Get Adobe Flash player

                ਅਸੀਂ ਹੁਣੇ-ਹੁਣੇ ਜੁਲਾਈ ਪਹਿਲੀ ਨੂੰ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ।
Dan Sidhu j,27,17ਕੈਨੇਡਾ ਦੇ ਕੋਨੇ ਵਿਚ ਵਸਦੇ ਦੁਨੀਆਂ ਭਰ ‘ਚੋਂ ਆਏ ਲੋਕਾਂ ਨੇ ਇਨ੍ਹਾਂ ਜਸ਼ਨਾਂ ਵਿਚ ਹਿੱਸਾ
ਲਿਆ ਅਤੇ ਬੜ੍ਹੀਆ ਖੁਸ਼ੀਆਂ ਮਨਾਈਆਂ ਅਤੇ ਪ੍ਰਮਾਤਮਾ ਦਾ ਸ਼ੁੱਕਰਾਨਾ ਕੀਤਾ ਕਿ ਅਸੀਂ
ਦੁਨੀਆਂ ਦੇ ਬੇਹਤਰੀਨ ਦੇਸ਼ ਵਿਚ ਰਹਿ ਰਹੇ ਹਾਂ ਜਾਂ ਫਿਰ ਇਉਂ ਕਹਿ ਲਓ ਕਿ ਕੈਨੇਡਾ ਹੀ
ਦੁਨੀਆਂ ਹੈ ਅਤੇ ਇਹ ਸੰਸਾਰ ਹੀ ਕੈਨੇਡਾ ਹੈ ਕਿਉਂਕਿ ਕੈਨੇਡਾ ਵਿਚ ਕੋਈ ਕਿਸੇ ਵੀ ਦੇਸ਼
ਵਿਚੋਂ ਆਵੇ ਤਾਂ ਕੈਨੇਡਾ ਬਿਨਾਂ ਕਿਸੇ ਭੇਦ-ਭਾਵ ਦੇ ਹਰ ਇਕ ਨੂੰ ਆਪਣੇ ਕਲਾਵੇ ਵਿਚ
ਲੈ ਲੈਂਦਾ ਹੈ।
ਪਰ ਸਵਾਲ ਇਹ ਹੈ ਕਿ ਦੁਨੀਆਂ ਭਰ ਦੇ ਲੋਕ ਕੈਨੇਡਾ ਕਿਉਂ ਆਉਂਦੇ ਹਨ, ਕਿਉਂਕਿ ਇਥੋਂ
ਦਾ System ਅਤੇ ਸਮਾਜਿਕ ਕਦਰਾਂ ਕੀਮਤਾਂ ਵਧੀਆ ਹਨ ਜਿਨ੍ਹਾਂ ਨੂੰ ਅਸੀਂ
3anadian Values ਵੀ ਕਹਿ ਸਕਦੇ ਹਾਂ, ਪਰ ਹੁਣ ਦੂਸਰਾ ਸਵਾਲ ਇਹ ਖੜ੍ਹਾ ਹੁੰਦਾ
ਕਿ ਇਹ ਸਮਾਜਿਕ ਕਦਰਾਂ ਕੀਮਤਾਂ ਬਣਾਉਂਦਾ ਕੌਣ ਹੈ। ਅਸੀਂ ਜੇ ਆਪਣੀ ਗੱਲ ਕਰੀਏ
ਕਿ ਅਸੀਂ ਭਾਰਤ ਜਾਂ ਪੰਜਾਬ ਛੱਡ ਕੇ ਇਥੇ ਕਿਉਂ ਆਏ। ਸ਼ੁਰੂਆਤੀ ਦੌਰ ਵਿਚ ਭਾਰਤੀ ਜਾਂ
ਪੰਜਾਬੀ ਕੈਨੇਡਾ ਆਏ ਸਨ ਤਾਂ ਕਿ ਇਥੇ ਕੰਮ ਕਰਨ ਅਤੇ ਪੈਸੇ ਕਮਾ ਕੇ ਵਾਪਸ ਚਲੇ ਜਾਣ
