Get Adobe Flash player

ਪੰਜਾਬੀ ਸਿੱਖਣ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ, ਪੰਜਾਬੀ ਪੜਾਉਣ ਦੀਆਂ ਜਮਾਤਾਂ 2 ਅਪਰੈਲ ਤੋਂ

ਸੁਖਵੀਰ ਗਰੇਵਾਲ ਕੈਲਗਰੀ-ਕੈਲਗਰੀ ਪਬਲਿਕ ਲਾਇਬਰੇਰੀ (ਸੈਡਲਟਾਊਨ) ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਪੰਜਾਬੀ p c classes1ਕਵਿਤਾ ਉਚਾਰਣ ਵਰਕਸ਼ਾਪ ਵਿੱਚ ਸ਼ਾਮਲ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਬਚਿਆਂ ਦੀ ਹੌਂਸਲਾ ਅਫਜ਼ਾਈ ਲਈ ਉਹਨਾਂ ਦੀਆਂ ਤਸਵੀਰਾਂ ਵਾਲ਼ੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।ਇਸ ਮੌਕੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੇ ਮੈਂਬਰਾਂ ਤੋਂ ਇਲਾਵਾ ਬੱਚਿਆਂ ਦੇ ਪਰਿਵਾਰਿਕ ਮੈਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।
                       ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ  ਵਲੋਂ ਸਾਂਝੇ ਤੌਰ ਤੇ ਇਹ ਵਰਕਸ਼ਾਪ ਇੰਡੀਅਨ ਐਕਸ ਸਰਵਿਸਮੈਨ ਇੰਮੀਗਰਾਂਟ ਐਸੋਸੀਏਸ਼ਨ ਦੇ ਹਾਲ ਵਿੱਚ ਲਗਾਈ ਗਈ ਸੀ ਜਿਸ 24 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਸੇ ਵਰਕਸ਼ਾਪ ਦੌਰਾਨ ਤਿਆਰ ਬਚਿਆਂ ਨੇ ਪੰਜਾਬੀ ਲਿਖਾਰੀ ਸਭਾ ਦੇ ਪੰਜਾਬੀ ਕਵਿਤਾ ਉਚਾਰਣ ਮੁਕਾਬਲੇ ਵਿੱਚੋਂ 9 ਵਿੱਚੋਂ 6 ਤਮਗੇ ਜਿੱਤੇ ਸਨ ।ਸਨਮਾਨਿਤ ਹੋਣ ਵਾਲ਼ੇ ਬੱਚਿਆਂ ਵਿੱਚ ਤਾਨੀਆ ਲਹਿਲ,ਗੁਰਵੀਰ ਸਿੰਘ,ਕੀਰਤ ਕੌਰ,ਰੀਆ ਆਸੀ,ਸੁਖਕਰਨ ਬਰਾੜ,ਸਹਿਜ ਪੰਧੇਰ,ਪੁਨੀਤ ਢੱਡਾ,ਗੁਰਸੀਰਤ ਕੌਰ,ਪੁਨੀਤ ਧਾਲੀਵਾਲ,ਗੁਰਵਰਦਾਨ ਸਿੰਘ ਟਿਵਾਣਾ,ਗੁਰਇਕਬਾਲ ਸਿੰਘ,ਪ੍ਰਭਲੀਨ ਕੌਰ ਗਰੇਵਾਲ,ਤਰਨਪ੍ਰੀਤ ਬਰਾੜ,ਹਰਸ਼ਲ ਸ਼ਰਮਾ,ਸਾਹਿਬ ਪੰਧੇਰ,ਰੀਆ ਸੇਖੋਂ,ਚੰਨਪ੍ਰੀਤ ਕੌਰ,ਅਮਰੀਤ ਕੌਰ ਗਿੱਲ,ਕਰਨਵੀਰ ਸਿੰਘ,ਹਰਸ਼ਵੀਰ ਸਿੰਘ, ਸਿਮਰਨ ਕੌਰ, ਕੋਮਲ ਕੌਰ ਧਾਲੀਵਾਲ, ਹਰਲੀਨ ਕੌਰ ਗਰੇਵਾਲ ਅਤੇ ਰਵਤੇਜ ਸਿੰਘ ਢੱਡਾ ਸ਼ਾਮਲ ਸਨ।