Get Adobe Flash player

        ਪਿਛਲੇ ਸਾਲ ਅਕਤੂਬਰ 2015 ਵਿਚ ਕੈਨੇਡਾ ਦੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਜਿਸ ਵਿਚ ਲਿਬਰਲ ਪਾਰਟੀਨੇ ਬਹੁਮਤ D sudhu 1ਨਾਲ ਜਿੱਤ ਪ੍ਰਪਾਤ ਕੀਤੀ। ਉਸਦੀ ਵਜਾਹ ਬੇਸ਼ਕ ਲਿਬਰਲ ਪਾਰਟੀ ਦੀ ਚੋਣ ਮੈਨੀਫੈਸਟੋ ਕੈਨੇਡਾ ਦੇ ਲੋਕਾਂ ਨੂੰ ਭਾਅ ਜਾਣਾ ਸੀ, ਪਰ ਕਨਜ਼ਰਵੇਟਿਵ ਪਾਰਟੀ ਦੀਆਂ ਇੰਮੀਗਰੈਂਟ ਵਿਰੋਧੀ ਨੀਤੀਆਂ ਕਾਰਨ ਇੰਮੀਗਰੈਂਟ ਲੋਕਾਂ ਦਾ ਵੱਡੀ ਤਦਾਦ ਵਿਚ ਸਾਥ ਦੇਣਾ ਵੀ ਸੀ। ਜਿਸ ਵਿਚ ਸਿੱਖ ਭਾਈਚਾਰਾ ਭਾਵੇਂ ਆਬਾਦੀ ਪੱਖੋ 1.4 ਪ੍ਰਤੀਸ਼ਤ ਹੀ ਹੈ। ਪਰ ਰਾਜਨੀਤਕ ਤੌਰ ਤੇ ਕਾਫ਼ੀ ਜਾਗਿਰਤ ਹਨ ਅਤੇ ਲਿਬਰਲ ਪਾਰਟੀ ਦਾ ਕੈਨੇਡਾ ਦੇ ਹਰ ਸ਼ਹਿਰ ਵਿਚ ਪੂਰਾ ਸਾਥ ਦਿੱਤਾ। ਇਹੀ ਕਾਰਣ ਹੈ ਕਿ ਕੈਨੇਡਾ ਵਿਚ ਪਹਿਲੀ ਵਾਰ ਸਿੱਖ ਭਾਈਚਾਰੇ ਦੇ 17 ਮੈਂਬਰ ਪਾਰਲੀਮੈਂਟ ਚੁਣੇ ਗਏ। ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਜੀ ਪੀਅਰ ਇਲੀਅਟ ਟਰੂਡੋ ਵੀ ਇੰਮੀਗਰੈਂਟ ਲੋਕਾਂ ਵਿਚ ਕਾਫ਼ੀ ਹਰਮਨ ਪਿਆਰੇ ਸਨ। ਸਿੱਖ ਭਾਈਚਾਰੇ ਵਿਚੋਂ 17 ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਆਦ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਨਾ ਸਿਰਫ਼ 4 ਸਿੱਖ ਮੈਂਬਰਾਂ ਨੂੰ ਕੈਬਿਨਟ ਮੰਤਰੀ ਬਣਾਇਆ ਬਲਕਿ ਬਹੁਤ ਹੀ ਮਹੁੱਤਵਪੂਰਨ ਵਿਭਾਗਾਂ ਦੇ ਮੰਤਰੀ ਬਣਾਇਆ। ਜ਼ਿੰਨ੍ਹਾਂ ਵਿਚੋਂ ਸ.