ਅਤੇ ਬਹੁਤ ਲੋਕਾਂ ਨੇ ਪਿੱਛੇ ਪੰਜਾਬ ਵਿਚ ਆਪਣੇ ਘਰ ਬਾਰ ਜ਼ਮੀਨ ਜਾਇਦਾਦ ਬਣਾਈ
ਵੀ। ਕਿਉਂਕਿ ਹਾਲਾਤ ਵਧੀਆ ਸਨ। ਲੋਕ ਇਕ ਦੂਸਰੇ ਦੀ ਇੱਜਤ ਕਰਦੇ ਸਨ ਭਾਵ
ਸਮਾਜਿਕ ਕਦਰਾਂ ਕੀਮਤਾਂ ਨਾਂਅ ਦੀ ਕੋਈ ਚੀਜ ਸੀ।
ਪਿਛਲੇ ਤਿੰਨ ਦਹਾਕਿਆਂ ਵਿਚ ਪੰਜਾਬ ਦੇ ਹਾਲਾਤ ਵਿਗੜੇ ਅਤੇ ਖਾਸ ਕਰਕੇ ਪਿਛਲੇ ਦੋ
ਦਹਾਕਿਆਂ ਤੋਂ ਸਮਾਜਿਕ ਕਦਰਾਂ ਕੀਮਤਾਂ ਵਿਚ ਨਿਘਾਰ ਆਇਆ। ਪਿਆਰ ਘਟ ਗਿਆ,
ਰਿਸ਼ਵਤ, ਲੁੱਟਾਂ ਖੋਹਾਂ ਦਾ ਬੋਲਬਾਲਾ ਹੋ ਗਿਆ। ਪਿਆਰ ਮੁਹੱਬਤ ਦੀ ਜਗ੍ਹਾ ਪੈਸਾ ਲੈ
ਗਿਆ। ਰਾਜਨੀਤਿਕ ਗੁੰਡਾਗਰਦੀ ਅਤੇ ਬੁਰਛਾਗਰਦੀ ਵਧ ਗਈ ਜਾਂ ਫਿਰ ਇਹ ਕਹਿ
ਲਓ ਗੁੰਡਾਗਰਦੀ ਲੁੱਟਾਂ-ਖੋਹਾਂ, ਡਰੱਗ ਦਾ ਧੰਦਾ ਸਰਕਾਰੀ ਛੱਤਰ ਛਾਇਆ ਥੱਲੇ ਹੋਣ
ਲੱਗਾ। ਆਪਸੀ ਰਿਸ਼ਤੇ ਤਾਰ ਤਾਰ ਹੋ ਗਏ। ਮਿਹਨਤਕਸ਼ ਅਤੇ ਇਮਾਨਦਾਰ ਲੋਕਾਂ ਦਾ
ਜੀਣਾ ਦੁੱਭਰ ਹੋ ਗਿਆ। ਹੌਲੀ-ਹੌਲੀ ਲੋਕ ਬਾਹਰ ਕੈਨੇਡਾ, ਆਸਟਰੇਲੀਆ ਤੇ ਹੋਰ ਮੁਲਕਾਂ
ਵੱਲ ਖਿਸਕਣ ਲੱਗੇ। ਇੱਥੋਂ ਤੱਕ ਕਿ ਰਾਜਨੀਤਿਕ ਨੇਤਾ, ਧਾਰਮਿਕ ਚੌਧਰੀ ਅਤੇ ਕਾਨੂੰਨ
ਦੇ ਰਖਵਾਲੇ ਵੀ ਆਪਣੇ ਬੱਚਿਆਂ ਨੂੰ ਬਾਹਰ ਕੱਢਣ ਲਈ ਹਰ ਢੰਗ ਤਰੀਕਾ ਵਰਤਣ ਲੱਗੇ
ਅਤੇ 2 ਨੰਬਰ ਦੀ ਕਮਾਈ ਵੀ ਦੇਸ਼ਾਂ-ਵਿਦੇਸ਼ਾਂ ਵਿਚ 9nvest ਕਰਨ ਲੱਗੇ।
ਪਰ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਹ ਸਮਾਜਿਕ ਕਦਰਾਂ ਕੀਮਤਾਂ ਬਣਾਉਂਦਾ
ਕੌਣ ਹੈ ? ਅਸੀਂ ਲੋਕ ਹੀ ਤਾਂ ਹਾਂ ਜੋ ਇਸ ਸਮਾਜ ਦੀ ਸਿਰਜਣਾ ਕਰਦੇ ਹਾਂ ਇਸਦਾ ਮਤਲਬ
ਇਹ ਹੈ ਕਿ ਚੰਗਾ ਜਾਂ ਮਾੜਾ ਸਮਾਜ ਬਣਾਉਣ ਵਿਚ ਸਾਡਾ ਸਾਰਿਆਂ ਦਾ ਹਿੱਸਾ ਹੈ। ਜੇ
ਅੱਜ ਪੰਜਾਬ ਜਾਂ ਭਾਰਤ ਵਿਚ ਚੋਰ ਬਾਜ਼ਾਰੀ, ਗੁੰਡਾਗਰਦੀ, ਲੁੱਟ-ਘਸੁੱਟ, ਰਿਸ਼ਵਤ ਦਾ
ਬੋਲਬਾਲਾ ਹੈ ਤਾਂ ਉਸ ਵਿਚ ਸਾਡਾ ਅਤੇ ਉਥੇ ਰਹਿਣ ਵਾਲੇ ਲੋਕਾਂ ਦਾ ਵੀ ਹਿੱਸਾ ਹੈ ਪਰ
ਇਸ ਦਾ ਮਤਲਬ ਇਹ ਨਹੀਂ ਕਿ ਉਸ ਸਮਾਜ ਵਿਚ ਇਮਾਨਦਾਰ ਲੋਕਾਂ ਦੀ ਕਮੀ ਹੈ।
ਭਾਰਤ ਅਤੇ ਪੰਜਾਬ ਵਿਚ ਜ਼ਿਆਦਾਤਰ ਲੋਕ ਮਿਹਨਤਕਸ਼ ਹਨ। ਇਮਾਨਦਾਰੀ ਨਾਲ
ਆਪਣੀ ਜਿੰਦਗੀ ਜਿਊਣਾ ਚਾਹੁੰਦੇ ਹਨ। ਇੱਥੋਂ ਤੱਕ ਰਾਜਨੀਤੀ ਜਾਂ ਕਾਨੂੰਨ ਦੇ
ਰਖਵਾਲਿਆਂ ਵਿਚ ਵੀ ਜ਼ਿਆਦਾਤਰ ਲੋਕ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ
ਪਰ ਉਨ੍ਹਾਂ ਨੂੰ ਉਹ ਮਾਹੌਲ ਨਹੀਂ ਮਿਲਦਾ ਜਿਸ ਵਿਚ ਉਹ ਇਮਾਨਦਾਰੀ ਨਾਲ ਕੰਮ ਕਰ
ਸਕਣ ਕਿਉਂਕਿ ਗਿਣਤੀ ਦੇ ਭ੍ਰਿਸ਼ਟ ਨੇਤਾ ਲੋਕਾਂ ਨੇ ਉਨ੍ਹਾਂ ਦਾ ਜੀਣਾ ਦੁੱਭਰ ਕੀਤਾ
ਹੋਇਆ ਅਤੇ ਆਮ ਸਾਧਾਰਣ ਇਨਸਾਫ ਪਸੰਦ ਆਦਮੀ ਡਰ ਦਾ ਮਾਰਾ ਇਮਾਨਦਾਰ ਲੋਕਾਂ
ਦਾ ਸਾਥ ਦੇਣ ਦੀ ਬਜਾਏ ਇਨ੍ਹਾਂ ਭ੍ਰਿਸ਼ਟ ਲੀਡਰਾਂ ਦੇ ਧੱਕੇ ਚੜ ਜਾਂਦਾ ਹੈ ਅਤੇ ਕਿਤੇ ਨਾ
ਕਿਤੇ ਉਸ ਵਿਚ ਸਾਡਾ ਆਪਣਾ ਸਵਾਰਥ ਵੀ ਛੁਪਿਆ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਹ
ਕਹਾਣੀ ਇੰਨੀ ਵਿਗੜ ਗਈ ਕਿ ਅੱਜ ਪੰਜਾਬ ਦਾ ਹਰ ਪਰਿਵਾਰ ਜਾਂ ਨੌਜਵਾਨ ਹਰ
ਜਾਇਜ਼ ਜਾਂ ਨਾਜਾਇਜ ਤਰੀਕੇ ਨਾਲ ਬਾਹਰ ਭੱਜਣ ਦੀ ਤਿਆਰੀ ਵਿਚ ਹੈ ਅਤੇ ਕੈਨੇਡਾ
ਸਭ ਤੋਂ ਵੱਧ ਪਸੰਦੀਦਾ ਦੇਸ਼ ਹੈ ਕਿਉਂਕਿ ਇੱਥੇ ਹਾਲੇ ਤੱਕ ਸਮਾਜਿਕ ਕਦਰਾਂ ਕੀਮਤਾਂ ਦੀ
ਕਦਰ ਹੈ ਅਤੇ ਇਥੋਂ ਦਾ System ਹਰ ਇਨਸਾਨ ਦੀ ਬਰਾਬਰ ਇੱਜਤ ਕਰਦਾ।
ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਅਸੀਂ ਪੰਜਾਬ ਅਤੇ ਭਾਰਤ ਦੇ
System ਤੋਂ ਤੰਗ ਹੋ ਕੇ ਇੱਥੇ ਆਏ ਹਾਂ ਪਰ ਕੀ ਅਸੀਂ ਇਸ ਵਧੀਆ System ਨੂੰ ਹੋਰ
ਵਧੀਆ ਬਣਾਉਣ ਵਿਚ ਆਪਣਾ ਹਿੱਸਾ ਪਾ ਰਹੇ ਹਾਂ ਜਾਂ ਫਿਰ ਇੱਥੋਂ ਦੇ System ਨੂੰ ਵੀ
ਅਸੀਂ ਨਿਘਾਰ ਵੱਲ ਲਿਜਾ ਰਹੇ ਹਾਂ ਹੈ।
ਇੱਥੇ ਵੀ ਪੰਜਾਬ ਜਾਂ ਭਾਰਤ ਵਾਗੂੰ ਜ਼ਿਆਦਾਤਰ ਲੋਕ ਇੱਥੋਂ ਦੇ ਕਾਨੂੰਨ ਦੇ ਦਾਇਰੇ ਵਿਚ
ਰਹਿ ਕੇ ਕੰਮ ਕਰ ਰਹੇ ਹਨ। ਆਪਣੇ ਬਿਜ਼ਨੈਸ ਚਲਾ ਰਹੇ ਹਨ ਅਤੇ ਇੱਥੋਂ ਦੀਆਂ ਸਮਾਜਿਕ
ਕਦਰਾਂ-ਕੀਮਤਾਂ ਦੀ ਇੱਜਤ ਕਰਦੇ ਹਨ, ਕਿਉਂਕਿ ਕੈਨੇਡਾ ਨੇ ਇੱਥੋਂ ਦੇ ਵਸਨੀਕਾਂ ਨੂੰ ਹਰ
ਧਾਰਮਿਕ, ਸਮਾਜਿਕ ਅਤੇ ਆਰਥਿਕ ਆਜਾਦੀ ਦਿੱਤੀ ਹੈ। ਹਰ ਇਨਸਾਨ ਆਪਣੇ ਢੰਗ
ਨਾਲ ਆਪਣੀ ਜਿੰਦਗੀ ਜਿਉਂ ਸਕਦਾ ਹੈ, ਜਦੋਂ ਤੱਕ ਉਹ ਕਿਸੇ ਹੋਰ ਦੀ ਜਿੰਦਗੀ ਵਿਚ
ਦਖਲਅੰਦਾਜੀ ਨਹੀਂ ਕਰਦਾ। ਜੇ ਅੱਜ ਅਸੀਂ ਇਸ ਦੇਸ਼ ਵਿਚ ਇਸ ਆਜਾਦੀ ਦਾ ਨਿੱਘ 
ਮਾਣ ਰਹੇ ਹਾਂ ਉਸ ਦੇ ਵਿਚ ਅੱਜ ਤੋਂ 100 ਸਾਲ ਪਹਿਲਾਂ ਆਏ ਗਦਰੀ ਬਾਬਿਆਂ ਦੀ
ਕੁਰਬਾਨੀ ਦਾ ਵੱਡਾ ਹਿੱਸਾ ਹੈ ਜਿਨ੍ਹਾਂ ਨੂੰ ਅੱਜ ਅਸੀਂ ਭੁੱਲ ਚੁੱਕੇ ਹਾਂ। ਇਹ ਗਦਰੀ ਬਾਬਿਆਂ
ਦੀ ਕੁਰਬਾਨੀ ਸਦਕਾ ਹੀ ਅਸੀਂ ਹਰ ਸਾਲ ਹਰ ਸ਼ਹਿਰ ਖਾਲਸੇ ਦੇ ਸਾਜਨਾ ਦਿਵਸ ਤੇ ਲੱਕਾਂ
ਦੇ ਇਕੱਠ ਕਰਕੇ ਹਰ ਸ਼ਹਿਰ ਵਿਚ ਨਗਰ ਕੀਰਤਨ ਕੱਢਦੇ ਹਾਂ। ਇਹ ਗਦਰੀਆਂ ਦੀ
ਕੁਰਬਾਨੀ ਸਦਕਾ ਹੀ ਹੈ ਕਿ ਕਦੇ ਸਾਡੇ ਉਪਰ ਜਿਸ ਦੇਸ਼ ਵਿਚ ਵੜਨ ‘ਤੇ ਬਹੁਤ
ਪਾਬੰਦੀਆਂ ਸਨ, ਵੋਟ ਦਾ ਅਧਿਕਾਰ ਵੀ ਨਹੀਂ ਸੀ ਅਤੇ ਅੱਜ ਹਰ ਸੂਬੇ ਵਿਚ ਸਾਡੇ
3ouncilor, ML1, MP’s ਅਤੇ ਕੈਨੇਡਾ ਦੀ ਸਰਕਾਰ ਵਿਚ 18-20 ਪੰਜਾਬੀ ਅਤੇ
ਭਾਰਤੀ ਮੂਲਦੇ MP ਚੁਣੇ ਜਾ ਚੁੱਕੇ ਹਨ। ਇੱਥੋਂ ਤੱਕ ਕਿ ਕੈਨੇਡਾ ਦੇ ਰੱਖਿਆ ਮੰਤਰੀ ਇਕ
ਸਰਦਾਰ ਹਨ। ਇਹ ਸਾਰਾ ਕੁੱਝ ਸਾਨੂੰ ਸੌਖਾ ਨਹੀਂ ਮਿਲਿਆ ਪੂਰੇ 100 ਸਾਲ ਦੀ ਜੱਦੋ-
ਜਹਿਦ ਉਪਰੰਤ ਸੰਭਵ ਹੋਇਆ ਹੈ। ਇਸ ਦੇਸ਼ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ
ਢਾਂਚੇ ਵਿਚ ਸਾਡਾ ਕਾਫੀ ਹਿੱਸਾ ਹੈ। ਇਹੀ ਕਾਰਨ ਹੈ ਕਿ 2015 ਦੀ ਲਿਬਰਲ ਸਰਕਾਰ ਦੇ
ਨੇਤਾ ਜਸਟਿਸ ਟਰੂਡੋ ਨੇ ਸਾਨੂੰ ਲੋੜ ਤੋਂ ਵੀ ਵੱਧ ਮਾਣ ਦਿੱਤਾ। ਭਾਵੇਂ ਇਸ ਦੀ ਸ਼ੁਰੂਆਤ
1968 ਵਿਚ ਜਸਟਿਨ ਟਰੂਡੋ ਦੇ ਪਿਤਾ ਜੀ ਪੀਅਰ ਇਲੀਅਟ ਟਰੂਡੋ ਨੇ ਕੈਨੇਡਾ ਦੇ 15ਵੇਂ
ਪ੍ਰਧਾਨ ਮੰਤਰੀ ਬਣਨ ਵੇਲੇ ਕੀਤੀ ਸੀ ਕਿਉਂਕਿ ਉਸ ਤੋਂ ਪਹਿਲਾ ਕੰਜਰਵੇਟਿਵ ਸਰਕਾਰ ਨੇ
1967 ਤੱਕ ਭਾਰਤ ਤੋਂ ਆਉਣ ਵਾਲੇ ਲੋਕਾਂ ‘ਤੇ ਬਹੁਤ ਪਾਬੰਦੀਆਂ ਲਾਈਆਂ ਹੋਈਆਂ
ਸਨ ਅਤੇ 1968 ਵਿਚ ਪੀਅਰ ਇਲੀਅਟ ਟਰੂਡੋ ਨੇ ਭਾਰਤੀਆਂ ਲਈ ਕੈਨੇਡਾ ਦੇ ਦਰਵਾਜੇ
ਖੋਲ੍ਹੇ ਜਿਸ ਕਾਰਨ ਵੱਡੀ ਤਾਦਾਦ ਵਿਚ ਭਾਰਤੀ ਖਾਸ ਕਰਕੇ ਸਿੱਖ ਕੈਨੇਡਾ ਆਏ ਤੇ ਇਹ
ਨਵੀਂ ਸ਼ੁਰੂਆਤ ਹੋਈ। ਪਰ ਜਿੱਥੇ ਜਿਆਦਾ ਭਾਰਤੀ ਜਾਂ ਪੰਜਾਬੀ ਮਿਹਨਤ ਇਮਾਨਦਾਰੀ
ਨਾਲ ਆਪਣੀ ਜਿੰਦਗੀ ਬਸਰ ਕਰ ਰਹੇ ਹਨ ਉਥੇ ਕੁਝ ਲੋਟੂ ਟੋਲਾ ਵੀ ਇੱਥੇ ਪਹੁੰਚਿਆ
ਹੋਇਆ ਹੈ ਅਤੇ ਉਹ ਆਪਣੀਆਂ ਉਨ੍ਹਾਂ ਆਦਤਾਂ ਤੋਂ ਮਜ਼ਬੂਰ ਹੋਣ ਕਾਰਨ ਕੈਨੇਡਾ ਦੇ
ਇਸ ਵਧੀਆ ਸਮਾਜਿਕ ਕਦਰਾਂ ਕੀਮਤਾਂ ਵਾਲੇ ਸਮਾਜ ਵਿਚ ਜਹਿਰ ਘੋਲਣ ਲਈ ਪੱਬਾਂ
ਭਾਰ ਹੈ।
ਹਰ ਇਨਸਾਨ ਇੱਥੇ ਆਪਣੀ ਮਿਹਨਤ ਨਾਲ ਇੱਥੋਂ ਦੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ
ਆਪਣੀ ਵਧੀਆ ਜ਼ਿੰਦਗੀ ਜਿਉ ਸਕਦਾ ਹੈ, ਕਿਉਂਕਿ ਇੱਥੋਂ ਦਾ System ਤੁਹਾਡੀ ਹਰ
ਕੰਮ ਵਿਚ ਮਦਦ ਕਰਦਾ ਹੈ ਪਰ ਫਿਰ ਵੀ ਕੁਝ ਲੋਕ ਪੰਜਾਬ ਜਾਂ ਭਾਰਤ ਬੇਸ਼ੱਕ ਛੱਡ ਆਏ
ਹਨ ਪਰ ਉਹ ਲੁੱਟ-ਘਸੁੱਟ ਦੀਆਂ ਆਦਤਾਂ ਵੀ ਨਾਲ ਲੈ ਕੇ ਆਏ ਹਨ। ਅਸੀਂ ਹਰ ਰੋਜ਼
ਖਬਰਾਂ ਪੜਦੇ ਹਾਂ ਹਰ ਬਿਜਨੈਸ ਵਿਚ ਅਜਿਹੇ ਲੋਕ ਹਨ ਜੋ ਬਦਨਾਮੀ ਦਾ ਕਾਰਨ ਬਣਦੇ
ਹਨ। ਬੇਸ਼ੱਕ ਇਹ ਕਹਾਣੀ ਇਕੱਲੇ ਪੰਜਾਬੀਆਂ ਜਾਂ ਭਾਰਤੀਆਂ ਦੀ ਨਹੀਂ ਬਾਕੀ 
ਕਮਿਊਨਿਟੀ ਦੇ ਲੋਕਾਂ ਵਿਚ ਵੀ ਅਜਿਹੇ ਲੋਕ ਹਨ ਪਰ ਕਿਉਂਕਿ ਅਸੀਂ ਤਾਂ ਆਪਣੇ
ਭਾਈਚਾਰੇ ਦੀ ਹੀ ਗੱਲ ਕਰਨੀ ਹੈ। ਅਸੀਂ ਹਰ ਰੋਜ਼ ਖਬਰਾਂ ਪੜ੍ਹਦੇ ਹਾਂ ਅਤੇ ਦੇਖਦੇ ਵੀ ਹਾਂ
ਕਿ ਕਿਵੇਂ ਆਪਣੇ ਹੀ ਲੋਕ ਹਰ ਬਿਜਨੈਸ ਵਿਚ ਫੈਕਟਰੀਆਂ ਵਿਚ ਆਪਣੇ ਹੀ ਲੋਕਾਂ ਦੀ
ਲੁੱਟ-ਘੁਸੱਟ ਕਰ ਰਹੇ ਹਨ, ਬੇਵੱਸ ਅਤੇ ਕਾਨੂੰਨਾਂ ਤੋਂ ਨਾਵਾਕਿਫ ਲੋਕਾਂ ਦੀ ਮਿਹਨਤ ਦਾ
ਪੈਸਾ ਮਾਰਦੇ ਹਨ ਜਾਂ ਘੱਟ ਪੈਸਿਆਂ ‘ਤੇ ਕੰਮ ਕਰਨ ਲਈ ਮਜ਼ਬੂਰ ਕਰਦੇ ਹਨ। ਇਹ ਲੋਕ
ਕੋਈ ਬਾਹਰੋਂ ਨਹੀਂ ਸਾਡੇ ਵਿਚੋਂ ਹੀ ਨੇ ਸਾਡੇ ਆਲੇ-ਦੁਆਲੇ ਰਹਿੰਦੇ ਹਨ। ਅਸੀਂ ਸਭ ਕੁਝ
ਦੇਖਦੇ ਅਤੇ ਜਾਣਦੇ ਹੋਏ ਵੀ ਅੱਖਾਂ ਬੰਦ ਕਰ ਲੈਂਦੇ ਹਾਂ ਜਿਸ ਕਾਰਨ ਲੋਟੂ ਟੋਲੇ ਨੂੰ ਹੋਰ
ਹੌਸਲਾ ਮਿਲਦਾ ਹੈ। ਅਸੀਂ ਇਹ ਸਮਝਦੇ ਹਾਂ ਕਿ ਇਹ ਕਿਹੜਾ ਸਾਡੀ ਗੱਲ ਹੈ ਜਦੋਂ ਤੱਕ
ਸਾਡੇ ਆਪਣੇ ‘ਤੇ ਨਹੀਂ ਪੈਂਦੀ ਉਦੋਂ ਤੱਕ ਚੁੱਪ ਰਹਿੰਦੇ ਹਾਂ। ਪਰ ਗੱਲ ਇਹ ਹੈ ਕਿ ਪੰਜਾਬ
ਜਾਂ ਭਾਰਤ ਵਿਚ ਕਿਹੜਾ ਸਾਰੇ ਈ ਚੋਰ ਐ, ਪਰ ਕਿਉਂਕਿ ਇਮਾਨਦਾਰ ਲੋਕ ”ਮੈਨੂੰ ਕੀ”
ਦੀ ਬਿਰਤੀ ਲੈ ਕੇ ਚਲਦੇ ਰਹੇ ਅਤੇ ਕਹਾਣੀ ਇੰਨੀ ਵਿਗੜ ਗਈ ਕਿ ਅੱਜ ਹਰ ਪੰਜਾਬੀ
