Get Adobe Flash player

ਉੱਨੀ ਸੋ ਚੌਦਾ ਨੂੰ ਧੱਕਾ ਭਾਰਤੀਆਂ ਨਾਲ ਹੋਇਆ,
ਸੀ ਦਰ ਤੋਂ ਮੋੜ ਦਿੱਤੇ ਜੋਰਾਂ ਨਾਲ ਸੀ ਬੂਹਾ ਢੋਇਆ,

ਬਲਜਿੰਦਰ ਸੰਘਾ- ਗੀਤਕਾਰ ਸੁਖਪਾਲ ਪਰਮਾਰ ਦਾ ਲਿਖਿਆ ਅਤੇ ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦਾ ਗਾਇਆ ਇਹ ਗੀਤ d khaela1ਇੱਕ ਸਦੀ ਪਹਿਲਾ 1914 ਨੂੰ ਵਰਤੇ ਕਾਮਾਗਾਟਮਾਰੂ ਦੁਖਾਂਤ ਦੀ ਮੁਆਫ਼ੀ ਦੇ ਅਧਾਰਿਤ ਹੈ। ਕਾਮਾਗਾਟਾਮਾਰੂ ਦੁਖਾਂਤ ਇੱਕ ਸਦੀ ਪਹਿਲਾ ਵਰਤਿਆ ਸੀ ਜਦੋ ਕੈਨੇਡਾ ਦੀ ਬੰਦਰਗਾਹ ਤੋਂ 376 ਭਾਰਤੀ ਮੁਸਾਫ਼ਰਾਂ ਨਾਲ ਭਰਿਆ ਜਹਾਜ਼ ਰਾਜਨੀਤਕ ਚਾਲਾਂ ਨਾਲ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਾਰੇ ਹੀਲੇ ਫੇਲ ਕਰਕੇ ਵਾਪਸ ਮੋੜ ਦਿੱਤਾ ਗਿਆ ਸੀ। ਜਦੋਂ ਉਸੇ ਸਮੇਂ ਹੋਰ ਦੇਸ਼ਾਂ ਜਿਵੇਂ ਚੀਨ ਆਦਿ ਦੇ ਲੋਕ ਕੈਨੇਡਾ ਦੇ ਵਾਸੀ ਨਰਮ ਸ਼ਰਤਾਂ ਥੱਲੇ ਬਣ ਰਹੇ ਸਨ। ਇਸ ਤਰਾਂ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਆਪਣਾ ਸਭ ਕੁਝ ਦਾਅ ਤੇ ਲਾ ਕੇ ਜ਼ਹਾਜ ਵਿਚ ਚੜ੍ਹੇ ਭਾਰਤੀ ਜਿਹਨਾਂ ਵਿਚ ਬਹੁਤੇ ਪੰਜਾਬੀ ਸਨ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਕਈ ਮਹੀਨੇ ਕੈਨੇਡਾ ਦੇ ਪਾਣੀਆਂ ਵਿਚ ਗੁਜ਼ਾਰ ਵਾਪਸ ਮੁੜੇ ਤੇ ਫਿਰ ਬਜਬਜ ਘਾਟ ਦਾ ਦੁਖਾਂਤ ਵੀ ਉਹਨਾਂ ਝੱਲਿਆ। ਕੈਨੇਡਾ ਅਤੇ ਭਾਰਤ ਦੀਆ ਬਹੁਤ ਸਾਰੀਆਂ ਮਨੁੱਖੀ ਹੱਕਾਂ ਲਈ ਲੜਦੀਆਂ ਸੰਸਥਾਵਾਂ ਬੜੇ ਚਿਰ ਤੋਂ ਕੈਨੇਡਾ ਸਰਾਕਰ ਤੋਂ ਇਸ ਦੁਖਾਂਤ ਲਈ ਜੋ ਕੈਨੇਡਾ ਵਰਗੇ ਮਨੁੱਖੀ ਹੱਕਾਂ ਦੇ ਰਖਵਾਲੇ ਦੇਸ਼ ਤੋਂ ਵਾਪਰਿਆ ਲਈ ਮੁਆਫ਼ੀ ਦੀ ਮੰਗ ਕਰ ਰਹੀਆਂ ਸਨ ਪਰ ਪਿਛਲੀ ਕਨਜ਼ਰਵੇਟਿਵ ਸਰਕਾਰ ਵੱਲੋਂ ਸਿੱਧੇ ਤੌਰ ਤੇ ਪਾਰਲੀਮੈਂਟ ਵਿਚ ਇਸ ਦੀ ਮੁਆਫ਼ੀ ਨਹੀ ਮੰਗੀ ਗਈ। ਹੁਣ ਲਿਬਰਲ ਸਰਕਾਰ ਦੇ ਮਾਨਯੋਗ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 18 ਮਈ,2016 ਨੂੰ ਕੈਨੇਡਾ ਦੀ ਪਾਰਲੀਮੈਂਟ ਵਿਚ ਇਸ ਦੁਖਾਂਤ ਦੀ ਮੁਆਫ਼ੀ ਮੰਗੀ ਜਾ ਰਹੀ ਹੈ ਜੋ ਹਰ ਮਨੁੱਤਖਾ ਹਤੈਸ਼ੀ ਅਤੇ ਵਿਤਕਰੇ ਵਿਰੋਧੀ ਲਈ ਸਕੂਨ ਵਾਲੀ ਗੱਲ ਹੈ। ਇਸੇ ਵਿਸ਼ੇ ਤੇ ਬੜੀ ਵਧੀਆ ਸ਼ਬਦਾਵਲੀ ਵਿਚ ਲਿਖਿਆ ਸੁਖਪਾਲ ਪਰਮਾਰ ਕੈਲਗਰੀ ਦਾ ਗੀਤ ‘ਕਾਮਾਗਾਟਾਮਾਰੂ ਮੁਆਫ਼ੀਨਾਮਾ’ ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦੀ ਸੁਰਮਈ ਅਵਾਜ਼ ਇਸੇ ਦਿਨ ‘ਤੇ ਜੱਗ ਪੰਜਾਬੀ ਟੀ ਵੀ ਵੱਲੋਂ ਰੀਲੀਜ਼ ਕੀਤਾ ਜਾ ਰਿਹਾ ਹੈ। ਜਿਸ ਵਿਚ ਜਿੱਥੇ ਉਹਨਾਂ ਵਾਪਸ ਮੁੜੇ ਲੋਕਾਂ ਦੇ ਅਧੂਰੇ ਸੁਪਨਿਆਂ ਦੀ ਗੱਲ ਹੈ ਉੱਥੇ ਮੌਜੂਦਾ ਮਾਨਯੋਗ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਰੀਫ਼ ਵੀ ਹੈ, ਜਿਸਦੀ ਸਰਕਾਰ ਨੇ ਇਕ ਸਦੀ ਪਹਿਲਾ ਵਰਤੇ ਇਸ ਦੁਖਾਂਤ ਅਤੇ ਅਨਿਆਂ ਦਾ ਦਰਦ ਮਹਿਸੂਸ ਕੀਤਾ ਤੇ ਕੈਨੇਡਾ ਦੀ ਕਾਨੂੰਨੀ ਤੌਰ ਤੇ ਸਭ ਲਈ ਦਰਵਾਜ਼ੇ ਖੁੱਲੇ ਹੋਣ ਦੀ ਸ਼ਾਖ਼ ਵਿਚ ਵਾਧਾ ਕੀਤਾ ਹੈ। ਗੀਤ ਦੇ ਬੋਲ ਬੜੇ ਦਿਲ ਟੁੰਭਵੇਂ ਅਤੇ ਸਿਧਾਂਤਕ ਹਨ। ਗਾਇਕ ਦਰਸ਼ਨ ਖੇਲਾ ਜੀ ਅਨੁਸਾਰ ਉਹਨਾਂ ਨੂੰ ਇਹ ਇਤਿਹਾਸਕ ਤੱਥਾਂ ਦਾ ਗੀਤ ਗਾ ਕੇ ਦਿੱਲੋਂ ਖੁਸ਼ੀ ਮਹਿਸੂਸ ਹੋਈ ਹੈ, ਕਿਉਂਕਿ ਜਿੱਥੇ ਸੁਖਪਾਲ ਪਰਮਾਰ ਦੇ ਲਿਖੇ ਇਸ ਗੀਤ ਦੇ ਬੋਲ ਦਿਲ ਟੁੰਭਵੇਂ ਹਨ ਉੱਥੇ ਸੰਗੀਤ ਵੀ ਦਿਲ ਖਿੱਚਵਾਂ ਹੈ। ਮਿਊਜਿਕ ਡਾਇਰੈਕਟਰ ਸੁਨੀਲ ਵਰਮਾ ਨੇ ਇਸ ਗੀਤ ਦਾ ਸੰਗੀਤ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ ਜੋ ਕੰਨਰਸੀ ਅਤੇ ਖਿੱਚ ਭਰਪੂਰ ਹੈ। ਸਾਰੀ ਟੀਮ ਨੂੰ ਆਸ ਹੈ ਕਿ ਸਭ ਇਸ ਪਰਿਵਾਰਕ ਗੀਤ ਨੂੰ ਪਸੰਦ ਕਰਨਗੇ।