Get Adobe Flash player

ਬਲਜਿੰਦਰ ਸੰਘਾ-ਚਰਚਿਤ ਪੰਜਾਬੀ ਫਿਲਮ ‘ਅੰਗਰੇਜ’ ਦੇ ਅਦਾਕਾਰ ਪ੍ਰਸਿੱਧ ਗਾਇਕ ਅਮਰਿੰਦਰ ਗਿੱਲ ਅਤੇ ਪ੍ਰੋਡਿਊਸਰ ਅਮਨ ਖਟਕੜ ਕੈਲਗਰੀ ਪੰਜਾਬੀ am1 - Copyਮੀਡੀਆ ਕਲੱਬ ਦੇ ਮੈਂਬਰਾਂ ਅਤੇ ਹੋਰ ਉੱਘੀਆਂ ਹਸਤੀਆਂ ਨਾਲ ਰੂਬਰੂ ਹੋਏ। ਸਾਬਕਾ ਪ੍ਰਧਾਨ ਪੰਜਾਬੀ ਮੀਡੀਆ ਕਲੱਬ ਕੈਲਗਰੀ ਰਣਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਉਲੀਕੇ ਇਸ ਪ੍ਰੋਗਰਾਮ ਵਿਚ ਜਿੱਥੇ ਫਿਲਮ ਦੇ ਟੀਮ ਮੈਂਬਰ ਅਤੇ ਪ੍ਰੋਡਿਊਸਰ ਅਮਨ ਖਰਕੜ ਨੇ ਫਿਲਮ ਦੀ ਕਾਮਯਾਬੀ ਲਈ ਪੰਜਾਬੀ ਦਰਸ਼ਕਾਂ, ਪੰਜਾਬੀ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਪੰਜਾਬੀ ਫਿਲਮ ਇੰਡਸਟਰੀ ਵਿਚ ਇਹ 1940 ਦਾ ਪੰਜਾਬ ਦਿਖਾਉਣਾ ਤੇ ਫਿਰ ਅਜਿਹੀ ਸਟੋਰੀ ਤੇ ਫਿਲਮ ਬਣਾਉਣ ਵਿਚ ਕਾਫੀ ਮੁਸ਼ਕਲਾਂ ਤਾਂ ਸਨ ਹੀ ਪਰ ਇਕ ਚੈਲਿੰਜ ਵੀ ਸੀ। ਕਾਰਨ ਇਹ ਸੀ ਕਿ ਇਸ ਫਿਲਮ ਨੂੰ ਲੋਕ ਹੁੰਗਾਰਾ ਭਰਨਗੇ ਕਿ ਨਹੀਂ। ਪਰ ਪੰਜਾਬੀ ਦਰਸ਼ਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਕੋਈ ਚੰਗੀ ਤੇ ਹਲਕੀ ਕਮੇਡੀ ਲਾਈਨ ਤੋਂ ਹਟਕੇ ਵੀ ਫਿਲਮ ਬਣਾਈ ਜਾਂਦੀ ਹੈ ਤੇ ਉਸ ਦੀ ਸਟੋਰੀ ਲੋਕ ਦਿਲਾਂ ਦੀ ਗੱਲ ਕਰਦੀ ਹੈ, ਸਾਡੇ ਵਿਰਸੇ ਦੀ ਗੱਲ ਕਰਦੀ ਹੈ, ਸਾਡੇ ਸੱਭਿਆਚਾਰ ਦੇ ਕੁਝ ਸਮੇਂ ਦੇ ਨਾਲ-ਨਾਲ ਸਮਾਪਤ ਹੋ ਚੁੱਕੇ ਪਹਿਲੂ ਅੱਗੇ ਲੈ ਕੇ ਆਉਂਦੀ ਹੈ ਤਾਂ ਦਰਸ਼ਕ ਜਰੂਰ ਹੁੰਗਾਰਾ ਭਰਦੇ ਹਨ। ਉਹਨਾਂ ਕਿਹਾ ਕਿ ਕਈ ਪੰਜਾਬੀਆਂ ਨੇ ਇਹ ਫਿਲਮ ਇੱਕ ਤੋਂ ਵੱਧ ਵਾਰ ਵੀ ਪਰਿਵਾਰਾਂ ਸਮੇਤ ਸਿਨੇਮੇ ਵਿਚ ਜਾਕੇ ਦੇਖੀ। ਪੰਜਾਬ ਅਤੇ ਕੈਨੇਡਾ, ਅਮਰੀਕਾ ਵਿਚ ਬਹੁਤੇ ਸ਼ੋਅ ਸੋਲਲ ਆਊਟam2 - Copy ਰਹੇ। ਪ੍ਰਸਿੱਧ ਗਾਇਕ ਅਤੇ ਫਿਲਮ ਦੇ ਮੁੱਖ ਅਦਾਕਾਰ ਅਮਰਿੰਦਰ ਗਿੱਲ ਨੇ ਕਿਹਾ ਕਿ ਇਹ ਇੱਕ ਨਵਾਂ ਤਜਰਬਾ ਸੀ ਜੋ ਲੋਕ ਦਿਲਾਂ ਦੀ ਗੱਲ ਕਰਦਾ ਸੀ ਤੇ ਸ਼ਾਇਦ ਇਸੇ ਕਰਕੇ ਲੋਕਾਂ ਨੇ ਭਰਪੂਰ ਸਾਥ ਦਿੱਤਾ। ਸਟੇਜ ਸੰਚਾਲਕ ਰਣਜੀਤ ਸਿੱਧੂ, ਡਾ.ਅਨਮੋਲ ਕਪੂਰ, ਬਲਜਿੰਦਰ ਸੰਘਾ, ਸਤਵਿੰਦਰ ਸਿੰਘ (ਜੱਗ ਪੰਜਾਬੀ ਟੀ.ਵੀ.), ਜੱਗੀ ਢਿੱਲੋਂ , ਡੈਨ ਸਿੱਧੂ ਆਦਿ ਨੇ ਫਿਲਮ ਬਾਰੇ ਕਈ ਸਵਾਲ ਕੀਤੇ ਜਿਹਨਾਂ ਦੇ ਜਵਾਬਾਂ ਵਿਚ ਅਮਨ ਖਟਕੜ ਅਤੇ ਅਮਰਿੰਦਰ ਗਿੱਲ ਨੇ ਕਿਹਾ ਕਿ ਇਸ ਫਿਲਮ ਲਈ ਲੁਕੇਸ਼ਨਾਂ ਰਾਜਸਥਾਨ ਤੋਂ ਲਈਆਂ ਗਈਆਂ ਹਨ, ਪਾਏਰੇਸੀ ਨੂੰ ਰੋਕਣ ਲਈ ਉਹਨਾਂ ਨਿੱਜੀ ਯਤਨ ਕੀਤੇ ਅਤੇ ਕੋਸ਼ਿਸ਼ ਕਾਫੀ ਹੱਦ ਤੱਕ ਸਫਲ ਰਹੀ। ਸਾਵਲਾਂ ਦੇ ਜਵਾਬ ਵਿਚ ਅਮਰਿੰਦਰ ਗਿੱਲ ਨੇ ਕਿਹਾ ਕਿ ਗਾਇਕੀ ਨਾਲ ਮੁੱਖ ਤੌਰ ਤੇ ਜੁੜਿਆ ਰਹਾਗਾਂ ਪਰ ਚੰਗੀਆਂ ਸਟੋਰੀਆਂ ਵਾਲੀਆਂ ਫਿਲਮਾਂ ਵਿਚ ਵੀ ਕੰਮ ਕਰਾਗਾ ਚਾਹੇ ਉਹ ਹਿੰਦੀ ਵੀ ਹੋਣ ਪਰ ਉਹ ਸਾਡੇ ਵਿਰਸੇ ਸਾਡੇ ਸੱਭਿਆਚਾਰ ਨਾਲ ਨੇੜੇ ਤੋਂ ਜੁੜੀਆਂ ਹੋਣ। ਫਿਲਮ ਪ੍ਰੋਡਿਊਸਰ ਡਾ.ਅਨਮੋਲ ਕਪੂਰ ਨੇ ਪਾਏਰੇਸੀ ਰੋਕਣ ਲਈ ਸਾਂਝੀ ਸੰਸਥਾ ਬਣਾਉਣ ਦੀ ਗੱਲ ਕਹੀ। ਇਸ ਸਮੇਂ ਮੀਡੀਆ ਕਲੱਬ ਦੇ ਪ੍ਰਧਾਨ ਜੱਗਪ੍ਰੀਤ ਸਿੰਘ ਸ਼ੇਰਗਿੱਲ, ਸਮਾਜ ਸੇਵੀ ਪਾਲੀ ਵਿਰਕ, ਮਨਜੀਤ ਜੱਸਵਾਲ, ਹਰਪਿੰਦਰ ਸਿੱਧੂ,ਪਾਲ ਸੇਖੋਂ, ਗੁਰਿੰਦਰ ਸਿੰਘ, ਸੰਜੀਵ ਪਾਸੀ, ਸੁਮਨ ਵਿਰਕ, ਰਾਜਪਾਲ ਆਦਿ ਹਸਤੀਆਂ ਹਾਜ਼ਰ ਸਨ।