ਹਰਜੀਤ ਸੱਜਣ ਕੈਨੇਡਾ ਦੇ ਸੁਰੱਖਿਆ ਮੰਤਰੀ ਅਤੇ ਨਵਦੀਪ ਬੈਂਸ ਜਿਸਨੂੰ ਇਨੋਵੇਸ਼ਨ ਸਾਇਸ ਅਤੇ ਆਰਥਿਕ ਵਿਕਾਸ ਦੇ ਮੰਤਰੀ ਬਣਾਇਆ ਅਤੇ ਇਹ ਦੋਨੋਂ ਹੀ ਅੰਮ੍ਰਿਤਧਾਰੀ ਹਨ। ਸਿੱਖ ਭਾਈਚਾਰੇ ਨੂੰ ਇੰਨਾਂ ਮਾਣ-ਸਤਿਕਾਰ ਦੁਨੀਆਂ ਦੇ ਇਤਿਹਾਸ ਵਿਚ ਕਿਸੇ ਸਰਕਾਰ ਨੇ ਪਹਿਲੀ ਵਾਰ ਦਿੱਤਾ ਹੈ। ਇਹ ਬਦਕਿਸਮਤੀ ਹੈ ਕਿ ਭਾਰਤ ਜਿਸਦਾ ਇਤਿਹਾਸ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਉੱਥੋਂ ਦੀ ਸਰਕਾਰ ਨੇ ਮਾਣ-ਸਨਮਾਣ ਤਾਂ ਕੀ ਦੇਣਾ ਸੀ 1984 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਗਲਾਂ ਵਿਚ ਟਾਇਰ ਪਾ ਕੇ ਜ਼ਿਉਦੇਂ ਸਾੜਿਆ ਗਿਆ।
                                                  ਇੱਥੇ ਇਹ ਵਰਣਨ ਕਰਨ ਜਰੂਰੀ ਹੈ ਕਿ ਕੈਨੇਡਾ ਵਿਚ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ ਵੱਲੋਂ ਸਿੱਖਾਂ ਨੂੰ ਇਹ ਮਾਣ ਸਤਿਕਾਰ ਸਿਰਫ਼ ਇਸ ਕਰਕੇ ਨਹੀਂ ਦਿੱਤਾ ਗਿਆ ਕਿ ਸਿੱਖ ਭਾਈਚਾਰੇ ਨੇ ਲਿਬਰਲ ਪਾਰਟੀ ਦੀ ਮਦਦ ਕੀਤੀ ਸੀ, ਬਲਕਿ ਇਸ ਕਰਕੇ ਹੈ ਕਿ ਸਾਰੇ ਸਿੱਖ ਮੈਂਬਰਾਂ ਦੀ ਕਾਬਲੀਅਤ ਕਰਕੇ ਹੀ ਇੰਨੇ ਮਹੱਤਵਪੂਰਨ ਆਹੁਦੇ ਦਿੱਤੇ ਹਨ। ਦੂਸਰੀ ਵਜਾਹ ਇਹ ਹੈ ਕਿ ਪ੍ਰਧਾਨ ਮੰਤਰੀ ਜਸਰਿਨ ਟਰੂਡੋ ਬਹੁਤ ਹੀ ਨੇਕ, ਸਮਝਦਾਰ ਅਤੇ ਮਿਹਨਤਕਸ਼ ਲੋਕਾਂ ਦੀ ਕਦਰ ਕਰਨ ਵਾਲੇ ਇਨਸਾਨ ਹਨ। ਜਸਟਿਨ ਟਰੂਡੋ ਦੀ ਕੈਨੇਡਾ ਨੂੰ ਚਲਾਉਣ ਦੀ ਅਪਰੋਚ ਪਹਿਲੇ ਲੀਡਰਾਂ ਨਾਲੋਂ ਅਲੱਗ ਹੈ। ਚੋਣਾਂ ਤੋਂ ਪਹਿਲਾ ਵੀ ਗੋਲਮੋਲ ਕਰਨ ਦੀ ਬਜਾਇ ਉਹਨਾਂ ਸਾਫ਼ ਕਿਹਾ ਸੀ ਕਿ ਕੈਨੇਡਾ ਦੀ ਤਰੱਕੀ ਲਈ ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਸਾਨੂੰ ਘਾਟੇ ਵਾਲਾ ਬੱਜਟ ਲਿਆਉਣਾ ਪਏਗਾ। ਭਾਵ ਕਰਜ਼ਾ ਲੈਣਾ ਪਏਗਾ ਤਾਂ ਕਿ ਅਸੀਂ ਇਕ ਵਾਰ ਕੈਨੇਡਾ ਦੇ ਅਰਥਚਾਰੇ ਨੂੰ ਸਹੀ ਰਾਹ ਤੇ ਲੈ ਆਈਏ, ਇਹ ਵੀ ਵਜਾਹ ਸੀ ਕਿ ਉਹਨਾਂ ਦੀ ਇਮਾਨਦਾਰ ਅਪਰੋਚ ਕਰਕੇ ਵੱਡੇ ਬਹੁਮਤ ਨਾਲ ਜਿਤਾਇਆ। ਪਰ ਸਿੱਖ ਭਾਈਚਾਰੇ ਨੂੰ ਸਾਵਧਾਨ ਹੋਣ ਦੀ ਸਖ਼ਤ ਜ਼ਰੂਰਤ ਹੈ, ਕਿਉਂਕਿ ਜਦੋਂ ਤੋਂ 17 ਸਿੱਖ ਮੈਂਬਰ ਪਾਰਲੀਮੈਂਟ ਬਣੇ ਹਨ ਤੇ ਚਾਰ ਸਿੱਖਾਂ ਨੂੰ ਮਹੱਤਵਪੂਰਨ ਮਹਿਕਮੇ ਦੇ ਕੇ ਮੰਤਰੀ ਬਣਾਇਆ ਹੈ। ਕੁਝ ਲੋਕਾਂ ਦੀ ਹਿੱਕ ਤੇ ਸੱਪ ਲਿਟ ਰਹੇ ਹਨ, ਸਿੱਖਾਂ ਦਾ ਐਨਾਂ ਮਾਣ ਸਤਿਕਾਰ ਕੈਨੇਡਾ ਸਰਕਾਰ ਵਿਚ ਬਹੁਤ ਸਾਰੇ ਲੋਕਾਂ ਅਤੇ ਭਾਰਤੀ ਏਜੰਸੀਆਂ ਦੇ ਹਾਜ਼ਮ ਨਹੀਂ ਹੋ ਰਿਹਾਂ।
                                  ਓਧਰ ਚੋਣਾਂ ਤੋਂ 6 ਮਹੀਨੇ ਬਾਅਦ ਹੀ ਖਾਲਸੇ ਦਾ ਸਾਜਨਾ ਦਿਵਸ ਆ ਗਿਆ। ਹੁਣ ਖਾਲਸੇ ਦਾ ਸਾਜਨਾ ਦਿਵਸ (ਵਿਸਾਖ਼ੀ) ਬੇਸ਼ਕ ਪਹਿਲਾ ਵੀ ਪਾਰਲੀਮੈਂਟ ਵਿਚ ਮਨਾਈ ਜਾਂਦੀ ਸੀ। ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ਹੋਰਾਂ ਨੇ ਆਪਣੇ ਦਫ਼ਤਰ ਵਿਚ ਅਖੰਡ ਪਾਠ ਸਾਹਿਬ ਤੋਂ ਸ਼ੁਰੂ ਕੀਤੀ ਸੀ। ਇਸ ਵਾਰ ਅਖੰਡ ਪਾਠ ਸਾਹਿਬ ਤਾਂ ਮੈਂਬਰ ਪਾਰਲੀਮੈਂਟ ਦਰਸ਼ਨ ਸਿੰਘ ਕੰਗ ਦੇ ਨਿੱਜੀ ਦਫ਼ਤਰ ਵਿਚ ਵੀ ਕਰਵਾਇਆ ਗਿਆ ਸੀ। ਪਰ ਕੀਰਤਨ ਪਾਰਲੀਮੈਂਟ ਦੇ ਸੈਂਟਰ ਬਲਾਕ ਵਾਲੇ ਹਾਲ ਵਿਚ ਵੱਡੇ ਪੱਧਰ ਤੇ ਕੀਤਾ ਜਾਣਾ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਾ ਸਿਰਫ਼ ਹਾਜ਼ਰੀ ਲਗਵਾਈ, ਕੀਰਤਨ ਸੁਣਿਆ, ਕੁਝ ਵਿਚਾਰਾਂ ਅੰਗਰੇਜ਼ੀ ਵਿਚ ਵੀ ਸਨ। ਜਸਟਿਨ ਟਰੂਡੋ ਨੂੰ ਸਿੱਖਾਂ ਵੱਲੋਂ ਕਿਰਪਾਨ ਅਤੇ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੜੇ ਹੀ ਅਦਬ ਸਤਿਕਾਰ ਅਤੇ ਸੁਲਝੇ ਹੋਏ ਤਰੀਕੇ ਨਾਲ ਭਾਸ਼ਣ ਦਿੱਤਾ। ਉਹਨਾਂ ਕਿਹਾ ਕਿ ਅੱਜ ਤੋਂ 100 ਸਾਲ ਪਹਿਲਾ ਸਿੱਖਾਂ ਨਾਲ ਕੈਨੇਡਾ ਦੇ ਵੈਨਕੋਵਰ ਦੀ ਧਰਤੀ ਤੋਂ 376 ਮੁਸਾਫ਼ਾਰਾਂ ਨਾਲ ਭਰਿਆ ‘ਕਾਮਾ ਗਾਟਾ ਮਾਰੂ’ ਜ਼ਹਾਜ ਜਿਸ ਵਿਚ ਬਹੁਤੇ ਸਿੱਖ ਸਨ ਨੂੰ ਵਾਪਸ ਭੇਜਕੇ ਉਸ ਵਕਤ ਦੀ ਸਰਕਾਰ ਨੇ ਬੇਇਨਸਾਫ਼ੀ ਕੀਤੀ ਸੀ ਅਤੇ 18 ਮਈ ਨੂੰ ਕੈਨੇਡਾ ਦੇ ਲੋਕਾਂ ਵੱਲੋਂ ਪਾਰਲੀਮੈਂਟ ਵਿਚ ਮੈਂ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਾਗਾਂ। ਜਸਟਿਨ ਟਰੂਡੋ ਨੇ ਕਿਹਾ ਕਿ ਕਿਉਂਕਿ ਜ਼ਹਾਜ ਨੂੰ ਵਾਪਸ ਭੇਜਣ ਦਾ ਕਾਨੂੰਨ ਪਾਰਲੀਮੈਂਟ ਵਿਚ ਬਣਿਆ ਸੀ ਇਸ ਕਰਕੇ ਮੁਆਫ਼ੀ ਵੀ ਪਾਰਲੀਮੈਂਟ ਵਿਚ ਹੀ ਮੰਗਣੀ ਬਣਦੀ ਹੈ।
                     ਪਾਰਲੀਮੈਂਟ ਦੇ ਸੈਂਟਰ ਬਲਾਕ ਦੇ ਹਾਲ ਵਿਚ ਕੀਰਤਨ ਤੋਂ ਬਾਅਦ ਲੰਗਰ ਦੀ ਸੇਵਾ ਕੀਤੀ ਗਈ ਅਤੇ ਸ਼ਾਮ ਨੂੰ ਕੁਝ ਭੰਗੜਾ ਪਾਉਣ ਦੀਆਂ ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲੀਆਂ। ਉਸ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾæਫੀ ਵਕਤ ਸਿੱਖ ਭਾਈਚਾਰੇ ਨਾਲ ਵਿਸਾਖ਼ੀ ਮਨਾਉਣ ਵਿਚ ਗੁਜ਼ਾਰਿਆ ਅਤੇ ਸਿੱਖ ਭਾਈਚਾਰਾਂ ਵੀ ਕਾਫ਼ੀ ਵੱਡੀ ਗਿਣਤੀ ਵਿਚ ਪਾਰਲੀਮੈਂਟ ਵਿਚ ਵਿਸਾਖ਼ੀ ਮਨਾਉਣ ਲਈ ਪਹੁੰਚਿਆ ਹੋਇਆ ਸੀ। ਅਪਰੈਲ 11 ਵਾਲੇ ਦਿਨ ਤਾਂ ਇੰਜ ਲੱਗਦਾ ਸੀ ਜਸਟਿਨ ਟਰੂਡੋ ਕੈਨੇਡਾ ਦੇ ਨਹੀਂ ਬਲਕਿ ਸਿੱਖਾਂ ਦੇ ਹੀ ਪ੍ਰਧਾਨ ਮੰਤਰੀ ਹਨ, ਸੋਸ਼ਲ ਮੀਡੀਏ ਵਿਚ ਵੀ ਇਸਦਾ ਕਾਫ਼ੀ ਪ੍ਰਚਾਰ ਕੀਤਾ ਗਿਆ। ਜਿੱਥੇ ਸਿੱਖ ਹੋਣ ਦੇ ਨਾਤੇ ਇਹ ਸਾਰਾ ਕੁਝ ਦੇਖਕੇ ਖ਼ੁਸ਼ੀ ਹੋ ਰਹੀ ਹੈ। ਉੱਥੇ ਕੈਨੇਡੀਅਨ ਹੋਣ ਦੇ ਨਾਤੇ ਇਕ ਵੱਖਰੇ ਨਜ਼ਰੀਏ ਤੋਂ ਦੇਖਕੇ ਚਿੰਤਾ ਵੀ ਹੋ ਰਹੀ ਹੈ। ਇਸ ਸਾਰੇ ਵਰਤਾਰੇ ਨੂੰ ਦੋ ਪਹਿਲੂਆਂ ਤੋਂ ਵਿਚਾਰਨਾਂ ਜ਼ਰੂਰੀ ਹੈ-
1. ਜਸਟਿਨ ਟਰੂਡੋ ਮੇਰੀ ਪਸੰਦ ਦਾ ਪ੍ਰਧਾਨ ਮੰਤਰੀ ਅਤੇ ਮੈਂ ਨਿੱਜੀ ਤੌਰ ਤੇ ਘੱਟੋ-ਘੱਟ ਇਹਨਾਂ ਨੂੰ 10-12 ਸਾਲ ਪ੍ਰਧਾਨ ਮੰਤਰੀਦੇਖਣਾ ਚਾਹੁੰਦਾ ਹਾਂ। ਕੈਨੇਡਾ ਵਿਚ ਬਹੁਤ ਸਾਰੇ ਵੱਖਰੇ-2 ਧਰਮਾਂ ਦੇ ਲੋਕ ਰਹਿੰਦੇ ਹਨ। ਜੇ ਸਾਰੇ ਧਰਮਾਂ ਦੇ ਲੋਕ ਆਪਣੇ ਪ੍ਰੋਗਰਾਮ ਪਾਰਲੀਮੈਂਟ ਵਿਚ ਕਰਨ ਲੱਗ ਗਏ, ਉਦਾਹਰਨ ਦੇ ਤੌਰ ਤੇ ਜੇਕਰ ਹਿੰਦੂ ਭਾਈਚਾਰੇ ਨੇ ਕਿਹਾ ਅਸੀਂ ਐਤਕੀ ਰਾਮਲੀਲਾ ਪਾਰਲੀਮੈਂਟ ਵਿਚ ਕਰਨੀ ਹੈ, ਰਾਵਣ ਵੀ ਪਾਰਲੀਮੈਂਟ ਦੇ ਬਾਰਹ ਫੁਕਣਾ, ਮੁਸਲਮ ਭਾਈਚਾਰਾ ਰਾਮਦਾਨ ਅਤੇ ਈਦ ਵੀ ਪਾਰਲੀਮੈਂਟ ਵਿਚ ਮਨਾਉਣ ਲਈ ਕਹਿ ਸਕਦੇ ਹਨ। ਚੀਨੀ ਭਾਈਚਾਰਾ ਵੀ ਆਪਣਾ ਨਵਾਂ ਸਾਲ ਤੇ ਫਿਰ ਯਹੂਦੀ ਜਿਹਨਾਂ ਦੀ ਆਬਾਦੀ 64 ਪ੍ਰਤੀਸ਼ਤ ਹੈ ਤੇ ਫੇਰ ਹੋਰ ਬਹੁਤ ਸਾਰੇ ਧਰਮ ਹਨ ਤਾਂ ਫਿਰ ਪਾਰਲੀਮੈਂਟ ਦਾ ਕੀ ਬਣੂ ? ਜੇ ਇਹਨਾਂ ਸਾਰਿਆਂ ਨੂੰ ਮਨਾਉਣ ਦੇਣਗੇ ਤਾਂ ਵੀ ਪੰਗਾ। ਕਿਉਂਕਿ ਰਾਈਟਵਿੰਗ ਗੋਰਿਆਂ ਨੇ ਪਹਿਲਾ ਹੀ ਟਵਿੱਟਰ ਤੇ ਹਰਕਤਾਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਨਹੀਂ ਮਨਾਉਣ ਦੇਣਗੇ ਤਾਂ ਫਿਰ ਇਹ ਬਾਕੀ ਭਾਈਚਾਰੇ ਗੁੱਸੇ ਹੋ ਸਕਦੇ ਹਨ। ਸੋ ਮੈਂਨੂੰ ਲੱਗਦਾ ਕਿ ਅਸੀਂ ਆਪਣੀ ਬੱਲੇ-ਬੱਲੇ ਦੇ ਚੱਕਰ ਵਿਚ ਇਹ ਭੁੱਲ ਹੀ ਗਏ। ਮੇਰਾ ਨਿੱਜੀ ਵਿਚਾਰ ਹੈ ਕਿ ਸਾਨੂੰ (ਸਿੱਖ ਭਾਈਚਾਰੇ) ਨੂੰ ‘ਸਹਿਜ ਪੱਕੇ ਸੋ ਮੀਠਾ ਹੋਏ’ ਵਾਲੀ ਕਹਾਵਤ ਤੇ ਅਮਲ ਕਰਨਾ ਚਾਹੀਦਾ ਸੀ। ਜੇ ਆਪਣੇ 17 ਮੈਂਬਰ ਪਾਰਲੀਮੈਂਟ ਅਤੇ 4 ਮੰਤਰੀ ਬਣ ਗਏ ਸੀ ਤਾਂ ਆਪਣੀ ਕਾਬਲੀਅਤ ਅਤੇ ਲਿਆਕਤ ਨਾਲ ਕੰਮ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਅਤੇ ਕੈਨੇਡੀਅਨ ਲੋਕਾਂ ਦੇ ਮਨਾਂ ਵਿਚ ਹੋਰ ਜਗ੍ਹਾਂ ਬਣਾਉਂਦੇ। ਵਿਸਾਖ਼ੀ ਤਾਂ ਅਸੀਂ ਵੈਸੇ ਹੀ ਸਾਰੇ ਸ਼ਹਿਰਾਂ ਵਿਚ ਨਗਰ ਕੀਰਤਨ ਕਰਕੇ ਮਨਾਉਂਦੇ ਹੀ ਹਾਂ। ਪਾਰਲੀਮੈਂਟ ਵਿਚ ਕਰਕੇ ਕਿਤੇ ਲਿਬਰਲ ਪਾਰਟੀ ਅਤੇ ਸਰਕਾਰ ਕਿਸੇ ਸੰਕਟ ਵਿੱਚ ਤਾਂ ਨਹੀਂ ਫਸਜੂ। ਇਹ ਸਾਨੂੰ ਸੋਚਣ ਦੀ ਜ਼ਰੂਰਤ ਹੈ। ਕਿਉਂਕਿ ਕੈਨੇਡਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਸਾਨੂੰ ਆਪਣੀ ਬੱਲੇ-ਬੱਲੇ ਦੀ ਬਜਾਇ ਕੈਨੇਡਾ ਦੀ ਤਰੱਕੀ ਬਾਰੇ ਸੋਚਣ ਦੀ ਲੋੜ ਹੈ। ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਕੈਨੇਡਾ ਦੀ ਤਰੱਕੀ ਦੀ ਜ਼ਿਆਦਾ ਜ਼ਰੂਰਤ ਹੈ। ਕੈਨੇਡੀਅਨ ਅਤੇ ਸਿੱਖ ਹੋਣ ਦੇ ਨਾਤੇ ਮੇਰੀ ਨਿੱਜੀ ਚਿੰਤਾ ਹੈ।
2. ਮੇਰੀ ਦੂਸਰੀ ਚਿੰਤਾ ਹੈ ਕਿ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 17 ਸਿੱਖ ਮੈਂਬਰ ਪਾਰਲੀਮੈਂਟ ਅਤੇ 4 ਮੰਤਰੀ ਬਣਨ ਤੋਂ ਬਾਅਦ ਕੁਝ ਲੋਕਾਂ ਦੀ ਹਿੱਕ ਤੇ ਸੱਪ ਤਾਂ ਪਹਿਲਾ ਹੀ ਲਿਟ ਰਹੇ ਸੀ ਅਤੇ ਉੱਪਰੋਂ ਪਾਰਲੀਮੈਂਟ ਵਿਚ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਨਾਲ ਤਾਂ ਹੁਣ ਉਹ ਸੱਪ ਡੰਗ ਮਾਰਨ ਲੱਗ ਗਏ ਹਨ। ਮੇਰੀ ਚਿੰਤਾ ਹੈ ਕਿ ਸੱਪ ਡੰਗ ਤਾਂ ਉਹਨਾਂ ਦੇ ਮਾਰਦੇ ਹਨ ਪਰ ਜ਼ਹਿਰ ਦਾ ਰਿਐਕਸ਼ਨ ਸਿੱਖ ਕੌਮ ਤੇ ਨਾ ਹੋ ਜਾਵੇ। ਸਿੱਖਾਂ ਦੀ ਕੈਨੇਡਾ ਅਤੇ ਬਾਕੀ ਦੁਨੀਆਂ ਦੇ ਦੇਸ਼ਾਂ ਵਿਚ ਇੰਨੀ ਬੱਲੇ-ਬੱਲੇ ਕੁਝ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਣੀ।
                              1984 ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿੱਖਾਂ ਦਾ ਕਤਲਿਆਮ ਹੋਇਆ ਸੀ। ਉਸ ਕਤਲਿਆਮ ਦੀਆਂ ਖ਼ਬਰਾਂ ਜਦੋਂ ਦੁਨੀਆਂ ਦੇ ਲੋਕਾਂ ਨੇ ਦੇਖੀਆਂ ਤਾਂ ਬਹੁਤੇ ਦੇਸ਼ਾਂ ਦੀ ਸਰਕਾਰਾਂ ਨੇ ਸਿੱਖਾਂ ਨਾਲ ਉਹਨਾਂ ਦੇ ਆਪਣੇ ਹੀ ਦੇਸ਼ ਵਿਚ ਹੋਏ ਧੱਕੇ ਕਾਰਣ ਹਮਦਰਦੀ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਵਕਤ ਵੀ ਕੁਝ ਲੋਕਾਂ ਨੂੰ ਫ਼ਿਕਰ ਸ਼ੁਰੂ ਹੋ ਗਿਆ ਸੀ ਕਿ ਸਿੱਖਾਂ ਨੂੰ ਹਮਦਰਦੀ ਮਿਲਣ ਲੱਗ ਗਈ। ਫੇਰ ਪਤਾ ਕੀ ਹੋਇਆ ਸੀ ਏਅਰ ਇੰਡੀਆ ਕਰੈਸ਼ ਜਿਸਦਾ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਕਿਹਨੇ ਕੀਤਾ ਸੀ। ਪਰ ਨਾਮ ਸਿੱਖਾਂ ਦਾ ਲੱਗ ਗਿਆ ਸੀ। ਬਾਗੜੀ ਅਤੇ ਹੋਰਾਂ ਤੇ ਕੇਸ ਚੱਲਿਆ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਕੇਸ ਸੀ। ਉਹ ਤਾਂ ਬਰੀ ਹੋ ਗਏ ਪਰ ਜਿਹਨਾਂ ਦੇ ਪਰਿਵਾਰ ਅਤੇ ਬੱਚੇ ਮਾਰੇ ਗਏ ਉਹ ਹਾਲੇ ਵੀ ਜਵਾਬ ਲੱਭਦੇ ਨੇ ਕਿ ਦੋਸ਼ੀ ਕੌਣ ਹੈ ?
