Get Adobe Flash player

ਕੈਨੇਡਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਹੈ ਇਹ ਕਵੀਸ਼ਰੀ

ਬਲਜਿੰਦਰ ਸੰਘਾ ਕੈਲਗਰੀ- ਮੰਗਲ ਸਿੰਘ ਚੱਠਾ ਨੇ ਕਵੀਸ਼ੀਰੀ ਦੀ ਵਿਧਾ ਵਿਚ ਨਵੀਂ ਪਿਰਤ ਪਾਈ ਹੈ ਉਸਦੀਆਂ ਲਿਖੀਆਂ ਹੁਣ ਤੱਕ ਦੀਆਂ ਕਵੀਸ਼ਰੀਆਂ ਜਿਹਨਾਂ ਵਿਚ ਰਾਜਨੀਤਕ, snap M chatha june6,17ਸਮਾਜਿਕ ਵਿਸ਼ੇ ਅਤੇ ਮਨੁੱਖੀ ਜੀਵਨ ਦੇ ਹਰ ਦੁਨਿਆਵੀਂ ਰੁਝੇਵੇਂ ਨੂੰ ਟੋਹਣ ਤੱਕ ਦੀ ਗੰਭੀਰ ਕੋਸ਼ਿਸ਼ ਸਰਲ ਭਾਸ਼ਾ ਵਿਚ ਕੀਤੀ ਗਈ ਹੈ। ‘ਸੈਰ ਦੁਆਬੇ ਦੀ’ ‘ਗੁੜ ਦੀ ਚਾਹ’ ‘ਬਚਕੇ ਭੰਗਵੰਤ ਮਾਨਾਂ’ ‘ਕਲਗੀਧਰ ਦੇ ਯੋਧੇ’ ‘ਧਰਤੀ ਸ਼ੇਰਾਂ ਦੀ’ ਕਈ ਕਵੀਸ਼ਰੀਆਂ ਹਨ ਜੋ ਸ਼ੋਸ਼ਲ ਮੀਡੀਏ ਤੇ ਲਗਾਤਾਰ ਸੁਣੀਆਂ ਅਤੇ ਸ਼ੇਅਰ ਕੀਤੀ ਜਾ ਰਹੀਆਂ ਹਨ। ਹੁਣ ਉਹਨਾਂ ਦੀ ਨਵੀਂ ਲਿਖੀ ਕਵੀਸ਼ਰੀ ਜੋ ਕੈਨੇਡਾ ਦੀ 150ਵੀਂ ਵੰਰ੍ਹੇਗੰਢ ਨੂੰ ਸਮਰਪਿਤ ਹੈ ਕਵੀਸ਼ਰ ਹਰਪ੍ਰੀਤ ਸਿੰਘkav snap ਮੱਤੇਵਾਲ ਅਤੇ ਸਤਨਾਮ ਸਿੰਘ ਪਡੋਰੀ ਦੀ ਸੁਰੀਲੀ ਅਤੇ ਬੁਲੰਦ ਅਵਾਜ਼ ਵਿਚ ਤਿਆਰ ਹੈ ਜੋ ਜੱਗ ਪੰਜਾਬੀ ਟੀ ਵੀ ਵੱਲੋਂ 23 ਜੂਨ ਨੂੰ ਰੀਲੀਜ਼ ਕੀਤੀ ਜਾ ਰਹੀ ਹੈ। ਇਸ ਕਵੀਸ਼ਰੀ ਵਿਚ ਕੈਨੇਡਾ ਦਾ ਜੁਲਾਈ 1867 ਤੋਂ ਲੈ ਕੇ ਹੁਣ ਤੱਕ ਦਾ ਬਹੁਤ ਹੀ ਵਧੀਆ ਕਾਵਿਕ ਢੰਗ ਨਾਲ ਵਰਣਨ ਕੀਤਾ ਗਿਆ ਹੈ। ਜਿਸ ਕੈਨੇਡਾ ਦੇ ਆਰਥਿਕ, ਰਾਜਨੀਤਕ, ਸੱਭਿਆਚਾਰ ਤੋਂ ਲੈ ਕੇ ਖੇਡਾਂ, ਦਰਿਆਵਾਂ, ਪਹਾੜਾਂ ਤੋਂ ਇਲਾਵਾਂ ਹੋਰ ਹਰ ਤਰ੍ਹਾਂ ਦੀ ਖੁਬਸੂਰਤੀ ਅਤੇ ਕੈਨੇਡਾ ਵਿਚ ਸਿੱਖਾਂ ਅਤੇ ਪੰਜਾਬੀਆਂ ਦੇ ਆਪਣੀ ਮਿਹਨਤ ਨਾਲ ਹਰ ਖੇਤਰ ਵਿਚ ਕਾਮਯਾਬ ਹੋਣ ਤੋਂ ਲੈ ਕੇ ਜਿੰਮੇਵਾਰੀ ਦਾ ਅਹਿਸਾਸ ਵੀ ਕਰਾਇਆ ਗਿਆ ਹੈ। ਮੰਗਲ ਸਿੰਘ ਚੱਠਾ ਅਨੁਸਾਰ ਉਹਨਾਂ ਦੀ ਸਾਰੀ ਟੀਮ ਨੂੰ ਆਸ ਹੈ ਪਿਛਲੀਆਂ ਕਵੀਸ਼ਰੀਆਂ ਵਾਂਗ ਇਸ ਕਵਸ਼ੀਰੀ ਨੂੰ ਸਭ ਦਾ ਭਰਵਾਂ ਹੁੰਗਾਰਾ ਮਿਲੇਗਾ।