Get Adobe Flash player

 ਸਭਾ ਵਲੋਂ ਇਟਲੀ ਤੋਂ ਆਏ ਸਾਹਿਤਕਾਰ ਸੁਖਰਾਜ ਬਰਾੜ ਦਾ ਸਨਮਾਨ

ਸੁਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜਿ) ਦੀ ਸਤੰਬਰ ਮਹੀਨੇ ਦੀ ਮੀਟਿੰਗ 20 ਤਰੀਕ ਦਿਨ ਐਤਵਾਰ ਨੂੰ ਕੌਸਲ ssep2015ਆਫ ਸਿੱਖ ਆਰਗੇਨਾਈਜੇਸ਼ਨ ਦੇ ਹਾਲ ਵਿਚ ਹੋਈ। ਸਭ ਪਹੁੰਦੇ ਹੋਏ ਸਾਹਿਤ ਪ੍ਰੇਮੀਆਂ ਨੂੰ ਸਭਾ ਦੇ ਸਕੱਤਰ ਸੁਖਪਾਲ ਪਰਮਾਰ ਨੇ ਜੀ ਆਇਆਂ ਕਿਹਾ ਅਤੇ ਮੀਟਿੰਗ ਦੀ ਸ਼ੁਰੂਆਤ ਕੀਤੀ। ਸਭ ਤੋ ਪਹਿਲਾ ਵਧੀਆ ਅਵਾਜ਼ ਦੇ ਮਾਲਕ ਸੁਖਵਿੰਦਰ ਤੂਰ ਨੇ ਅਪਣੀ ਅਵਾਜ਼ ਵਿੱਚ ਲੇਖਕ ਮੰਗਲ ਚੱਠਾ ਦੀ ਲਿਖੀ ਕਵੀਸ਼ਰੀ ‘ਆ ਵਤਨ ਦੋਆਬੇ ਦੀ ਵੀਰਾ ਤੈਂਨੂੰ ਸਿਫ਼ਤ ਸੁਣਾਵਾਂ’ ਗਾ ਕੇ ਅਪਣੀ ਹਾਜ਼ਰੀ ਲੁਆਈ। ਉਸ ਤੋਂ ਮਗਰਂੋ ਅਵਤਾਰ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਿੰæਦਗੀ ਬਾਰੇ ਕਵਿਤਾ ਸੁਣਾਈ। ਸਰਵਣ ਸਿੰਘ ਸੰਧੂ ਨੇ ਅਜੋਕੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਹਾਸ-ਰਾਸ ਕਵਿਤਾ ਸੁਣਾਈ। ਗੁਰਨਾਮ ਸਿੰਘ ਗਿੱਲ ਰਾਮੁਵਾਲੀਆ ਨੇ ਕਰਨੈਲ ਸਿੰਘ ਪਾਰਸ ਦੀ ਲਿਖੀ ਕਵੀਸ਼ਰੀ ਪੇਸ਼ ਕੀਤੀ। ਮਾਸਟਰ ਜੀਤ ਸਿੰਘ ਨੇ ਕੁਲਵੀਰ ਡਾਂਨਸੀਵਾਲ ਦਾ ਗੀਤ, ਗੁਰਪਾਲ ਰੁਪਾਲੋਂ ਨੇ ‘ਉਸ ਦੇਸ਼ ਨੂੰ ਭਾਰਤ ਕਹਿੰਦੇ ਨੇ’ ਸੁਣਾਇਆ। ਮੀਟਿੰਗ ਦੇ ਦੂਸਰੇ ਭਾਗ ਵਿੱਚ ਗੁਰਚਰਨ ਹੇਹਰ ਨੇ ਅਪਣੀ ਕਵਿਤਾ ਸੁਣਾਈ। ਸੁਰਿੰਦਰ ਗੀਤ ਨੇ ਅਪਣੀਆਂ ਤਿੰਨ ਕਵਿਤਾਵਾਂ ਸੁਣਾਈਆਂ। ਮਹਿੰਦਰਪਾਲ ਸਿੰਘ ਪਾਲ ਨੇ ਅਪਣੀ ਗਜ਼ਲ, ਬਲਜਿੰਦਰ ਸੰਘਾ ਨੇ ‘ਕੈਨੇਡੀਅਨ ਦਾਦੀ ਮਾਂ’ ਕਵਿਤਾ ਸੁਣਾਕੇ ਸਰੋਤਿਆਂ ਦੀਆਂ ਤਾੜੀਆਂ ਖੱਟੀਆਂ। ਸਭਾ ਦੇ ਸਭ ਤੋ ਛੋਟੇ ਮੈਂਬਰ ਯੁਵਰਾਜ ਸਿੰਘ ਨੇ ਸੁਖਪਾਲ ਪਰਮਾਰ ਦਾ ਲਿਖਿਆ ਵਿਅੰਗਮਈ ਗੀਤ ‘ਮੁਲਕ ਕਨੇਡਾ ਸਭ ਦਾ ਸਾਂਝਾ, ਨਾ ਤੇਰਾ ਨਾ ਮੇਰਾ’ ਸੁਣਾਇਆ। ਸਾਹਿਤ ਸੁਰ ਸੰਗਮ ਸਭਾ ਇਟਲੀ ਤੋ ਆਏ ਸੁਖਰਾਜ ਬਰਾੜ ਦਾ ਸਭਾ ਦੇ ਕਾਰਜਕਾਰੀ ਮੈਂਬਰਾਂ ਦੀ ਹਾਜ਼ਾਰੀ ਵਿਚ ਵਿਸ਼ੇਸ਼ ਸਨਮਾਨ ਚਿੰਨ ਭੇਂਟ ਕਰਕੇ ਸਨਮਾਨ ਕੀਤਾ ਗਿਆ। ਸਟੇਜ ਤੋ ਬੋਲਦਿਆਂ ਉਹਨਾਂ ਅਪਣੀ ਸਭਾ ਦੇ ਸੁਨੇਹੇ ਨਾਲ ਗੱਲ ਸ਼ੁਰੂ ਕੀਤੀ ਅਤੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਨਿੱਘਰ ਗੁਣਾ ਨੂੰ ਪਸਾਰਨ ਲਈ ਸਭ ਦੇਸ਼ਾਂ ਵਿਚ ਪੰਜਾਬੀਆਂ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੀ ਤਰੀਫ਼ ਕਰਦੇ ਹੋਏ ਹੋਰ ਇੱਕਜੁੱਟਤਾ ਨਾਲ ਕੰਮ ਕਰਨ ਅਤੇ ਇਸਨੂੰ ਬਾਰਹਲੇ ਮੁਲਕਾਂ ਵਿਚ ਪਸਾਰਨ ਤੇ ਜ਼ੋਰ ਦਿੱਤਾ। ਉਹਨਾਂ ਅਪਣੀਆਂ ਰਚਨਾਵਾ ਵੀ ਸਾਂਝੀਆਂ ਕੀਤੀਆਂ। ਤ੍ਰਲੋਚਨ ਸੈਭੀਂ ਨੇ ਹਰਭਜਨ ਬੈਂਸ ਦੀ ਲਿਖੀ ਗ਼ਜ਼ਲ ਸੁਣਾਈ। ਸਭਾ ਦੇ ਪ੍ਰਧਾਨ ਹਰੀਪਾਲ ਨੇ ਨਾਟਕ ਸਮਾਗਮ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀ ਕਵਿਤਾ ਸੁਣਾਈ, ਬਲਵੀਰ ਗੋਰੇ ਨੇ ਅਪਣਾ ਗੀਤ ‘ਮਾਝੇ ਮਾਲਵੇ ਦੋਆਬੇ ਦੀਆਂ ਮਿੱਤਰੋ, ਨਾ ਅਸੀਂ ਹੁਣ ਪਾਈਏ ਵੰਡੀਆਂ’ ਸੁਣਾਇਆ।ਰ ਣਜੀਤ ਲਾਡੀ ਨੇ ਗੁਰਚਰਨ ਬੰਧਨ ਦੀ ਗ਼ਜ਼ਲ, ਜੋਗਿੰਦਰ ਸੰਘਾ ਨੇ ਨਸ਼ੀਲੇ ਪਦਾਰਥ ‘ਫੈਂਟਾਨੈਲ’ ਤਂੋ ਬਚਣ ਲਈ ਜਾਣਕਾਰੀ ਭਰਪੂਰ ਲੇਖ ਪੜਿਆ। ਅਗਲੇ ਮਹੀਨੇ ਦੀ ਮੀਟਿੰਗ 18 ਅਕਤੂਬਰ 2015 ਨੂੰ ਹੋਣ ਜਾ ਰਹੀ ਹੈ। ਹੋਰ ਜਾਣਕਾਰੀ ਲਈ 403-714-4816 ਜਾਂ ਫਿਰ 403-830-2374 ਤੇ ਸਪੰਰਕ ਕੀਤਾ ਜਾ ਸਕਦਾ ਹੈ।