Get Adobe Flash player

ਮਾਸਟਰ ਭਜਨ ਸਿੰਘ- ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵੱਲੋਂ ਦੋ ਦਿਨ ਦਾ ਸਲਾਨਾ ਪੁਸਤਕ ਮੇਲਾ 6 ਮਈ 2017 ਦਿਨ ਸ਼ਨਿੱਚਰਵਾਰ ਤੋਂ ਕੈਲਗਰੀ ਨਾਰਥ ਈਸਟ ਦੇ ਗਰੀਨ ਪਲਾਜਾ 4818 ਵਿਸਟਵਿੰਡਜ ਡਰਾਈਵ ਲਵਲੀ ਸਵੀਟਸ ਦੇ ਨਾਲ ਦੋਵੇਂ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਸਵੇਰ 10 ਵਜੇ ਤੋਂ ਸ਼ਾਮ 7 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਪੁਸਤਕ ਮੇਲੇ ਵਿਚ ਅਗਾਂਹਵਧੂ, ਤਰਕਸ਼ੀਲ, ਲੋਕ-ਪੱਖੀ, ਵਿਗਿਆਨਿਕ ਅਤੇ ਸਾਹਿਤਕ ਕਿਤਾਬਾਂ ਦੀ ਪ੍ਰਦਰਸ਼ਨੀ ਕੀਤੀ ਜਵੇਗੀ। ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਕੈਨੇਡਾ ਜਿੱਥੇ ਬੜੇ ਲੰਮੇ ਸਮੇਂ ਤੋਂ ਸਮਾਜ ਵਿਚ ਉਸਾਰੂ ਵਿਚਾਰਾਂ ਦਾ ਪਰਚਾਰ ਕਰਦੀ ਆ ਰਹੀ, ਉੱਥੇ ਹੀ ਇਸ ਸੰਸਥਾ ਵੱਲੋਂ ਲੋਕਾਂ ਨੂੰ ਉਸਾਰੂ ਕਿਤਾਬ ਸੱਭਿਆਚਾਰ ਨਾਲ ਜੋੜਨ ਲਈ ਕੈਲਗਰੀ ਵਿਚ ‘ਸ਼ਹੀਦ ਭਗਤ ਸਿੰਘ ਲਾਇਬਰੇਰੀ’ ਚਲਾਈ ਜਾ ਰਹੀ ਹੈ। ਇਸ ਪੁਸਤਕ ਮੇਲੇ ਵਿਚ ਵਾਜਬ ਕੀਮਤ ਤੇ ਕਵਿਤਾ, ਕਹਾਣੀ, ਨਾਵਲ, ਤਰਕਸ਼ੀਲ, ਵਿਗਿਆਨਿਕ, ਮਾਨਸਿਕ ਰੋਗਾਂ ਅਤੇ ਇਤਿਹਾਸਕ ਕਿਤਾਬਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਉਪਲੱਬਧ ਕਰਾਉਣ ਦਾ ਵਿਸ਼ੇਸ਼ ਯਤਨ ਕੀਤਾ ਜਾਂਦਾ ਹੈ। ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦਾ ਮੁੱਖ ਉਦੇਸ਼ ਲੱਚਰਤਾ ਨੂੰ ਭਾਂਜ ਦੇਣਾ ਅਤੇ ਉਸਾਰੂ ਸੱਭਿਆਚਾਰਕ ਅਤੇ ਨਿੱਗਰ ਸਮਾਜ ਦੀ ਹੋਂਦ ਵਿਚ ਹਿੱਸਾ ਪਾਉਣਾ ਹੈ ਜਿਸ ਲਈ ਆਪ ਸਭ ਦੇ ਸਹਿਯੋਗ ਦੀ ਲੋੜ ਹੈ।ਇਸ ਵਾਰ ਪੁਸਤਕ ਮੇਲੇ ਵਿਚ ਜਿੱਥੇ ਮੈਕਸਿਮ ਗੋਰਖੀ ਤੋਂ ਲੈ ਕੇ ਹੋਰ ਮਸ਼ਹੂਰ ਵਿਦਵਾਨਾਂ ਦੇ ਪੋਸਟਰ, ਉਸਾਰੂ ਫਿਲਮੀ ਡਾਕੂਮੈਟਰੀਆਂ ਵਿਸ਼ੇਸ਼ ਤੌਰ ਤੇ ਉਪਲੱਬਧ ਹੋਣਗੇ ਉੱਥੇ ਹੀ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਅੱਗੇ ਨਾਲੋਂ ਵੱਧ ਪੁਸਤਕਾਂ ਇਸ ਪੁਸਤਕ ਪ੍ਰਦਰਸ਼ਨੀ ਦਾ ਸ਼ਿੰਗਾਰ ਹੋਣਗੀਆਂ। ਪੁਸਤਕ ਮੇਲੇ ਸਬੰਧੀ ਹੋਰ ਜਾਣਕਾਰੀ ਲਈ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੇ ਸੰਚਾਲਕ ਮਾਸਟਰ ਭਜਨ ਸਿੰਘ ਨਾਲ ਫੋਨ ਨੰਬਰ 403-455-4220 ਤੇ ਸਪੰਰਕ ਕੀਤਾ ਜਾ ਸਕਦਾ ਹੈ।