                                       ਸੋ ਹੁਣ ਕੈਨੇਡਾ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਸਿੱਖਾਂ ਦੀ ਇੰਨੀ ਬੱਲੇ-ਬੱਲੇ ਦੇਖਕੇ ਵਿਰੋਧੀ ਤਾਕਤਾਂ ਤੋਂ ਬਰਦਾਸ਼ਤ ਹੋ ਜਾਊ। ਅਜਿਹੇ ਸਿੱਖਾ ਦੀ ਕਮੀ ਨਹੀਂ ਜੋ ਪੈਸੇ ਦੀ ਖ਼ਾਤਰ ਆਪਣੀ ਕੌਮ ਨੂੰ ਬਦਨਾਮ ਕਰਨ ਲਈ ਵਿਕ ਸਕਦੇ ਹਨ। ਇਹ ਤੁਸੀਂ ਸਭ ਜਾਣਦੇ ਹੋ ਇਹ ਮੇਰਾ ਦੂਜਾ ਡਰ ਹੈ।
                               ਮੇਰੀ ਤੁੱਛ ਬੁੱਧੀ ਤਾਂ ਇਹੀ ਸੋਚ ਰਹੀ ਸੀ ਕਿ ਕਿਤੇ ਏਅਰ ਇੰਡੀਆ ਕਰੈਸ਼ ਵਾਗੂੰ ਫਿਰ ਕੋਈ ਅਜਿਹਾ ਕਾਰਾ ਨਾ ਹੋ ਜਾਵੇ ਜਿਸ ਨਾਲ ਸਿੱਖ ਭਾਈਚਾਰਾ ਬਦਨਾਮ ਹੋ ਜਾਵੇ। ਸੋ ਬੇਨਤੀ ਇਹ ਹੈ ਕਿ ਸਨ ਬਹੁਤ ਸੋਚ ਸਮਝ ਕੇ ਚੱਲਣ ਦੀ ਜ਼ਰੂਰਤ ਹੈ। ਜੇ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਜੀ ਸਾਨੂੰ ਇੰਨ੍ਹਾ ਮਾਣ ਸਤਿਕਾਰ ਦੇ ਰਹੇ ਹਨ ਤਾਂ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਇਸ ਮਾਣ ਸਤਿਕਾਰ ਨੂੰ ਕਾਇਮ ਰੱਖਣ ਲਈ ਕੈਨੇਡਾ ਦੀ ਤਰੱਕੀ ਵਿਚ ਹੋਰ ਹਿੱਸਾ ਪਾਕੇ, ਕੈਨੇਡਾ ਨੂੰ ਹੋਰ ਵਧੀਆ ਦੇਸ਼ ਬਣਾਈਏ। ਤਾਂ ਕਿ ਗਦਰੀ ਬਾਬਿਆਂ ਵਾਂਗ ਸਾਡੀ ਆਉਣ ਵਾਲੀ ਕੌਮ ਸਾਨੂੰ ਯਾਦ ਕਰਦੀ ਰਹੇ। ਥੋੜਾ ਸਬਰ ਸੰਤੋਖ ਰੱਖਕੇ ਹੌਲੀ-ਹੌਲੀ ਅੱਗੇ ਵਧੀਏ, ਕਿਉਂਕਿ ਸਿਆਣੇ ਕਹਿੰਦੇ ਹਨ ਨੇ ‘ਠੰਡਾ ਕਰਕੇ ਹੀ ਖਾਣਾ ਚਾਹੀਦਾ ਹੈ’।
 ਡੈਨ ਸਿੱਧੂ
                                                                                                            ਫੋਨ : 1403-560-6300