Get Adobe Flash player

ਮਾ.ਭਜਨ ਸਿੰਘ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ ਵਿਚ 6ਵਾਂ ਸਲਾਨਾ Bhajan Sਪ੍ਰੋਗਰੈਸਿਵ ਨਾਟਕ ਸਮਾਗਮ 26 ਸਤੰਬਰ ਦਿਨ ਸ਼ਨੀਵਾਰ ਨੂੰ 1 ਤੋਂ 4 ਵਜੇ ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰੋਗਰਾਮ ਸੇਂਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਹੋਵੇਗਾ। ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦੇ ਹੋਰ ਸ਼ਹੀਦਾਂ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਨਾਟਕ ਸਮਾਗਮ ਵਿਚ ਲੋਕ ਕਲਾ ਮੰਚ ਦੇ ਡਾਇਰੈਕਟਰ ਸ੍ਰੀ ਹਰਕੇਸ਼ ਚੌਧਰੀ ਮੁੱਲਾਂਪੁਰ ਤੋਂ ਵਿਸ਼ੇਸ਼ ਤੌਰ ਤੇ ਕੈਲਗਰੀ ਪੁੱਜ ਰਹੇ ਹਨ। ਪਹਿਲਾ ਨਾਟਕ  ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਅਤੇ ਆਦਰਸ਼ ਬਾਰੇ ‘ਚਾਨਣ ਬਵਾਗਤ ਕਰ ਰਿਹਾ ਹੈ’ ਅਤੇ ਦੂਸਰਾ ਨਾਟਕ ਕੈਨੇਡਾ ਦੇ ਹਲਾਤਾਂ ਬਾਰੇ ਹੋਵੇਗਾ। ਇਹ ਨਾਟਕ ਪ੍ਰੋਗਰੈਸਿਵ ਕਲਚਰਲ ਕਲਾ ਮੰਚ ਕੈਲਗਰੀ ਦੇ ਪਾਤਰ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਪੇਸ਼ ਕਰਨਗੇ। ਕੋਰੀਓਗਰਾਫੀ, ਗੀਤ ਸੰਗੀਤ ਤੋਂ ਇਲਾਵਾ ਯੰਗ ਭੰਗੜਾ ਕਲੱਬ ਕੈਲਗਰੀ ਦੀਆਂ ਮੁੰਡੇ-ਕੁੜੀਆਂ ਦੀਆਂ ਟੀਮਾਂ ਵੱਲੋਂ ਭੰਗੜਾ ਪੇਸ਼ ਕੀਤਾ ਜਾਵੇਗਾ। ਇਹ ਜਾਣਕਾਰੀ ਐਸੋਸੀਏਸ਼ਨ ਦੇ ਸਕੱਤਰ ਮਾਸਟਰ ਭਜਨ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਇਸ ਪਰੋਗਰਾਮ ਦੀ ਰੂਪ-ਰੇਖਾ 6 ਸਤੰਬਰ ਨੂੰ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਭਰਵੀਂ ਮੀਟਿੰਗ ਵਿਚ ਬਣਾ ਲਈ ਜਾਵੇਗੀ। ਜੋ ਕੋਸੋ ਹਾਲ ਕੈਲਗਰੀ ਵਿਚ 2 ਤੋਂ 5 ਵਜੇ ਤੱਕ ਹੋਵੇਗੀ। ਇਸ ਮੀਟਿੰਗ ਵਿਚ ਪ੍ਰਧਾਨ ਸੋਹਨ ਮਾਨ, ਗੁਰਿੰਦਰਪਾਲ ਬਰਾੜ, ਕਮਲਪ੍ਰੀਤ ਪੰਧੇਰ, ਰਿਸ਼ੀ ਨਾਗਰ, ਗੁਰਬਚਨ ਬਰਾੜ, ਕਵਿਤਾ ਮਾਹਲ ਨੌਜਵਾਨਾਂ ਵਿਚ ਡਰੱਗ ਦੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਨਗੇ। ਸਭ ਨੂੰ ਮੀਟਿੰਗ ਵਿਚ ਸ਼ਮਿਲ ਹੋਣ ਦਾ ਖੁੱਲ੍ਹਾ ਸੱਦਾ ਹੈ। ਉਹਨਾਂ ਨਾਟਕ ਸਮਾਗਮ ਵਿਚ ਸਭ ਨੂੰ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਵੀ ਕੀਤੀ। ਮਹੀਨਾਵਾਰ ਮੀਟਿੰਗ ਅਤੇ ਨਾਟਕ ਸਮਾਗਮ ਬਾਰੇ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ 403-455-4220 ਤੇ ਸਪੰਰਕ ਕੀਤਾ ਜਾ ਸਕਦਾ ਹੈ।