Get Adobe Flash player

ਪਰਵਾਸੀਆਂ ਦੀ ਮਿਹਨਤ ਦੀ ਤਸਵੀਰ ਦਿਖਾਉਂਦਾ ਇਹ ਗੀਤ ਹਰ ਵਰਗ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ

ਮੇਪਲ ਬਿਊਰੋ- ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦਾ ਨਵਾਂ ਗੀਤ ‘ਕੈਨੇਡਾ’ 14 ਫਰਵਰੀ ਨੂੰ ਮਿਊਜਿਕ ਟੱਚ ਪ੍ਰੋਡਕਸ਼ਨਜ਼ ਵੱਲੋਂ ਦੁਨੀਆਂ ਭਰ ਵਿਚ ਰੀਲੀਜ਼ ਕਰ song r mਦਿੱਤਾ ਗਿਆ ਹੈ। ਇਸ ਸਬੰਧੀ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਮਿਊਜਿਕ ਟੱਚ ਵੱਲੋਂ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਬੀਕਾਨੇਰ ਰੈਸਟੋਰੈਟ ਤੇ ਕੀਤਾ ਗਿਆ। ਮੰਚ ਸੰਚਾਲਨ ਕਰ ਰਹੇ ਇਸ ਗੀਤ ਦੇ ਲੇਖਕ ਅਤੇ ਪ੍ਰੋਡਿਊਸਰ ਬਲਜਿੰਦਰ ਸੰਘਾ ਨੇ ਇਸ ਪ੍ਰੋਗਰਾਮ ਵਿਚ ਪਹੁੰਚੇ ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਨੁਮਾਇੰਦੇ, ਐਮ.ਐਲ਼.ਏ ਸ਼੍ਰੀ ਦਰਸ਼ਨ ਸਿੰਘ ਕੰਗ ਅਤੇ ਹੋਰ ਸਨਮਾਨਯੋਗ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਮਿਊਜਿਕ ਟੱਚ ਅਤੇ ਜਗਪ੍ਰੀਤ ਸ਼ੇਰਗਿੱਲ ਨੂੰ ਇਸ ਪਰਿਵਾਰਕ ਗੀਤ ਰਲੀਜ਼ ਸਮਰੋਹ ਦੀ ਵਧਾਈ ਦਿੱਤੀ ਜੋ ਬਿਨਾ ਕਿਸੇ ਵਿੱਤੀ ਲਾਭ ਦੇ ਉਹਨਾਂ ਦੇ ਨਾਲ ਖੜੇ ਹਨ ਤਾਂ ਜੋ ਸਮਾਜ ਨੂੰ ਕੁਝ ਉਸਾਰੂ ਗੀਤ ਦਿੱਤੇ ਜਾਣ। ਸ਼੍ਰੀ ਦਰਸ਼ਨ ਸਿੰਘ ਕੰਗ ਨੇ ਕਿਹਾ ਕਿ ਗਾਇਕ ਦਰਸ਼ਨ ਖੇਲਾ, ਮਿਊਜਕ ਟੱਚ ਵਾਲੇ ਜਗਪ੍ਰੀਤ ਸਿੰਘ ਸ਼ੇਰਗਿੱਲ, ਲੇਖਕ ਬਲਜਿੰਦਰ ਸੰਘਾ ਤੇ ਇਹਨਾਂ ਦੀ ਸਾਰੀ ਟੀਮ ਬਹੁਤ ਵਧਾਈ ਦੀ ਹੱਕਦਾਰ ਹੈ ਜਿਹਨਾਂ ਨੇ ਕੈਨੇਡਾ ਦੇ ਪਰਵਾਸੀ ਪੰਜਾਬੀਆਂ ਦੇ ਕੰਮਾਂ-ਕਾਰਾਂ ਅਤੇ ਹੰਡ-ਭੰਨਵੀ ਮਿਹਨਤ ਦੀ ਸਿਰਫ ਤਸਵੀਰ ਹੀ ਨਹੀਂ ਖਿੱਚੀ ਬਲਕਿ ਗੀਤ ਦੀ ਵੀਡੀਓ, ਸੰਗੀਤ ਅਤੇ ਬੋਲ ਦਿਲ ਨੂੰ ਟੁੰਬਦੇ ਅਤੇ ਅਸਲੀਅਤ ਬਿਆਨ ਕਰਦੇ ਹਨ ਅਤੇ ਉਹਨਾਂsong r1l ਅਜਿਹੇ ਉਸਾਰੂ ਕੰਮਾਂ ਲਈ ਪੂਰਾ ਸਹਿਯੋਗ ਦੇਣ ਦੀ ਹਾਮੀ ਵੀ ਭਰੀ। ਰਿਸ਼ੀ ਨਾਗਰ (ਰੇਡੀਓ ਰੈਡ ਐਫ) ਨੇ ਇਸ ਉਪਰਾਲੇ ਨੂੰ ਸਮਾਜ ਨੂੰ ਸੇਧ ਦੇਣ ਵਾਲਾ ਆਖਿਆ। ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਸਿੱਧੂ ਨੇ ਬਹੁਤ ਹੀ ਸੰਖੇਪ ਵਿਚਾਰਾਂ ਨਾਲ ਸਾਰੀ ਟੀਮ ਨੂੰ ਵਧਾਈ ਦਿੱਤੀ। ਗੁਰਬਚਨ ਬਰਾੜ ਨੇ ਗਾਣੇ ਦੇ ਉਸਾਰੂ ਪੱਖ ਬਾਰੇ ਗੱਲ ਕੀਤੀ ਤੇ ਕਿਹਾ ਕਿ ਅਜਿਹੇ ਗੀਤ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਜਰੂਰ ਸੁਨਣੇ ਚਾਹੀਦੇ ਹਨ ਜੋ ਵਿਦੇਸ਼ ਦੀ ਜ਼ਿੰਦਗੀ ਦੀ ਮਿਹਨਤ ਬਾਰੇ ਭਰਮ-ਭੁਲੇਖੇ ਰੱਖਦੇ ਹਨ ਅਤੇ ਪੰਜਾਬੀ ਟੀ.ਵੀ. ਚੈਨਲਾਂ ਨੂੰ ਅਜਿਹੇ ਗੀਤ ਉਹਨਾਂ ਤੱਕ ਲੈਕੇ ਜਾਣੇ ਚਾਹੀਦੇ ਹਨ। ਬਲਵੀਰ ਗੋਰਾ ਨੇ ਅਸ਼ਲੀਲ ਗਾਇਕੀ ਦੇ ਜ਼ਮਾਨੇ ਵਿਚ ਇਸ ‘ਕੈਨੇਡਾ’ ਵਾਗੇ ਗੀਤਾਂ ਦੀ ਲੋੜ ਤੇ ਜ਼ੋਰ ਦਿੱਤਾ। ਗੁਰਮੀਤ ਕੌਰ ਸਰਪਾਲ ਨੇ ਸਾਰੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਜਗਪ੍ਰੀਤ ਸਿੰਘ ਸ਼ੇਰਗਿੱਲ ਨੇ ਮਿਊਜਿਕ ਟੱਚ ਵੱਲੋਂ ਦੱਸਿਆ ਕਿ ਦਰਸ਼ਨ ਖੇਲਾ ਦਾ ਇਹ ਗੀਤ ਕੈਨੇਡਾ ਹੁਣ ਆਈ ਟੋਨ, ਅੇਮਜੌਨ ਮਿਊਜਿਕ, ਗੂਗਲ ਪਲੇਅ, ਐਕਸਬੌਕਸ ਮਿਊਜ਼ਿਕ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਯੂ-ਟਿਊਬ ਤੇ ਵੀ ਦਰਸ਼ਨ ਖੇਲਾ ਦੇ ਨਵੇਂ ਗੀਤ ‘ਕੈਨੇਡਾ’ ਦੇ ਨਾਮ ਤੇ ਉਪਲੱਭਦ ਹੈ। ਉਹਨਾਂ ਸਭ ਪਹੁੰਚੇ ਸੱਜਣਾਂ ਅਤੇ ਮੀਡੀਏ ਦੇ ਸਹਿਯੋਗ ਦਾ ਧੰਵਨਾਦ ਕੀਤਾ। ਇਸ ਸਮੇਂ ਅਵਿਨਾਸ਼ ਖੰਗੂੜਾ, ਹਰਸੁਖਵੰਤ ਸਿੰਘ ਸ਼ੇਰਗਿੱਲ, ਜਸਜੀਤ ਸਿੰਘ ਧਾਮੀ, ਹਰਚਰਨ ਸਿੰਘ ਪਰਹਾਰ (ਸਿੱਖ ਵਿਰਸਾ), ਦਵਿੰਦਰ ਸ਼ੇਰਗਿੱਲ, ਕੁਲਜੀਤ ਸਿੰਘ ਢਿੱਲੋਂ, ਦਵਿੰਦਰ ਬੈਂਸ, ਦਲਜੀਤ ਬੈਂਸ, ਰਣਜੀਤ ਲਾਡੀ ਗੋਬਿੰਦਪੁਰੀ, ਬੀਜਾ ਰਾਮ, ਚੰਦ ਸਿੰਘ ਸਦਿਉੜਾ, ਗੁਰਵਿੰਦਰ ਸਿੰਘ ਧਾਲੀਵਾਲ, ਸੁਰਿੰਦਰ ਕੌਰ ,ਮਿੰਟੂ ਘਈ, ਨਿਸ਼ੂ, ਅੰਮ੍ਰਿਤ ਬਰਾੜ, ਲਖਵੀਰ ਜੌਹਲ, ਜਗਜੀਤ ਸੰਧੂ, ਰਮਨਜੀਤ ਸਿੱਧੂ , ਰਿਪੰਦਰ ਕੰਬੋਜ,ਹੈਪੀ ਮਾਨ ਆਦਿ ਹਾਜ਼ਰ ਸਨ, ਜੱਗ ਪੰਜਾਬੀ ਟੀ.ਵੀ.ਦੀ ਟੀਮ ਵੱਲੋਂ ਸਾਰੇ ਪ੍ਰੋਗਰਾਮ ਦੀ ਵਿਸ਼ੇਸ਼ ਕਵਿਰੇਜ ਕੀਤੀ ਗਈ।