Get Adobe Flash player

ਕੈਨੇਡੀਅਨ ਪੰਜਾਬੀਆਂ ਦੇ ਕੰਮਾਂ-ਕਾਰਾਂ ਦੀ ਅਸਲ ਤਸਵੀਰ ਹੈ ਇਸ ਗੀਤ ਦੀ ਵੀਡੀਓ 

ਮੇਪਲ ਬਿਉਰੋ- ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦਾ ਪਿਛਲੇ ਦਿਨੀ ਮਿਊਜਿਕ ਟੱਚ ਪ੍ਰੋਡਕਸ਼ਨਜ਼ ਵੱਲੋਂ ਰੀਲੀਜ਼ ਕੀਤਾ ਗਿਆ ਸਿੰਗਲ ਟਰੈਕ ‘ਕੈਨੇਡਾ’ ਜਿਸਦੇ ਬੋਲ ppp111ਹਨ ‘ਮਾਪਿਆਂ ਸਿਰਤੇ ਮੌਜ ਉਡਾਈ, ਨਿੱਤ ਸੀ ਬਦਲੇ ਬਾਣੇ….’ ਹਰ ਵਰਗ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਲੇਖਕ ਅਤੇ ਵੀਡੀਓ ਡਾਇਰੈਕਟਰ ਬਲਜਿੰਦਰ ਸੰਘਾ ਅਨੁਸਾਰ ਜਿੱਥੇ ਹੁਣ ਅਸਲੀਅਤ ਤੋਂ ਦੂਰ ਅਤੇ ਸ਼ੱਕੀ ਗੀਤਾਂ ਦਾ ਬੋਲ-ਬਾਲਾ ਹੈ ਉਹਨਾਂ ਨੇ ਇਸ ਗੀਤ ਅਤੇ ਵੀਡੀਓ ਵਿਚ ਪਰਵਾਸੀ ਪੰਜਾਬੀਆਂ ਦੀ ਮਿਹਨਤ ਦੇ ਅਸਲੀ ਰੰਗ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੋ ਸਫਲ ਰਹੀਂ। ਮਿਊਜਿਕ ਟੱਚ ਪ੍ਰੋਡਕਸ਼ਨ ਵੱਲੋਂ ਜਗਪ੍ਰੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਇਹ ਗੀਤ ਮੱਧਵਰਗੀ ਪਰਵਾਸੀ ਲੋਕਾਂ ਦੀ ਹੱਡਭੰਨਵੀਂ ਮਿਹਨਤ ਅਤੇ ਸਫਲਤਾ ਨੂੰ ਸੁਰਾਂ ਵਿਚ ਬਿਆਨ ਕਰਦਾ ਹੈ ਅਤੇ ਵੀਡੀਓ ਵੀ ਪੂਰੀ ਪਰਿਵਾਰਕ ਅਤੇ ਅਸਲੀਅਤ ਦੇ ਨੇੜੇ ਹੋਣ ਕਰਕੇ ਹਰ ਵਰਗ ਨੂੰ ਪਸੰਦ ਆ ਰਹੀ ਹੈ। ਉਹਨਾਂ ਕੈਨੇਡਾ ਦੇ ਪੰਜਾਬੀ ਟੀ.ਵੀ. ਚੈਨਲਾਂ, ਰੇਡੀਓ ਸ਼ਟੇਸ਼ਨਾਂ ਅਤੇ ਅਖਬਾਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਗੀਤ ਨੂੰ ਪ੍ਰਮੋਟ ਕਰਨ ਵਿਚ ਆਪਣਾ ਯੋਗਦਾਨ ਪਾਇਆ ਤੇ ਪਾ ਰਹੇ ਹਨ ਤੇ ਨਾਲ ਹੀ ਕਿਹਾ ਕਿ ਇਹ ਗੀਤ ਆਈ ਟੋਨ, ਅੇਮਜੌਨ ਮਿਊਜਿਕ, ਗੂਗਲ ਪਲੇਅ, ਐਕਸਬੌਕਸ ਮਿਊਜ਼ਿਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਯੂ-ਟਿਊਬ ਤੇ ਵੀ ਗਾਇਕ ਦਰਸ਼ਨ ਖੇਲਾ ਦੇ ਨਵੇਂ ਗੀਤ ‘ਕੈਨੇਡਾ’ ਦੇ ਨਾਮ ਤੇ ਉਪਲੱਭਦ ਹੈ। ਉਹਨਾਂ ਦੱਸਿਆ ਕਿ ਜਿੱਥੇ ਇਸ ਗੀਤ ਦਾ ਸੰਗੀਤ ਨੌਜਵਾਨ ਸੰਗੀਤਕਾਰ ਕੇ ਵੀ ਸਿੰਘ ਨੇ ਮਿਹਨਤ ਨਾਲ ਤਿਆਰ ਕੀਤਾ ਹੈ ਉੱਥੇ ਹੀ ਇਸ ਗੀਤ ਦੀ ਵੀਡੀਓ ਵੀ ‘ਬੀ ਐਂਡ ਬੀ ਪ੍ਰੋਡਕਸ਼ਨਜ਼ ਕੈਲਗਰੀ’ ਵੱਲੋਂ ਬੜੀ ਮਿਹਨਤ ਨਾਲ ਬਣਾਈ ਗਈ ਜੋ ਪ੍ਰਦੇਸੀ ਪੰਜਾਬੀਆਂ ਦੀ ਹੱਡਭੰਨਵੀਂ ਮਿਹਨਤ ਅਤੇ ਸਫਲਤਾ ਦੀ ਗੀਤ ਦੇ ਬੋਲਾਂ ਅਨੁਸਾਰ ਅਸਲੀ ਤਸਵੀਰ ਪੇਸ਼ ਕਰਦੀ ਹੈ।  ਗਾਇਕ ਦਰਸ਼ਨ ਖੇਲਾ ਅਨੁਸਾਰ ਇਸ ਗੀਤ ਦੇ ਬੋਲ ਅਤੇ ਵੀਡੀਓ ਸਾਡੇ ਪੰਜਾਬੀਆਂ ਦੀ ਮਿਹਨਤ ਦੀ ਅਜਿਹੀ  ਅਸਲ ਤਸਵੀਰ ਹੈ ਜੋ ਉਹ ਖੁਦ ਲੰਬੇ ਸਮੇਂ ਕੈਨੇਡਾ ਵਿਚ ਰਹਿੰਦਿਆਂ ਦੇਖ ਰਿਹਾ ਹੈ।