ਇਸ ਮੌਕੇ ਮਾਸਟਰ ਭਜਨ ਨੇ ਰੈਡ ਐਫ.ਐਮ. ਦੇ ਸਮਾਚਾਰ ਨਿਰਦੇਸ਼ਨ ਰਿਸ਼ੀ ਨਾਗਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੁਆਰਾ ਰੇਡੀਓ ਤੇ ਦਿੱਤੇ ਹੋਕੇ ਸਦਕਾ ਹੀ ਪੰਜਾਬੀ ਬੋਲੀ ਦੀਆਂ ਇਹ ਗਤੀਵਿਧੀਆਂ ਤੇਜ਼ ਹੋ ਸਕੀਆਂ ਹਨ।ਉਹਨਾਂ ਕਿਹਾ ਕਿ ਇਸ ਵਰਕਸ਼ਾਪ ਰਾਹੀਂ ਤਿਆਰ ਬੱਚੇ ਸਿਰਫ ਪੰਜਾਬੀ ਬੋਲੀ ਨਾਲ਼ ਹੀ ਨਹੀਂ ਜੁੜੇ ਸਗੋਂ ਮੰਚ ਤੋਂ ਬੋਲਣ ਨਾਲ਼ ਉਹਨਾਂ ਦੇ ਆਤਮ ਵਿਸ਼ਵਾਸ਼ ਵਿੱਚ ਵਾਧਾ ਹੋਇਆ ਹੈ। ਰਿਸ਼ੀ ਨਾਗਰ ਨੇ ਕਿਹਾ ਉਹਨਾਂ ਨੂੰ ਆਪਣੇ ਪੰਜਾਬੀ ਹੋਣ ਤੋਂ ਇਲਾਵਾ ਪੰਜਾਬੀ ਬੋਲੀ ਬੋਲਣ ਤੇ ਵੀ ਮਾਣ ਹੈ।ਉਹਨਾਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹਨਾਂ ਦੁਆਰਾ ਰੇਡੀਓ ਤੋਂ ਕੀਤੇ ਪ੍ਰਚਾਰ ਕਾਰਨ ਇਸ ਤਰਾਂ ਦੇ ਉਦਮ ਹੋਣ ਲੱਗੇ ਹਨ।ਕਮਲਪ੍ਰੀਤ ਪੰਧੇਰ ਨੇ ਕਿਹਾ ਕਿ ਕੁਝ ਕਾਰਨਾਂ ਕਰਕੇ ਉਹਨਾਂ ਨੇ ਅਕਾਊਂਟੈਂਟ ਦਾ ਕਿੱਤਾ ਤਾਂ ਚੁਣ ਲਿਆ ਪਰ ਅਧਿਆਪਕ ਬਣਨ ਦੀ ਜੋ ਦਿੱਲੀ ਰੀਝ ਸੀ ਉਹ ਇਸ ਤਰਾਂ ਦੀਆਂ ਵਰਕਸ਼ਾਪਾਂ ਵਿੱਚ ਆ ਕੇ ਪੂਰੀ ਹੁੰਦੀ ਹੈ।ਤਾਨੀਆ ਲਹਿਲ ਦੇ ਪਰਿਵਾਰ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। 
                        ਇੰਡੀਅਨ ਐਕਸ ਸਰਵਿਸਮੈਨ ਇੰਮੀਗਰਾਂਟ ਐਸੋਸੀਏਸ਼ਨ ਦੇ ਪ੍ਰਧਾਨ ਹਰਗੁਰਜੀਤ ਸਿੰਘ ਮਿਨਹਾਸ ਨੇ ਇਸ ਵਰਕਸ਼ਾਪ ਲਈ ਬੱਚਿਆਂ ਅਤੇ ਪਰਿਵਾਰਾਂ ਨੂੰ ਵਧਾਈ ਦਿੱਤੀ।