Get Adobe Flash player

ਕੈਲਗਰੀ: ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਸ਼ਾਇਰਾ, ਆਲੋਚਕ ਅਤੇ ਪੰਥਕ ਕਵਿੱਤਰੀ- ਗੁਰਦੀਸ਼ ਕੌਰ ਗਰੇਵਾਲ ਦਾ, ਧਾਰਮਿਕ ਕਵਿਤਾਵਾਂ ਅਤੇ ਗੀਤਾਂ gkਨਾਲ ਸਜਿਆ, ਖੂਬਸੂਰਤ ਧਾਰਮਿਕ ਕਾਵਿ- ਸੰਗ੍ਰਹਿ, “ਜਿਨੀ ਨਾਮੁ ਧਿਆਇਆ” 14 ਅਗਸਤ, ਦਿਨ ਸ਼ੁਕਰਵਾਰ ਨੂੰ, ਕੋਸੋ ਹਾਲ (3208, 8 ਐਵੀਨਿ, ਨੌਰਥ ਈਸਟ, ਕੈਲਗਰੀ) ਵਿਖੇ, ਬਾਅਦ ਦੁਪਹਿਰ 4 ਵਜੇ ਤੋਂ 7 ਵਜੇ, ਰਲੀਜ਼ ਹੋਏਗਾ। ਗੁਰਦੀਸ਼ ਕੌਰ ਗਰੇਵਾਲ ਦੀ ਇਹ ਤੀਸਰੀ ਪੁਸਤਕ ਹੈ ਜੋ  ਮਨੁੱਖਤਾ ਦੇ ਰਹਿਬਰਾਂ ਅਤੇ ਸਮੂਹ ਸ਼ਹੀਦਾਂ ਦੀਆਂ ਪਵਿੱਤਰ ਰੂਹਾਂ ਨੂੰ ਸਮਰਪਿਤ ਕੀਤੀ ਗਈ ਹੈ। ਪੰਜਾਬੀ ਸਾਹਿਤ ਅਤੇ ਸਿੱਖ ਇਤਿਹਾਸ ਦੇ ਸਮੂਹ ਪ੍ਰੇਮੀਆਂ ਨੂੰ, ਇਸ ਮੌਕੇ ਪਹੁੰਚਣ ਦਾ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਅਵਸਰ ਤੇ ਪਾਠਕਾਂ ਦੀ ਵੱਡੀ ਮੰਗ ਅਨੁਸਾਰ, ਗੁਰਦੀਸ਼ ਕੌਰ ਗਰੇਵਾਲ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਏਗੀ। ਵਧੇਰੇ ਜਾਣਕਾਰੀ ਲਈ ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਨਾਲ 403-404-1450 ਤੇ ਸਪੰਰਕ ਕੀਤਾ ਜਾ ਸਕਦਾ ਹੈ।