ਉਥੋਂ ਭੱਜਣਾ ਚਾਹੁੰਦਾ ਹੈ। ਇਸੇ ਤਰ੍ਹਾਂ ਕੈਨੇਡਾ ਵਿਚ ਜ਼ਿਆਦਾਤਰ ਲੋਕ ਇਮਾਨਦਾਰ,
ਮਿਹਨਤਕਸ਼ ਅਤੇ ਇੱਥੋਂ ਦੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਕਦਰ ਕਰਦੇ ਹਨ ਪਰ ਜੇ
ਇਨ੍ਹਾਂ ਲੋਕਾਂ ਨੇ ਸਾਡੇ ਵਿਚ ਇਸ ਬਹੁਤ ਥੋੜੀ ਗਿਣਤੀ ਦੇ ਲੋਟੂ ਟੋਲੇ ‘ਤੇ ਨੱਥ ਨਾ ਪਾਈ
ਤਾਂ ਇਉਂ ਲੱਗਦਾ ਕਿ ਪੰਜਾਬ ਵਾਗੂੰ ਕਿਤੇ ਇਥੇ ਇਨਾ ਨਿਘਾਰ ਨਾ ਆ ਜਾਵੇ ਕਿ ਜਿੱਥੇ
ਅੱਜ ਅਸੀਂ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੇ ਗੁਣ ਗਾਉਂਦੇ ਹਾਂ ਕਿਤੇ ਸਾਡੀ
ਆਉਣ ਵਾਲੇ ਪੀੜ੍ਹੀ (7enration) ਸਾਨੂੰ ਲਾਹਨਤਾਂ ਨਾ ਪਾਵੇ।
ਇਸ ਕਰਕੇ ਕੈਨੇਡਾ ਦੇ 150 ਜਨਮ ਦਿਨ ‘ਤੇ ਜੇ ਸੱਚਮੁੱਚ ਕੋਈ ਹਿੱਸਾ ਪਾਉਣਾ ਚਾਹੁੰਦੇ ਹੋ
ਤਾਂ ਆਓ ਸਾਰੇ ਰੱਲ ਕੇ ਇਸ ਸਵਰਗ ਵਰਗੀ ਧਰਤੀ ਜਿਸ ਨੇ ਸਾਨੂੰ ਅਤੇ ਸਾਡੇ ਬੱਚਿਆਂ ਨੂੰ
ਹਰ ਆਜਾਦੀ ਦਿੱਤੀ ਹੈ ਅਤੇ ਸਾਨੂੰ ਆਪਣੇ ਕਲਾਵੇ ਵਿਚ ਲੈ ਕੇ ਸਾਨੂੰ ਨਿੱਘ ਦਿੱਤਾ ਜਿਸ
ਦਾ ਆਨੰਦ ਅਸੀਂ ਮਾਣ ਰਹੇ ਹਾਂ, ਇਸ ਨੂੰ ਹੋਰ ਵਧੀਆ ਬਣਾਈਏ। ਕਿਉਂਕਿ ਸਮਾਜ ਲੋਕ
ਹੀ ਤਾਂ ਸਿਰਜਦੇ ਹਨ। ਅਸੀਂ ਇਹ ਸਮਾਜ ਆਪਣੇ ਬੱਚਿਆਂ ਲਈ ਕਿਹੋ ਜਿਹਾ ਛੱਡਕੇ
ਜਾਣਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
Dan Sidhu
403-560-6300