ਵਰਕਸ਼ਾਪ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਲਈ ਕਮਲਪ੍ਰੀਤ ਪੰਧੇਰ,ਜਸ ਲੰਮ੍ਹੇ,ਨਵਕਿਰਨ ਢੁੱਡੀਕੇ,ਅਮਿਤਾ ਸ਼ਰਮਾ ਅਤੇ ਕਮਲਜੀਤ ਗਰੇਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਇਸੇ ਦੌਰਾਨ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਅਤੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਸਾਂਝੇ ਬੈਨਰ ਹੇਠ ਸ਼ੁਰੂ ਹੋਣ ਵਾਲ਼ੀਆਂ ਪੰਜਾਬੀ ਸਿੱਖਣ ਦੀਆਂ ਜਮਾਤਾਂ ਲਈ ਰਜਿਸਟਰੇਸ਼ਨ ਨੂੰ ਬੇਮਿਸਾਲ ਹੁੰਗਾਰਾ ਮਿਲ਼ਿਆ।ਜੈਨਸਿਸ ਸੈਂਟਰ ਵਿੱਚ ਲਗਾਏ ਗਏ ਇੱਕ ਕੈਂਪ ਦੌਰਾਨ 125 ਤੋਂ ਵੀ ਵੱਧ ਬੱਚਿਆਂ ਨੇ ਪੰਜਾਬੀ ਲਿਖਣ ਅਤੇ ਪੜਨ ਵਿੱਚ ਰੁਚੀ ਦਿਖਾਈ। ਪੰਜਾਬੀ ਪੜਾਉਣ ਦੀਆਂ ਜਮਾਤਾਂ 2 ਅਪਰੈਲ ਤੋਂ ਕੈਲਗਰੀ ਪਬਲਿਕ ਲਾਇਬਰੇਰੀ ਵਿੱਚ ਸ਼ੁਰੂ ਹੋਣਗੀਆਂ।ਇਹ ਜਮਾਤਾਂ ਹਰ ਸ਼ਨੀਵਾਰ ਲਾਇਬਰੇਰੀ ਦੇ ਕੌਮਨ ਰੂਮ ਵਿੱਚ ਲੱਗਣੀਆਂ। ਜਮਾਤਾਂ ਦਾ ਸਮਾਂ ਸਵੇਰ 10:30 ਤੋਂ ਬਾਅਦ ਦੁਪਹਿਰ 12:30 ਵਜੇ ਤੱਕ ਹੋਵੇਗਾ।ਇਸ ਸਮੇਂ ਦੌਰਾਨ ਇੱਕ-ਇੱਕ ਘੰਟੇ ਦੀਆਂ ਦੋ ਕਲਾਸਾਂ ਲੱਗਣਗੀਆਂ।ਦੋਵੇਂ ਸੰਸਥਾਵਾਂ ਵਲੋਂ ਇਹਨਾਂ ਜਮਾਤਾਂ ਦੀ ਕੋਈ ਵੀ ਫੀਸ ਨਹੀਂ ਰੱਖੀ ਗਈ ਹੈ।ਇਸ ਮੌਕੇ ਪੰਜਾਬੀ ਮੀਡੀਆ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਪਰਹਾਰ,ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਜੀਤਇੰਦਰ ਪਾਲ, ਗੋਪਾਲ ਜੱਸਲ ਅਤੇ ਸੁਰਿੰਦਰ ਕੌਰ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਵਲੋਂ ਗੁਰਲਾਲ ਗਿੱਲ ਮਾਣੂਕੇ,ਧੀਰਾ ਪੰਨੂ, ਕਰਮਜੀਤ ਢੁੱਡੀਕੇ,ਕੰਵਰ ਪੰਨੂ,ਗੁਰਦੀਪ ਹਾਂਸ,ਹੈਪੀ ਮੱਦੋਕੇ,ਹਰਿੰਦਰ ਗਰੇਵਾਲ ਅਤੇ ਸੁਖਦੀਪ ਗਿੱਲ ਮਾਣੂਕੇ ਨੇ ਹਾਜ਼ਰੀ ਭਰੀ। ਸਿੱਖ ਵਿਰਸਾ ਮੈਗਜ਼ੀਨ ਵੀ ਵਲੋਂ ਬੱਚਿਆਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ।