Get Adobe Flash player

ਮੈਪਲ ਬਿਊਰੋ- ਪੰਜਾਬੀ ਮੀਡੀਆ ਕਲੱਬ ਕੈਲਗਰੀ ਦੀ ਪਹਿਲੀ ਕਮੇਟੀ ਜਿਸਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਹਨ 31 ਮਾਰਚ, 2015 ਨੂੰ ਆਪਣਾ ਇੱਕ ਸਾਲ ਦਾ pmcc2015,2ਕਾਰਜਕਾਲ ਪੂਰਾ ਕਰ ਰਹੀ ਹੈ। ਇਸਦੇ ਮੱਦੇ ਨਜ਼ਰ ਅਪਰੈਲ 2015 ਤੋਂ ਮਾਰਚ 2016 ਤੱਕ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਜਗਪ੍ਰੀਤ ਸਿੰਘ ਸ਼ੇਰਗਿੱਲ (ਰੇਡੀਓ ਹੋਸਟ ਰੈਡ.ਐਫ਼.ਐਮ. ਕੈਲਗਰੀ) ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਸਤਵਿੰਦਰ ਸਿੰਘ (ਜੱਗ ਪੰਜਾਬੀ ਟੀ.ਵੀ.) ਜਨਰਲ ਸਕੱਤਰ ਚੁਣੇ ਗਏ। ਹੋਰ ਕਮੇਟੀ ਮੈਂਬਰਾਂ ਵਿਚ ਵਾਈਸ ਪ੍ਰਧਾਨ -ਜਸਜੀਤ ਸਿੰਘ ਧਾਮੀ ‘ਰੋਜ਼ਾਨਾ ਅਜੀਤ ਜਲੰਧਰ’, ਸਹਾਇਕ ਸਕੱਤਰ- ਪਰਮ ਸੂਰੀ ਖਜ਼ਾਨਚੀ- ਰਜੇਸ਼ ਅੰਗਰਾਲ, ਸਹਾਇਕ ਖਜ਼ਾਨਚੀ- ਜਗਜੀਤ ਢਿੱਲੋਂ , ਮੀਡੀਆ ਕੋਆਰਡੀਨੇਟਰ- ਮਨਜੀਤ ਸਿੰਘ ਪਿਆਸਾ ਅਤੇ ਚਾਰ ਬੋਰਡ ਮੈਂਬਰ ਜਿਹਨਾਂ ਵਿਚ ਬਲਜਿੰਦਰ ਸੰਘਾ, ਬੀਜਾ ਰਾਮ, ਗੁਰਦੀਪ ਕੌਰ ਪਰਹਾਰ, ਜੈਸੀ ਸਿੰਘ ਚੁਣੇ ਗਏ। ਕਮੇਟੀ ਚੁਨਣ ਲਈ ਤਿੰਨ ਮੈਂਬਰਾਂ ਦਾ ਇਕ ਪੈਨਲ ਬਣਾਇਆ ਗਿਆ ਜਿਸ ਵਿਚ ਹਰਚਰਨ ਸਿੰਘ ਪਰਹਾਰ (ਸਿੱਖ ਵਿਰਸਾ), ਰਿਸ਼ੀ ਨਾਗਰ (ਰੇਡੀਓ ਰੈਡ.ਐਫ਼.ਐਮ.), ਰਣਜੀਤ ਸਿੱਧੂ (ਰੇਡੀਓ ਸੁਰਸੰਗਮ ਅਤੇ ਪੰਜਾਬੀ ਨੈਸ਼ਨਲ ਅਖਬਾਰ), ਇਸ ਤਿੰਨ ਮੈਂਬਰੀ ਪੈਨਲ ਨੇ ਨਵੀਂ ਕਮੇਟੀ ਲਈ ਮੈਬਰਾਂ ਦੇ ਨਾਮ ਮੰਗੇ ਜਿਸ ਨੂੰ ਚੋਣ ਵਾਲੇ ਦਿਨ ਸਭ ਨੇ ਪ੍ਰਵਾਨ ਕਰ ਲਿਆ। ਨਵੀਂ ਚੁਣੀ ਗਈ ਕਮੇਟੀ 1 ਅਪਰੈਲ 2015 ਤੋਂ ਚਾਰਜ ਸੰਭਾਲੇਗੀ ਅਤੇ ਮਾਰਚ 31 2016 ਤੱਕ ਕੰਮ ਕਰੇਗੀ। ਇਸ ਸਮੇਂ ਮੀਡੀਆ ਕਲੱਬ ਦੇ ਮੈਂਬਰ ਗੁਰਬਚਨ ਬਰਾੜ, ਚੰਦ ਸਿੰਘ ਸਦਿਉੜਾ, ਰਮਨਜੀਤ ਸਿੱਧੂ, ਬਲਵੀਰ ਗੋਰਾ, ਹਰਬੰਸ ਬੁੱਟਰ, ਮਨਜੀਤ ਜੱਸਵਾਲ, ਸ਼ਾਲੂ ਗਰੇਵਾਲ, ਗੁਰਚਰਨ ਕੌਰ ਥਿੰਦ, ਗੁਰਮੀਤ ਕੌਰ ਸਰਪਾਲ, ਡੈਨ ਸਿੱਧੂ ਹਾਜ਼ਰ ਸਨ। ਨਵੇਂ ਚੁਣੇ ਪ੍ਰਧਾਨ ਜਗਪ੍ਰੀਤ ਸਿੰਘ ਸ਼ੇਰਗਿੱਲ ਨੇ ਚੋਣ ਪੈਨਲ ਦੇ ਮੈਂਬਰਾਂ ਅਤੇ ਪੁਰਣੀ ਕਮੇਟੀ ਦਾ ਧੰਨਵਾਦ ਕੀਤਾ ਤੇ ਪੰਜਾਬੀ ਮੀਡੀਆ ਕਲੱਬ ਦਾ ਪ੍ਰਧਾਨ ਹੋਣ ਦੇ ਨਾਤੇ ਸਾਰੀ ਨਵੀਂ ਕਮੇਟੀ ਦੇ ਸਹਿਯੋਗ ਨਾਲ ਤਨਦੇਹੀ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਹਾਮੀ ਭਰੀ।