਹੀ ਸਭਾ ਵੱਲੋਂ ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ ਦੇ ਮੁਕਾਬਲੇ ਵੀ ਪਿਛਲੇ ਛੇ ਸਾਲਾਂ ਤੋਂ ਸਲਾਨਾ ਕਰਵਾਏ ਜਾਂਦੇ ਹਨ, ਸਭਾ ਵੱਲੋਂ ਪਿਛਲੇ 19 ਸਾਲਾਂ ਤੋਂ ਲਗਾਤਾਰ ਮਹੀਨਾਵਾਰ ਸਾਹਿਤਕ ਬੈਠਕਾਂ ਹੁੰਦੀਆਂ ਹਨ, ਬਾਹਰੋਂ ਆਏ ਲੇਖ਼ਕਾਂ ਨਾਲ ਸਾਹਿਤਕ ਮਿਲਣੀਆਂ ਅਤੇ ਇਸ ਸਭ ਲਈ ਹਰੇਕ ਦੋ ਸਾਲਾਂ ਬਾਅਦ ਨਵੀਂ ਚੁਣੀ ਗਈ ਕਾਰਜਕਾਰੀ ਕਮੇਟੀ ਦਾ ਹਰੇਕ ਮੈਂਬਰ 500 ਡਾਲਰ ਦਾ ਯੋਗਦਾਨ ਆਪਣੇ ਕੋਲੋ ਪਾਉਂਦਾ ਹੈ ਅਤੇ ਕੁਝ ਸੱਜਣ ਸਭਾ ਦੇ ਕੰਮਾਂ ਨੂੰ ਦੇਖਦਿਆਂ ਸਪਾਂਸਰਸ਼ਿੱਪ ਵੀ ਦਿੰਦੇ ਹਨ। ਜਰਨੈਲ ਸਿੰਘ ਸੇਖਾ ਅਤੇ ਡਾ. ਸਾਧੂ ਸਿੰਘ ਨੇ ਮਹਿੰਦਰ ਸੂਮਲ ਦੀ ਲਿਖ਼ਤ ਅਤੇ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਜ਼ਿਕਰਯੋਗ ਹੈ ਕਿ ਮਹਿੰਦਰ ਸੂਮਲ ਨੇ ਜਿੱਥੇ 1973 ਵਿਚ ਮੁੱਢਲੇ ਮੈਂਬਰ ਦੇ ਤੌਰ ਤੇ ਸਾਹਿਤ ਸਭਾ ਵੈਨਕੂਵਰ ਬਣਾਈ ਜੋ ਹੁਣ ‘ਪੰਜਾਬੀ ਲੇਖਕ ਮੰਚ’ ਹੈ ਉੱਥੇ ਹੀ ਕੈਨੇਡਾ ਵਿਚ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੈਨੇਡਾ ਵਿਚ ਪਹਿਲੀ ਭੰਗੜਾ ਟੀਮ ਵੀ ਬਣਾਈ, ਜਿਸਨੇ ਪਹਿਲੀ ਵਾਰ 1976 ਦੀਆਂ ਮਾਂਟਰੀਅਲ ਉਲੰਪਿਕ ਖੇਡਾਂ ਵਿਚ ਭੰਗੜਾ ਪਾਇਆ ਅਤੇ ਇਸ ਨਾਚ ਨੂੰ ਮਾਨਤਾ ਦਿਵਾਈ। ਇਸ ਤੋਂ ਬਿਨਾਂ ਅੱਠ ਕਿਤਾਬਾਂ ਦਾ ਇਹ ਲੇਖਕ ਹੋਰ ਵੀ ਕਈ ਸੰਸਥਾਵਾਂ ਦਾ ਬਾਨੀ ਮੈਂਬਰ ਹੈ। ਡਾ. ਬਲਵਿੰਦਰ ਕੌਰ ਬਰਾੜ ਨੇ ਮਹਿੰਦਰ ਸੂਮਲ ਦੇ ਸਨਮਾਨ ਬਾਰੇ ਗੱਲ ਕਰਦਿਆ ਸਭਾ ਨੂੰ ਇਸ ਕਾਰਜ ਦੀ ਵਧਾਈ pic sep 24,17,4ਦਿੰਦਿਆਂ ਲੇਖ਼ਕਾ ਦੇ ਸਨਮਾਨ ਦੇ ਇਸ ਕੰਮ ਨੂੰ ਜਾਰੀ ਰੱਖਣ ਲਈ ਕਿਹਾ। ਹੈਰੀਟੇਜ ਗਿੱਧਾ ਅਕੈਡਮੀ ਵੱਲੋਂ ਜਸਪ੍ਰਿਆ ਜੌਹਲ ਦੀ ਅਗਵਾਈ ਵਿਚ ਬੱਚੀਆਂ ਨੇ ਬਹੁਤ ਹੀ ਵਧੀਆ ਸੱਭਿਆਚਾਰਕ ਸਮਾਗਮ ਪੇਸ਼ ਕੀਤਾ। ਸਭਾ ਦੇ ਕਾਰਜਕਾਰੀ ਮੈਂਬਰਾਂ ਦੀ ਹਾਜ਼ਰੀ ਵਿਚ ਮਹਿੰਦਰ ਸੂਮਲ ਦਾ ਸਨਮਾਨ ਕੀਤਾ ਗਿਆ। ਬ੍ਰਿਟਿਸ਼ ਕੌਲੰਬੀਆਂ ਤੋਂ ਆਏ ਲੇਖਕਾਂ ਜਰਨੈਲ ਸਿੰਘ ਸੇਖਾ, ਮਹਿੰਦਰ ਸੂਮਲ, ਮੰਗਾ ਬਾਸੀ, ਮੋਹਨ ਸਿੰਘ ਗਿੱਲ, ਪਾਲ ਢਿੱਲੋ, ਜਰਨੈਲ ਸਿੰਘ ਆਰਟਿਸਟ, ਡਾ. ਸਾਧੂ ਸਿੰਘ ਨੇ ਸਟੇਜ ਤੋਂ ਸਭਾ ਨੂੰ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਲੱਗਭੱਗ ਦੋ ਦਹਾਕਿਆਂ ਤੋਂ ਸਭਾ ਦੁਆਰਾ ਕੀਤੇ ਜਾ ਰਹੇ ਸਾਹਿਤਕ ਅਤੇ ਸੱਭਿਆਚਾਰਕ ਕੰਮਾਂ ਲਈ ਭਵਨ ਕਮੇਟੀ ਅਤੇ ਸੁੱਖੀ ਬਾਠ ਵੱਲੋਂ ਭੇਜਿਆ ਸਨਮਾਨ ਪੱਤਰ ਭੇਂਟ ਕੀਤਾ ਅਤੇ ਨਾਲ ਹੀ ਪੰਜਾਬ ਭਵਨ ਸਰੀ ਵੱਲੋਂ ਅਕਤੂਬਰ ਮਹੀਨੇ ਕਰਵਾਏ ਜਾ ਰਹੇ ਸਮਾਗਮ ਵਿਚ ਹਾਜ਼ਰੀ ਦਾ ਸੱਦਾ ਦਿੱਤਾ। ਸਾਹਿਤਕ ਕਿਤਾਬਾਂ ਦੇ ਸਟਾਲ ਤੋਂ ਹਾਜ਼ਰੀਨ ਨੇ ਆਪਣੀ ਪਸੰਦ ਦੀਆਂ ਕਿਤਾਬਾਂ ਖਰੀਦੀਆਂ। ਮਾਸਟਰ ਬਚਿੱਤਰ ਸਿੰਘ ਗਿੱਲ ਦੀ ਕਵੀਸ਼ਰੀ, ਮਹਿੰਦਰ ਸੂਮਲ ਅਤੇ ਮੰਗਾ ਬਾਸੀ ਦੀਆਂ ਬੋਲੀਆਂ ਦਾ ਜਿੱਥੇ ਹਾਜ਼ਰੀਨ ਨੇ ਅਨੰਦ ਮਾਣਿਆ ਉੱਥੇ ਹੀ ਜਸਵੰਤ ਸਿੰਘ ਸੇਖੋਂ ਨੇpic sep 24,17,3 ਬੱਚਿਆਂ ਦੇ ਜੱਥੇ ਨਾਲ ਖ਼ੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਜੋਗਾ ਸਿੰਘ, ਸਵਰੂਪ ਕੌਰ ਸੰਘਾ, ਗੁਰਮੀਤ ਕੌਰ ਸਰਪਾਲ, ਗੁਰਤਾਜ ਸਿੰਘ ਲਿੱਟ, ਹਰੀਪਾਲ, ਪ੍ਰਭਲੀਨ ਕੌਰ ਗਰੇਵਾਲ, ਸਿਮਰ ਸਿੱਧੂ, ਅਰਸ਼ਵੀਰ ਸਿੰਘ ਢੁੱਡੀਕੇ, ਮਹਿੰਦਰਪਾਲ ਸਿੰਘ ਪਾਲ, ਬਖ਼ਸ਼ ਸੰਘਾ, ਮੋਹਨ ਗਿੱਲ, ਪ੍ਰੀਤ ਢੱਡਾ, ਬਲਜਿੰਦਰ ਸੰਘਾ, ਪਾਲ ਸੇਖੋਂ, ਸੁਖਵਿੰਦਰ ਸਿੰਘ ਤੂਰ, ਜੀਵਨਜੋਤ ਸਿੰਘ ਸਿਆੜ, ਬਲਵੀਰ ਗੋਰਾ, ਮੋਹਨ ਸਿੰਘ ਬਾਠ, ਜਰਨੈਲ ਸਿੰਘ ਆਰਟਿਸਟ, ਹਰਨੇਕ ਬੱਧਣੀ, ਗੁਰਲਾਲ ਰੁਪਾਲੋਂ, ਸੁਖਪਾਲ ਪਰਮਾਰ, ਜਰਨੈਲ ਤੱਗੜ, ਗੁਰਚਰਨ ਸਿੰਘ ਹੇਹਰ ਆਦਿ ਨੇ ਵਧੀਆ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਨਾਲ ਸੰਜੀਦਾ ਹਾਜ਼ਰੀ ਲਵਾਈ। ਮੰਗਾ ਬਾਸੀ ਬਾਰੇ ਲੇਖਕਾਂ ਦੇ ਵਿਚਾਰਾਂ ਦੀ ਕਿਤਾਬ ‘ਮੰਗਾ ਬਾਸੀ ਕਾਵਿ-ਮੂਲਵਾਸ ਅਤੇ ਪਰਵਾਸ ਦਾ ਦਵੰਦ’ ਸਭਾ ਨੂੰ ਭੇਂਟ ਕੀਤੀ ਗਈ। ਸਭਾ ਦੇ ਹੋਰ ਕਾਰਜਕਾਰੀ ਮੈਂਬਰਾਂ ਮੰਗਲ ਸਿੰਘ ਚੱਠਾ, ਰਣਜੀਤ ਸਿੰਘ ਲਾਡੀ (ਗੋਬਿੰਦਪੁਰੀ), ਗੁਰਬਚਨ ਸਿੰਘ ਬਰਾੜ, ਹਰੀਪਾਲ, ਦਵਿੰਦਰ ਸਿੰਘ ਮਲਹਾਂਸ, ਗੁਰਲਾਲ ਰੁਪਾਲੋਂ, ਮਹਿੰਦਰਪਾਲ ਸਿੰਘ ਪਾਲ, ਜ਼ੋਰਾਵਰ ਸਿੰਘ ਬਾਂਸਲ ਨੇ ਆਪਣੀਆਂ ਜਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ। ਅਖ਼ੀਰ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਸੈਂਹਿਬੀ ਵੱਲੋਂ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਅਤੇ ਸਮੇਂ ਦੀ ਘਾਟ ਕਾਰਨ ਜਿਹਨਾਂ ਲੇਖਕਾ ਨੂੰ ਸਮਾਂ ਨਹੀਂ ਮਿਲ ਸਕਿਆ ਉਹਨਾਂ ਤੋਂ ਮੁਆਫ਼ੀ ਮੰਗੀ ਗਈ। ਕੈਲਗਰੀ ਨਿਵਾਸੀਆਂ, ਪੰਜਾਬੀ ਮੀਡੀਆ ਅਤੇ ਕੈਲਗਰੀ ਵਿਚ ਹੋਰ ਸਮਾਜਿਕ ਕੰਮ ਕਰਨ ਵਾਲੀਆਂ ਸੰਸਥਾਂਵਾਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਸਭਾ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਹਮੇਸ਼ਾਂ ਦੀ ਤਰ੍ਹਾਂ ਮਹੀਨੇ ਦੇ ਤੀਸਰੇ ਐਤਵਾਰ ਅਕਤੂਬਰ 15,2017 ਨੂੰ ਕੋਸੋ ਹਾਲ ਵਿਚ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਤਰਲੋਚਨ ਸਿੰਘ ਸੈਂਹਿਬੀ ਨਾਲ 403-827-1483 ਜਾਂ ਜਨਰਲ ਸਕੱਤਰ ਬਲਵੀਰ ਗੋਰਾ ਨਾਲ 403-472-2662 ਤੇ ਰਾਬਤਾ ਕੀਤਾ ਜਾ ਸਕਦਾ ਹੈ।